ਸੀਮਾ ਸਭਿਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭੂਮਿਕਾ[ਸੋਧੋ]

ਇਸ ਬਾਰਡਰ ਪੱਟੀ ਭਾਵ ਸਰਹੱਦੀ ਖੇਤਰ ਜੋ ਜ਼ਿਲ੍ਹਾ ਫ਼ਿਰੋਜ਼ਪੁਰ ਫ਼ਾਜ਼ਿਲਕਾ ਦਾ ਪਾਕਿਸਤਾਨ ਨਾਲ ਲੱਗਦਾ ਇਲਾਕਾ ਹੈ, ਇੱਥੇ ਵੱਸਣ ਵਾਲੇ ਜ਼ਿਆਦਾਤਰ ਲੋਕ ਪੰਜਾਬ ਵੰਡ ਤੋਂ ਪਹਿਲਾਂ ਪਾਕਿਸਤਾਨ ਵਿਚਲੇ ਪੰਜਾਬ ਵਿੱਚ ਰਹਿੰਦੇ ਸਨ। ਇਨ੍ਹਾਂ ਲੋਕਾਂ ਦੀ ਪਾਕਿਸਤਾਨ ਵਿੱਚ ਆਪਣੀ ਜੱਦੀ ਜ਼ਮੀਨ ਜਾਇਦਾਦ ਨਹੀਂ ਸੀ। ਉਹ ਜ਼ਿੰਮੀਦਾਰਾਂ ਜਗੀਰਦਾਰਾਂ ਦੀ ਜ਼ਮੀਨ ਤੇ ਮਿਹਨਤ ਕਰਕੇ ਆਪਣਾ ਹਿੱਸਾ ਵਸੂਲ ਲੈਂਦੇ ਸਨ। ਸਤਲੁਜ ਦਰਿਆ ਦੇ ਕਾਰਨ ਸਰਹੱਦਾਂ ਦਾ ਇੱਧਰ ਵਾਲਾ ਅਤੇ ਪਾਰਵਾਲਾ ਇਲਾਕਾ ਬੀੜ ਭਾਵ ਜੰਗਲੀ ਸੀ, ਜੋ ਅੱਜ ਵੀ ਸੰਘਣੇ ਵਣਾਂ ਨਾਲ ਘਿਰਿਆ ਹੋਇਆ ਹੈ। ਪੰਜਾਬ ਵੰਡ ਤੋਂ ਪਹਿਲਾਂ ਹਿੰਦੂ ਸਿੱਖ ਅਤੇ ਮੁਸਲਮਾਨਾਂ ਦੀ ਆਪਸੀ ਸਾਂਝ ਤੇ ਮਿਲਵਰਤਨ ਦੀ ਚੰਗੀ ਮਿਸਾਲ  ਇਸ ਸਰਹੱਦੀ ਇਲਾਕੇ ਵਿੱਚ ਮਿਲਦੀ ਸੀ। ਇਨ੍ਹਾਂ ਲੋਕਾਂ ਦੀ ਸੱਭਿਆਚਾਰਕ ਭਾਈਚਾਰਕ ਅਤੇ ਅਦੁੱਤੀ ਸਾਂਝ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਸਤਲੁਜ ਦੇ ਕੰਢਿਆਂ ਉੱਤੇ ਇਹ ਲੋਕ ਆਪਸੀ ਪਿਆਰ ਅਤੇ ਸਹਿਯੋਗ ਨਾਲ ਜੀਵਨ ਬਤੀਤ ਕਰ ਰਹੇ ਸਨ। ਭਾਰਤ ਪਾਕਿ ਵੰਡ ਦਿਲਾਂ ਨੂੰ ਦਹਿਲਾਉਣ ਵਾਲੀ ਆਤਮਾ ਨੂੰ ਝੰਜੋੜਨ ਵਾਲੀ ਉਸ ਕੁਲਹਿਣੀ ਘੜੀ ਬਾਰੇ ਅਸੀਂ ਸਭ ਜਾਣਦੇ ਹਾਂ। ਇਸ ਨੂੰ ਇਨ੍ਹਾਂ ਲੋਕਾਂ ਨੇ ਆਪਣੇ ਪਿੰਡੇ ਉੱਤੇ ਹੰਢਾਇਆ ਹੈ। ਇਹ ਲੋਕ ਉਸ ਕਤਲੇਆਮ ਤੇ ਇਨਸਾਨੀਅਤ ਦੇ ਖੇਰੂੰ ਖੇਰੂੰ ਹੁੰਦੇ ਦੌਰ ਨੂੰ ਸਹਿਣ ਕਰਕੇ ਆਪਣਾ ਕਿਹਾ ਜਾਣ ਵਾਲੇ ਵਤਨ ਵਿੱਚ ਪ੍ਰਵੇਸ਼ ਕਰ ਚੁੱਕੇ ਸਨ। ਇੱਕ ਮੁਲਕ ਦੋ ਮੁਲਕਾਂ ਵਿੱਚ ਵੰਡਿਆ ਜਾ ਚੁੱਕਿਆ ਸੀ। ਇਨ੍ਹਾਂ ਲੋਕਾਂ ਨੂੰ ਵੀ ਕੈਂਪਾਂ ਵਿੱਚ ਠਹਿਰਾਇਆ ਗਿਆ ਅਤੇ ਫਿਰ ਜ਼ਮੀਨਾਂ ਦੀ ਅਲਾਟਮੈਂਟ ਸ਼ੁਰੂ ਹੋਈ ਸਰਕਾਰ ਵੱਲੋਂ ਇਨ੍ਹਾਂ ਲੋਕਾਂ ਨੂੰ ਵੀ ਕੱਚੇ ਤੌਰ ਤੇ ਇੱਕ ਇੱਕ ਪਰਿਵਾਰ ਨੂੰ ਪੰਜ ਪੰਜ ਕਿੱਲੇ ਜ਼ਮੀਨ ਦਿੱਤੀ ਗਈ ਅਤੇ ਭਰੋਸਾ ਦਿੱਤਾ ਗਿਆ। ਜੇਕਰ ਇਸ ਜੰਗਲ ਨੂੰ ਪੁੱਟ ਕੇ ਤੁਸੀਂ ਆਬਾਦ ਕਰਦੇ ਹੋ ਤਾਂ ਤੁਹਾਨੂੰ ਇਹ ਜਮੀਨ ਪੱਕੇ ਤੌਰ ਤੇ ਅਲਾਟ ਕਰ ਦਿੱਤੀ ਜਾਵੇਗੀ। ਫਿਰ ਇਨ੍ਹਾਂ ਭੋਲੇ ਲੋਕਾਂ ਦੁਆਰਾ ਸਰਦੀ ਗਰਮੀ ਅਤੇ ਜੰਗਲੀ ਜਾਨਵਰਾਂ ਦੇ ਖੌਫ ਦੀ ਪਰਵਾਹ ਕੀਤੇ ਬਿਨਾਂ ਇੱਥੇ ਵੱਸ ਕੇ ਰੋਜ਼ੀ ਰੋਟੀ ਲਈ ਮਿਹਨਤ ਸ਼ੁਰੂ ਕਰ ਦਿੱਤੀ ਗਈ। ਇਸ ਖੇਤਰ ਨੂੰ ਬਾਰਡਰ ਪੱਟੀ ਵੀ ਕਿਹਾ ਜਾਂਦਾ ਹੈ।[1]

ਸਰਹੱਦੀ ਖੇਤਰ ਦਾ ਸੱਭਿਆਚਾਰ[ਸੋਧੋ]

ਕਿਸੇ ਵੀ ਸੱਭਿਆਚਾਰ ਨੂੰ ਸਮਝਣ ਲਈ ਉਸ ਸੱਭਿਆਚਾਰ ਦੀ ਪਰੰਪਰਾ ਭੂਗੋਲਿਕ ਵਿਸ਼ੇਸ਼ਤਾ ਪ੍ਰਕਿਰਤਕ ਸਰੋਤਾਂ ਇਤਿਹਾਸਕਤਾ ਅਤੇ ਸਿਧਾਂਤਕ ਸੱਭਿਆਚਾਰਕ ਦੇ ਵਿਹਾਰਕ ਪੱਖਾਂ ਦੇ ਨਿਸ਼ਾਨ ਦੀ ਕੀਤੀ ਜਾ ਸਕਦੀ ਹੈ। ਕੋਈ ਵੀ ਮਨੁੱਖੀ ਸਮੂਹ ਕਿਸੇ ਦੂਜੇ ਸਮੂਹ ਜਿਹਾ ਨਹੀਂ ਹੁੰਦਾ। ਫਿਰ ਵੀ ਭੂਗੋਲਿਕ ਵਿਸ਼ੇਸ਼ਤਾ ਪ੍ਰਕਿਰਤਕ ਸਰੋਤ ਕਿੱਤਾਗਤ ਸਾਂਝ ਪਰੰਪਰਾ ਧਾਰਮਿਕ ਮਨੌਤਾਂ ਮਨਾਇਆ। ਕਿਸੇ ਇੱਕ ਖਿੱਤੇ ਨੂੰ ਸਭਿਆਚਾਰ ਦੇ ਸਾਂਝੇ ਸਮੂਹ ਵਿਚ ਪਾ ਕੇ ਰੱਖਦੇ ਹਨ ।

ਸੱਭਿਆਚਾਰ ਇੱਕ ਵਿਸ਼ਾਲ ਸੰਕਲਪ ਹੈ ਜਿਸ ਵਿੱਚ ਉਹ ਸਾਰਾ ਵਰਤਾਰਾ ਸ਼ਾਮਿਲ ਹੈ ਜੋ ਇੱਕ ਸਮਾਜਿਕ ਸਮੂਹ ਨੂੰ ਦੂਜੇ ਸੱਭਿਆਚਾਰਾਂ ਨਾਲੋਂ ਨਿਖੇੜਦਾ ਹੈ। ਕੋਈ ਵੀ ਮਨੁੱਖੀ ਸਮਾਜ ਉਨੀ ਦੇਰ ਤੱਕ ਸੱਭਿਆਚਾਰ ਦੇ ਕੁਦਰਤੀ ਵਰਤਾਰੇ ਅਧੀਨ ਆਪਣੇ ਜਨ ਸਮੂਹ ਦੀ ਵਿਲਕਦਾ ਅਤੇ ਪਛਾਣ ਕਾਇਮ ਰੱਖਣ ਵਿੱਚ ਬਾਲ ਛਿੱਲ ਰਹਿੰਦਾ ਹੈ, ਜਦੋਂ ਤੱਕ ਹਾਲਾਤ ਉਸ ਨੂੰ ਕਿਸੇ ਦੂਜੇ ਸੱਭਿਆਚਾਰ ਵਿੱਚ ਮਰਜ਼ ਨਹੀਂ ਕਰ ਦਿੰਦੇ। ਸੱਭਿਆਚਾਰ ਨੂੰ ਭਾਵ ਵਾਸੀ ਅਰਥਾਂ ਵਿੱਚ ਵੀ ਲਿਆ ਜਾਂਦਾ ਹੈ। ਇਸ ਸੂਰਤ ਵਿੱਚ ਸੱਭਿਆਚਾਰ ਦੇ ਸਰਬਵਿਆਪਕ ਤੱਤ ਨਿਖੇੜ ਕੇ ਉਨ੍ਹਾਂ ਦਾ ਵਰਗੀਕਰਨ ਕਰ ਲਿਆ ਜਾਂਦਾ ਹੈ ਪਰ ਸੱਭਿਆਚਾਰ ਦਾ ਅੰਤਰ ਸਬੰਧ ਫਿਰ ਵੀ ਜਨ ਸਮੂਹ ਨਾਲ ਜੁੜਿਆ ਰਹਿੰਦਾ ਹੈ ਜਿਸ ਦੇ ਨਾਂਅ ਨਾਲ ਇਹ ਸੱਭਿਆਚਾਰ ਜਾਣਿਆ ਜਾਂਦਾ ਹੈ।

ਕੋਈ ਵੀ ਸਮਾਜਿਕ ਅਤੇ ਸੱਭਿਆਚਾਰਕ ਸਮੂਹ ਇਕਸਾਰ ਬਣਤਰ ਵਾਲਾ ਨਹੀਂ ਰਹਿੰਦਾ ਭਾਵੇਂ ਕਿ ਉਹ ਵਿਕਾਸ ਦੇ ਮੁੱਢਲੇ ਅੰਤਿਮ ਪੜਾਅ ਉੱਤੇ ਹੀ ਕਿਉਂ ਨਾ ਹੋਵੇ, ਉਸ ਵਿੱਚ ਵੀ ਅੱਗੇ ਕਿਤੇ ਰੁਤਬੇ ਇਲਾਕੇ ਅਤੇ ਭਾਸ਼ਾਈ ਫ਼ਰਕਾਂ ਦੇ ਆਧਾਰ ਤੇ ਕਈ ਉਪ ਸਮੂਹ ਮਿਲਦੇ ਹਨ। ਇਹ ਉਪ ਸਮੂਹ ਵੱਡੇ ਸਮੂਹਾਂ ਨਾਲ ਸੰਪਰਕ ਰੱਖਦੇ ਹੋਏ ਵੀ ਆਪਣੀ ਵਿਲੱਖਣ ਹੋਂਦ ਬਣਾਈ ਰੱਖਦੇ ਹਨ, ਕਿਉਂਕਿ ਕਿੱਤਾਗਤ ਵੱਖਰਤਾ ਇਲਾਕਾਈ ਫਰਕ ਧਾਰਮਿਕ ਮਾਨਤਾਵਾਂ ਬੋਲੀ ਅਤੇ ਪਹਿਰਾਵੇ ਦੀ ਵੱਖਰਤਾ ਅਜਿਹੇ ਜਨ ਸਮੂਹਾਂ ਨੂੰ ਵੱਡੇ ਸਮੂਹਾਂ ਨਾਲੋਂ ਨਿਖੇੜੇ ਰੱਖਦੀ ਹੈ।

ਸਰਹੱਦ ਤੇ ਵੱਸਦੇ ਲੋਕਾਂ ਦਾ ਵੀ ਆਪਣਾ ਸੱਭਿਆਚਾਰ ਹੈ। ਉਨ੍ਹਾਂ ਦੇ ਸੱਭਿਆਚਾਰ ਵਿੱਚ ਭਾਸ਼ਾ ਪਹਿਰਾਵਾ ਰਹਿਣ-ਸਹਿਣ ਖਾਣਪੀਣ ਦੀ ਵਿਲੱਖਣਤਾ ਹੈ। ਸਭ ਤੋਂ ਵੱਡੀ ਵੱਖਰਤਾ ਉਨ੍ਹਾਂ ਦੀ ਭਾਸ਼ਾ ਹੈ। ਜਦੋਂ ਸਰਹੱਦ ਤੋਂ ਲੋਕ ਰਹਿਣ ਲਈ ਆਏ ਸਨ ਤਾਂ ਉਨ੍ਹਾਂ ਨੇ ਪਾਕਿਸਤਾਨ ਦੇ ਸੱਭਿਆਚਾਰ ਨੂੰ ਅਪਣਾਇਆ ਹੋਇਆ ਸੀ। ਇਸ ਖੇਤਰ ਵਿੱਚ ਲਹਿੰਦੀ ਬੋਲੀ ਦਾ ਰੰਗ ਵੇਖਣ ਨੂੰ ਆਮ ਮਿਲਦਾ ਹੈ।

ਇਨ੍ਹਾਂ ਲੋਕਾਂ ਦਾ ਲਹਿੰਦੇ ਪੰਜਾਬ ਦੇ ਲੋਕਾਂ ਨਾਲ ਮਿਲਣ ਮਿਲਾਣ ਹੋਣ ਕਾਰਨ ਪੰਜਾਬੀ ਸੱਭਿਆਚਾਰ ਦਾ ਆਦਾਨ ਪ੍ਰਦਾਨ ਹੋਇਆ ਹੈ। ਜਿਸ ਕਰਕੇ ਇਨ੍ਹਾਂ ਸਰਹੱਦੀ ਖੇਤਰ ਦੇ ਲੋਕਾਂ ਉੱਪਰ ਲਹਿੰਦੇ ਪੰਜਾਬ ਦੀ ਬੋਲੀ ਝਾਂਗੀ ਮੁਲਤਾਨੀ ਦਾ ਅਸਰ ਹੈ ਜੋ ਇਨ੍ਹਾਂ ਦੇ ਆਪਸੀ ਬੋਲਚਾਲ ਤੋਂ ਸਪੱਸ਼ਟ ਹੋ ਜਾਂਦਾ ਹੈ। ਸਰਹੱਦੀ ਖੇਤਰ ਦੇ ਲੋਕਾਂ ਦਾ ਸੱਭਿਆਚਾਰ ਅਸਥਿਰ ਵੀ ਹੁੰਦਾ ਹੈ। ਸਰਹੱਦ ਦੇ ਆਸੇ ਪਾਸੇ ਦੇ ਪਿੰਡ ਆਪਣਾ ਅਨਾਜ, ਪਸ਼ੂ, ਧਨ ਸੀਮਿਤ ਤਰੀਕੇ ਨਾਲ ਵੀ ਰੱਖਦੇ ਹਨ ਤਾਂ ਜੋ ਹੋਰ ਖੇਤਰ ਵਿੱਚ ਜਾਣ ਲਈ ਜ਼ਿਆਦਾ ਸਮੱਸਿਆ ਨਾ ਆਵੇ, ਕਿਉਂਕਿ ਉਨ੍ਹਾਂ ਨੂੰ ਹਮੇਸ਼ਾ ਗੋਲੀਬਾਰੀ ਦਾ ਡਰ ਰਹਿੰਦਾ ਹੈ ਜਿਸ ਕਾਰਨ ਉਨ੍ਹਾਂ ਦਾ ਜ਼ਿਆਦਾ ਨੁਕਸਾਨ ਨਾ ਹੋਵੇ।[2]

ਭੂਗੋਲਿਕ ਹਾਲਤ[ਸੋਧੋ]

ਪੰਜਾਬ ਦੀ ਵੰਡ ਤੋਂ ਪਹਿਲਾਂ ਸਾਰੀ ਧਰਤੀ ਹਰੀ ਭਰੀ ਸੀ ਪਰ ਸਿੱਖਾਂ ਅਤੇ ਮੁਸਲਮਾਨਾਂ ਦੇ ਝਗੜਿਆਂ ਕਾਰਨ ਹਰ ਪਾਸੇ ਗੜਬੜ ਮੱਚ ਗਈ ਸੀ। ਜਿਸ ਨਾਲ ਲੱਗਦਾ ਸੀ ਕਿ ਸਾਰੀ ਹਰੀ ਭਰੀ ਧਰਤੀ ਬੰਜਰ ਹੋ ਗਈ ਹੋਵੇ। ਇਸ ਉਥਲ ਪੁਥਲ ਵਿੱਚ ਜ਼ਮੀਨਾਂ ਦਾ ਬਹੁਤ ਨੁਕਸਾਨ ਹੋਇਆ ਸੀ। ਕਈਆਂ ਮੁਸਲਮਾਨਾਂ ਨੇ ਖੜ੍ਹੀਆਂ ਫਸਲਾਂ ਨੂੰ ਅੱਗ ਲਾ ਦਿੱਤੀ ਸੀ ਤੇ ਚਾਰੇ ਪਾਸੇ ਕੋਹਰਾਮ ਮੱਚ ਆਇਆ ਸੀ।

ਪਰ ਪੰਜਾਬ ਦੀ ਵੰਡ ਤੋਂ ਬਾਅਦ ਖੁਸ਼ਹਾਲੀ ਪਰਤ ਆਈ ਸੀ। ਲੋਕਾਂ ਨੇ ਸਖਤ ਮਿਹਨਤ ਕਰਕੇ ਆਪਣੀਆਂ ਜ਼ਮੀਨਾਂ ਨੂੰ ਆਬਾਦ ਕਰ ਲਿਆ ਸੀ। ਪਰ ਜੋ ਲੋਕ ਸਰਹੱਦਾਂ ਤੇ ਆ ਵਸੇ ਉਨ੍ਹਾਂ ਲਈ ਇੱਕ ਵਾਰੀ ਤਾਂ ਔਖਾ ਸੀ। ਚਾਰੇ ਪਾਸੇ ਜੰਗਲ ਹੀ ਜੰਗਲ ਰੇਤ ਟਿੱਬੇ ਆਦਿ ਸਨ। ਜਿਸ ਕਾਰਨ ਘਰ ਬਣਾਉਣ ਤਾਂ ਇੱਕ ਵਾਰੀ ਮੁਸ਼ਕਿਲ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਇੱਥੋਂ ਜ਼ਮੀਨ ਰੇਤਲੀ ਤੇ ਉਪਜਾਊ ਹੈ। ਕਰੀਬ ਸਾਰੇ ਪੰਜਾਬ ਦੇ ਮੌਸਮ ਚੱਕਰ ਅਨੁਸਾਰ ਸੁਨੇਹੇ ਗਰਮੀ ਸਰਦੀ ਤੇ ਬਰਸਾਤ ਪੈਂਦੀ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਕੋਈ ਫਸਲ ਗੱਡਦੇ ਸੀ ਜੋਂ ਚੇਤਰ ਵਿੱਚ ਪੱਕ ਜਾਂਦੀ ਸੀ। ਫਿਰ ਛੋਲੇ ਮਾਂਹ ਸਰੂੰ ਬੀਜਣੀ ਸ਼ੁਰੂ ਕਰ ਦਿੱਤੀ। ਕਿਉਂਕਿ ਵਾਹੀਯੋਗ ਜ਼ਮੀਨ ਪੁੱਟ ਕੇ ਬਣ ਚੁੱਕੀ ਹੈ। ਕਈ ਵਾਰ ਇਨ੍ਹਾਂ ਲੋਕਾਂ ਨੂੰ ਬਾਰਡਰ ਪਾਰ ਕਰਕੇ ਖੇਤੀ ਕਰਨ ਲਈ ਜਾਣਾ ਪੈਂਦਾ ਹੈ, ਕਿਉਂਕਿ ਵੰਡ ਸਮੇਂ ਬਹੁਤੇ ਲੋਕਾਂ ਦੀ ਜ਼ਮੀਨ ਬਾਰਡਰ ਤੋਂ ਪਾਰ ਰਹਿ ਗਈ ਸੀ।

ਰਹਿਣ ਸਹਿਣ[ਸੋਧੋ]

ਸਰਹੱਦੀ ਲੋਕਾਂ ਦਾ ਰਹਿਣ ਸਹਿਣ ਥੋੜਾ ਅਲੱਗ ਹੈ ਕਿਉਂਕਿ ਜਦੋਂ ਇਹ ਇੱਥੇ ਆਏ ਸਨ ਤਾਂ ਇਹ ਘਰ ਦੀ ਥਾਂ ਤੇ ਕੱਖ ਕਾਨਿਆਂ, ਸਰਕੰਡਿਆਂ ਦੇ ਛੱਪਰ ਬੰਨ੍ਹ ਕੇ ਗੁਜ਼ਾਰਾ ਕਰਨ ਲੱਗੇ। ਇਸ ਕਰਕੇ ਇਨ੍ਹਾਂ ਨੂੰ ਸਿਰਕੀ ਬੰਨ ਵੀ ਕਿਹਾ ਜਾਂਦਾ ਹੈ। ਛੱਪਰਾਂ ਨੂੰ ਮੀਂਹ ਹਨੇਰੀ ਤੋਂ ਬਚਾਉਣ ਲਈ ਝਾੜੀ ਪਿਛੇ ਛਡੀਆਂ ਦਾ ਇੰਤਜ਼ਾਮ ਕਰਦੇ ਅਤੇ ਉਨ੍ਹਾਂ ਦੀ ਛੱਪਰ ਜਾਂ ਸਾਨੂੰ ਵਾੜ ਕਰਦੇ। ਛੱਪਰਾਂ ਨੂੰ ਮਜ਼ਬੂਤ ਕਰਨ ਲਈ ਕਮਰਿਆਂ ਦਾ ਪ੍ਰਬੰਧ ਕਰਦੇ। ਜੰਗਲੀ ਜਾਨਵਰਾਂ ਤੋਂ ਬਚਣ ਲਈ ਅੱਗ ਅਤੇ ਦੇਸੀ ਹਥਿਆਰਾਂ ਦੀ ਵਰਤੋਂ ਕਰਦੇ। ਆਪਣੇ ਪੇਟ ਦੀ ਭੁੱਖ ਮਿਟਾਉਣ ਲਈ ਅਨਾਜ ਦੀ ਕਮੀ ਪੂਰੀ ਕਰਨੀ ਮੱਛੀ ਸੂਰ ਖਰਗੋਸ਼ ਦਾ ਸ਼ਿਕਾਰ ਕਰਦੇ, ਜੋ ਸਤਲੁਜ ਕੰਡਿਆਂ ਤੋਂ ਮਿਲਣਾ ਆਸਾਨ ਹੋ ਜਾਂਦਾ।

ਪਰ ਜਿਵੇਂ ਜਿਵੇਂ ਇਨ੍ਹਾਂ ਦਾ ਵਿਕਾਸ ਹੋਣ ਲੱਗਾ ਤਾਂ ਝੁੱਗੀਆਂ ਝੌਂਪੜੀਆਂ ਦੀ ਥਾਂ ਮਿੱਟੀ ਦੇ ਘਰਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਜਿਸ ਨਾਲ ਠੰਡ ਤੋਂ ਵੀ ਬਚਿਆ ਜਾਂਦਾ ਤੇ ਵਾਰ ਵਾਰ ਘਰ ਬਣਾਉਣ ਵਿੱਚ ਵੀ ਸਮੱਸਿਆ ਨਹੀਂ ਆਉਂਦੀ। ਜਿਹੜੇ ਬਾਰਡਰ ਤੋਂ ਥੋੜ੍ਹਾ ਦੂਰ ਰਹਿਣ ਲੱਗੇ ਉਨ੍ਹਾਂ ਨੇ ਆਪਣੇ ਪੱਕੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਬਾਰਡਰ ਤੇ ਫ਼ੌਜੀਆਂ ਨੇ ਰਹਿਣਾ ਸ਼ੁਰੂ ਕਰ ਦਿੱਤਾ ਸੀ ਜਿਸ ਨਾਲ ਲੋਕਾਂ ਦਾ ਡਰ ਘੱਟ ਗਿਆ।

ਖਾਣ ਪੀਣ[ਸੋਧੋ]

ਪਹਿਲਾਂ ਪਹਿਲ ਹਰ ਦੀ ਅਨਿਸ਼ਚਿਤਤਾ ਤੇ ਸਰਹੱਦੀ ਤਾਰ ਨਾ ਹੋਣ ਕਰਕੇ ਕਈ ਲੋਕ ਸ਼ਿਕਾਰ ਕਰਦੇ ਹੋਏ ਬਾਰਡਰ ਪਾਰ ਕਰ ਜਾਂਦੇ, ਜਿਨ੍ਹਾਂ ਵਿੱਚੋਂ ਕੁਝ ਪਾਕਿਸਤਾਨੀ ਫੌਜੀਆਂ ਦੇ ਕਾਬੂ ਆ ਜਾਂਦੇ। ਕਈ ਵਾਰ ਕਣਕ, ਚਾਵਲ, ਬਾਜਰਾ ਆਦਿ ਅਨਾਜ ਖਤਮ ਹੋਇਆ ਹੁੰਦਾ ਤਾਂ ਇਹ ਲੋਕ ਜੰਗਲੀ ਸਵਾਂਕ ਵੱਢ ਕੇ ਲੈਂਦੇ। ਜਿਸ ਦੇ ਮੋਟੇ ਮੋਟੇ ਦਾਣੇ ਹੁੰਦੇ ਉਨ੍ਹਾਂ ਨੂੰ ਕੁੱਟ ਕੇ ਤੀਲਾਂ ਦੇ ਵੱਡੇ ਛੱਜ ਵਿੱਚ ਛਡਕੇ ਉੱਖਲੀ ਵਿੱਚ ਪਾ ਕੇ ਮਾਮਲਿਆਂ ਨਾਲ ਕੁੱਟ ਕੇ ਚਾਵਲ ਬਣਾ ਕੇ ਲੂਨਾ ਪਾਕੇ ਖਾਂਦੇ ਸਨ। ਇਸ ਤੋਂ ਇਲਾਵਾ ਦਾਲਾਂ ਸ਼ਬਜੀਆਂ ਚੌਲ਼ਾਂ ਦੀ ਰੋਟੀ ਮੱਕੀ ਲੱਸੀ ਦੁੱਧ ਮੱਖਣ ਆਦਿ ਸਰਹੱਦੀ ਲੋਕਾਂ ਦਾ ਖਾਣਾ ਹੈ ਇਹ ਲੋਕ ਸ਼ਰਾਬ ਮੀਟ ਖਾਣ ਦੇ ਵੀ ਸ਼ੌਕੀਨ ਹੈ ।ਜਿਵੇਂ -

ਨੋਟ ਵਾਰ ਦੀ ਬੇਬੇ ਜੀ ਤੋਂ ਇਹ ਹਾਂ ਸੋਹਣ ਸਿੰਘ ਸੁੱਕੜ

ਕਹਿੰਦੇ ਚੰਗਾ ਲਵਾਂਗੇ ਬੋਤਲ ਨਾਲੇ ਕਾਲਾ ਕੁੱਕੜ

ਸਰਹੱਦੀ ਖੇਤਰ ਦੇ ਲੋਕ ਨਸ਼ੇ ਵੀ ਕਰਦੇ ਹਨ

ਪਹਿਰਾਵਾ[ਸੋਧੋ]

ਸਮਾਜ ਵਿੱਚ ਪਹਿਰਾਵੇ ਅਤੇ ਸ਼ਿੰਗਾਰ ਦੀ ਖਾਸ ਅਹਿਮੀਅਤ ਹੈ। ਉੱਜਲੇ ਵਸਤਰ ਮਨੁੱਖ ਦੀ ਆਰਥਿਕ ਸਥਿਤੀ ਅਤੇ ਆਦਰ ਦੇ ਲਖਾਇਕ ਹੁੰਦੇ ਹਨ। ਉੱਚ ਕੋਟੀ ਦਾ ਵਿਅਕਤੀ ਜੇਕਰ ਮੈਲੇ-ਕੁਚੇਲੇ ਅਤੇ ਫਟੇ ਪੁਰਾਣੇ ਵਸਤਰ ਪਹਿਨੇ ਤਾਂ ਲੋਕ ਉਸ ਨੂੰ ਢੁਕਵਾਂ ਆਦਰ ਨਹੀਂ ਦੇਣਗੇ। ਪਹਿਰਾਵੇ ਵਿੱਚ ਢੁੱਕਵਾਂ ਸ਼ਿੰਗਾਰ ਵੀ ਸ਼ੋਭਾ ਦਾ ਕਾਰਨ ਬਣਦਾ ਹੈ। ਚੰਗਾ ਸਰੀਰਕ ਸਜਾਵਟ ਦਾ ਪ੍ਰਤੋ ਹੈ। ਵਸਤਰ ਸਮਾਜਿਕ ਆਦਰ ਦਾ ਹਿੱਸਾ ਹਨ। ਢੁੱਕਵੇਂ ਵਸਤਰ ਇੱਕ ਤਰ੍ਹਾਂ ਪਸ਼ੂ ਰੂਪੀ ਨੰਗੇਜ ਨੂੰ ਕੱਜ ਕੇ ਮਨੁੱਖ ਨੂੰ ਆਦਰਯੋਗ ਪਦਵੀ ਤੇ ਬਿਰਾਜਮਾਨ ਕਰਦੇ ਹਨ। ਗੁਰਬਾਣੀ ਸਿਧਾਂਤ ਕਿਉਂਕਿ ਪੰਜਾਬੀ ਸੱਭਿਆਚਾਰ ਦਾ ਮੂਲ ਇਸ ਲਈ ਉਹ ਵੀ ਮੱਦੇ ਨਜ਼ਰ ਰੱਖਣੀ ਜ਼ਰੂਰੀ ਹਨ। ਰਹਿਣ ਦਾਨ ਪੱਖੋਂ ਇਸ ਕਿੱਤੇ ਦੀ ਆਪਣੀ ਵਿਸ਼ੇਸ਼ਤਾ ਖੁੱਲ੍ਹੇ ਦਿਲ ਤੇ ਮਿਲਾਪੜੇ ਹਨ। ਕਰੀਬ ਪੂਰੀ ਪੰਜਾਬੀ ਸੱਭਿਅਤਾ ਅੰਦਰ ਹੀ ਪਹਿਰਾਵਾ ਸਾਮਾਨ ਹੈ। ਮਰਦ ਕੁੜਤਾ ਚਾਦਰਾ ਪੈਂਦੇ ਹਨ ਤੇ ਸਿਰ ਤੇ ਪੱਗ ਬਣਦੇ ਹਨ। ਔਰਤਾਂ ਕਮੀਜ਼ ਸਲਵਾਰ ਪਹਿਨਦੀਆਂ ਹਨ ਅਤੇ ਵੱਖ ਵੱਖ ਤਰ੍ਹਾਂ ਦੇ ਗਹਿਣਿਆਂ ਦੀ ਵਰਤੋਂ ਵੀ ਕਰਦੇ ਹਨ। ਅਜੋਕੇ ਦੌਰ ਵਿੱਚ ਮਰਦ ਪੈਂਟ ਕਮੀਜ਼ ਵੀ ਪਹਿਨਣ ਲੱਗ ਪਏ ਹਨ।

ਹਾਰ ਸ਼ਿੰਗਾਰ[ਸੋਧੋ]

ਗਹਿਣੇ ਸੱਭਿਆਚਾਰ ਦਾ ਵਿਸ਼ੇਸ਼ ਸਿੰਘ ਮੰਨੇ ਜਾਂਦੇ ਹਨ। ਇਨ੍ਹਾਂ ਨਾਲ ਅਨੇਕਾਂ ਤਰ੍ਹਾਂ ਦੇ ਲੋਕ ਸਾਹਿਤ ਅਤੇ ਭਾਵਨਾਵਾਂ ਜੁੜੀਆਂ ਹੁੰਦੇ ਹਨ। ਔਰਤਾਂ ਵਿੱਚ ਮੱਦੇ ਤੇ ਸਿਰ ਲਈ ਸੱਗੀ ਕੰਨਾਂ ਲਈ ਕੋਕੇ, ਝੁਮਕੇ, ਡੰਡੀਆਂ, ਮੁਰਕੀਆਂ, ਪਿੱਪਲ, ਪੱਤੀਆਂ, ਲੌਂਗ, ਕੋਕਾ, ਨੱਥ, ਗਾਨੀ, ਹਾਰ, ਤਵੀਤ, ਵੋਟ ਲਈ ਕੰਗਣ, ਚੂੜੀਆਂ, ਗਜਰੇ, ਚੂੜੀ, ਉਂਗਲਾਂ ਲਈ ਮੁੰਦਰੀ ਛੱਲੇ ,ਪੰਜੇਬਾਂ ਤੇ ਝਾਂਜਰਾਂ ਮੱਥੇ ਤੇ ਬਿੰਦੀ ਆਦਿ।

ਸਰਹੱਦੀ ਖੇਤਰ ਦੇ ਔਰਤਾਂ ਪਾਕਿਸਤਾਨ ਵਿੱਚ ਘੁੰਡ ਕੱਢ ਕੇ ਰੱਖਦੀਆਂ ਸਨ ਤੇ ਪੰਜਾਬ ਆਉਣ ਨਾਲ ਇਨ੍ਹਾਂ ਵਿੱਚ ਤਬਦੀਲੀ ਹੈ ਕਿ ਭਾਵ ਪੰਜਾਬ ਦੀਆਂ ਕੁਝ ਕੁ ਔਰਤਾਂ ਹੁਣ ਘੁੰਡ ਕੱਢਦੀਆਂ ਹਨ। ਬਜ਼ੁਰਗ ਔਰਤਾਂ ਗਲੇ ਵਿੱਚ ਸੋਨੇ ਦੀਆਂ ਮੋਹਰਾਂ ਕੰਨਾਂ ਵਿੱਚ ਵਾਲੀਆਂ ਪਾ ਕੇ ਰੱਖਦੀਆਂ ਸਨ।

ਸਰਹੱਦੀ ਲੋਕਾਂ ਦੇ ਕਿੱਤੇ[ਸੋਧੋ]

ਸਰਹੱਦੀ ਖੇਤਰ ਦੇ ਲੋਕਾਂ ਦਾ ਮੁੱਖ ਕਿੱਤਾ ਕਿਸਾਨੀ ਹੈ। ਪੰਜਾਬੀ ਲੋਕ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਇਤਨੇ ਲੋਕ ਜ਼ਿਆਦਾਤਰ ਆਪਣੀ ਜ਼ਮੀਨ ਨਾਲ ਹੀ ਜੁੜੇ ਹੁੰਦੇ ਹਨ ਕਿਉਂਕਿ ਇਨ੍ਹਾਂ ਇਲਾਕਿਆਂ ਵਾਲਾ ਵਿੱਦਿਆ ਦੀਆਂ ਸੰਸਥਾਵਾਂ ਘੱਟ ਹਨ ਤੇ ਪੜ੍ਹਾਈ ਵਿੱਚ ਸਮੱਸਿਆ ਆਉਂਦੀ ਹੈ। ਲੋਕਾਂ ਨੂੰ ਦੂਰ ਵੱਡੇ ਸ਼ਹਿਰਾਂ ਵਿੱਚ ਸਿੱਖਿਆ ਲਈ ਜਾਣਾ ਪੈਂਦਾ ਹੈ, ਜਿਸ ਕਾਰਨ ਸਰਕਾਰੀ ਨੌਕਰੀਆਂ ਦੀ ਉਮੀਦ ਘੱਟ ਹੀ ਕੀਤੀ ਜਾਂਦੀ ਹੈ। ਇਸ ਲਈ ਜ਼ਿਆਦਾਤਰ ਲੋਕ ਖੇਤੀ ਤੇ ਨਿਰਭਰ ਹਨ। ਉਹ ਆਪਣੇ ਖੇਤੀ ਵਿੱਚ ਸਬਜ਼ੀ ਝੋਨਾ ਕਣਕ ਆਦਿ ਦੀ ਖੇਤੀ ਕਰਕੇ ਵਪਾਰ ਕਰਦੇ ਹਨ ਤੇ ਆਪਣਾ ਘਰ ਚਲਾਉਂਦੇ ਹਨ। ਇਨ੍ਹਾਂ ਤੋਂ ਇਲਾਵਾ ਤਰਖਾਣ, ਘੁਮਿਆਰ, ਵਣਜਾਰੇ, ਗੱਡੀ, ਲੁਹਾਰ, ਦੁਕਾਨਦਾਰੀ, ਵਪਾਰ, ਚਮਿਆਰ, ਸੀਰੀ, ਪਸ਼ੂ ਪਾਲਣ ਆਦਿ ਧੰਦੇ ਹਨ। ਜਿਹੜੇ ਲੋਕ ਨਦੀਆਂ ਨਹਿਰਾਂ ਦਰਿਆਵਾਂ ਦੇ ਨੇੜੇ ਰਹਿੰਦੇ ਹਨ ਉਹ ਮੱਛੀ ਵੇਚਣ ਦਾ ਵੀ ਕੰਮ ਕਰਦੇ ਹਨ।

ਰਸਮ ਰਿਵਾਜ[ਸੋਧੋ]

ਰਸਮ ਰਿਵਾਜ ਕਿਸੇ ਵੀ ਸੱਭਿਆਚਾਰ ਦਾ ਅਭਿੰਨ ਅੰਗ ਹੁੰਦੇ ਹਨ ਤੇ ਸਮਿਆਂ ਦੀ ਬਦਲਦੀ ਤੋਰ ਨਾਲ ਇਨ੍ਹਾਂ ਵਿੱਚ ਵਾਧਾ ਕੱਟਾ ਹੁੰਦਾ ਰਹਿੰਦਾ ਹੈ। ਇਨ੍ਹਾਂ ਲੋਕਾਂ ਦੀਆਂ ਰਸਮਾਂ ਵਿੱਚ ਗਰਭ ਸੰਸਕਾਰ, ਗੁੜ੍ਹਤੀ, ਜਨਮ ਪੱਤਰੀ ਨਾ ਰੱਖਣਾ, ਗਾਨਾ, ਸੁਹਾਗ, ਜੰਞ ਬੰਨਣੀ, ਸਿੱਠਣੀਆਂ, ਘੋੜੀਆਂ ਤੇ ਮੌਤ ਨਾਲ ਸਬੰਧਿਤ ਅਨੇਕਾਂ ਰਸਮਾਂ ਤੇ ਵਹਿਮ ਮੰਨੇ ਜਾਂਦੇ ਹ। ਬੱਚਿਆਂ ਨੂੰ ਨਜ਼ਰ ਤੋਂ ਬਚਾਉਣ ਲਈ ਕਈ ਉਪਾਅ ਕੀਤੇ ਜਾਂਦੇ ਹ।ਨ ਪਸ਼ੂਆਂ ਦੀਆਂ ਬੀਮਾਰੀਆਂ ਲਈ ਵੀ ਵਹਿਮ ਭਰੇ ਇਲਾਜ ਨੂੰ ਮੰਨਿਆ ਜਾਂਦਾ ਹੈ।

ਮੇਲੇ ਤੇ ਤਿਉਹਾਰ[ਸੋਧੋ]

ਮੇਲੇ ਕਿਸੇ ਜਾਤੀ ਦੇ ਲੋਕਾਂ ਦੀਆਂ ਨਿੱਜੀ ਤੇ ਸਮੂਹਿਕ ਸੱਧਰਾਂ ਭਾਵਨਾਵਾਂ ਤੇ ਚੇਸ਼ਟਾਵਾਂ ਦੀ ਸਹਿਜ ਪ੍ਰਭਾਵੀ ਇੱਕਸੁਰਤਾ ਹਨ। ਮੇਲਿਆਂ ਵਿੱਚ ਜਾਤੀ ਖੁੱਲ੍ਹ ਕੇ ਸਾਹ ਲੈਂਦੀ ਹੈ। ਲੋਕ ਪ੍ਰਤਿਭਾ ਨਿੱਖਰਦੀ ਹੈ ਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਮੇਲੇ ਕਿਸੇ ਜਾਤੀ ਦੇ ਮਨ ਪਰਚਾਵੇ ਦੇ ਸਾਧਨ ਤੋਂ ਬਿਨਾਂ ਉਸ ਦੇ ਸੱਭਿਆਚਾਰ ਜੀਵਨ ਦਾ ਸ਼ੀਸ਼ਾ ਹੁੰਦੇ ਹਨ।

ਪੰਜਾਬ ਦੇ ਮੇਲਿਆਂ ਵਾਂਗ ਇੱਥੋਂ ਦੇ ਸਥਾਨਕ ਮੇਲੇ ਵੀ ਧਾਰਮਿਕ ਕਿਸਮ ਦੇ ਹਨ ਜੋ ਸਾਧ ਸੰਤਾਂ ਤੇ ਪੀਰਾਂ ਫਕੀਰਾਂ ਦੀ ਜਿਮੇਨਾ ਸਬੰਧਤ ਅਸਥਾਨਾਂ, ਖਾਨਗਾਹਾਂ, ਮਜ਼ਾਰਾਂ ਉੱਤੇ ਲੱਗਦੇ ਹਨ। ਇਨ੍ਹਾਂ ਮੇਲਿਆਂ ਵਿੱਚ ਦੇਸ਼ ਦੀ ਵੰਡ ਤੋਂ ਪਹਿਲਾਂ ਸਭ ਜਾਤੀਆਂ ਦੇ ਲੋਕ  ਬਿਨਾਂ ਮਜ਼੍ਹਬੀ ਭਿੰਨ ਭੇਦ ਤੋਂ ਇਕੱਠੇ ਹੁੰਦੇ ਸਨ। ਸਰਹੱਦੀ ਲੋਕ ਵੀ ਇਨ੍ਹਾਂ ਮੇਲਿਆਂ ਤੇ ਤਿਉਹਾਰਾਂ ਦਾ ਆਨੰਦ ਮਾਨਦੇ ਹਨ। ਪੰਜਾਬ ਵਿੱਚ ਜਿੱਥੇ ਕਿਤੇ ਵੀ ਕਿਸੇ ਪੀਰ ਫ਼ਕੀਰ ਸਾਧੂ ਸੰਤ ਗੁਰੂ ਅਤੇ ਪੈਗੰਬਰ ਦੀ ਦਰਗਾਹ ਉੱਤੇ ਮੇਲਾ ਲੱਗਦਾ ਹੈ ਤਾਂ ਪੂਰੇ ਪੰਜਾਬ ਦੇ ਲੋਕ ਬਿਨਾਂ ਕਿਸੇ ਭੇਦ ਭਾਵ ਤੋਂ ਵਹੀਰਾਂ ਘੱਤ ਕੇ ਮੇਲਿਆਂ ਦੀ ਰੌਣਕ ਵਧਾਉਂਦੇ ਹਨ। ਮੇਲੇ ਜਿੱਥੇ ਰਿਸ਼ਤੇਦਾਰਾਂ ਸਾਕਾਂ ਸਬੰਧੀਆਂ ਯਾਰਾਂ ਦੋਸਤਾਂ ਅਤੇ ਮਿੱਤਰ ਪਿਆਰਿਆਂ ਨੂੰ ਮਿਲਣ ਦੀ ਤਾਂਘ ਆਪਣੇ ਅੰਦਰ ਸਮੋਈ ਬੈਠੇ ਹਨ। ਉੱਥੇ ਉਹ ਪ੍ਰੇਮੀ ਪ੍ਰੇਮਿਕਾ ਨੂੰ ਵੀ ਆਪਸ ਵਿੱਚ ਚੋਰੀ ਮਿਲਣ ਦਾ ਵਾਤਾਵਰਣ ਸਿਰਜਦੇ ਹਨ ਜਿਵੇਂ :-

ਕੇਲਾ ਕੇਲਾ ਕੇਲਾ ਦੋ ਭਾਈ ਕੰਮ ਕਰਦੇ

ਮੈਂ ਬੋਲੀਆਂ ਪਾਉਣ ਨੂੰ ਵਿਹਲਾ

ਬੋਲੀ ਮੇਰੀ ਇਉਂ ਚੱਲਦੀ

ਜਿਵੇਂ ਚੱਲਦਾ ਸੜਕ ਤੇ ਠੇਲਾ

ਬਾਈ ਰਲ ਕੇ ਜਾਵਾਂਗੇ ਮੁਕਤਸਰ ਵੇਖਣ ਮੇਲਾ।

ਇਸੇ ਹੀ ਤਰ੍ਹਾਂ ਸਰਹੱਦੀ ਖੇਤਰ ਦੇ ਲੋਕ ਦੇਵੀ ਦੇਵਤਿਆਂ, ਗੁਰੂਆਂ, ਪੀਰਾਂ, ਫ਼ਕੀਰਾਂ, ਪੈਗੰਬਰਾਂ, ਬਥੇਰਿਆਂ ਨੂੰ ਯਾਦ ਕਰਕੇ ਉਨ੍ਹਾਂ ਦੀ ਪੂਜਾ ਅਰਾਧਨਾ ਕਰਨੀ ਅਤੇ ਮੰਨਤ ਮਨੌਤ ਪੂਰੀ ਹੋਣ ਤੇ ਉਨ੍ਹਾਂ ਦਾ ਸ਼ੁਕਰਾਨਾ ਕਰਦੇ ਹੋਏ ਅਨੇਕ ਪ੍ਰਕਾਰ ਦੇ ਚੜ੍ਹਾਵੇ ਚੜ੍ਹਾਉਣ ਆਦਿ ਸਭ ਕੁੱਝ ਦੇ ਝਲਕਾਰੇ ਮੇਲਿਆਂ ਦੇ ਪਿੰਡ ਵਿੱਚ ਭਲੀਭਾਂਤ ਸਪਸ਼ਟ ਹੁੰਦੇ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਦੇ ਮਨਾਏ ਜਾ ਤਿਉਹਾਰ ਵੀ ਇਹ ਲੋਕ ਖੂਬ ਆਨੰਦ ਲੈਂਦੇ ਹਨ। ਪੰਜਾਬ ਦੀ ਧਰਤੀ ਤੇ ਦੀਵਾਲੀ, ਦੁਸਹਿਰਾ, ਲੋਹੜੀ, ਜਨਮ ਅਸ਼ਟਮੀ, ਰਾਮਨੌਮੀ, ਈਦ, ਕ੍ਰਿਸਮਿ,ਸ ਗੁਰਪੁਰ,ਬ ਮਾਘ,ੀ ਨਿਮਾਣੀ ਇਕਾਦਸ਼,ੀ ਬਸੰ,ਤ ਪੰਚਮ,ੀ ਰੱਖੜ,ੀ ਸ਼ਿਵਰਾਤਰ,ੀ ਕਰਵਾ ਅਤੇ ਚੱਕਰੀ ਦੇ ਵਰਤਾਂ ਨਾਲ ਜੁੜੇ ਆਦਿ ਤਿਉਹਾਰ ਮਨਾਏ ਜਾਂਦੇ ਹ ।[3]

ਸਰਹੱਦੀ ਖੇਤਰ ਦਾ ਲੋਕ ਸੰਗੀਤ[ਸੋਧੋ]

ਸੱਭਿਅਤਾ ਦਾ ਜਿਵੇਂ ਜਿਵੇਂ ਵਿਕਾਸ ਹੋਇਆ ਉਸ ਦੇ ਨਾਲ ਨਾਲ ਭਾਸ਼ਾ ਕਲਾ ਸੱਭਿਅਤਾ ਵਿਕਸਿਤ ਹੁੰਦਾ ਗਿਆ। ਹੋਰ ਕਲਾਵਾਂ ਦੀ ਤਰ੍ਹਾਂ ਸੰਗੀਤ ਦੇ ਵੀ ਇਸ ਵਿਕਾਸ ਦਾ ਅਨੇਕ ਭਾਗ ਕੀਤੇ ਜਾ ਸਕਦੇ ਹਨ। ਪਰ ਇਨ੍ਹਾਂ ਸਾਰਿਆਂ ਦਾ ਮੁੱਢਲਾ ਸਰੋਤ ਲੋਕ ਸੰਗੀਤ ਹੈ। ਲੋਕ ਸੰਗੀਤ ਮਨੁੱਖੀ ਸੰਵੇਦਨਾਵਾਂ ਦਾ ਪ੍ਰਗਟਾਵਾ ਹੈ। ਇਹ ਪ੍ਰਗਟਾਵਾ ਸੂਖਮ ਅਤੇ ਸਥੂਲ ਦੋਨਾਂ ਰੂਪਾਂ ਵਿੱਚ ਹੈ ਭਾਵ ਲੋਕ  ਸੰਗੀਤ ਮਹੀਨ ਵੀ ਹੈ ਅਤੇ ਮਹਾਨ ਵੀ। ਇਹ ਜੋ ਸ਼ਾਸਤਰੀ ਸੰਗੀਤ, ਗੁਰਮਤਿ ਸੰਗੀਤ, ਸੂਫ਼ੀ ਸੰਗੀਤ, ਸੁਗਮ ਸੰਗੀਤ ਦਾ ਪਸਾਰਾ ਪਸਰਿਆ ਹੋਇਆ ਹੈ ਇਸ ਦਾ ਮੁੱਢਕਦੀਮ ਲ਼ੋਕ ਸੰਗੀਤ ਹੀ ਹੈ। ਜਿਸ ਕੋਲ ਲੋਕ ਸੰਗੀਤ ਵਰਗੀ ਵਡਮੁੱਲੀ ਦਾਤ ਹੈ ਉਸ ਕੋਲ ਸਹਿਜਤਾ ਹੈ ਅਤੇ ਸਹਿਜਤਾ ਵਿੱਚ ਹੀ ਉਹ ਨਿਰੰਕਾਰ ਸਮਾਇਆ ਹੋਇਆ ਹੈ। ਸੰਗੀਤ ਤੇ ਪਰਮਾਤਮਾ ਦਾ ਨਿਖੇੜਾ ਨਹੀਂ ਕੀਤਾ ਜਾ ਸਕਦਾ ਪਰ ਦੀ ਅਸਲੀਅਤ ਵਿੱਚ ਸੰਗੀਤ ਹੋਵੇ ਤਾਂ ਪ੍ਰਮਾਤਮਾ ਮਨੁੱਖ ਲੇਖ ਸੰਪੂਰਨ ਮੰਜ਼ਿਲ ਹੈ ਤਾਂ ਸੰਗੀਤ ਉਸ ਲਈ ਪੀੜ੍ਹੀ ਦਾ ਕੰਮ ਕਰਦਾ ਹੈ। ਉਹ ਪੀੜ੍ਹੀ ਜਿਸ ਤੇ ਬੇਖੌਫ ਹੋ ਕੇ ਕਦਮ ਰੱਖੇ ਜਾ ਸਕਦੇ ਹਨ। ਹੁਣ ਤੇ ਇਨ੍ਹਾਂ ਕਦਮਾਂ ਦੁਆਰਾ ਪਰਮਾਤਮਾ ਰੂਪੀ ਮੰਜ਼ਿਲ ਨੂੰ ਸਹਿਜੇ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰ ਸੰਗੀਤ ਦਾ ਪਾਂਧੀ ਜੇ ਕਿਤੇ ਇਸ ਪੌੜੀ ਅਤੇ ਮੰਜ਼ਿਲ ਤੋਂ ਬੁੜਕ ਜਾਏ ਅਤੇ ਪਦਾਰਥਾਂ ਵਾਸ਼ਨਾਵਾਂ ਵਿੱਚ ਗਿਰ ਜਾਵੇ ਤਾਂ ਉਹ ਆਮ ਮਨੁੱਖ ਤੋਂ ਵੀ ਮਾੜਾ ਜਾਂ ਪੈਂਦਾ ਹੈ। ਸਰਹੱਦੀ ਲੋਕਾਂ ਦਾ ਲੋਕ ਸੰਗੀਤ ਪੰਜਾਬੀ ਸਾਹਿਤਕ ਅਤੇ ਸੰਗੀਤ ਦੇ ਖੇਤਰ ਵਿੱਚ ਇੱਕ ਸਲਾਹੁਣਯੋਗ ਉੱਦਮ ਹੈ। ਸਰਹੱਦੀ ਲੋਕ ਗੀਤ ਗਾਉਣ ਸੁਹਾਗ ਘੋੜੀਆਂ ਟੱਪੇ ਬੋਲੀਆਂ ਆਦਿ।

ਸਰਹੱਦੀ ਇਲਾਕੇ ਦੇ ਸੁਹਾਗ[ਸੋਧੋ]

ਇੱਕ ਇੱਕ ਬੇਰੀ ਪਾਤਰਾਂ ਦੇ ਉਹ ਵੀ ਲਵੇ ਹੁਲਾਰੇ

ਆਖੀਂ ਮੇਰੇ ਬਾਬਲ ਨੂੰ ਵੇ ਧੀਆਂ ਦੂਰ ਨਾ ਵਿਆਹੇ

ਦੂਰ ਦਰੇਡੇ ਪੇਕੜੇ ਵੀ ਸੱਤ ਤੁਰਿਆ ਨਾ ਜਾਵੇ

ਸੜਨ ਪੈਰਾਂ ਦੀਆਂ ਤਲੀਆਂ

ਵੇ ਨੈਣੀਂ ਨੀਂਦ ਨਾ ਆਵੇ

ਸਿੱਠਣੀਆਂ[ਸੋਧੋ]

ਸਾਡੇ ਨਵੇਂ ਸੱਜਣ ਘਰ ਆਏ

ਸਾਲੋਨੀ ਦੇ ਨੈਣ ਭਰੇ

ਸਾਨੂੰ ਕੀ ਕੁੱਝ ਵਸਤ ਲਿਆਏ

ਸਾਲੋਨੀ ਦੇ ਨੈਣ ਭਰੇ

ਘੋੜੀ[ਸੋਧੋ]

ਤੂੰ ਸੁਣ ਲਾੜੇ ਦੀ ਮਾਏ

ਦਿਨ ਗੱਣਦੇ ਨੀ ਮਾਏ ਆਏ

ਤੂੰ ਸੁਣ ਲਾੜੇ ਦੀ ਦਾਦੀ

ਆਂਗਣ ਹੋਸੀ ਦੀ ਦਾਦੀ ਸ਼ਾਦੀ

ਗਿੱਧੇ ਦੀਆਂ ਬੋਲੀਆਂ[ਸੋਧੋ]

ਕਦੇ ਹੂੰ ਕਰਕੇ

ਕਦੇ ਹਾਂ ਕਰਕੇ

ਗੇੜਾ ਦੇਦੇ ਨੀਂ ਛੋਹਰੇ ਲੰਮੀ ਬਾਂਹ ਕਰਕੇ


ਗਿੱਧੇ ਵਿੱਚ ਜਦ ਮੈਂ ਨੱਚਾਂ

ਸੂਰਜ ਵੀ ਮੱਥਾ ਟੇਕਦਾਂ

ਬਾਡਰ ਤੇ ਕਮਲੋ ਨੱਚੇ

ਪਟਿਆਲਾ ਖੜ੍ਹ-ਖੜ੍ਹ ਵੇਖਦਾ

ਸਰਹੱਦੀ ਖੇਤਰ ਦੇ ਲੋਕ ਨਾਚ [ਸੋਧੋ]

ਲੋਕ ਨਾਚ ਸਾਡੇ ਸਮਾਜ ਦੀ ਮਹੱਤਵਪੂਰਨ ਦੇਣ ਹੈ। ਜਿਵੇਂ ਦੂਸਰੇ ਖਿੱਤਿਆਂ ਦੇ ਪ੍ਰਸਿੱਧ ਲੋਕ ਨਾਚ ਹਨ ਉਵੇਂ ਹੀ ਸਰਹੱਦੀ ਖੇਤਰ ਦੇ ਵੀ ਪ੍ਰਸਿੱਧ ਲੋਕ ਨਾਚ ਦੇਖਣ ਨੂੰ ਮਿਲਦੇ ਹਨ। ਜਿਵੇਂ ਔਰਤਾਂ ਦਾ ਗਿੱਧਾ, ਭੰਗੜਾ, ਲੁੱਡੀ, ਸੰਮੀ, ਝੂੰਮਰ ਆਦਿ ਪ੍ਰਸਿੱਧ ਨਾਚ ਹਨ ਜੋ ਸਰਹੱਦੀ ਲੋਕ ਕਿਸੇ ਵਿਸ਼ੇਸ਼ ਤਿਉਹਾਰ ਜਾਂ ਖਾਸ ਮੌਕੇ ਤੇ ਨੱਚਦੇ ਅਤੇ ਮਨੋਰੰਜਨ ਕਰਦੇ ਹਨ।

ਸਰਹੱਦੀ ਲੋਕਾਂ ਦਾ ਸਭ ਤੋਂ ਮਨਭਾਉਂਦਾ ਲੋਕ ਨਾਚ ਝੂੰਮਰ ਹੈ। ਝੂੰਮਰ ਇੱਕ ਬਹੁਤ ਹੀ ਪੁਰਾਣਾ ਤੇ ਪ੍ਰਸਿੱਧ ਲੋਕ ਨਾਚ ਹੈ ਜਿਸ ਨੂੰ ਬਜ਼ੁਰਗ ਅਤੇ ਨੌਜਵਾਨ ਢੋਲ ਦੇ ਸਾਜ਼ ਤੇ ਬੜੀ ਹੀ ਧੀਮੀ ਗਤੀ ਤੇ ਕਰਦੇ ਹਨ। ਔਰਤਾਂ ਦਾ ਗਿੱਧਾ ਬਹੁਤ ਹੀ ਪ੍ਰਭਾਵਸ਼ਾਲੀ ਨਾਚ ਹੈ। ਇਸ ਵਿੱਚ ਔਰਤਾਂ ਇੱਕ ਘੇਰਾ ਬਣਾ ਕੇ ਤਾਰਿਆਂ ਦੇ ਸਾਜ਼ ਤੇ ਬੋਲੀਆਂ ਪਾਉਂਦੀਆਂ ਹਨ।

ਹਵਾਲੇ[ਸੋਧੋ]

  1. ਜਸਵੰਤ ਸਿੰਘ. ਸਰਹੱਦੀ ਖੇਤਰ ਦਾ ਲੋਕ ਸੰਗੀਤ. p. 12. 
  2. ਜੋਸ਼ੀ, ਜੀਤ ਸਿੰਘ. ਪੰਜਾਬੀ ਸਭਿਆਚਾਰ ਤੇ ਲੋਕ ਪਹਿਰਾਵਾ. pp. 1–2. 
  3. ਸੁਖਦੀਪ ਕੌਰ. ਮੁਕਤਸਰ ਜਿਲ੍ਹੇ ਦੇ ਮੇਲੇ. p. 2.