ਸੁੱਕੀ ਬਰਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਵਾ ਵਿੱਚ ਪਈਆਂ ਸੁੱਕੀ ਬਰਫ਼ ਦੀਆਂ ਡਲੀਆਂ
ਸੁੱਕੀ ਬਰਫ਼ ਦੀ ਕ੍ਰਿਸਟਲ ਬਣਤਰ

ਸੁੱਕੀ ਬਰਫ਼ ਕਾਰਬਨ ਡਾਈਆਕਸਾਈਡ ਦਾ ਠੋਸ ਰੂਪ ਹੁੰਦਾ ਹੈ। ਇਸਨੂੰ ਮੁੱਖ ਤੌਰ ਤੇ ਇੱਕ ਕੂਲਿੰਗ ਏਜੰਟ ਵਜੋਂ ਵਰਤਿਆ ਜਾਂਦਾ ਹੈ। ਇਸ ਦਾ ਫਾਇਦਾ ਇਹ ਹੈ ਕੀ ਇਹ ਪਾਣੀ ਦੀ ਬਰਫ਼ ਨਾਲੋਂ ਜ਼ਿਆਦਾ ਵਧੀਆ ਹੁੰਦੀ ਹੈ ਅਤੇ ਇਹ ਠੋਸ ਤੋਂ ਸਿੱਧਾ ਭਾਫ਼ ਵਿੱਚ ਬਦਲ ਜਾਂਦੀ ਹੈ। ਇਹ ਫ਼੍ਰੋਜ਼ਨ ਖਾਣੇ ਨੂੰ ਬਚਾਉਣ ਲਈ ਲਾਭਦਾਇਕ ਹੁੰਦਾ ਹੈ ਜਿੱਥੇ ਮਕੈਨੀਕਲ ਕੂਲਿੰਗ ਉਪਲਬਧ ਨਹੀਂ ਹੁੰਦੀ। ਇਸਨੂੰ ਸੋਲਿਡ ਕਾਰਬਨ ਡਾਈਆਕਸਾਈਡ ਇਸ ਲਈ ਕਿਹਾ ਜਾਂਦਾ ਹੈ ਕਿਓਂਕੀ ਕਾਰਬਨ ਡਾਈਆਕਸਾਈਡ ਨੂੰ ਘੱਟ ਤਾਪਮਾਨ 'ਤੇ ਰੱਖ ਕੇ ਅਤੇ ਬਹੁਤ ਜ਼ਿਆਦਾ ਦਬਾਅ ਪਾ ਕੇ ਇਸਦਾ ਨਿਰਮਾਣ ਕੀਤਾ ਜਾਂਦਾ ਹੈ।

ਧਰਤੀ ਦੇ ਵਾਤਾਵਰਣ ਦੇ ਦਬਾਅ 'ਤੇ 194.65 ਕੈਲਵਿਨ (-78.5 ਡਿਗਰੀ ਸੈਂਟੀਗ੍ਰੇਡ; -109.3 ਡਿਗਰੀ ਫਾਰਨਹੀਟ)' ਤੇ ਸੁੱਕੀ ਬਰਫ਼ ਠੋਸ ਤੋਂ ਸਿੱਧਾ ਭਾਫ਼ ਵਿੱਚ ਬਦਲ ਜਾਂਦੀ ਹੈ। ਇਸਨੂੰ ਹੱਥ ਵਿੱਚ ਜੇ ਫੜਿਆ ਜਾਵੇ ਤਾਂ ਇਹ ਹੱਥਾਂ ਨੂੰ ਗਿੱਲਾ ਨਹੀਂ ਕਰਦੀ।

ਹਵਾਲੇ[ਸੋਧੋ]