ਸੁਖਾਉਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਖਾਉਣ ਜਾਂ ਗਾਖਣ ਜਾਂ ਰਾਸ ਆਉਣਾ ਉਹ ਅਮਲ ਹੈ ਜਿਸ ਰਾਹੀਂ ਕੋਈ ਨਿੱਜੀ ਪ੍ਰਾਣੀ ਆਪਣੇ ਆਲ਼ੇ-ਦੁਆਲ਼ੇ ਦੇ ਵਾਤਾਵਰਨ ਵਿੱਚ ਆਈ ਦਰਜੇਵਾਰ ਤਬਦੀਲੀ (ਜਿਵੇਂ ਕਿ ਤਾਪਮਾਨ, ਗਿੱਲ, ਰੌਸ਼ਨੀ ਜਾਂ ਪੀਐੱਚ ਵਿੱਚ ਤਬਦੀਲੀ) ਮੁਤਾਬਕ ਆਪਣੇ-ਆਪ ਨੂੰ ਢਾਲ਼ਦਾ ਹੈ ਤਾਂ ਜੋ ਉਹ ਵਾਤਾਵਰਨੀ ਹਲਾਤਾਂ ਦੇ ਦਾਇਰੇ ਵਿੱਚ ਆਪਣੀ ਜੀਵਨ-ਕਿਰਿਆ ਕਾਇਮ ਰੱਖ ਸਕੇ। ਸੁਖਾਉਣ ਸਮੇਂ ਦੀ ਥੋੜ੍ਹੀ ਮਿਆਦ (ਦਿਨਾਂ ਤੋਂ ਹਫ਼ਤੇ) ਵਿੱਚ ਵਾਪਰਦਾ ਹੈ ਅਤੇ ਕਿਸੇ ਪ੍ਰਾਣੀ ਦੇ ਜੀਵਨ-ਕਾਲ਼ ਦੇ ਵਿੱਚ ਵਿੱਚ ਹੀ ਹੁੰਦਾ ਹੈ।