ਸੁੰਨਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁੰਨਾਹ (ਸੁੰਨਤਾਂ) ਜਿਵੇਂ ਸਿੱਖ ਧਰਮ ਵਿੱਚ ਰਹਿਤ ਮਰਿਆਦਾ ਹੁੰਦੀ ਹੈ ਓਸ ਤਰ੍ਹਾਂ ਹੀ ਇਸਲਾਮ ਧਰਮ ਵਿੱਚ ਸੁੰਨਤਾ ਹੁੰਦੀ ਹੈ,ਜਿਵੇਂ ਕਿ ਦਾਤਣ ਕਰਨਾ (ਮਿਸਵਾਕ),ਮੁੱਛਾਂ ਨੂੰ ਛੋਟਾ ਕਰਨਾ, ਪਜਾਮਾ ਗਿੱਟਿਆਂ ਤੋਂ ਉਪਰ ਚੁੱਕ ਕੇ ਰੱਖਣਾ, ਹਮੇਸ਼ਾਂ ਬੈਠ ਕੇ ਪਾਣੀ ਪੀਣਾ, ਦਾਹੜੀ ਰੱਖਣੀ, ਰੱਲ ਮਿਲ ਕੇ ਰੋਟੀ ਖਾਣੀ, ਬਾਜ਼ਾਰ ਵਿਚ ਚੱਲਦੇ ਸਮੇਂ ਅੱਖਾਂ ਨੂੰ ਨੀਵਾਂ ਕਰ ਕੇ ਚੱਲਣਾ, ਪਰਾਈ ਔਰਤ ਨੂੰ ਨਹੀਂ ਦੇਖਣਾ, ਇਤਰ ਲਗਾਉਣਾ, ਸ਼ੁੱਕਰਵਾਰ (ਜੁੰਮੇ) ਦੇ ਦਿਨ ਸਿਰ ਵਿੱਚ ਤੇਲ ਲਗਾਉਣਾ, ਭੁੰਜੇ ਬੈਠ ਕੇ ਰੋਟੀ ਖਾਣੀ, ਖਜੂਰ ਖਾਣੀ, ਜੂਠ ਨਹੀਂ ਛੱਡਣੀ, ਇਸ਼ਨਾਨ ਕਰਨਾ, ਸਾਫ ਸੁਥਰੇ ਕਪੜੇ ਪਾਉਣੇ, ਇਸ ਤਰ੍ਹਾਂ ਹੋਰ ਵੀ ਬਹੁਤ ਸੁੰਨਤਾਂ ਹਨ ਜਿਨ੍ਹਾਂ ਦਾ ਵੇਰਵਾ ਕਾਫੀ ਜ਼ਿਆਦਾ ਹੈ।