ਸੁਰਜੀਤ ਸਿੰਘ ਫੂਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਰਜੀਤ ਸਿੰਘ ਫੂਲ ਬਠਿੰਡਾ ਜ਼ਿਲ੍ਹਾ ਅਧੀਨ ਆਉਂਦੇ ਕਸਬਾ ਫੂਲ ਦਾ ਵਾਸੀ ਹੈ। ਜੋ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਹੈ। ਉਸ ਨੇ ਆਪਣੀ ਜ਼ਿੰਦਗੀ ਵਿੱਚ ਕਿਸਾਨੀ ਮੰਗਾਂ ਲਈ ਲੰਬੇ ਸੰਘਰਸ਼ ਲੜੇ ਹਨ ਤੇ ਉਨ੍ਹਾਂ ਦਾ ਇਹ ਸੰਘਰਸ਼ ਅੱਜ ਵੀ ਜਾਰੀ ਹੈ। ਗ੍ਰੈਜੂਏਸ਼ਨ ਪਾਸ ਸੁਰਜੀਤ ਸਿੰਘ ਫੂਲ ਨੇ ਗਣਿਤ ਅਤੇ ਅਰਥ-ਸ਼ਾਸਤਰ ਵਿਸ਼ੇ ਪਾਸ ਕਰਕੇ ਆਦਰਸ਼ ਅਧਿਆਪਕ ਬਣਨ ਦਾ ਸੁਫ਼ਨਾ ਸਿਰਜਿਆ ਸੀ, ਪਰ ਬੇਰੁਜ਼ਗਾਰੀ ਮਾਰੇ ਨੌਜਵਾਨਾਂ ਅਤੇ ਛੋਟੇ ਕਿਸਾਨਾਂ ਦੀ ਦੁਰਦਸ਼ਾ ਸੁਧਾਰਨ ਲਈ ਸੰਘਰਸ਼ ਦੇ ਰਾਹ ਤੁਰ ਪਏ। 1978 ਤੋਂ ਲੈ ਕੇ 1983 ਤੱਕ ਨੌਜਵਾਨ ਭਾਰਤ ਸਭਾ ਲਈ ਸੂਬਾ ਪੱਧਰ ’ਤੇ ਕੰਮ ਕੀਤਾ। ਇਸੇ ਤਹਿਤ 1984 ਵਿੱਚ ਪਹਿਲੀ ਗ੍ਰਿਫ਼ਤਾਰੀ ਹੋਈ। ਉਨ੍ਹਾਂ ਨੂੰ ਸਤੰਬਰ 2004 ’ਚ ਪ੍ਰਧਾਨ ਵਜੋਂ ਚੁਣਿਆ ਗਿਆ।[1]

ਹਵਾਲੇ[ਸੋਧੋ]

  1. Service, Tribune News. "ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ". Tribuneindia News Service. Archived from the original on 2021-04-20. Retrieved 2021-04-20.