ਸਮੱਗਰੀ 'ਤੇ ਜਾਓ

ਸੁਰਜਨ ਦਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੰਤ ਸੁਰਜਨ ਦਾਸ ਅਜਾਤ ਨੇ ਪੰਜਾਬੀ ਸਾਹਿਤ ਵਿਚ ਆਪਣਾ ਬਹੁਮੱਲਾ ਯੋਗਦਾਨ ਪਾਇਆ ਹੈ। ਇਹਨਾਂ ਨੇ ਬਹੁਤ ਸਾਰੀ ਰਚਨਾ ਕੀਤੀ ਹੈ ਅਤੇ ਸਭ ਤੋਂ ਵੱਧ ਪ੍ਰਸਿੱਧ ਗ੍ਰੰਥ ਅਜ਼ਾਤ ਸਾਗਰ ਹੈ। ਇਸ ਗ੍ਰੰਥ ਦੇ ਕੁਝ ਨਮੂਨੇ ਇਸ ਤਰਾਂ ਹਨ:

ਅੱਲਾ ਵਾਲਿਆ ਨੂੰ ਅੱਲਾ ਮਿੱਠਾ ਦੁਨੀਆਂ ਦਾਰਾ ਨੂੰ ਦੁਨੀਆਂ
ਜਾਹਲ ਲੋਕਾਂ ਐਬ ਪਿਆਰੇ ਪੁੰਨ ਪਿਆਰੇ ਗੁਨੀਆਂ
ਸੁਰਜਣ ਦਾਸ ਤਰ ਗਏ ਜਹਾਨੋਂ ਜਿਨ੍ਹਾਂ ਮੁਰਸ਼ਦ ਦੀ ਗੈਲ ਸੁਣੀਆਂ।

ਅੱਗੇ ਚੱਲ ਕੇ ਸੰਤ ਸੁਰਜਣ ਦਾਸ ਜੀ ਨੂੰ ਰੱਬ ਦੇ ਪਿਆਰਿਆਂ ਦਾ ਜੋ ਹਾਲ ਹੁੰਦਾ ਹੈ, ਲੋਕ ਬੋਲ ਕਬੋਲ ਆਖਦੇ ਹਨ ਇਸ ਦਸ਼ਾ ਦਾ ਸਗੁੰਚ ਕਰਕੇ ਨਿਰਣਾ ਕੀਤਾ ਅਤੇ ਅੰਤ ਵਿਚ ਇਹ ਉਪਦੇਸ਼ ਦਿੱਤਾ ਹੈ ਤੇ ਜੋ ਅੱਜ ਕੱਲ ਦੇ ਸਮੇਂ ਵਿਚ ਠੀਕ ਘਟਦਾ ਹੈ। ਸੰਤ ਸੁਰਜਣ ਦਾਸ ਅਜ਼ਾਦ ਸਾਧੂ ਖੁਲਾਸੇ ਸਨ ਅਤੇ ਵੇਦਾਂਤੀ ਸਨ ਪਰ ਗੁਰੂ ਨਾਨਕ ਦੇਵ ਜੀ ਨੂੰ ਸਭ ਤੋਂ ਮੁੱਖ ਮੰਨਦੇ ਸਨ ਇਹਨਾਂ ਨੇ ਉਦਾਸੀਆਂ ਵਿਚ ਅਜ਼ਾਦ ਫਿਰਕਾ ਕੱਡਿਆ ਅਤੇ ਆਪ ਸੁਰਜਣ ਦਾਸ ਅਜ਼ਾਦ ਅਖਵਾਏ ਸਭ ਤੋਂ ਪਹਿਲਾਂ ਇਹ ਡਾਕੂਆਂ ਦੇ ਜਥੇ ਦੇ ਸਰਦਾਰ ਮੰਨੇ ਜਾਂਦੇ ਸਨ ਇੱਕ ਵਾਰੀ ਇਹਨਾਂ ਨੇ ਡਾਕੂੂਆਂ ਨੂੰ ਨਾਲ ਲੈ ਕੇ ਸੰਤ ਟਹਿਲ ਦਾਸ ਉਦਾਸੀ ਸਾਧੂ ਦੇ ਡੇਰੇ ਵਿੱਚ ਡਾਕਾ ਮਾਰਿਆ ਡੇਰੇ ਵਿਚ ਘਿਊ, ਖੰਡ ਅਤੇ ਰਸ਼ਦ ਦੀਆਂ ਅਨੇਕ ਵਸਤਾਂ ਸਨ ਇਹ ਵਸਤਾਂ ਲੰਗਰ ਲਈ ਜਮ੍ਹਾਂ ਹੋਈਆਂ ਸਨ। ਸੰਤ ਟਹਿਰ ਦਾਸ ਨੇ ਪੁੱਛਿਆ ਭਾਈ ਤੁਸੀ ਕੌਣ ਕਿੱਥੇ ਆਏ ਓ ਅਤੇ ਕੀ ਕਰਨ ਆਏ ਹੋ ? ਸੁਰਜਣ ਦਾਸ ਜੀ ਨੇ ਆਖਿਆ ਕਿ ਅਸੀਂ ਡਾਕੂ ਆਂ ਤੇ ਮਾਲ ਲੈਣ ਲਈ ਆਏ ਆਂ ਟਹਿਲ ਦਾਸ ਜੀ ਨੇ ਕਿਹਾ ਭਾਈ ਸਭ ਬੰਨ ਕੇ ਲੈ ਜਾਉ ਇਸ ਘਰ ਵਿਚ ਕੋਈ ਘਾਟ ਨਹੀਂ ਫਿਰ ਸੁਰਜਣ ਨੂੰ ਆਖਿਆ ਭਾਈ ਤੂੰ ਹੀ ਇਨ੍ਹਾਂ ਦਾ ਸਰਦਾਰ ਹੈ ਅਗਲੀ ਦਰਗਾਹ ਵਿਚ ਤੈਨੂੰ ਹੀ ਨੀਪੜਨਗੇ ਉਥੇ ਕੌਣ ਜਾਮਨ ਹਉਗਾ ਤੇਰਾ? ਏਥੇ ਮੋਜਾ ਕਰ ਲਉ ਜਿਨ੍ਹੀਆਂ ਹੁੰਦੀਆਂ ਨੇ ਸੰਤ ਟਹਿਲ ਦਾਸ ਜੀ ਦਾ ਕਹਿਣਾ ਸੁਰਜਣ ਦੇ ਜੀ ਵਿਚ ਘਰ ਕਰ ਗਿਆ ਤੋਂ ਉਹ ਪੈਰੀ ਪੈ ਗਿਆ ਅਤੇ ਕਿਹਾ ਤੁਸੀ ਬਖ਼ਸ਼ੇ ਮੈਨੂੰ ਅਤੇ ਤੁਸੀ ਜਾਮਨ ਬਣੋ ਮੇਰੇ। ਟਹਿਲ ਦਾਸ ਜੀ ਨੇ ਸੰਤ ਸੁਰਜਣ ਦਾਸ ਨੂੰ ਚੁਕ ਕੇ ਛਾਤੀ ਨਾਲ ਲਾਇਆ ਅਤੇ ਕਿਹਾ ਸਾਡੇ ਤੇ ਸੁਰਜਣ ਦੇ ਤਿੰਨ ਜਨਮਾਂ ਦੇ ਪਾਪ ਕੱਟੇ ਗਏ। ਫੇਰ ਸੁਰਜਣ ਦਾਸ ਸੰਤ ਬਣ ਗਿਆ। ਅਜਿਹੀ ਬਖ਼ਸ਼ ਉਹਨਾਂ ਕੀਤੀ ਰਿਧੀ ਸਿਧੀ ਉਨ੍ਹਾਂ ਕੋਲ ਆ ਗਈ। ਅਜਨਿਆਂਵਾਲਾ ਗੁਜ਼ਰਾਵਾਲਾ ਜਿਲ੍ਹੇ ਵਿਚ ਸੁਰਜਨ ਦਾਸ ਦੀ ਗੱਦੀ ਮਸ਼ਹੁੂਰ ਹੈ ਇਨ੍ਹਾਂ ਦੇ ਚੇਲੇ ਚੇਤੰਨ ਦਾਸ ਦੇ ਚੇਲੇ ਚਤਰ ਦਾਸ ਜੀ ਅਜ਼ਾਦ ਗੱਦੀ ਉੱਪਰ ਹਨ। ਉਨ੍ਹਾਂ ਨੇ ਬਹੁਤ ਕਵਿਤਾਵਾਂ ਰਚੀਆਂ ਫ਼ਕੀਰੀ ਦੀ ਲੋਅ ਵਿਚ ਲਿਖਦੇ ਰਹੇ।

ਰਚਨਵਾਂ

[ਸੋਧੋ]

ਸੰਤ ਸੁਰਜਣ ਦਾਸ ਅਜ਼ਾਦ ਨੇ ਗ੍ਰੰਥ ਅਜ਼ਾਦ ਸਾਗਰ ਤੋਂ ਬਿਨ੍ਹਾਂ ਅਠਵਾਰੇ ਵੀ ਲਿਖੇ ਹਨ ਵੀ ਜੋ ਇਸ ਤਰ੍ਹਾਂ ਹਨ -:

ਵੀਰ-ਵੀਰ ਸੋਈ ਜਗ ਜਾਨੋਂ ਕਾਮ ਕਰੋਧ ਕੋ ਜੀਤੇ।
ਸਤਿ ਸੰਤੋਖ ਵਵੇਕ ਵਿਚਾਰੇ ਢਾਹਿ ਜੁ ਕਾਚੀ ਭੀਤੇ।
ਤਨ ਮਨ ਨਿਰਮਲ ਹੋਇਆ ਸਤਿਗੁਰ ਸਾਚੀ ਪ੍ਰੀਤੇ।
ਸੁਰਜਣ ਦਾਸ ਜਿਨ੍ਹਾਂ ਗੁਰੂ ਮਨਾਇਆ ਪੂਰਨ ਭਏ ਸੁਰੇਤ।

ਸੰਤ ਸੁਰਜਣ ਦਾਸ ਅਜ਼ਾਦ ਨੇ ਆਜ਼ਾਦੀ ਦੇ ਬਚਨ ਜਿਸ ਬੋਲੀ ਵਿਚ ਨਿਕਲ ਗਏ ਉਹੀ ਉਸਤਾਦ ਧਾਰ ਕੇ ਪੰਜਾਬੀ ਕਵਿਤਾ ਥੋੜੀ ਥੋੜੀ ਸਿੱਖੀ ਸੀ। ਕੇਵਲ ਪ੍ਰੇਮ ਦੀ ਸ਼ਾਖਯਾਤ ਕਵਿਤਾ ਬੋਲੀ ਹਿੰਦੀ ਵਿਚ ਹੈ ਪਰ ਬੋਲੀ ਸੁੱਧ ਹਿੰਦੀ ਨਹੀਂ ਮਿਲਦੀ ਸਭ ਤੋਂ ਸੁੰਦਰ ਕਵਿਤਾ ਜੀਵ ਬ੍ਰਿਤੀ ਸੰਬਾਦ ਹੈ। ਜਿਸ ਵਿਚ ਵਾਸ਼ਨਾ ਬੁਰੇ ਕੰਮਾਂ ਵਲ ਦੌੜਦੀਆਂ ਹਨ। ਜੀਵ ਉਨ੍ਹਾਂ ਨੂੰ ਰੋਕਦਾ ਹੈ। ਇਸ ਸੰਬਾਦ ਵਿਚ ਚੋਣਵੇਂ ਸੰਬਾਦ ਵਿਚ ਛੰਦ ਲਿਖਦੇ ਨੇ ਜੋ ਕਿ ਸਿਹਰਫੀ ਦੀ ਸ਼੍ਰੇਣੀ ਵਿਚ ਲਿਖਿਆ ਹੈ।

ਜੀਵ ਵਾਚ
ਤੇ-ਤੱਤੀ ਸੁੱਖ ਲਹੇ ਨਾ ਰੱਤੀ, ਮੱਤੀ ਵਿਚ ਵਿਕਾਰਾਂ ਤੂੰ।
ਸਈਆਂ ਦੇ ਵਿਚ ਫਿਰਾਂ ਦੀਵਾਨੀ ਅੰਤ ਖਾਵਸੇਂ ਮਾਰਾਂ ਤੂੰ।

ਸੁਰਜਣ ਦਾਸ ਅਜ਼ਾਦ ਸਨ ਅਤੇ ਉਹਨਾਂ ਦੀ ਕਵਿਤਾ ਵੀ ਅਜ਼ਾਦ ਹੀ ਹੈ।[ਹਵਾਲਾ ਲੋੜੀਂਦਾ]

ਹਵਾਲੇ

[ਸੋਧੋ]

ਬਾਵਾ ਬੁੱਧ ਸਿੰਘ, ਹੰਸ ਚੋਗ, ਲਾਹੌਰ ਬੁਕ ਸ਼ਾਪ, ਲੁਧਿਆਣਾ, ਪੰਨਾ ਨੰ. 338