ਸਮੱਗਰੀ 'ਤੇ ਜਾਓ

ਸੀਤੋ ਗੁੰਨੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੀਤੋ ਗੁੰਨੋ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੀ ਤਹਿਸੀਲ ਅਬੋਹਰ ਦਾ ਇੱਕ ਪਿੰਡ ਹੈ। ਇਹ ਪੰਜਾਬ ਵਿਧਾਨ ਸਭਾ ਦੇ ਬੱਲੂਆਣਾ ਹਲਕੇ ਵਿੱਚ ਪੈਂਦਾ ਹੈ। 2011 ਦੀ ਜਨਗਣਨਾ ਅਨੁਸਾਰ 905 ਪਰਿਵਾਰਾਂ ਦੀ ਕੁੱਲ ਅਬਾਦੀ 4893 ਹੈ। ਇਸ ਅਬਾਦੀ ਦਾ ਕੁੱਲ 53.30 ਫੀਸਦੀ ਮਰਦ ਅਤੇ 46.70 ਫੀਸਦੀ ਔਰਤਾਂ ਹਨ। ਇਸ ਪਿੰਡ ਦੀ ਸਾਖਰਤਾ ਦਰ 61.28 ਫੀਸਦੀ ਹੈ ਜਿਸ ਵਿੱਚੋਂ ਮਰਦਾਂ ਦੀ ਸਾਖਰਤਾ ਦਰ 71.75 ਅਤੇ ਔਰਤਾਂ ਦੀ 49.48 ਫੀਸਦੀ ਹੈ। ਇਸ ਹਿੰਦੂ ਬਹੁਲਤਾ ਵਾਲ਼ਾ ਪਿੰਡ ਹੈ; ਜਿਸ ਵਿੱਚ ਵੱਖ-ਵੱਖ ਜਾਤਾਂ ਦੇ ਲੋਕ ਨਿਵਾਸ ਕਰਦੇ ਹਨ। ਜਾਤੀ ਅਧਾਰ 'ਤੇ ਇਸ ਪਿੰਡ ਵਿੱਚ ਬਿਸ਼ਨੌਈ ਸਮਾਜ ਦੇ ਲੋਕ ਬਹੁ ਗਿਣਤੀ ਵਿੱਚ ਹਨ। ਕੁੱਲ ਅਬਾਦੀ ਦਾ 24.68 ਫੀਸਦੀ ਅਨੁਸੂਚਿਤ ਜਾਤੀ ਨਾਲ਼ ਸਬੰਧਿਤ ਪਰਿਵਾਰ ਹਨ। ਇਹ ਪਿੰਡ ਹਰਿਆਣਾ ਅਤੇ ਰਾਜਸਥਾਨ ਦੀ ਰਾਜ-ਸੀਮਾ ਤੋਂ ਲਗਭਗ 10-15 ਦੀ ਦੂਰੀ ਉੱਤੇ ਸਥਿਤ ਹੈ। ਪਿੰਡ ਦੇ ਲੋਕਾਂ ਦੀ ਮਾਂ-ਬੋਲੀ ਬਾਗੜੀ/ਮਾਰਵਾੜੀ ਹੈ। ਪਿੰਡ ਵਿੱਚ ਇੱਕ ਪ੍ਰਾਇਮਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ। ਪਿੰਡ ਦੇ ਲੋਕਾਂ ਦੀ ਸਿਹਤ ਸੰਭਾਲ਼ ਲਈ ਸਮੁਦਾਇਕ ਸਿਹਤ ਕੇਂਦਰ ਬਣਿਆ ਹੋਇਆ ਹੈ। ਪੀਣ ਵਾਲ਼ੇ ਪਾਣੀ ਦੇ ਉੱਚਿਤ ਪ੍ਰਬੰਧ ਲਈ ਜਲ-ਘਰ ਅਤੇ ਆਰ.ਓ. ਸਿਸਟਮ ਲੱਗਿਆ ਹੋਇਆ ਹੈ। ਪਿੰਡ ਇੱਕ ਸਬ-ਤਹਿਸੀਲ ਦੇ ਰੂਪ ਵਿੱਚ ਕਾਰਜਸ਼ੀਲ ਹੈ। ਪਿੰਡ ਵਿੱਚ ਇੱਕ ਡਾਕ ਖਾਨਾ ਵੀ ਹੈ। ਪਿੰਡ ਦੀ ਮਾਰਕਿਟ ਵਿੱਚ ਵੱੱਖ-ਵੱਖ ਬੈਂਕਾਂ ਦੀਆਂ 5 ਬ੍ਰਾਂਚਾਂ ਸਥਾਪਿਤ ਹਨ। ਪਿੰਡ ਦੇ ਲੋਕਾਂ ਦੀ ਸਾਰੀਆਂ ਜ਼ਰੂਰਤਾਂ ਦਾ ਸਮਾਨ ਪਿੰਡ ਦੀ ਮਾਰਕਿਟ ਵਿੱਚ ਅਸਾਨੀ ਨਾਲ਼ ਮਿਲ਼ ਜਾਂਦਾ ਹੈ।