ਸਿੱਖਾਂ ਦਾ ਛੋਟਾ ਮੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿੱਖਾਂ ਦਾ ਛੋਟਾ ਮੇਲ ਵਿੱਚ ਸੋਢੀ ਪਿਰਥੀ ਚੰਦ, ਸੋਢੀ ਮਨੋਹਰ ਦਾਸ ਮਿਹਰਵਾਨ, ਸੋਢੀ ਹਰਿ ਜੀ, ਕੇਸ਼ੋ ਦਾਸ, ਕੁਸ਼ਲ ਦਾਸ, ਭਾਈ ਦਰਬਾਰੀ, ਦੀਵਾਨੇ ਬਾਬਾ ਰਾਮ ਦਾਸ ਆਦਿ ਦੁਆਰਾ ਰਚਿਆ ਸਾਹਿਤ ਹੈ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਰਕੇ ਸੰਪਾਦਨ ਕੀਤਾ ਤਾਂ ਇਹ ਨਿਸ਼ਚਿਤ ਹੋ ਗਿਆ ਕਿ ਜਿਹੜੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹ ਪ੍ਰਮਾਣਕ ਅਤੇ ਗੁਰੂ ਕਸੌਟੀ ‘ਤੇ ਖਰੀ ਉਤਰਦੀ ਹੈ। ਪਰ ਇਸ ਬਾਣੀ ਤੋਂ ਬਾਹਰ ਵੀ ਬਹੁਤ ਵੱਡੀ ਪਰੰਪਰਾ ਮਿਲਦੀ ਹੈ ਜਿਸ ਵਿੱਚ ਬਾਣੀ ਰਚੀ ਗਈ। ਇਸ ਨੂੰ ਆਮ ਤੌਰ ‘ਤੇ ‘ਕੱਚੀ ਬਾਣੀ’ ਦੀ ਪਰੰਪਰਾ ਨਾਲ ਯਾਦ ਕੀਤਾ ਜਾਂਦਾ ਹੈ।

ਹਵਾਲੇ[ਸੋਧੋ]