ਸਮੱਗਰੀ 'ਤੇ ਜਾਓ

ਸੁਰਿੰਦਰ ਨੀਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁਰਿੰਦਰ ਨੀਰ
ਜਨਮ (1966-10-22) 22 ਅਕਤੂਬਰ 1966 (ਉਮਰ 59)
ਭਾਰਤ
ਕਿੱਤਾਨਾਵਲਕਾਰ, ਲੇਖਿਕਾ
ਭਾਸ਼ਾਪੰਜਾਬੀ,
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਪ੍ਰਮੁੱਖ ਕੰਮਮਾਇਆ[1]
ਸੁਰਿੰਦਰ ਨੀਰ

ਸੁਰਿੰਦਰ ਨੀਰ ਪੰਜਾਬੀ ਨਾਵਲਕਾਰ ਹੈ। ਉਸਦਾ ਜਨਮ 22 ਅਕਤੂਬਰ 1966 ਵਿੱਚ ਹੋਇਆ। ਸੁਰਿੰਦਰ ਨੀਰ ਨੇ ਸਭ ਤੋਂ ਪਹਿਲਾਂ 'ਸ਼ਿਕਾਰਗਾਹ' ਨਾਵਲ ਲਿਖਿਆ ਤੇ ਇਸ ਤੋਂ ਬਾਅਦ ਸੁਰਿੰਦਰ ਨੀਰ ਦਾ 'ਮਾਇਆ' ਨਾਵਲ ਪ੍ਰਕਾਸ਼ਿਤ ਹੋਇਆ।

ਰਚਨਾਵਾਂ


ਕਹਾਣੀ ਸੰਗ੍ਰਹਿ 

• ਦਸਤਕ ਦੀ ਉਡੀਕ

• ਖੁੱਲ੍ਹ ਜਾ ਸਿੰਮ ਸਿੰਮ


ਨਾਵਲ

  • ਸ਼ਿਕਾਰਗਾਹ
  • ਮਾਇਆ

ਡਾ. ਸਰਬਜੀਤ ਸਿੰਘ ਸੁਰਿੰਦਰ ਨੀਰ ਦੇ ਕਹਾਣੀ ਸੰਗ੍ਰਹਿ 'ਖੁੱਲ੍ਹ ਜਾ ਸਿੰਮ ਸਿੰਮ' ਬਾਰੇ ਲਿਖਦੇ ਹਨ। ਸੁਰਿੰਦਰ ਨੀਰ ਦੇ ਕਥਾ ਸੰਗ੍ਰਹਿ ਦਾ ਅਧਿਐਨ ਕਰਦਿਆਂ ਇੱਕ ਖੂਬਸੂਰਤ ਪਾਸਾਰ ਇਹਨਾਂ ਦੀ ਕਥਾ ਭਾਸ਼ਾ ਸਾਹਮਣੇ ਆਉਦੀ ਹੈ। ਜੰਮੂ ਕਸ਼ਮੀਰ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਨੂੰ ਜਿਵੇਂ ਇਹਨਾਂ ਕਹਾਣੀਆਂ ਨੇ ਸਾਂਭਿਆ ਹੈ ਉਹ ਪ੍ਰਸ਼ੰਸਾ ਯੋਗ ਹੈ। ਪੰਜਾਬੀ ਕਥਾ ਪਰਪੰਰਾ ਵਿੱਚ ਮਲਵਈ ਮਾਾਝੀ, ਦੁਆਬੀ, ਪੁਆਧੀ ਉਪ-ਭਾਸ਼ਾ ਦੇ ਮਸਲੇ ਉਪਰ ਅਕਸਰ ਚਰਚਾ ਹੁੰਦੀ ਰਹਿੰਦੀ ਹੈ। ਪਰੰਤੂ ਇਹਨਾਂ ਉਪ-ਭਾਸ਼ਾਵਾਂ ਤੋਂ ਬਿਨਾਂ ਕਦੀ ਪੰਜਾਬੀ ਭਾਸ਼ਾ ਦੀਆਂ ਰਹੀਆਂ ਉਪ-ਭਾਸ਼ਾਵਾਂ ਡੋਗਰੀ, ਕਾਂਗੜੀ ਆਦਿ ਕਿਸੇ ਨਾ ਕਿਸੇ ਰੂਪ ਵਿੱਚ ਅਲੋਪ ਹੀ ਹੋ ਗਈਆਂ ਹਨ ਪੰਜਾਬੋਂ ਬਾਹਰ ਹੋਰਨਾ ਸੂਬਿਆਂ ਵਿੱਚ ਰਚੇ ਜਾ ਰਹੇ ਸਾਹਿਤ ਨੇ ਇਹਨਾਂ ਉਪ-ਭਾਸ਼ਾਵਾਂ ਨੂੰ ਜਿਉਂਦਾ ਰੱਖਿਆ ਹੈ। ਸੁਰਿੰਦਰ ਨੀਰ ਦੀਆਂ ਕਹਾਣੀਆਂ ਵਿੱਚ ਵਰਤੀ ਗਈ ਇਹ ਉਪ-ਭਾਸ਼ਾ ਇਹਨਾਂ ਕਹਾਣੀਆਂ ਦੇ ਭਾਵ ਬੋਧ ਨੂੰ ਤਾਂ ਜਟਿਲ ਕਰਦੀ ਹੈ। ਸਗੋਂ ਜੀਵਨ ਜਾਚ ਦਾ ਆਭਾਸ ਵੀ ਕਰਾਉਂਦੀ ਹੈ।

'ਸ਼ਿਕਾਰਗਾਹ' ਨਾਵਲ ਬਾਰੇ ਅਮਰਜੀਤ ਸਿੰਘ ਗਰੇਵਾਲ ਕਹਿੰਦੇ ਹਨ ਸੁਰਿੰਦਰ ਨੀਰ ਦੇ ਨਾਵਲ 'ਸ਼ਿਕਾਰਗਾਹ' ਨਾਲ ਪੰਜਾਬੀ ਨਾਵਲ ਨਵੇਂ ਦੌਰ ਵਿੱਚ ਦਾਖਲ ਹੋ ਰਿਹਾ ਹੈ। ਇਸ ਦੀ ਆਮਦ ਤੋਂ ਬਾਅਦ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਬਾਰੇ ਸਾਡੀ ਪਹੁੰਚ ਉਹ ਨਹੀਂ ਰਹੇਗੀ ਜੋ ਇਸ ਨਾਵਲ ਤੋਂ ਪਹਿਲਾਂ ਹੁੰਦੀ ਸੀ। ਭਾਈਚਾਰਕ ਸੰਯੋਗ, ਵਿਯੋਗ ਅਤੇ ਸਭਿਆਚਾਰਕ ਪਹਿਚਾਣ ਦੀ ਸਿਆਸਤ ਨਵੀਂ ਤਰ੍ਹਾਂ ਨਾਲ ਪਰਿਭਾਸ਼ਿਤ ਹੋਣ ਲੱਗੇਗੀ। ਸੁਰਿੰਦਰ ਨੀਰ ਦੇ ਨਾਵਲ ‘ਸ਼ਿਕਾਰਗਾਹ' ਨੂੰ ਇਸੇ ਪ੍ਰਸੰਗ ਵਿੱਚ ਰੱਖ ਕੇ ਦੇਖਣ ਦੀ ਲੋੜ ਹੈ। ਕਸ਼ਮੀਰੀ ਪੰਜਾਬੀਆਂ ਦੇ ਸਭਿਆਚਾਰਕ-ਰਾਜਨੀਤਕ ਜੀਵਨ ਦੀ ਪੁਨਰ-ਕਲਪਨਾ ਕਰਨ ਵਾਲਾ ਇਹ ਨਾਵਲ ਜਿੱਥੇ ਬਹੁ-ਭਸ਼ਾਈ ਅਤੇ ਬਹੁ-ਸਭਿਆਚਾਰਕ ਕਸ਼ਮੀਰੀ ਸਮਾਜ ਦੀ ਗਤੀਸ਼ੀਲ ਜਟਿਲਤਾ ਨੂੰ ਸਮਝਣ ਵਿੱਚ ਸਹਾਈ ਹੁੰਦਾ ਹੈ, ਉਥੇ ਪਾਰ ਰਾਸ਼ਟਰੀ ਪੰਜਾਬੀ ਭਾਈਚਾਰੇ ਦੀ ਇੱਕ ਨੁਕਤੇ ਦੀ ਮਾਨਸਿਕਤਾ ਨੂੰ ਚੂਰ-ਚੂਰ ਕਰ ਦਿੰਦਾ ਹੈ।

ਅਮਰਜੀਤ ਸਿੰਘ ਗਰੇਵਾਲ ਹੀ ਇਸਦੇ ਨਾਵਲ ‘ਮਾਇਆ' ਬਾਰੇ ਲਿਖਦੇ ਹਨ। ਸੁਰਿੰਦਰ ਨੀਰ ਰਚਿਤ ‘ਮਾਇਆ' ਪੰਜਾਬੀ ਦਾ ਸ਼ਾਇਦ ਸਭ ਤੋਂ ਵੱਡਾ ਨਾਵਲ ਹੈ। ਆਕਾਰ ਪੱਖੋਂ ਹੀ ਨਹੀਂ ਕਥਾਕਾਰੀ ਪੱਖੋਂ ਵੀ। ‘ਮਾਇਆ' ਨਾਵਲ ਪਾਠਕ ਦੇ ਮਨ ਅੰਦਰ ‘ਹੜ੍ਹ' ਵਾਂਗ ਦਾਖਲ ਹੋ ਕੇ ਉਸਨੂੰ ਆਪਣੇ ਨਾਲ ਹੀ ਵਹਾ ਲੈਂਦਾ ਹੈ। ਖਤਮ ਹੋਣ 'ਤੇ ਵੀ ਖਹਿੜਾ ਨਹੀਂ ਛੱਡਦਾ, ਉਸਦੇ ਨਾਲ ਹੀ ਤੁਰਿਆ ਰਹਿੰਦਾ ਹੈ। ਇਹ ਨਾਵਲ ਮਰਦ ਪ੍ਰਧਾਨ ਸਮਾਜਕ ਵਿਵਸਥਾ ਅਤੇ ਰੋਜ਼ਮੱਰ੍ਹਾ ਦੀ ਜ਼ਿੰਦਗੀ ਨੂੰ ਹਲੂਣ ਕੇ ਰੱਖ ਦਿੰਦਾ ਹੈ। ਨਿਰਸੰਦੇਹ ਇਸਤਰੀ ਜਾਤੀ ਦੇ ਭੈਅ ਦੇ ਗੌਰਵ ਨੂੰ ਇੰਨੀ ਸ਼ਿੱਦਤ ਅਤੇ ਸਚਿਆਰਤਾ ਨਾਲ ਪਹਿਲੀ ਵਾਰ ਬਿਆਨ ਕਰਨ ਵਾਲੇ ਇਸ ਨਾਵਲ ਨੇ ਜਿੱਥੇ ਸੁਰਿੰਦਰ ਨੀਰ ਨੂੰ ਨਾਵਲਕਾਰਾਂ ਦੀ ਪਹਿਲੀ ਕਤਾਰ ਵਿੱਚ ਖੜਾ ਕਰ ਦਿੱਤਾ ਅਤੇ ਉਥੇ ਪੰਜਾਬੀ ਨਾਵਲਕਾਰੀ ਦਾ ਵੀ ਮਾਣ ਵਧਾਇਆ ਹੈ।

ਹਵਾਲੇ:

1.  ਖੁੱਲ੍ਹ ਜਾ ਸਿੰਮ ਸਿੰਮ (ਕਹਾਣੀ-ਸੰਗ੍ਰਹਿ) ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ

2.  ਸ਼ਿਕਾਰਗਾਹ ਨਾਵਲ (ਚੇਤਨਾ ਪ੍ਰਕਾਸ਼ਨ) ਪੰਜਾਬੀ ਭਵਨ, ਲੁਧਿਆਣਾ

3.  ਮਾਇਆ (ਚੇਤਨਾ ਪ੍ਰਕਾਸ਼ਨ) ਪੰਜਾਬੀ ਭਵਨ, ਲੁਧਿਆਣਾ

4.  ਸ਼ਿਕਾਰਗਾਹ ਸਾਂਝੇ ਸਦਮਿਆਂ ਦਾ ਬਿਰਤਾਂਤ ਅਲੋਚਨਾ (ਸੰਪਾਦਕ) ਗੁਰਮੁੱਖ ਸਿੰਘ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ, ਲੁਧਿਆਣਾ