ਸਿੰਫਨੀ
ਪੱਛਮੀ ਸ਼ਾਸਤਰੀ ਸੰਗੀਤ ਵਿੱਚ ਸਿੰਫਨੀ (Symphony) ਯੂਰਪੀ ਆਰਕੈਸਟਰਾ (Orchesrta) ਦੀ ਇੱਕ ਵਿਸ਼ੇਸ਼ ਸ਼ੈਲੀ ਦਾ ਨਾਮ ਹੈ।[1] 16ਵੀਂ ਸਦੀ ਵਿੱਚ ਓਪੇਰਾ ਲਈ ਆਰਕੈਸਟਰਾ ਹੁੰਦਾ ਸੀ ਉਸਨੂੰ ਸਿੰਫਨੀ ਕਹਿੰਦੇ ਸੀ। ਇਸਦੀ ਵਿਕਸਿਤ ਸਰੂਪ ਇੰਨਾ ਆਕਰਸ਼ਕ ਹੋ ਗਿਆ ਕਿ ਓਪੇਰੇ ਦੇ ਇਲਾਵਾ ਆਜਾਦ ਤੌਰ ਤੇ ਵੀ ਇਸਦਾ ਇਸਤੇਮਾਲ ਹੋਣ ਲਗਾ। ਇਸ ਲਈ ਇਹ ਹੁਣ ਇੱਕ ਆਜਾਦ ਸ਼ੈਲੀ ਹੈ।
ਸਿੰਫਨੀ ਵਿੱਚ ਆਮ ਤੌਰ ਤੇ ਚਾਰ ਗਤੀਆਂ ਹੁੰਦੀਆਂ ਹਨ। ਪਹਿਲੀ ਗਤੀ ਦਰੁਤ ਲੈਅ ਵਿੱਚ ਹੁੰਦੀ ਹੈ ਜਿਸ ਵਿੱਚ ਇੱਕ ਜਾਂ ਦੋ ਤੋਂ ਲੈ ਕੇ ਚਾਰ ਸਾਜਾਂ ਤੱਕ ਦਾ ਪ੍ਰਯੋਗ ਹੁੰਦਾ ਹੈ।
ਦੂਜੀ ਗਤੀ ਦੀ ਲੈਅ ਪਹਿਲੀ ਵਾਲੀ ਨਾਲੋਂ ਵਿਲੰਬਿਤ ਹੁੰਦੀ ਹੈ। ਤੀਜੀ ਗਤੀ ਦੀ ਲੈਅ ਨਾਚ ਦੇ ਢੰਗ ਦੀ ਹੁੰਦੀ ਹੈ ਜਿਸਨੂੰ ਪਹਿਲਾਂ ਮਿਨਿਊਟ (minuet) ਕਹਿੰਦੇ ਹੁੰਦੇ ਸਨ ਅਤੇ ਜਿਸਨੇ ਅੰਤ ਵਿੱਚ ਸਕਰਤਸੋ (scherzo) ਦਾ ਰੂਪ ਧਾਰਨ ਕਰ ਲਿਆ। ਇਸਦੀ ਲੈਅ ਤਿੰਨ-ਤਿੰਨ ਮਾਤਰਾ ਦੀ ਹੁੰਦੀ ਹੈ। ਚੌਥੀ ਗਤੀ ਦੀ ਲੈਅ ਪਹਿਲੀ ਦੇ ਸਮਾਨ ਦਰੁਤ ਹੁੰਦੀ ਹੈ ਪਰ ਪਹਿਲੀ ਨਾਲੋਂ ਕੁੱਝ ਜਿਆਦਾ ਹਲਕੀ ਹੁੰਦੀ ਹੈ। ਚਾਰੇ ਗਤੀਆਂ ਮਿਲ ਕੇ ਇੱਕ ਸਮਗਰ ਜਾਂ ਸਮੁਚੇ ਸੰਗੀਤ ਦਾ ਆਨੰਦ ਦਿੰਦੀਆਂ ਹਨ ਜਿਸਦੇ ਨਾਲ ਸਰੋਤਾ ਆਤਮਵਿਭੋਰ ਹੋ ਉੱਠਦਾ ਹੈ। ਹੇਡਨ, ਮੋਤਸਾਰਟ, ਬੀਥੋਂਵਨ, ਸ਼ੂਬਰਟ, ਬਰਾਹਮਸ ਆਦਿ ਸਿੰਫਨੀ ਸ਼ੈਲੀ ਦੇ ਪ੍ਰਸਿੱਧ ਕਲਾਕਾਰ ਹੋਏ ਹਨ।
ਮੂਲ
[ਸੋਧੋ]ਸ਼ਬਦ ਸਿੰਫਨੀ ਯੂਨਾਨੀ ਦੇ συμφωνία (ਸਿੰਫਨੀਆ) ਤੋਂ ਲਿਆ ਗਿਆ ਹੈ, ਜਿਸਦਾ ਮਤਲਬ "ਆਵਾਜ਼ ਦਾ ਸੁਰਮੇਲ", "ਆਵਾਜ਼ ਜਾਂ ਸਾਜ਼ ਸੰਗੀਤ ਦੀ ਕਾਨਸਰਟ", σύμφωνος (symphōnos), "ਹਾਰਮੋਨੀਅਸ" (ਆਕਸਫੋਰਡ ਅੰਗਰੇਜ਼ੀ ਡਿਕਸ਼ਨਰੀ) ਤੋਂ। ਇਹ ਸ਼ਬਦ ਅੰਤ ਨੂੰ ਇੱਕ ਸੰਗੀਤ ਰੂਪ ਵਜੋਂ ਆਪਣੇ ਮੌਜੂਦਾ ਅਰਥ ਗ੍ਰਹਿਣ ਕਰਨ ਤੋਂ ਪਹਿਲਾਂ, ਬਹੁਤ ਸਾਰੀਆਂਵੱਖ ਵੱਖ ਚੀਜਾਂ ਦਾ ਲਖਾਇਕ ਸੀ।