ਸਮੱਗਰੀ 'ਤੇ ਜਾਓ

ਸੁਰਜੀਤ ਕਲਸੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁਰਜੀਤ ਕਲਸੀ
ਸੁਰਜੀਤ ਕਲਸੀ
ਸੁਰਜੀਤ ਕਲਸੀ
ਜਨਮਅੰਮ੍ਰਿਤਸਰ, ਪੰਜਾਬ (ਭਾਰਤ)
ਕਿੱਤਾਕਵੀ, ਕਹਾਣੀਕਾਰ ਅਤੇ ਅਨੁਵਾਦਕ
ਭਾਸ਼ਾਪੰਜਾਬੀ
ਅਲਮਾ ਮਾਤਰਯੂਨੀਵਰਸਿਟੀ ਔਫ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ
ਜੀਵਨ ਸਾਥੀਅਜਮੇਰ ਰੋਡੇ

ਸੁਰਜੀਤ ਕਲਸੀ[1] ਕੈਨੇਡੀਅਨ ਕਵੀ, ਕਹਾਣੀਕਾਰ, ਨਾਟਕਕਾਰ, ਸਲਾਹਕਾਰ ਅਤੇ ਅਨੁਵਾਦਕ ਹਨ । ਉਨ੍ਹਾਂ ਦੁਆਰਾ ਪੰਜਾਬੀ ਅਤੇ ਅੰਗ੍ਰੇਜ਼ੀ ਵਿਚ ਕਈ ਕਿਤਾਬਾਂ ਲਿਖੀਆਂ ਗਈਆਂ ਹਨ। ਉਨ੍ਹਾਂ ਦੀਆਂ ਕਹਾਣੀਆਂ ਅਤੇ ਕਵਿਤਾਵਾਂ ਕੈਨੇਡਾ ਅਤੇ ਭਾਰਤ ਦੇ ਮਸ਼ਹੂਰ ਪੰਜਾਬੀ ਰਸਾਲਿਆਂ ਅਤੇ ਅਖਬਾਰਾਂ ਵਿਚ ਪ੍ਰਕਾਸ਼ਤ ਹੁੰਦੀਆਂ ਰਹਿੰਦੀਆਂ ਹਨ। ਔਰਤਾਂ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਲੜਾਈ ਵਿੱਚ ਵੀ ਉਨ੍ਹਾਂ ਦਾ ਖਾਸ ਯੋਗਦਾਨ ਹੈ। ਉਹ ਔਰਤ ਦੇ ਸਰੋਕਾਰਾਂ ਦੀ ਗੱਲ ਕਰਨ ਵਾਲੀ ਪ੍ਰਤੀਬੱਧ ਕੈਨੇਡੀਅਨ ਪੰਜਾਬੀ ਲੇਖਕਾ ਹੈ।[2]

ਜੀਵਨ ਵੇਰਵੇ

[ਸੋਧੋ]

ਸੁਰਜੀਤ ਕਲਸੀ ਦਾ ਜਨਮ ਅੰਮ੍ਰਿਤਸਰ, ਪੰਜਾਬ ਵਿਚ ਹੋਇਆ। ਉਹ ਪੰਜਾਬੀ ਸਿੱਖ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਅੰਗ੍ਰੇਜ਼ੀ ਅਤੇ ਪੰਜਾਬੀ ਵਿੱਚ ਐੱਮ. ਏ. ਦੀ ਡਿਗਰੀ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਆਲ ਇੰਡੀਆ ਰੇਡੀਓ ਚੰਡੀਗੜ੍ਹ ਵਿਚ ਪ੍ਰਾਦੇਸ਼ਕ ਸਮਾਚਾਰ ਦੀ ਨਿੳੂਜ਼-ਰੀਡਰ ਟ੍ਰਾਂਸਲੇਟਰ ਵੱਜੋਂ ਲਗਭਗ 5 ਸਾਲ ਕੰਮ ਕੀਤਾ। 1973 ਵਿੱਚ ਉਨ੍ਹਾਂ ਦਾ ਵਿਆਹ ਅਜਮੇਰ ਰੋਡੇ ਨਾਲ ਹੋਇਆ, ਜਿਸ ਪਿੱਛੋਂ 1974 ਵਿਚ ਉਹ ਆਪਣੇ ਪਤੀ ਕੋਲ ਕੈਨੇਡਾ ਆ ਗਏ। 1978 ਵਿੱਚ ਉਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਯੂਨੀਵਰਹਿਟੀ ਤੋਂ ਕ੍ਰਿਏਟਿਵ ਰਾਈਟਿੰਗ ਵਿਚ ਐੱਮ. ਐੱਫ. ਏ. ਦੀ ਡਿਗਰੀ ਪ੍ਰਾਪਤ ਕੀਤੀ। ਇਸ ਪਿੱਛੋਂ ਫਰੀਲਾਂਸ ਲੇਖਕ/ਟਰਾਂਸਲੇਟਰ ਦੇ ਤੌਰ ਤੇ ਕੰਮ ਕਰਨ ਦੇ ਨਾਲ ਨਾਲ ਉਨ੍ਹਾਂ ਨੇ ਇਥੋਂ ਹੀ ਮਨੋਵਿਗਿਆਨ ਵਿਚ Counselling Psychology ਦੀ ਐੱਮ. ਐੱਡ. ਦੀ ਡਿਗਰੀ ਵੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਫੈਮਲੀ ਥੈਰਿਪਸਟ ਦੇ ਤੌਰ ਤੇ ਕੰਮ ਸ਼ੁਰੂ ਕਰ ਦਿੱਤਾ। ਪਰ ਲਿਖਣ ਤੇ ਅਨੁਵਾਦ ਦਾ ਕਾਰਜ ਵੀ ਜਾਰੀ ਰਖਿਆ, ਉਹਨਾਂ ਕੋਰਟ ਇੰਟਰਪਰੈਟਿੰਗ ਦੀ ਕਰੈਡੀਟੇਸ਼ਨ ਅਤੇ ਸੋਸਾਇਟੀ ਔਫ ਟ੍ਰਾਂਸਲੇਟਰਜ਼ ਐਂਡ ਇੰਟਰਪ੍ਰੈਟਰਜ਼ ਵਲੋਂ ਟ੍ਰਾਂਸਲੇਟਰ ਦੀ ਸਰਟੀਫੀਕੀਸ਼ਨ ਵੀ ਹਾਸਲ ਕੀਤੀ। ਹੁਣ ਉਹ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਸ਼ਹਿਰ ਵਿਚ ਰਹਿੰਦੇ ਹਨ। ਉਨ੍ਹਾਂ ਦੇ ਦੋ ਬੱਚੇ ਹਨ। 2001 -2012 ਤੱਕ ਉਹਨਾਂ ਨੇ ਵੈਨਕੂਵਰ ਕਮਿਊਨਿਟੀ ਕਾਲਜ ਵਿੱਚ ਕੋਰਟ ਅਤੇ ਹੈਲਥ ਇੰਟਰਪ੍ਰੈਟਿੰਗ ਦਾ ਬਾਈ-ਲਿੰਗੁਅਲ਼ ਕੋਰਸ ਪੜ੍ਹਾਇਆ। ਹੁਣ ਐਬਟਸਫੋਰਡ ਕਮਿਊਨਿਟੀ ਸਰਵਿਸਿਜ਼ ਨਾਲ ਫੈਮਲੀ ਥੈਰਿਪਸਟ ਦੇ ਤੌਰ ਤੇ ਕੰਮ ਕਰਨ ਦੇ ਨਾਲ ਨਾਲ Respectful Relation Violence Treatment Program ਅਧੀਨ ਇੰਡੋ-ਕੈਨੇਡੀਅਨ ਬੰਦਿਆਂ ਦੇ ਗਰੁੱਪ ਥੈਰਪੀ, ਤਸ਼ਦੱਦ ਦੀਆਂ ਸ਼ਿਕਾਰ ਔਰਤਾ ਦੀ ਸਹਾਇਤਾ ਤੇ ਪਰਿਵਾਰਾਂ ਨੂੰ ਸਲਾਹ-ਮਸ਼ਵਰਾਵਾ ਪ੍ਰਦਾਨ ਕਰਦੇ ਹਨ। ।[3]

ਸਾਹਿਤਕ ਜੀਵਨ

[ਸੋਧੋ]

ਸੁਰਜੀਤ ਕਲਸੀ ਦਾ ਸਾਹਿਤਕ ਜੀਵਨ ਬਹੁਤ ਛੋਟੀ ਉਮਰ ਤੋਂ ਹੀ ਸ਼ੁਰੂ ਹੋ ਚੁੱਕਾ ਸੀ ਜਦੋਂ ਉਹ ਗਿਆਨੀ ਵਿਚ ਪੜ੍ਹਦੇ ਸੀ ਤੇ ਉਸ ਤੋਂ ਬਾਅਦ ਮਿਸ਼ਨ ਟ੍ਰੇਨਿੰਗ ਸਕੂਲ ਮੋਗਾ ਵਿਚ ਜੇ.ਬੀ.ਟੀ. ਦੀ ਸਿਖਲਾਈ ਦੇ ਦੌਰਾਨ ਪਹਿਲਾ ਵਾਲ-ਮੈਗਜ਼ੀਨ ਸੰਪਾਦਿਤ ਕਰਨ ਦਾ ਮੌਕਾ ਮਿਲਿਆ ਇਹ 1960-63 ਦੀ ਗੱਲ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਕੁਝ ਕਹਾਣੀਆਂ ਤੇ ਕਵਿਤਾਵਾਂ ਸਥਾਨਕ ਪੇਪਰਾਂ ਵਿਚ ਛਪਦੀਆਂ ਰਹੀਆਂ ਸਨ। 1974 ਵਿਚ ਕੈਨੇਡਾ ਆਉਂਣ ਉਪਰੰਤ ਉਨ੍ਹਾਂ ਨੇ ਆਪਣਾ ਇਹ ਰੁਝਾਨ ਜਾਰੀ ਰੱਖਿਆ ਤੇ ਉਦੋਂ ਬੀ.ਸੀ. ਭਰ ਵਿਚ ਹੱਥਿਲਖਤ ਰਾਹੀ ਛਪਦੇ ਇਕੋ ਇਕ ਮੈਗ਼ਜ਼ੀਨ "ਵਤਨੋ ਦੂਰ" ਵਿਚ ਆਪਣੀਆਂ ਕਵਿਤਾਵਾਂ ਤੇ ਕਹਾਣੀਆਂ ਛਪਣ ਵਾਸਤੇ ਭੇਜਣੀਆਂ ਸ਼ੁਰੂ ਕਰ ਦਿੱਤੀਆਂ। "ਵਤਨੋ ਦੂਰ" ਦੇ ਸਰਪਰਸਤ ਤੇ ਸੰਪਾਦਕ ਸ. ਤਾਰਾ ਸਿੰਘ ਸਨ ਜਿਹਨਾਂ ਨੇ ਇਹ ਸਭ ਤੋਂ ਪਹਿਲਾ ਪਰਚਾ ਕੱਢਿਆ। ਸੁਰਜੀਤ ਕਲਸੀ ਦੀ ਪੰਜਾਬੀ ਕਵਿਤਾਵਾਂ ਦੀ ਪਹਿਲੀ ਕਿਤਾਬ ਪੌਣਾਂ ਨਾਲ ਗੁਫਤਗੂ 1979 ਵਿਚ ਪ੍ਰਕਾਸ਼ਿਤ ਹੋਈ। ਹੁਣ ਤੱਕ ਉਨ੍ਹਾਂ ਦੀਆਂ ਕਹਾਣੀਆਂ, ਕਵਿਤਾਵਾਂ ਅਤੇ ਨਾਟਕਾਂ ਦੀਆਂ ਕਈ ਕਿਤਾਬਾਂ ਅੰਗ੍ਰੇਜ਼ੀ ਅਤੇ ਪੰਜਾਬੀ ਦੇ ਰਸਾਲਿਆਂ ਤੇ ਸਥਾਨਕ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਸਨ। ਕਲਸੀ ਜੀ ਨੇ ਸਾਹਿਤ ਸੰਪਾਦਨਾ ਦਾ ਕਾਰਜ ਵੀ ਕੀਤਾ ਹੈ। ਸੰਨ 1983 ਵਿੱਚ ਉਹ ਟਰਾਂਟੋ ਸਾਊਥ ਏਸ਼ੀਅਨ ਰਿਵੀਊ ਵਲੋਂ ਬਸੰਤ ਰੁੱਤ ਦੇ ਕੈਨੇਡਾ ਦੇ ਪੰਜਾਬੀ ਲਿਟਰੇਚਰ ਬਾਰੇ ਕੱਢੇ ਸਪੈਸ਼ਲ ਅੰਕ ਦੇ ਸਹਿ-ਸੰਪਾਦਕ ਸਨ। ਇਸੇ ਹੀ ਤਰ੍ਹਾਂ ਸੰਨ 1977 ਦੀ ਬਸੰਤ ਰੁੱਤ ਵਿੱਚ ਕੰਟੈਪਰੇਰੀ ਲਿਟਰੇਚਰ ਇਨ ਟਰਾਂਸਲੇਸ਼ਨਜ਼ ਵਲੋਂ ਕੈਨੇਡਾ ਦੇ ਪੰਜਾਬੀ ਸਾਹਿਤ ਬਾਰੇ ਕੱਢੇ ਸਪੈਸ਼ਲ ਅੰਕ ਦੇ ਸਹਿ-ਸੰਪਾਦਕ ਸਨ। ਇਸ ਅੰਕ ਵਿੱਚ ਉਹਨਾਂ ਨੇ ਕੈਨੇਡਾ ਦੇ ਕਈ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਛਪਵਾਇਆ ਸੀ। [4] ਹੁਣ ਤੱਕ ਉਨ੍ਹਾਂ ਦੀਆਂ 19 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਸਮਾਜਕ ਕਾਰਕੁੰਨ ਦੇ ਤੌਰ ਤੇ ਕਲਸੀ ਜੀ ਨੇ ਕਮਿਊਨਿਟੀ ਵਿੱਚ ਬੱਚਿਆਂ ਅਤੇ ਔਰਤਾਂ ਖਿਲਾਫ ਹੋ ਰਹੀ ਹਿੰਸਾ ਨੂੰ ਰੋਕਣ ਲਈ ਕਾਫੀ ਜਾਗਰੁਕਤਾ ਫੈਲਾਈ ਹੈ। ਇਸ ਕਰਕੇ ਹੀ ਉਨ੍ਹਾਂ ਦੀਆਂ ਬਹੁਤੀਆਂ ਕਹਾਣੀਆਂ ਅਤੇ ਨਾਟਕ ਔਰਤਾਂ ਦੇ ਮੁੱਦਿਆਂ 'ਤੇ ਅਧਾਰਿਤ ਹਨ। ਉਨ੍ਹਾਂ ਦੁਆਰਾ ਲਿਖਿਆ ਨਾਟਕ ਮਹਿਲੀ ਵਸਦੀਆਂ ਧੀਆਂ ਔਰਤਾਂ ਖਿਲਾਫ ਹੋ ਰਹੀ ਹਿੰਸਾ ਤੇ ਅਧਾਰਿਤ ਪਹਿਲਾ ਨਾਟਕ ਸੀ ਜੋ ਕੈਨੇਡਾ ਵਿੱਚ ਮੰਚ ਉੱਪਰ ਪੇਸ਼ ਕੀਤਾ ਗਿਆ ਸੀ। ਕੈਨੇਡਾ ਦੇ ਪੰਜਾਬੀ ਰੰਗਮੰਚ ਵਿਚ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਜਿਵੇਂ ਅਦਾਕਾਰੀ, ਨਿਰਦੇਸ਼ਨ, ਸੰਗੀਤ, ਲੇਖਨ ਆਦਿ ਵਿਚ ਹਿੱਸਾ ਲਿਆ ਹੈ। ਉਹਨਾਂ ਨੇ ਵਤਨੋਂ ਦੂਰ ਆਰਟ ਫਾਉਂਡੇਸ਼ਨ, ਪੰਜਾਬੀ ਲਿਟਰੇਰੀ ਐਸੋਸੀਏਸ਼ਨ ਅਤੇ ਸਮਾਨਤਾ, ਵਲੋਂ ਕੀਤੇ ਨਾਟਕਾਂ - ਲੋਹਾ ਕੁੱਟ, ਦੂਜਾ ਪਾਸਾ, ਕਾਮਾਗਾਟਾਮਾਰੂ, ਮਹਿਲੀਂ ਵਸਦੀਆਂ ਧੀਆਂ, ਇਕ ਕੁੜੀ ਇਕ ਸੁਪਨਾ, ਚੇਤਨਾ, ਤੀਸਰੀ ਅੱਖ ਵਿਚ ਅਧਾਕਾਰੀ ਦਾ ਕੰਮ ਕੀਤਾ ਹੈ। [5] ਆਪਣਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਕਲਸੀ ਜੀ ਨੇ ਵੀਡੀਓ ਦੀ ਵਰਤੋਂ ਵੀ ਕੀਤੀ। ਉਨ੍ਹਾਂ ਨੇ ਮੇਲੋ ਦੀ ਕਹਾਣੀ ਉੱਤੇ ਅਧਾਰਿਤ ਇਕ ਵੀਡੀਓ ਫਿਲਮ ਅਤੇ ਸਾਡੇ ਹੱਕ: ਇੰਡੋਕਨੇਡੀਅਨ ਔਰਤਾਂ ਦੇ ਹੱਕ ਲਈ ਟੀ.ਵੀ. ਮੁਲਾਕਾਤਾਂ ਦੀ ਇਕ ਲੜੀ ਵੀ ਤਿਆਰ ਕੀਤੀ ਹੈ। ਔਰਤਾਂ ਉਤੇ ਹੁੰਦੇ ਤਸ਼ੱਦਦ ਦੀ ਰੋਕਥਾਮ ਵਾਸਤੇ ਚੇਤਨਤਾ ਲਿਆਉਣ ਤੇ ਇਸ ਕੁਰੀਤੀ ਪ੍ਰਤੀ ਜਾਗਰੂਕਤਾ ਲਿਆਉਣ ਵਾਸਤੇ "ਸਮਾਨਤਾ"(ਵੈਨਕੂਵਰ) ਅਤੇ "ਸਹਾਰਾ"(ਐਬਟਸਫੋਰਡ) ਵਰਗੀਆਂ ਸੰਸਥਾਵਾਂ ਵਿਚ ਮੁੱਢਲੇ ਮੈਂਬਰ ਵਜੋਂ ਯੋਗਦਾਨ ਪਾਇਆ ਤੇ ਇਹਨਾਂ ਸੰਸਥਾਵਾਂ ਵਲੋਂ ਖੇਡੇ ਡਰਾਮੇ, ਪਬਿਲਕ ਫੋਰਮ ਤੇ ਸਿਖਿਆ ਵਰਕਸ਼ਾਪਾਂ ਦਾ ਪ੍ਰਬੰਧ ਕੀਤਾ ਤੇ ਵੱਧ ਚੜ੍ਹ ਕੇ ਭਾਗ ਲਿਆ ।

ਸੁਰਜੀਤ ਕਲਸੀ ਦੀ ਕਿਤਾਬ ਪੌਣਾਂ ਨਾਲ ਗੁਫ਼ਤਗੂ ਪਿਛਲੇ ਦਸ ਸਾਲਾਂ ਤੋਂ ਦਿੱਲੀ ਯੂਨੀਵਰਸਿਟੀ ਦੇ ਪਾਠਕ੍ਰਮ ਦਾ ਹਿੱਸਾ ਹੈ।ਇਸੇ ਤਰ੍ਹਾਂ ਫੁੱਟ ਪ੍ਰਿੰਟਸ ਆਫ਼ ਸਾਈਲੈਂਸ ਪਿਛਲੇ ਪੰਜ ਸਾਲਾਂ ਤੋਂ ਯੋਰਕ ਯੂਨੀਵਰਸਿਟੀ, ਟਰਾਂਟੋ ਦੇ ਕੰਪੈਰੇਟਿਵ ਲਿਟਰੇਚਰ ਦੇ ਪਾਠਕ੍ਰਮ ਦਾ ਹਿੱਸਾ ਹੈ।

ਸੁਰਜੀਤ ਕਲਸੀ ਪੰਜਾਬੀ ਲੇਖਕ ਮੰਚ (ਪਹਿਲਾਂ ਪੰਜਾਬੀ ਸਾਹਿਤ ਸਭਾ) ਦੇ 1974 ਤੋਂ ਮੈਂਬਰ ਹਨ ਅਤੇ ਇਹਨਾਂ ਸਾਲਾਂ ਦੌਰਾਨ ਕਈ ਵਾਰ ਇਸ ਸੰਸਥਾ ਦੇ ਕੋ-ਆਰਡੀਨੇਟਰ ਵੀ ਰਹਿ ਚੁੱਕੇ ਹਨ।

ਇਨਾਮ

[ਸੋਧੋ]
  • "ਗਾਰਗੀ ਅਵਾਰਡ-2017" ਦਾ ਪੁਰਸਕਾਰ ਇੰਟਰਨੈਸ਼ਨਲ ਵੁਮੈਨਜ਼ ਕਾਨਫਰੰਸ ਚੰਡੀਗ੍ੜ੍ਹ ਵਲੋਂ ਸੁਰਜੀਤ ਕਲਸੀ ਵਲੋਂ ਕੈਨੇਡਾ ਵਿਚ ਪੰਜਾਬੀ ਕੈਨੇਡੀਅਨ ਨਾਟਕ ਅਧੀਨ ਵੁਮੈਨਜ਼ ਥੀਇਟੇਰ ਦੇ ਆਰੰਭ ਤੇ ਵਿਕਾਸ ਦੇ ਯੋਗਦਾਨ ਵਾਸਤੇ ਸਨਮਾਨਿਤ ਕੀਤਾ ਗਿਆ।
  • 11 ਅਪ੍ਰੈਲ 2015 ਨੂੰ Abbotsford Arts Council ਨੇ 11th Arty Award ਨਾਲ ਸੁਰਜੀਤ ਕਲਸੀ ਦੀ ਪਿਛਲੇ 25 ਸਾਲ ਦੀ ਸਾਹਿਤਕ, ਸਮਾਜਿਕ ਤੇ ਸਭਿਆਚਾਰਕ ਯੋਗਦਾਨ ਵਾਸਤੇ ਸਨਮਾਨਿਤ ਕੀਤਾ।
  • 1 ਫਰਵਰੀ ਨੂੰ ਪੁਆਧੀ ਸੱਥ ਮੋਹਾਲੀ ਵਲੋਂ ਸੁਰਜੀਤ ਕਲਸੀ ਦੀ ਨਵੀਂ ਕਾਵਿ-ਪੁਸਤਕ "ਰੰਗ-ਮੰਡਲ" ਅਤੇ ਪੰਜਾਬੀ ਸਾਹਿਤਕ ਦੇਣ ਵਾਸਤੇ ਸਨਮਾਨਿਤ ਕੀਤਾ ਗਿਆ।
  • 7 ਫਰਵਰੀ 2015 ਨੂੰ ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਅਤੇ 11 ਫਰਵਰੀ 2015 ਨੂੰ ਨੰਦਲਾਲ ਨੂਰਪੁਰੀ ਸਾਹਿਤ ਸਭਾ ਵਲੋਂ ਸੁਰਜੀਤ ਕਲਸੀ ਦੇ ਸਾਹਿਤਕ ਯੋਗਦਾਨ ਵਾਸਤੇ ਸਨਮਾਨਿਤ ਕੀਤਾ ਗਿਆ।
  • ਮਈ 2014 ਵਿਚ ਯੂਨੀਵਰਸਿਟੀ ਔਫ ਬ੍ਰਿਟਿਸ਼ ਕੋਲੰਬੀਆ ਵਲੋਂ ਆਯੋਜਿਤ ਹਰਜੀਤ ਕੌਰ ਸਿੱਧੂ ਮੈਮੋਰੀਅਲ ਇਨਾਮ ਨਾਲ ਸੁਰਜੀਤ ਕਲਸੀ ਦੇ ਸਮੁਚੇ ਸਾਹਿਤਕ ਯੋਗਦਾਨ ਵਾਸਤੇ ਸਨਮਾਿਨਤ ਕੀਤਾ ਗਿਆ।
  • ਮਾਰਚ 2013 ਵਿਚ ਸੁਰਜੀਤ ਕਲਸੀ ਨੂੰ ਕੈਨੇਡਾਜ਼ ਬੈਸਟ ਰਾਈਟਰਜ਼ ਇੰਟਰਨੈਸ਼ਨਲ ਨੈੱਟਵਰਕ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
  • 2005 ਵਿਚ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
  • 2004 ਵਿੱਚ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੇਫੋਰਨੀਆ ਵੱਲੋਂ ਉਨ੍ਹਾਂ ਨੂੰ ਪੰਜਾਬੀ ਸਾਹਿਤ ਵਿੱਚ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਆ ਗਿਆ ਹੈ।
  • ਮਾਰਚ 2004 ਵਿੱਚ ਕੈਨੇਡਾ ਦੀ ਚੇਤਨਾ ਅਸੋਸੀਏਸ਼ਨ ਨੇ ਸੁਰਜੀਤ ਕਲਸੀ ਨੂੰ ਔਰਤਾਂ ਦੇ ਹੱਕ ਦੀ ਲੜਾਈ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ।

ਲਿਖਤਾਂ

[ਸੋਧੋ]

ਪੰਜਾਬੀ

[ਸੋਧੋ]

ਮੌਲਿਕ ਕਵਿਤਾ:

  • ਪੌਣਾਂ ਨਾਲ ਗੁਫਤਗੂ (ਕਵਿਤਾ), ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ, 1979
  • ਔਰਤ, ਸ਼ਬਦ ਤੇ ਸ਼ਕਤੀ (ਕਵਿਤਾ), ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ, 1999
  • ਰੋਮ ਰੋਮ ਵਿਚ ਜਗਦੇ ਦੀਵੇ (ਕਵਿਤਾ), ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2005
  • ਨਾਮ ਤਿਹਾਰੇ (ਕਵਿਤਾ), ਅੱਖਰ (ਰੂਪੀ) ਪ੍ਰਕਾਸ਼ਨ, ਅੰਮ੍ਰਿਤਸਰ, 2006
  • ਰੰਗ ਮੰਡਲ (ਕਵਿਤਾ), ਤ੍ਰਿਲੋਚਨ ਪਬਲਿਸ਼ਰਜ਼, ਚੰਡੀਗੜ੍ਹ, 2014

ਮੌਲਿਕ ਕਹਾਣੀ:

  • 'ਸੱਤ ਪਰਾਈਆਂ (ਕਹਾਣੀਆਂ), ਨਾਨਕ ਸਿੰਘ ਪੁਸਤਕ ਮਾਲਾ, ਅੰਮ੍ਰਿਤਸਰ, 1994
  • ਇਕ ਪਰਵਾਸੀ ਔਰਤਾਂ ਦੀ ਡਾਇਰੀ (ਲੰਮੀ ਕਹਾਣੀ), 1999
  • ਕਥਾ ਤੇਰੀ ਮੇਰੀ (ਕਹਾਣੀਆਂ), ਤ੍ਰਿਲੋਚਨ ਪਬਲਿਸ਼ਰਜ਼, ਚੰਡੀਗੜ੍ਹ, 2007
  • ਮਹਿੰਦੀ ਰੱਤੇ ਹੱਥ (ਕਹਾਣੀਆਂ), 2011

ਮੌਲਿਕ ਨਾਟਕ:

  • ਮਹਿਲੀ ਵਸਦੀਆਂ ਧੀਆਂ ਅਤੇ ਹੋਰ ਨਾਟਕ, ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ, 2000

ਸੰਪਾਦਨਾ ਤੇ ਆਲੋਚਨਾ ਤੇ ਲਿਪੀ-ਅੰਤਰ:

  • ਰੋਮਾਂਸ ਤੋਂ ਯਥਾਰਥ - ਮੋਹਨ ਸਿੰਘ ਤੇ ਫੈਜ਼ ਅਹਿਮਦ ਫੈਜ਼ ਆਲੋਚਨਾਤਮਿਕ ਅਧਿਐਨ (ਆਲੋਚਨਾ), ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ, 2003
  • ਫੈਜ਼ ਅਹਿਮਦ ਫੈਜ਼ ਦਾ ਕਾਵਿ-ਸਾਗਰ (ਉਰਦੂ ਸ਼ਾਇਰ ਫ਼ੈਜ਼ ਦੀਆਂ ਪੰਜ ਕਾਵਿ ਪੁਸਤਕਾਂ ਦਾ ਗੁਰਮੁਖੀ ਵਿੱਚ ਲਿੱਪੀਅੰਤਰ ਅਤੇ ਸੰਪਾਦਨ), ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ, 2003
  • 'ਮਨ ਪ੍ਰਦੇਸੀ ਜਿਹ ਥੀਆ, ਪੰਜਾਬੀ ਲੇਖਕ ਮੰਚ ਦੇ ਮੈਂਬਰਾਂ ਦੀ ਕਵਿਤਾ, ਸਹਿ-ਸੰਪਾਦਨਾ (ਰਾਮਪੁਰੀ-ਕਲਸੀ-ਸੂਫੀ)
  • ਅਕਹ ਬਰਮਲਾ (ਉਰਦੂ ਸ਼ਾਇਰ ਜ਼ਾਹਿਦ ਲਈਕ ਦੀ ਸ਼ਾਇਰੀ ਦਾ ਗੁਰਮੁਖੀ ਵਿੱਚ ਲਿੱਪੀਅੰਤਰ), 2007
  • ਸ਼ਬਦਾਂ ਦੀ ਛਾਵੇਂ - ਸਵਰਾਜ ਕੌਰ ਦੀ ਸਮੁੱਚੀ ਕਵਿਤਾ (ਸੰਪਾਦਨਾ), 2010
  • ਸ਼ਬਦਾਂ ਦੀ ਸਾਂਝ: ਕਲਮਾਂ ਫਰੇਜ਼ਰ ਵੈਲੀ ਦੀਆਂ, ਪੰਜਾਬੀ ਸਾਿਹਤ ਸਭਾ ਐਬਟਸਫੋਰਡ ਦੇ ਮੈਂਬਰਾਂ ਦੀ ਕਵਿਤਾ (ਸੰਪਾਦਨਾ), 2011

ਅੰਗਰੇਜ਼ੀ

[ਸੋਧੋ]

Original:

  • Speaking To The Winds (Poetry), Third Eye Publications, London Ontario, 1982
  • Footprints od Silence (Poetry), Third Eye Publications, London Ontario, 1988
  • Sandscape (Poetry), Third Eye Publications, London Ontario, 1990
  • Colours of My Heart (Poetry), Tarlochan Publishers Chandigarh 2011

Edited & Translated:

  • Contemporary Literature In Translation Special Punjabi Issue 1977, Translated & Co-Edited with Andreas Sheroeder
  • Glimpses of Twentieth Century Punjabi Poetry in English Translation includes 55 Punjabi poets's poetry,translated & edited by Surjeet Kalsey, Ajanta International Press, new Delhi 1992,
  • Shadows of The Past selected poems of Gurumel Sidhu, translated into English by Surjeet Kalsey, Rainbird Press Vancouver, 2008

ਜਾਣਕਾਰੀ ਦੇ ਸ੍ਰੋਤ

[ਸੋਧੋ]

ਹਵਾਲੇ

[ਸੋਧੋ]
  1. Voices from the Gaps
  2. ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
  3. http://www.abcbookworld.com/view_author.php?id=3719 BC BookWorld Author Bank: KALSEY, Surjeet
  4. ਸਿਰਜਣਾ ਦੇ ਪੱਚੀ ਵਰ੍ਹੇ (ਸੋਵੀਨਾਰ 1999) ਸਫਾ 42
  5. ਵਤਨ-ਜੁਲਾਈ/ਅਗਸਤ/ਸਤੰਬਰ 1991 (ਕੈਨੇਡੀਅਨ ਪੰਜਾਬੀ ਰੰਗਮੰਚ ਵਿਸ਼ੇਸ਼ ਅੰਕ) ਸਫਾ 25