ਸਮੱਗਰੀ 'ਤੇ ਜਾਓ

ਸੁਪਨਸਾਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੁਪਨਸਾਜ਼ ਬ੍ਰਾਜ਼ੀਲ ਦੇ ਇੱਕ ਨਾਵਲਕਾਰ, ਵਾਰਤਕਕਾਰ ਪਾਓਲੋ ਕੋਹਲੋ ਦੁਆਰਾ ਲਿਖੀ ਗਈ ਕਿਤਾਬ 'ਦ ਐਲਕਮਿਸਟ' ਦਾ ਪੰਜਾਬੀ ਅਨੁਵਾਦ ਹੈ। ਇਸ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ ਦਲਬੀਰ ਸਿੰਘ ਦੁਆਰਾ 2015 ਵਿੱਚ ਕੀਤਾ ਗਿਆ ਹੈ।[1]

ਕਿਤਾਬ ਬਾਰੇ

[ਸੋਧੋ]

ਸੁਪਨਸਾਜ਼ (ਦ ਐਲਕਮਿਸਟ) ਪਾਉਲੋ ਕੋਹਲੋ ਦੁਆਰਾ ਲਿਖੀ ਇੱਕ ਅਜਿਹੀ ਰਚਨਾ ਹੈ ਜੋ ਦੁਨੀਆ ਭਰ ਵਿੱਚ ਬਹੁਤ ਪਸੰਦ ਕੀਤੀ ਗਈ ਅਤੇ ਇਹ ਦੁਨੀਆ ਬੰਹਰ ਵਿੱਚ ਹੱਥੋਹਥ ਵਿਕਣ ਵਾਲੀ ਕਿਤਾਬ ਵੀ ਹੈ। ਇਹ ਕਿਤਾਬ ਸੁਪਨਿਆਂ ਦੀ ਭਾਲ ਬਾਰੇ ਇੱਕ ਜਾਦੂਈ ਕਥਾ ਹੈ। ਇਹ ਇੱਕ ਆਜੜੀ ਮੁੰਡੇ ਸੇਂਟਿਆਗੋ ਦੀ ਜਾਦੂਈ ਕਥਾ ਹੈ ਜੋ ਅਜਿਹੇ ਖਜਾਨਿਆਂ ਦੀ ਭਾਲ ਵਿੱਚ ਦੁਨੀਆਂ ਦੀ ਸੈਰ ਦਾ ਸੁਪਨਾ ਲੈਂਦਾ ਹੈ ਜੋ ਹੈਰਾਨ ਕਰਨ ਵਾਲੇ ਹਨ। ਉਹ ਸਪੇਨ ਵਿੱਚ ਰਹਿੰਦੇ ਹੋਏ ਭੇਡਾਂ ਚਾਰਨ ਦਾ ਕੰਮ ਕਰਦਾ ਹੈ। ਅਤੇ ਉਨ੍ਹਾਂ ਦੀ ਉਨੰ ਵੇਚ ਕੇ ਦੁਨੀਆ ਦੀ ਸੈਰ ਕਰਨ ਅਤੇ ਨਵੇਂ ਅਨੁਭਵਾਂ ਨੂੰ ਸਿੱਖਣ ਵਿੱਚ ਦਿਲਚਸਪੀ ਰੱਖਦਾ ਹੈ। ਆਪਣੀ ਸੁਪਨ ਅਵਸਥਾ ਦੌਰਾਨ ਉਹ ਸਪੇਨ ਵਿੱਚ ਆਪਣੇ ਘਰ ਤੋਂ ਲੈ ਕੇ ਟੈਨਜ਼ਿਆਰਜ਼ ਦੇ ਬਜ਼ਾਰਾਂ ਦੀ ਯਾਤਰਾ ਕਰਦਾ ਹੈ। ਲਗਭਗ ਇੱਕ ਸਾਲ ਦੇ ਕਰੀਬ ਉਹ ਇੱਕ ਕ੍ਰਿਸਟਲ ਦੇ ਭਾਂਡਿਆ ਵਾਲੀ ਦੁਕਾਨ ਉੱਪਰ ਕੰਮ ਕਰਦਾ ਹੈ। ਅਤੇ ਉੱਥੋਂ ਇਕੱਠੇ ਕੀਤੇ ਪੈਸਿਆਂ ਨਾਲ ਫਿਰ ਉਹ ਮਿਸਰ ਦਾ ਮਾਰੂਥਲ ਪਾਰ ਕਰਦਾ ਹੋਇਆ ਉੱਥੋਂ ਦੇ ਪਿਰਾਮਿਡਾ ਤੱਕ ਪਹੁੰਚਦਾ ਹੈ। ਜਿੱਥੇ ਉਸ ਦੀ ਮੁਲਾਕਾਤ ਇੱਕ ਸੁਪਨਸਾਜ਼ ਨਾਲ ਹੁੰਦੀ ਹੈ ਅਤੇ ਉਸ ਦੀ ਸਹਾਇਤਾ ਨਾਲ ਉਹ ਆਪਣੇ ਖਜਾਨੇ ਤੱਕ ਪਹੁੰਚਣ ਵਿੱਚ ਸਫਲ ਹੁੰਦਾ ਹੈ।[2]

ਹਵਾਲੇ

[ਸੋਧੋ]
  1. ਸਿੰਘ, ਦਲਬੀਰ (2015). ਸੁਪਨਸਾਜ਼. ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ. ISBN 978-93-5113-222-6.
  2. ਸਿੰਘ, ਬਲਬੀਰ (2015). ਸੁਪਨਸਾਜ਼. ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ. ISBN 978-93-5113-222-6.