ਸਿੱਖਾਂ ਦੇ ਰਾਜ ਦੀ ਵਿਥਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿੱਖਾਂ ਦੇ ਰਾਜ ਦੀ ਵਿਥਿਆ
ਲੇਖਕਸ਼ਰਧਾ ਰਾਮ ਫਿਲੌਰੀ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਸਿੱਖ ਧਰਮ ਅਤੇ ਰਣਜੀਤ ਸਿੰਘ ਦੇ ਰਾਜ ਬਾਰੇ
ਪ੍ਰਕਾਸ਼ਨ ਦੀ ਮਿਤੀ
1868 ਪਹਿਲੀ ਵਾਰ
ਮੀਡੀਆ ਕਿਸਮਪ੍ਰਿੰਟ

ਸਿੱਖਾਂ ਦੇ ਰਾਜ ਦੀ ਵਿਥਿਆ ਸਿੱਖ ਧਰਮ ਅਤੇ ਰਣਜੀਤ ਸਿੰਘ ਦੇ ਰਾਜ ਬਾਰੇ ਸ਼ਰਧਾ ਰਾਮ ਫਿਲੌਰੀ ਦੀ 1866 ਵਿੱਚ ਪੰਜਾਬੀ ਵਿੱਚ ਲਿਖੀ ਇੱਕ ਪੁਸਤਕ ਹੈ।[1][2] ਇਸਦੇ ਆਖਰੀ ਤਿੰਨ ਅਧਿਆਏ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਭਾਸ਼ਾ ਬਾਰੇ ਹਨ।[1] ਇਹ ਪੁਸਤਕ ਅਕਸਰ ਇੱਕ ਪਾਠ-ਪੁਸਤਕ ਦੇ ਰੂਪ ਵਿੱਚ ਜਾਣੀ ਜਾਂਦੀ ਹੈ।[1] ਇਹ ਪਹਿਲੀ ਵਾਰ 1868 ਵਿੱਚ ਛਪੀ ਸੀ। ਇਸ ਵਿੱਚ ਗੁਰੂ ਨਾਨਕ ਤੋਂ ਲੈ ਕੇ 1849 ਵਿੱਚ ਬ੍ਰਿਟਿਸ਼ ਦੇ ਪੰਜਾਬ ਵਿੱਚ ਆਉਣ ਤਕ ਦਾ ਪੰਜਾਬ ਦਾ ਇਤਿਹਾਸ ਮੁੱਖ ਤੌਰ ਤੇ ਨਵੇਂ ਅੰਗਰੇਜ਼ੀ ਪ੍ਰਸ਼ਾਸਕਾਂ ਲਈ ਲਿਖਿਆ ਗਿਆ ਸੀ। ਇਸ ਕਿਤਾਬ ਦਾ ਹੈਨਰੀ ਕੋਰਟ ਦਾ ਕੀਤਾ ਅੰਗਰੇਜ਼ੀ ਤਰਜਮਾ 1888 ਵਿੱਚ ਛਪਿਆ ਸੀ।

ਹਵਾਲੇ[ਸੋਧੋ]

  1. 1.0 1.1 1.2 Maitray, Mohan. "The creator of Om Jai Jagdish Hare." ਟ੍ਰਿਬਿਊਨ (September 27, 1998).
  2. Sisir Kumar Das. A History of Indian Literature, p.540. Sahitya Akademi (1991), ISBN 81-7201-006-0.