ਸਮੱਗਰੀ 'ਤੇ ਜਾਓ

ਸੁਸ਼ਰੁਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੁਸ਼ਰੁਤ (ਜਨਮ 6ਵੀਂ ਸਦੀ ਪੂਰਵ ਈਸਵੀ) ਇੱਕ ਆਯੁਰਵੇਦਿਕ ਚਿਕਿਤਸਕ ਸੀ। ਉਹ ਵੈਦਿਕ ਕਾਲ ਦੇ ਮੁਖੀ ਰਿਸ਼ੀ ਵਿਸ਼ਵਾ ਮਿੱਤਰ ਦੀ ਕੁਲ ਵਿੱਚੋਂ ਸੀ। ਉਸਨੇ ਜੱਰਾਹੀ ਅਤੇ ਚਕਿਤਸਾ ਦੀ ਨਿਪੁੰਨਤਾ ਵਾਰਾਨਾਸੀ ਵਿਖੇ ਸਥਿਤ ਦਿਵਦਾਸ ਧਨਵੰਤਰੀ ਦੇ ਆਸ਼ਰਮ ਵਿੱਚੋਂ ਪ੍ਰਾਪਤ ਕੀਤੀ।

ਉਹ ਪਹਿਲਾ ਚਿਕਿਤਸਕ ਸੀ ਜਿਸਨੇ ਅੱਜ ਦੇ ਸਿਜੇਰੀਅਨ ਵੱਜੋਂ ਜਾਣੇ ਜਾਂਦੇ ਆਪਰੇਸ਼ਨ ਦੀ ਗੱਲ ਕੀਤੀ। ਉਹ ਮੂਤਰ ਨਾਲੀ ਦੀ ਪਥਰੀ ਕੱਢਣ ਦਾ, ਟੁੱਟੀਆਂ ਹੱਡੀਆਂ ਦਾ ਨੁਕਸਾਨਿਆ ਹੋਇਆ ਸਥਾਨ ਲੱਭਣ ਤੇ ਮੋਤੀਏ ਵਾਲੀ ਅੱਖ ਦੇ ਆਪਰੇਸ਼ਨ ਦਾ ਵੀ ਮਾਹਿਰ ਸੀ। ਜੋਸਫ ਲਿਸਟਰ ਤੋਂ ਕਈ ਸਦੀਆਂ ਪਹਿਲਾਂ ਉਸਨੇ ਵਿਸ਼ਾਣੂ-ਮੁਕਤੀ ਦਾ ਸੰਕਲਪ ਪੇਸ਼ ਕੀਤਾ।

ਕੰਮ

[ਸੋਧੋ]

ਸੁਸ਼ਰੁਤ ਇੱਕ ਮਹਾਨ ਆਯੁਰਵੇਦਿਕ ਚਿਕਿਤਸਕ ਸੀ। ਚਕਿਤਸਾ ਖੇਤਰ ਵਿੱਚ ਸੁਸ਼ਰੁਤਸੰਹਿਤਾ ਉਸਦੀ ਮਹਾਨ ਦੇਣ ਹੈ।

ਪਲਾਸਟਿਕ ਸਰਜਰੀ

[ਸੋਧੋ]

ਸੁਸ਼ਰੁਤ ਨੂੰ ਪਲਾਸਟਿਕ ਸਰਜਰੀ ਦਾ ਪਿਤਾਮਾ ਆਖਿਆ ਜਾਂਦਾ ਹੈ। ਅੱਜ ਤੋਂ 26 ਪਹਿਲਾਂ ਸੁਸ਼ਰੁਤ ਨੇ ਵੱਢੇ ਹੋਏ ਨੱਕ ਦਾ ਸਾਧਾਰਨ ਔਜ਼ਾਰਾਂ ਨਾਲ ਸਫਲ ਆਪਰੇਸ਼ਨ ਕਰਕੇ ਨੱਕ ਠੀਕ ਕੀਤਾ। ਉਸ ਨੇ ਜੋ ਉਸ ਸਮੇਂ ਕੀਤਾ ਉਹ ਅੱਜ ਦਾ ਪਲਾਸਟਿਕ ਸਰਜਨ ਕਰ ਰਿਹਾ ਹੈ। ਉਸ ਸਮੇਂ ਉਸਨੇ ਕਿਸੇ ਵਿਅਕਤੀ ਦੇ ਵੱਢੇ ਹੋਏ ਨੱਕ ਉੱਪਰ, ਗੱਲ੍ਹ ਤੋਂ ਮਾਸ ਦਾ ਛਿੱਲੜ ਲਾਹ ਕੇ ਨੱਕ ਨੂੰ ਲੋੜੀਂਦੀ ਸ਼ਕਲ ਦੇਣ ਵਿੱਚ ਸਫਲਤਾ ਹਾਸਲ ਕੀਤੀ ਸੀ। ਨੱਕ ਉੱਪਰ ਉਸਨੇ ਪੀਠੀ ਹੋਈ ਮਲੱਠੀ, ਲਾਲ ਚੰਦਨ ਅਤੇ ਬੇਰੀ ਦੇ ਪੱਤਿਆਂ ਦੇ ਰਸ ਦਾ ਲੇਪ ਕੀਤਾ ਸੀ, ਜਿਸ ਨਾਲ ਉਹ ਵਿਅਕਤੀ ਕੁਝ ਹਫਤਿਆਂ ਮਗਰੋਂ ਠੀਕ ਹੋ ਗਿਆ ਸੀ।

ਸੁਸ਼ਰੁਤਸੰਹਿਤਾ

[ਸੋਧੋ]

ਸੁਸ਼ਰੁਤਸੰਹਿਤਾ ਸੁਸ਼ਰੁਤ ਦੁਆਰਾ ਲਿਖਿਆ ਹੋਇਆ ਗ੍ਰੰਥ ਹੈ, ਜੋ ਕਿ ਸਰਜਰੀ ਨਾਲ ਸਬੰਧਤ ਰੋਗ-ਨਿਵਾਰਕ ਲਈ ਅੱਜ ਦਾ ਗਿਆਨ ਭੰਡਾਰ ਹੈ। ਆਪਣੇ ਗ੍ਰੰਥ ਵਿੱਚ ਸੁਸ਼ਰੁਤ ਨੇ 101 ਕਿਸਮਾਂ ਦੇ ਚਿਕਿਤਸਕ ਸੰਦਾਂ ਦਾ ਵਰਨਣ ਕੀਤਾ ਹੈ। ਉਸਦੇ ਸੰਦਸ਼-ਯੰਤਰ ਅਜੋਕੇ ਸਰਜਨ ਦੇ ਨਪਰਿੰਗ ਫੋਰਸੈਪਸ ਅਤੇ ਚੀਰਾ ਦੇਣ ਤੇ ਪੱਟੀ ਕਰਨ ਵਿੱਚ ਵਰਤੀਆਂ ਜਾਣ ਵਾਲੀਆਂ ਚਿਮਟੀਆਂ ਦੇ ਹੀ ਮੁੱਢਲੀ ਰੂਪ ਸਨ। ਅਸਲ ਵਿੱਚ ਜੱਰਾਹੀ ਦੇ ਔਜ਼ਾਰਾਂ ਦੇ ਨਾਂਅ ਪਸ਼ੂਆਂ ਅਤੇ ਪੰਛੀਆਂ ਜਿਨ੍ਹਾਂ ਨਾਲ ਉਸਦੀ ਸ਼ਕਲ ਮਿਲਦੀ ਸੀ, ਸੁਸ਼ਰੁਤ ਨੇ ਹੀ ਰੱਖੇ ਸਨ। ਮਗਰਮੱਛ-ਚਿਮਟੀ ਅਤੇ ਬਾਜ਼-ਚਿਮਟੀ ਇਸਦੀਆਂ ਉਦਹਾਰਣਾਂ ਹਨ।

ਹਵਾਲੇ

[ਸੋਧੋ]