ਸੁਸ਼ਮਿਤਾ ਬੈਨਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਸ਼ਮਿਤਾ ਬੈਨਰਜੀ
ਜਨਮ1964
ਕਲਕੱਤਾ, ਭਾਰਤ
ਮੌਤ4/5 ਸਤੰਬਰ 2013
ਪਾਕਤਿਕਾ ਸੂਬਾ, ਅਫਗਾਨਿਸਤਾਨ
ਪ੍ਰਮੁੱਖ ਕੰਮਕਾਬੁਲੀਵਾਲਾਰ ਬੰਗਾਲੀ ਬਹੂ
("A Kabuliwala's Bengali Wife")
ਜੀਵਨ ਸਾਥੀਜਾਂਬਾਜ਼ ਖਾਨ

ਸੁਸ਼ਮਿਤਾ ਬੈਨਰਜੀ, ਸਈਦਾ ਕਮਲਾ ਦਾ ਪਹਿਲਾਂ ਵਾਲਾ ਨਾਮ ਸੀ।[1] (ਮੌਤ 4/5 ਸਤੰਬਰ 2013) ਉਹ ਇੱਕ ਭਾਰਤੀ ਲੇਖਕ ਸੀ ਅਤੇ ਸਿਹਤ ਕਰਮੀ ਵਜੋਂ ਕੰਮ ਕਰਦੀ ਸੀ। ਉਸਨੇ ਇੱਕ ਅਫਗਾਨ ਨਾਲ ਵਿਆਹ ਅਤੇ ਤਾਲਿਬਾਨ ਕਬਜ਼ੇ ਦੇ ਜ਼ਮਾਨੇ ਵਿੱਚ ਅਫਗਾਨਿਸਤਾਨ ਵਿੱਚ ਰਹਿਣ ਦੇ ਆਪਣੇ ਅਨੁਭਵ ਦੇ ਅਧਾਰ ਤੇ ਕਾਬੁਲੀਵਾਲਾਰ ਬੰਗਾਲੀ ਬਊ ਨਾਮ ਦੀਆਂ ਯਾਦਾਂ ਲਿਖੀਆਂ। ("A Kabuliwala's Bengali Wife", 1997)[2]। 49 ਸਾਲ ਦੀ ਉਮਰ ਵਿੱਚ, ਉਸਨੂੰ 4 (ਦੇਰ ਰਾਤ) ਜਾਂ 5 (ਸਵੇਰੇ ਸੁਵਖਤੇ) ਸਤੰਬਰ 2013 ਨੂੰ, ਪਕਤਿਕਾ, ਅਫਗਾਨਿਸਤਾਨ ਵਿਖੇ ਉਹਦੇ ਘਰ ਦੇ ਸਾਹਮਣੇ ਅਫਗਾਨ ਦਹਿਸ਼ਤਗਰਦਾਂ ਨੇ ਕਤਲ ਕਰ ਦਿੱਤਾ।[3] ਸਈਦ ਕਮਲਾ ਪਕਤਿਕਾ ਵਿੱਚ ਸਿਹਤ ਵਰਕਰ ਸੀ ਅਤੇ ਸਥਾਨਕ ਔਰਤਾਂ ਦੇ ਜੀਵਨ ਬਾਰੇ ਫਿਲਮ ਬਣਾ ਰਹੀ ਸੀ।[4] ਬੈਨਰਜੀ ਦੀ ਉਸ ਦੇ 1995 ਵਿੱਚ ਤਾਲਿਬਾਨ ਦੇ ਹੱਥੋਂ ਬਚ ਕੇ ਨਿਕਲਣ ਬਾਰੇ ਕਿਤਾਬ ਭਾਰਤ ਵਿੱਚ ਹੱਥੋ-ਹੱਥ ਵਿਕੀ ਸੀ ਤੇ 2003 ਵਿੱਚ ਇਸ ਤੇ ਅਧਾਰਿਤ ਬਾਲੀਵੁੱਡ ਫਿਲਮ 'ਅਸਕੇਪ ਫਰਾਮ ਤਾਲਿਬਾਨ' ਬਣਾਈ ਗਈ ਸੀ ਜਿਸ ਵਿੱਚ ਵਿੱਚ ਉਸਦੇ ਆਪਣੇ ਪਤੀ ਸੰਗ ਜੀਵਨ ਅਤੇ ਤਾਲਿਬਾਨ ਤੋਂ ਬਚ ਕੇ ਨਿਕਲਣ ਦਾ ਬਿਰਤਾਂਤ ਸੀ। ਸੁਸ਼ਮਿਤਾ ਬੈਨਰਜੀ ਨੇ ਅਫਗਾਨਿਸਤਾਨ ਵਿੱਚ ਆਪਣੇ ਤਜਰਬਿਆਂ ਬਾਰੇ ਆਊਟਲੁੱਕ ਰਸਾਲੇ ਵਿੱਚ ਵੀ ਲਿਖਿਆ ਸੀ। ਉਹ 1989 ਵਿੱਚ ਖਾਨ ਨਾਲ ਕੋਲਕਾਤਾ ਵਿੱਚ ਵਿਆਹ ਕਰਵਾਉਣ ਪਿੱਛੋਂ ਅਫਗਾਨਿਸਤਾਨ ਗਈ ਸੀ।

ਹਵਾਲੇ[ਸੋਧੋ]

  1. "Indian author Sushmita Banerjee executed in Afghanistan by Taliban". The Times of India. 5 September 2013. Retrieved 5 September 2013.
  2. "Exclusive: Knowing Sushmita Banerjee". Rediff.com. 5 September 2013. Retrieved 5 September 2013.
  3. Narayan, Chandrika; Popalzai, Masoud (5 September 2013). "Afghan militants target, kill female author, police say". CNN. Retrieved 5 September 2013.
  4. ਅਫ਼ਗਾਨਿਸਤਾਨ ’ਚ ਭਾਰਤੀ ਲੇਖਿਕਾ ਸੁਸ਼ਮਿਤਾ ਬੈਨਰਜੀ ਦੀ ਹੱਤਿਆ