ਸੁਰਮਾ
ਸੁਰਮਾ (ਕੱਜਲ) ਅੱਖਾਂ ਦੀ ਇੱਕ ਪੁਰਾਣੀ ਸ਼੍ਰਿੰਗਾਰ ਸਮਗਰੀ ਹੈ, ਜਿਸ ਨੂੰ ਮੁੱਢ ਤੋਂ ਗੈਲੇਨਾ ਨੂੰ ਪੀਹ ਕੇ ਅਤੇ ਦੂਜੀ ਮੂਲ ਸਾਮਗਰੀਆਂ ਦੇ ਮੇਲ ਨਾਲ ਬਣਾਇਆ ਜਾਂਦਾ ਹੈ। ਇਹ ਬਹੁਤ ਮਾਤਰਾ ਵਿੱਚ ਦੱਖਣੀ ਏਸ਼ੀਆ, ਮੱਧ ਪੂਰਬ, ਉੱਤਰੀ ਅਫਰੀਕਾ, ਹਾਰਨ ਆਫ਼ ਅਫਰੀਕਾ, ਅਤੇ ਪੱਛਮੀ ਅਫਰੀਕਾ ਦੇ ਇਲਾਕਿਆਂ ਵਿੱਚ ਆਈਲਾਈਨਰ, ਜੋ ਅੱਖਾਂ ਦੇ ਉੱਪਰ ਵਾਲੇ ਕਿਨਾਰਿਆਂ ਲਈ ਅਤੇ ਮਸਕਰਾ, ਜੋ ਪਲਕਾਂ ਨੂੰ ਕਾਲੀਆਂ ਅਤੇ ਲਮੀਆਂ ਦਿਖਾਉਣ ਲਈ ਵਰਤਿਆ ਜਾਂਦਾ ਹੈ। ਇਹ ਜ਼ਿਆਦਾਤਰ ਔਰਤਾਂ ਦੁਆਰਾ ਵਰਤਿਆ ਜਾਂਦਾ ਹੈ, ਪਰੰਤੂ ਇਹ ਮਰਦ ਅਤੇ ਬੱਚੇ ਵੀ ਪ੍ਰਯੋਗ ਵਿੱਚ ਕੱਜਲ ੇ ਹਨ।
ਸੁਰਮਾ ਭਾਰਤ ਵਿੱਚ ਬਹੁਤ ਲੰਮੇ ਸਮੇਂ ਤੋਂ ਵਰਤੀ ਜਾਣ ਵਾਲੀ ਸਮਗਰੀ ਹੈ। ਸਿੰਧੂ ਘਾਟੀ ਦੀ ਸੱਭਿਅਤਾ ਦੇ ਖੰਡਰਾਂ ਵਿਚੋਂ ਮਿਲੀ ਸੁਰਮੇਦਾਨੀ ਅਤੇ ਸਲਾਈਆਂ ਇਸ ਦੀ ਗਵਾਹੀ ਹਨ।[1] ਇੱਥੇ ਮਾਂਵਾਂ ਆਪਣੇ ਬੱਚਿਆਂ ਦੇ ਜਨਮ ਤੋਂ ਤੁਰੰਤ ਬਾਅਦ ਹੀ ਅੱਖਾਂ ਵਿੱਚ ਕੱਜਲ ਪਾਉਣਾ ਸ਼ੁਰੂ ਕ੍ਰਰ ਦਿੰਦਿਆਂ ਹਨ, ਕੁਝ ਆਪਣੇ ਬੱਚਿਆਂ ਦੀ ਅੱਖਾਂ ਨੂੰ ਵਧੀਆ ਰੱਖਣ ਲਈ ਅਤੇ ਕਈ ਆਪਣੇ ਵਿਸ਼ਵਾਸ ਮੁਤਾਬਿਕ ਬੁਰੀ ਨਜ਼ਰ ਤੋਂ ਬਚਾਉਣ ਲਈ ਪ੍ਰਯੋਗ ਕਰਦਿਆਂ ਹਨ।[2]
ਹਵਾਲੇ[ਸੋਧੋ]
- ↑ http://ehmerapunjab.tumblr.com/page/6
- ↑ Hardy A, Walton R, Vaishnav R., Int J Environ Health Res. 2004 Feb;14(1):83–91. Composition of eye cosmetics (kohls) used in Cairo.