ਸੁਰਿੰਦਰ ਰਾਮਪੁਰੀ
ਦਿੱਖ
ਹੋ ਸਕਦਾ ਹੈ ਕਿ ਇਸ ਲੇਖ ਵਿਕੀਪੀਡੀਆ ਦੇ ਪ੍ਰਸਿੱਧੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਨਾ ਕਰੇ। |



ਸੁਰਿੰਦਰ ਰਾਮਪੁਰੀ ਪੰਜਾਬੀ ਲੇਖਕ ਹਨ। ਉਹਨਾਂ ਦਾ ਜਨਮ 15 ਅਕਤੂਬਰ 1949 ਨੂੰ ਪਿੰਡ ਰਾਮਪੁਰ ਜ਼ਿਲ੍ਹਾ ਲੁਧਿਆਣਾ (ਚੜ੍ਹਦਾ ਪੰਜਾਬ) ਵਿਖੇ ਹੋਇਆ। ਪਿਤਾ ਦਾ ਨਾਮ ਰਵੀ ਨੰਦਨ ਅਤੇ ਮਾਤਾ ਦਾ ਨਾਮ ਸਵਿੱਤਰੀ ਦੇਵੀ ਹੈ। ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਅੇਮ ਏ (ਪੰਜਾਬੀ) ਦੀ ਪੜ੍ਹਾਈ ਕੀਤੀ। ਪੰਜਾਬ ਸਰਕਾਰ ਦੇ ਉਦਯੋਗ ਵਿਭਾਗ ਵਿਚ ਸੇਵਾ ਨਿਭਾਉਣ ਉਪਰੰਤ ਉਹ 31 ਅਕਤੂਬਰ 2007 ਨੂੰ ਸੇਵਾ-ਮੁਕਤ ਹੋਏ।
ਉਹਨਾਂ ਦੀ ਮੁੱਢਲੀ ਪਛਾਣ ਕਹਾਣੀਕਾਰ ਵਜੋਂ ਬਣੀ, ਪਰ ਕਹਾਣੀ ਦੇ ਨਾਲ-ਨਾਲ ਉਹਨਾਂ ਨੇ ਕਵਿਤਾ ਵੀ ਲਿਖੀ, ਵਾਰਤਕ ਵੀ, ਤੇ ਅਨੁਵਾਦ ਵੀ ਕੀਤੇ। ਪੰਜਾਬੀ ਸਾਹਿਤ ਵਿਚ ਹੁਣ ਤੱਕ ਉਸ ਦੀਆਂ 18 ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ ਜਿਹਨਾਂ ਵਿਚੋਂ ਸੱਤ ਕਹਾਣੀ ਸੰਗ੍ਰਹਿ, ਤਿੰਨ ਕਾਵਿ-ਸੰਗ੍ਰਹਿ, ਦੋ ਵਾਰਤਕ, ਪੰਜ ਆਲੋਚਨਾ, ਇਕ ਅਨੁਵਾਦ ਸ਼ਾਮਿਲ ਹਨ।
ਪ੍ਰਕਾਸ਼ਿਤ ਪੁਸਤਕਾਂ ਦੀ ਸੂਚੀ:
[ਸੋਧੋ]- ਪੱਤਝੜ ਮਾਰੇ (ਕਹਾਣੀ-ਸੰਗ੍ਰਹਿ) 1976
- ਨ੍ਹੇਰੀ ਰਾਤ ਦਾ ਕਹਿਰ (ਸੰਪਾਦਿਤ ਕਹਾਣੀ-ਸੰਗ੍ਰਹਿ) 1978
- ਖ਼ੁਰਦੀ ਹੋਂਦ (ਕਹਾਣੀ-ਸੰਗ੍ਰਹਿ) 1982
- ਬੇਚੈਨ ਹਿੰਦਸੇ (ਕਹਾਣੀ-ਸੰਗ੍ਰਹਿ) 1982
- ਹਸਨਪੁਰੀ ਜੀਵਨ ਤੇ ਰਚਨਾ (ਸੰਪਾਦਿਤ) 1987
- ਪੁੰਨਿਆਂ ਤੋਂ ਪਹਿਲਾਂ (ਕਹਾਣੀ-ਸੰਗ੍ਰਹਿ) 1998, 2012
- ਅੱਗ ਨਾਲ ਖੇਡਦਿਆਂ (ਕਾਵਿ-ਸੰਗ੍ਰਹਿ) 2005
- ਚੰਦਨ ਦੇ ਰੁੱਖ (ਵਾਰਤਕ) 2008
- ਲੁਕਣ-ਮੀਚੀ ਖੇਡਦੀਆਂ ਰਿਸ਼ਮਾਂ (ਕਹਾਣੀ-ਸੰਗ੍ਰਹਿ) 2011
- ਦੇਹਲੀ ਤੇ ਬੈਠੀ ਉਡੀਕ (ਕਾਵਿ-ਸੰਗ੍ਰਹਿ) 2014
- ਬਾਬੂ ਸਿੰਘ ਚੌਹਾਨ ਜੀਵਨ ਤੇ ਚੋਣਵੇਂ ਗੀਤ (ਸੰਪਾਦਿਤ) 2018
- ਸਹਿਮੀ ਬੁਲਬੁਲ ਦਾ ਗੀਤ (ਕਹਾਣੀ-ਸੰਗ੍ਰਹਿ) 2019
- ਮਨ ਮਰਜ਼ੀ ਦੀ ਬੁਣਤੀ (ਕਾਵਿ-ਸੰਗ੍ਰਹਿ) 2020
- ਸੁੰਨੀ ਅੱਖ ਦਾ ਸੁਪਨਾ (ਗੁਰਦਿਆਲ ਦਲਾਲ, ਸੁਰਿੰਦਰ ਰਾਮਪੁਰੀ) 2021
- ਬੀਜ ਵਾਂਗ ਪੁੰਗਰਦੀ ਕਵਿਤਾ (ਅਨੁਵਾਦ) 2022
- ਸੁਪਨਾ ਤੇ ਸਾਂਝਾ ਸਫ਼ਰ (ਗੁਰਦਿਆਲ ਦਲਾਲ, ਸੁਰਿੰਦਰ ਰਾਮਪੁਰੀ) 2022
- ਕਿਸੇ ਬਹਾਨੇ (ਵਾਰਤਕ) 2024
- ਕਵਿਤਾ: ਸੁਹਜ ਤੇ ਸਲੀਕਾ (ਆਲੋਚਨਾ) 2025
ਹਿੰਦੀ ਵਿਚ ਅਨੁਵਾਦ:
[ਸੋਧੋ]- ਸੁਰਿੰਦਰ ਰਾਮਪੁਰੀ ਕੀ ਚੁਨਿੰਦਾ ਕਹਾਨੀਆਂ (ਸੁਭਾਸ਼ ਨੀਰਵ) 2020