ਸੁਖਚੈਨ ਮਿਸਤਰੀ
ਡਾ: ਸੁਖਚੈਨ ਮਿਸਤਰੀ (1953 - 26 ਅਕਤੂਬਰ 2019) ਪੰਜਾਬ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸੇਵਾ ਮੁਕਤ ਸੀਨੀਅਰ ਪਲਾਂਟ ਬਰੀਡਰ ਅਤੇ ਪੰਜਾਬੀ ਕਵੀ ਸੀ। ਉਹ ਲੁਧਿਆਣਾ ਜਿਲ੍ਹੇ ਦੇ ਕਸਬੇ ਮਲੌਦ ਨੇੜੇ ਗੋਸਲਾਂ ਪਿੰਡ ਦਾ ਜੰਮਪਲ ਸੀ।
ਰਚਨਾਵਾਂ
[ਸੋਧੋ]ਉਸ ਦਾ ਪਹਿਲਾ ਕਾਵਿ ਸੰਗ੍ਰਹਿ ਮਿੱਟੀ ਦਾ ਮੋਰ 1976 ਵਿਚ ਪ੍ਰਕਾਸ਼ਿਤ ਹੋਇਆ ਸੀ ਜਿਸ ਦਾ ਸੰਪਾਦਨ ਗੁਰਸ਼ਰਨ ਰੰਧਾਵਾ ਨੇ ਕੀਤਾ ਸੀ। ਉਸ ਨੇ ਆਪਣੀ ਗਰੈਜੂਏਟ ਪੱਧਰ ਦੀ ਪੜ੍ਹਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਕੀਤੀ। ਵਿਦਿਆਰਥੀ ਜੀਵਨ ਵੇਲ਼ੇ ਹੀ ਉਸਨੇ ਡਾ. ਸਤਿੰਦਰ ਬਜਾਜ ਦੀਆਂ ਅੰਗਰੇਜ਼ੀ ਕਵਿਤਾਵਾਂ ਦਾ ਪੰਜਾਬੀ ਅਨੁਵਾਦ ਕੀਤਾ। 1997 ਵਿੱਚ ਮੌਲਿਕ ਕਵਿਤਾਵਾਂ ਦਾ ਉਸਦਾ ਦੂਜਾ ਕਾਵਿ ਸੰਗ੍ਰਹਿ ਘਰ' ਪ੍ਰਕਾਸ਼ਿਤ ਹੋਇਆ। ਆਧੁਨਿਕ ਪੰਜਾਬੀ ਕਵਿਤਾ ਦਾ ਇਕ ਸੰਗ੍ਰਹਿ ਮੇਰੀ ਮਨਚਿੰਦੀ ਕਵਿਤਾ ਉਸਨੇ 2016-17 ਵਿੱਚ ਪ੍ਰਕਾਸ਼ਿਤ ਕੀਤਾ। ਪੰਜਾਬੀ ਦੇ ਨਾਲ਼ ਨਾਲ਼ ਉਹ ਹਿੰਦੀ ਵਿਚ ਵੀ ਲਿਖਦਾ ਸੀ ਜਿਸ ਦੇ ਫਲਸਰੂਪ ਉਹਨੂੰ ਉੱਤਰ ਪ੍ਰਦੇਸ਼ ਹਿੰਦੀ ਸੰਸਥਾਨ ਵੱਲੋਂ 1995 ਦਾ ਸੌਹਾਰਦ ਸਨਮਾਨ ਪ੍ਰਾਪਤ ਹੋਇਆ।[1]
- ਮਿੱਟੀ ਦਾ ਮੋਰ (ਕਾਵਿ ਸੰਗ੍ਰਹਿ)
- ' 'ਘਰ' (ਕਾਵਿ ਸੰਗ੍ਰਹਿ)
- ਹੁਨਾਲੀ ਧੁੱਪ (ਸਤਿੰਦਰ ਬਜਾਜ ਦੀਆਂ ਅੰਗਰੇਜ਼ੀ ਕਵਿਤਾਵਾਂ ਦਾ ਪੰਜਾਬੀ ਅਨੁਵਾਦ)
- ਮੇਰੀ ਮਨਚਿੰਦੀ ਕਵਿਤਾ (ਸੰਪਾਦਿਤ ਕਾਵਿ ਸੰਗ੍ਰਹਿ)
ਹਵਾਲੇ
[ਸੋਧੋ]- ↑ Service, Tribune News. "ਸੁਖਚੈਨ ਦੀ ਵਿਦਾ 'ਤੇ". Tribuneindia News Service. Archived from the original on 2023-01-12. Retrieved 2023-01-12.