ਸਮੱਗਰੀ 'ਤੇ ਜਾਓ

ਸੁਨੇਹੜੇ (ਕਾਵਿ ਰੂਪ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਨੇਹੜੇ ਪੰਜਾਬੀ ਦਾ ਇਕ ਕਾਵਿ ਰੂਪ ਹੈ। ਇਸ ਰਾਹੀਂ ਪ੍ਰੇਮਿਕਾ ਆਪਣੇ ਹਾਵ-ਭਾਵ ਮਿਲਾਪ ਲਈ ਆਪਣੀ ਤੜਪ ਅਤੇ ਅਰਜੋਈਆਂ ਪ੍ਰੀਤਮ ਤਕ ਪਹੁੰਚਾਂਦੀ ਹੈ।[1] ਇਸ ਕਾਵਿ-ਪਰੈਪਰਾ ਕਾਲੀਦਾਸ ਦੇ ਸੰਸਕ੍ਰਿਤ ਦੂਤਕਾਵਿ ਮੇਘਦੂਤ ਨਾਲ ਜਾ ਜੁੜਦੀ ਹੈ ਜਿਸ ਵਿੱਚ ਇੱਕ ਯਕਸ਼ ਦੀ ਕਥਾ ਹੈ ਜਿਸਨੂੰ ਕੁਬੇਰ ਪੂਜਾ ਦੇ ਪੁਸ਼ਪ ਸਮੇਂ ਸਿਰ ਪਹੁੰਚਾਉਣ ਵਿੱਚ ਅਣਗਹਿਲੀ ਕਾਰਨ ਅਲਕਾਪੁਰੀ ਤੋਂ ਇੱਕ ਸਾਲ ਲਈ ਦੇਸ਼ ਨਿਕਾਲਾ ਦੇ ਦਿੰਦਾ ਹੈ। ਕੁੱਝ ਮਹੀਨੇ ਤਾਂ ਉਸ ਨੇ ਰਾਮਗਿਰੀ ਦੇ ਆਸ਼ਰਮਾਂ ਵਿੱਚ ਕਿਵੇਂ ਨਾ ਕਿਵੇਂ ਕੱਟੇ ਪਰ ਜਦੋਂ ਹਾੜ੍ਹ ਦੇ ਪਹਿਲੇ ਦਿਨ ਬੱਦਲ ਉਮੜਦੇ ਵੇਖੇ ਤਾਂ ਯਕਸ਼ ਆਪਣੀ ਪ੍ਰਿਅਤਮਾ ਲਈ ਛਟਪਟਾਉਣ ਲੱਗਿਆ। ਫਿਰ ਉਸਨੇ ਸੋਚਿਆ ਕਿਤੇ ਅਜਿਹਾ ਨਾ ਹੋਵੇ ਕਿ ਬੱਦਲਾਂ ਨੂੰ ਵੇਖਕੇ ਉਸ ਦੀ ਪਰਮ ਪਿਆਰੀ ਉਸਦੇ ਬਿਰਹਾ ਵਿੱਚ ਪ੍ਰਾਣ ਦੇ ਦੇਵੇ। ਇਕੱਲ ਦਾ ਜੀਵਨ ਗੁਜਾਰ ਰਹੇ ਯਕਸ਼ ਨੂੰ ਕੋਈ ਕਾਸਿਦ ਵੀ ਨਹੀਂ ਮਿਲਦਾ। ਇਸ ਲਈ ਉਸਨੇ ਮੇਘ ਦੇ ਮਾਧਿਅਮ ਨਾਲ ਆਪਣਾ ਸੁਨੇਹਾ ਬਿਰਹਾ-ਕੁੱਠੀ ਪ੍ਰੇਮਿਕਾ ਤੱਕ ਭੇਜਣ ਦੀ ਗੱਲ ਸੋਚੀ।

ਹਵਾਲੇ[ਸੋਧੋ]

  1. ਵਣਜਾਰਾ ਬੇਦੀ, ਡਾ. ਸੋਹਿੰਦਰ ਸਿੰਘ (1978). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ - 3. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 405.