ਸੁਖਪਾਲ ਸਿੰਘ ਥਿੰਦ
ਹੋ ਸਕਦਾ ਹੈ ਕਿ ਇਸ ਲੇਖ ਵਿਕੀਪੀਡੀਆ ਦੇ ਪ੍ਰਸਿੱਧੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਨਾ ਕਰੇ। |
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। |
ਸੁਖਪਾਲ ਸਿੰਘ ਥਿੰਦ | |
|---|---|
ਸੁਖਪਾਲ ਸਿੰਘ ਥਿੰਦ | |
| ਜਨਮ | 20 ਅਪ੍ਰੈਲ 1967 ਭਾਰਤੀ ਪੰਜਾਬ |
| ਕਲਮ ਨਾਮ | ਸੁਖਪਾਲ ਥਿੰਦ |
| ਕਿੱਤਾ | ਲੇਖਕ,ਪ੍ਰੋਫੈਸਰ(ਪੰਜਾਬੀ) |
| ਰਾਸ਼ਟਰੀਅਤਾ | ਭਾਰਤੀ |
| ਅਲਮਾ ਮਾਤਰ | [ਪੰਜਾਬੀ ਯੂਨੀਵਰਸਿਟੀ, ਪਟਿਆਲਾ] |
| ਸਾਹਿਤਕ ਲਹਿਰ | ਸੈਕੂਲਰ ਡੈਮੋਕ੍ਰੇਸੀ |
| ਪ੍ਰਮੁੱਖ ਕੰਮ | ਹੀਰ 'ਵਾਰਸ': ਬਿਰਤਾਂਤ-ਸ਼ਾਸਤਰੀ ਪਰਿਪੇਖ, ਬਿਰਤਾਂਤ ਸ਼ਾਸਤਰ :ਉੱਤਰ ਆਧੁਨਿਕ ਪਰਿਪੇਖ, ਪੰਜਾਬੀ ਗਲਪ ਦੇ ਆਰ-ਪਾਰ |
| ਜੀਵਨ ਸਾਥੀ | ਪ੍ਰੋ.ਰਮਣੀਕ ਕੌਰ ਥਿੰਦ |
| ਬੱਚੇ | ਅਰਸ਼ਨੂਰ ਕੌਰ ਥਿੰਦ (ਬੇਟੀ) ਸ਼ੁਭਸੀਰਤ ਸਿੰਘ ਥਿੰਦ (ਬੇਟਾ) |
ਪ੍ਰੋ. ਸੁਖਪਾਲ ਸਿੰਘ ਥਿੰਦ (ਜਨਮ 20 ਅਪ੍ਰੈਲ 1967) ਪੰਜਾਬੀ ਕਹਾਣੀਕਾਰ, ਸਫ਼ਰਨਾਮਾਕਾਰ, ਆਲੋਚਕ ਅਤੇ ਸਿੱਖਿਆ-ਸ਼ਾਸ਼ਤਰੀ।[1] ਵਰਤਮਾਨ ਸਮੇਂ ਉਹ ਬਾਬਾ ਸਾਹਿਬ ਬੀ.ਆਰ. ਅੰਬੇਦਕਰ, ਸਰਕਾਰੀ ਕਾਲਜ, ਜਲੰਧਰ (ਪੰਜਾਬ), [ਭਾਰਤ] ਦੇ ਪੰਜਾਬੀ ਵਿਭਾਗ ਵਿੱਚ ਬਤੌਰ ਪ੍ਰੋਫੈਸਰ ਅਤੇ ਵਿਭਾਗ ਮੁਖੀ ਵਜੋਂ ਕੰਮ ਕਰ ਰਿਹਾ ਹੈ।
ਜੀਵਨ ਬਿਓਰਾ
[ਸੋਧੋ]ਸੁਖਪਾਲ ਸਿੰਘ ਥਿੰਦ ਦਾ ਜਨਮ 20 ਅਪ੍ਰੈਲ 1967 ਨੂੰ ਸ: ਕਰਤਾਰ ਸਿੰਘ ਥਿੰਦ ਅਤੇ ਮਾਤਾ ਤ੍ਰਿਸ਼ਨ ਕੌਰ ਦੇ ਘਰ ਪਿੰਡ ਬੂਲਪੁਰ ਜਿਲ੍ਹਾ ਕਪੂਰਥਲਾ (ਪੰਜਾਬ, [ਭਾਰਤ]) ਵਿੱਚ ਹੋਇਆ। ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ‘ਹੀਰ’ ਵਾਰਿਸ ਦਾ ਬਿਰਤਾਂਤ-ਸ਼ਾਸਤਰੀ ਅਧਿਐਨ' ਵਿਸ਼ੇ ਉੱਪਰ 1990 ਤੋਂ 1994 ਤੱਕ ਖੋਜ ਕਾਰਜ ਕੀਤਾ ਅਤੇ ਪੀ-ਐਚ.ਡੀ. ਦੀ ਡਿਗਰੀ ਹਾਸਲ ਕੀਤੀ। ਇਸ ਦੌਰਾਨ ਉਹ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਪਹਿਲਾਂ ਜੂਨੀਅਰ ਰੀਸਰਚ ਫੈਲੋ ਅਤੇ ਫਿਰ ਸੀਨੀਅਰ ਰੀਸਰਚ ਫੈਲੋ ਵਜੋਂ ਖੋਜ ਕਾਰਜ ਕਰਦੇ ਰਹੇ। 1997 ਵਿੱਚ ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਕਾਲਜ ਲੈਕਚਰਾਰ ਭਰਤੀ ਕੀਤੇ ਗਏ। ਉਨ੍ਹਾਂ ਆਪਣੀ ਕਾਲਜ ਦੀ ਨੌਕਰੀ ਸਰਕਾਰੀ ਕਾਲਜ ਸਿੱਧਸਰ (ਲੁਧਿਆਣਾ) ਤੋਂ ਸ਼ੁਰੂ ਕੀਤੀ, ਜਿੱਥੇ ਕੁਝ ਮਹੀਨਿਆਂ ਦੀ ਠਹਿਰ ਉਪਰੰਤ ਉਨ੍ਹਾਂ ਕੋਈ ਡੇਢ ਸਾਲ ਸਰਕਾਰੀ ਕਾਲਜ ਹੁਸ਼ਿਆਰਪੁਰ ਕੰਮ ਕੀਤਾ ਅਤੇ ਲਗਪਗ 20 ਸਾਲ ਤੋਂ ਵਧੇਰੇ ਸਮਾਂ ਉਹ ਨਵਾਬ ਜੱਸਾ ਸਿੰਘ ਆਹਲੂਵਾਲੀਆ, ਸਰਕਾਰੀ ਕਾਲਜ, ਕਪੂਰਥਲਾ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾ ਕਰਨ ਉਪਰੰਤ ਮੌਜੂਦਾ ਸਮੇਂ ਬਾਬਾ ਸਾਹਿਬ ਬੀ.ਆਰ. ਅੰਬੇਦਕਰ ਸਰਕਾਰੀ ਕਾਲਜ ਜਲੰਧਰ (ਪੰਜਾਬ) ਵਿਖੇ ਪ੍ਰੋਫੈਸਰ ਅਤੇ ਵਿਭਾਗ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਪੁਸਤਕਾਂ
[ਸੋਧੋ]ਸਫ਼ਰਨਾਮੇ
[ਸੋਧੋ]- ਲੰਡਨ ਨੂੰ ਮਿਲਦਿਆਂ (2003)
- ਕੈਨੇਡਾ: ਇਕ ਬਾਗ ਬਹੁਰੰਗੀ (2005)
ਆਲੋਚਨਾ
[ਸੋਧੋ]- ਬਿਰਤਾਂਤ ਸ਼ਾਸਤਰ :ਉੱਤਰ ਆਧੁਨਿਕ ਪਰਿਪੇਖ (2002)
- 'ਹੀਰ' ਵਾਰਸ: ਬਿਰਤਾਂਤ-ਸ਼ਾਸਤਰੀ ਪਰਿਪੇਖ (2012)
- ਪੰਜਾਬੀ ਗਲਪ ਦੇ ਆਰ-ਪਾਰ (2012)
- ਬਲਦੇਵ ਸਿੰਘ ਧਾਲੀਵਾਲ ਦੀ ਸਫ਼ਰਨਾਮਾਕਾਰੀ (ਸੰਪਾਦਨ ) (2012)
ਕਹਾਣੀ ਸੰਗ੍ਰਹਿ
[ਸੋਧੋ]- ਫੁੱਲਾਂ ਦੀ ਫ਼ਸਲ (2020)
ਸੁਖਪਾਲ ਥਿੰਦ ਬਾਰੇ ਪੁਸਤਕਾਂ
[ਸੋਧੋ]ਇਸਦੇ ਇਲਾਵਾ ਦਰਜਨਾਂ ਪੁਸਤਕਾਂ ਅਤੇ ਮੈਗਜੀਨਾਂ ਵਿੱਚ ਪੰਜਾਬੀ ਸਾਹਿਤ ਨਾਲ ਸੰਬੰਧਿਤ ਸੁਖਪਾਲ ਦੇ ਸਮੀਖਿਆਤਮਕ ਲੇਖ ਸ਼ਾਮਲ ਹਨ। ਕੁਝ ਪੁਸਤਕਾਂ ਦੀ ਭੂਮਿਕਾ ਵੀ ਲਿਖੀ ਹੈ। ਉਹ ਤਿੰਨ ਵਿਸ਼ਵ ਪੰਜਾਬੀ ਕਾਨਫਰੰਸਾਂ ਵਿੱਚ ਭਾਗ ਲੈ ਚੁੱਕਿਆ ਹੈ।
ਲੇਖਕ ਦੀ ਰਚਨਾ ਬਾਰੇ ਖੋਜ ਕਾਰਜ:
{ ਐਮ. ਫਿਲ. ਦੀ ਡਿਗਰੀ ਹਿੱਤ }
ਹਰਜਿੰਦਰ ਸਿੰਘ , ਸਮਕਾਲੀ ਪੰਜਾਬੀ ਸਫ਼ਰਨਾਮਾ ਸਾਹਿਤ ਵਿੱਚ ਪੇਸ਼ ਅੰਤਰ –ਸਭਿਆਚਾਰਕ ਦਵੰਦ , ਪੰਜਾਬ ਯੂਨੀਵਰਸਿਟੀ ਰੀਜ਼ਨਲ ਸੈਂਟਰ , ਮੁਕਤਸਰ , 2007
ਰਣਧੀਰ ਸਿੰਘ , ਸੁਖਪਾਲ ਸਿੰਘ ਥਿੰਦ ਦਾ ਕਹਾਣੀ ਸੰਗ੍ਰਹਿ ‘ ਫੁੱਲਾਂ ਦੀ ਫ਼ਸਲ ’ : ਇੱਕ ਅਧਿਐਨ , ਪੰਜਾਬੀ ਸਾਹਿਤ ਅਧਿਐਨ ਵਿਭਾਗ , ਪੰਜਾਬੀ ਯੂਨੀਵਰਸਿਟੀ , ਪਟਿਆਲਾ , 2023
{ ਐਮ.ਏ. ਦੀ ਡਿਗਰੀ ਹਿੱਤ }
ਸਰੋਜ ਬਾਲਾ, ਸੁਖਪਾਲ ਸਿੰਘ ਥਿੰਦ ਦੇ ਸਫ਼ਰਨਾਮੇ ‘ ਲੰਡਨ ਨੂੰ ਮਿਲਦਿਆਂ ‘ ਦਾ ਸਮਾਜ ਸ਼ਾਸ਼ਤਰੀ ਅਧਿਐਨ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ , 2018
ਮਾਣ ਸਨਮਾਨ
[ਸੋਧੋ]- ਰਚਨਾ ਵਿਚਾਰ ਮੰਚ (ਰਜਿ:) ਨਾਭਾ ਵੱਲੋਂ ਪੰਜਾਬੀ ਆਲੋਚਨਾ ਵਿੱਚ ਪਾਏ ਬਹੁਮੁੱਲੇ ਯੋਗਦਾਨ ਲਈ 17 ਨਵੰਬਰ 2002 ਨੂੰ ਮਾਣ ਪੱਤਰ ਭੇਂਟ ਕੀਤਾ ਗਿਆ
- ਉੱਤਰੀ ਅਮਰੀਕਾ ਦੀ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਜੂਨ 2003 ਵਿੱਚ ਪੰਜਾਬੀ ਸਾਹਿਤ ਵਿੱਚ ਪਾਏ ਵਿਸ਼ੇਸ਼ ਯੋਗਦਾਨ ਲਈ ਸਨਮਾਨ ਕੀਤਾ
- 26 ਜਨਵਰੀ ਦੇ ਮੌਕੇ, 2007 ਵਿੱਚ ਕਪੂਰਥਲਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਯੋਗਦਾਨ ਲਈ ਸਨਮਾਨਤ ਕੀਤਾ
- ਸਿਰਜਣਾ ਕੇਂਦਰ,ਕਪੂਰਥਲਾ (ਰਜਿ.) ਵੱਲੋਂ 28 ਫਰਵਰੀ 2016 ਨੂੰ ਤੀਸਰੇ ਰਾਜ ਕੁਮਾਰ ਕੁਮਰਾ ਯਾਦਗਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ।
- ਉਪਰਾਲਾ ਸਮਾਜਕ ਸੰਘ, ਜਲੰਧਰ ਵੱਲੋਂ 26ਨਵੰਬਰ 2016 ਨੂੰ ਸਮਾਜ ਅਤੇ ਸਾਹਿਤ ਸੇਵਾ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ ।
- ਪੰਜਾਬ ਭਵਨ, ਸਰੀ ( ਕੈਨੇਡਾ ) ਵੱਲੋਂ 11 ਜੂਨ 2018 ਨੂੰ ਅਤੇ ਗ਼ਜ਼ਲ ਮੰਚ, ਸਰੀ ( ਕੈਨੇਡਾ ) ਵੱਲੋਂ 19 ਜੂਨ 2018 ਨੂੰ ਪੰਜਾਬੀ ਸਾਹਿਤ ਵਿੱਚ ਯੋਗਦਾਨ ਲਈ ਸਨਮਾਨਤ ਕੀਤਾ ਗਿਆ ।
- ਹਿੰਦੂ ਕੰਨਿਆ ਕਾਲਜ, ਕਪੂਰਥਲਾ ਵੱਲੋਂ 11 ਅਗਸਤ 2018 ਨੂੰ 21ਵੀਂ ਸਦੀ ਦੇ ਕਹਾਣੀਕਾਰ ਪੁਰਸਕਾਰ ਨਾਲ ਨਵਾਜਿਆ ਗਿਆ
- ਦਲਬੀਰ ਚੇਤਨ ਯਾਦਗਾਰੀ ਮੰਚ , ਅੰਮ੍ਰਿਤਸਰ ਵੱਲੋਂ 4 ਅਪ੍ਰੈਲ 2021 ਨੂੰ ਕਹਾਣੀ ਸੰਗ੍ਰਹਿ ‘ਫੁੱਲਾਂ ਦੀ ਫਸਲ ’ ਨੂੰ 2020 ਦੇ ‘ ਦਲਬੀਰ ਚੇਤਨ ਯਾਦਗਾਰੀ ਕਥਾ ਪੁਰਸਕਾਰ ’ ਨਾਲ ਸਨਮਾਨਿਤ ਕੀਤਾ ਗਿਆ ।
- ਸਾਹਿਤ ਸਭਾ ਜਗਰਾਓ ( ਰਜਿ.) ਲੁਧਿਆਣਾ ਵੱਲੋਂ 20 ਮਾਰਚ 2022 ਨੂੰ ‘ ਜਸਵੰਤ ਸਿੰਘ ਕੰਵਲ ਗਲਪ ਪੁਰਸਕਾਰ ’ ਨਾਲ ਸਨਮਾਨਿਤ ਕੀਤਾ ਗਿਆ ।
ਹਵਾਲੇ:-
[ਸੋਧੋ]- ↑ ਪ੍ਰੋ: ਸੁਖਪਾਲ ਸਿੰਘ ਥਿੰਦ ਦੀਆਂ ਪੁਸਤਕਾਂ ਦੀ ਘੁੰਡ ਚੁਕਾਈ [permanent dead link]
- ↑ [permanent dead link]
- ↑
{{cite book}}: Empty citation (help)
ਸੁਖਪਾਲ ਸਿੰਘ ਥਿੰਦ ਦੀ ਕਹਾਣੀ ਦਾ ਅੰਤਰ ਬੋਧ, ਥਿੰਦ, ਬਲਵਿੰਦਰ ਸਿੰਘ (ਡਾ.) ਪੰਜ ਆਬ ਪ੍ਰਕਾਸ਼ਨ, ਜਲੰਧਰ, 2023, ISBN: 977-93-88817-98-1 http://www.5aabparkashan.com Archived 2022-03-14 at the Wayback Machine.
- Articles with topics of unclear notability
- All articles with topics of unclear notability
- BLP articles lacking sources
- Articles needing additional references
- All articles needing additional references
- Date of birth not in Wikidata
- Articles with dead external links from ਮਈ 2026
- Articles with dead external links from ਫ਼ਰਵਰੀ 2024
- ਪੰਜਾਬੀ ਆਲੋਚਕ