ਸਮੱਗਰੀ 'ਤੇ ਜਾਓ

ਸੂਜ਼ਨ ਸਾਨਟੈਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੂਜ਼ਨ ਸਾਨਟੈਗ
ਸੂਜ਼ਨ ਸਾਨਟੈਗ 1994 ਵਿੱਚ
ਜਨਮ
ਸੂਜ਼ਨ ਰੋਜ਼ਨਬਲਾਟ

(1933-01-16)16 ਜਨਵਰੀ 1933
ਨਿਊਯਾਰਕ ਸਿਟੀ, ਨਿਊਯਾਰਕ, ਅਮਰੀਕਾ,
ਮੌਤ28 ਦਸੰਬਰ 2004(2004-12-28) (ਉਮਰ 71)
ਨਿਊਯਾਰਕ ਸਿਟੀ, ਨਿਊਯਾਰਕ, ਅਮਰੀਕਾ,
ਮੌਤ ਦਾ ਕਾਰਨਮਾਇਲੋਡਿਸਪਲਾਸਿਕ ਸਿੰਡਰੋਮ
ਕਬਰਮੋਂਟਪਾਰਨੇਸੈਸ ਕਬਰਸਤਾਨ
ਪੈਰਸ, ਫ਼ਰਾਂਸ
ਰਾਸ਼ਟਰੀਅਤਾਅਮਰੀਕੀ
ਪੇਸ਼ਾਨਾਵਲਕਾਰ, ਨਿਬੰਧਕਾਰ
ਸਰਗਰਮੀ ਦੇ ਸਾਲ1959–2004
ਲਈ ਪ੍ਰਸਿੱਧਗਲਪ, ਨਿਬੰਧ, ਗੈਰ-ਗਲਪ
ਜੀਵਨ ਸਾਥੀਫਿਲਿਪ ਰਾਇਫ
(m. 1950–59; ਤਲਾੱਕ)
ਸਾਥੀਐਨੀ ਲੀਬੋਵਿਟਸ (1989–2004; ਸੂਜ਼ਨ ਦੀ ਮੌਤ)
ਵੈੱਬਸਾਈਟwww.susansontag.com Edit this at Wikidata
Susan Sontag (1979)
ਤਸਵੀਰ:Against Interpretation (Sontag book).jpg

ਸੂਜ਼ਨ ਸਾਨਟੈਗ (/ˈsɒntæɡ/; 16 ਜਨਵਰੀ 1933 – 28 ਦਸੰਬਰ, 2004) ਇੱਕ ਅਮਰੀਕੀ ਲੇਖਕ, ਫਿਲਮ-ਮੇਕਰ, ਅਧਿਆਪਕ, ਅਤੇ ਸਿਆਸੀ ਕਾਰਕੁਨ ਸੀ। ਉਸਨੇ ਆਪਣਾ ਪਹਿਲਾ ਮੁੱਖ ਕੰਮ, "ਨੋਟਸ ਆਨ ਕੈਮਪ" 1964 ਵਿੱਚ ਪ੍ਰਕਾਸ਼ਿਤ ਕੀਤਾ। ਉਨ੍ਹਾਂ ਦੇ ਸਭ ਤੋਂ ਮਸ਼ਹੂਰ ਕੰਮਾਂ ਵਿੱਚ ਸ਼ਾਮਲ ਹਨ ਔਨ ਫੋਟੋਗ੍ਰਾਫੀ, ਅਗੇਂਸਟ ਇੰਟਰਪਰਟੇਸ਼ਨ, ਸਟਾਈਲਜ਼ ਆਫ਼ ਰੈਡੀਕਲ ਵਿਲ, ਵੇ ਵੀ ਲਿਵ ਨਾਓ, ਇਲਨੈਸ ਐਜ ਮੈਟਾਫਰ, ਰੇਗਾਰਡਿੰਗ ਦ ਪੇਨ ਆਫ਼ ਅਦਰਜ, ਵੋਲਕਨੋ ਲਵਰਜ, ਅਤੇ ਇਨ ਅਮੇਰੀਕਾ

ਉਹ ਵਿਅਤਨਾਮ ਲੜਾਈ ਅਤੇ ਸਾਰਾਜੇਵੋ ਦੀ ਘੇਰਾਬੰਦੀ ਦੇ ਦੌਰਾਨ ਜੰਗ ਖੇਤਰਾਂ ਦੇ ਬਾਰੇ ਵਿੱਚ ਲਿਖਣ ਅਤੇ ਬੋਲਣ, ਜਾਂ ਜਾਣ ਵਿੱਚ ਸਰਗਰਮ ਸੀ। ਉਸ ਨੇ ਫੋਟੋਗਰਾਫੀ, ਸੰਸਕ੍ਰਿਤੀ ਅਤੇ ਮੀਡਿਆ, ਐਚਆਈਵੀ / ਏਡਸ ਅਤੇ ਰੋਗ, ਮਾਨਵ- ਅਧਿਕਾਰ ਅਤੇ ਸਾਮਵਾਦ ਅਤੇ ਖੱਬੇਪੱਖੀ ਵਿਚਾਰਧਾਰਾ ਦੇ ਬਾਰੇ ਵਿੱਚ ਵਿਆਪਕ ਤੌਰ ਤੇ ਲਿਖਿਆ। ਹਾਲਾਂਕਿ, ਉਸਦੇ ਨਿਬੰਧ ਅਤੇ ਭਾਸ਼ਣ ਕਈ ਵਾਰ ਵਿਵਾਦ ਪੈਦਾ ਕਰਦੇ ਸੀ,[1] ਉਸਨੂੰ ਉਸਦੀ ਪੀੜ੍ਹੀ ਦੇ ਸਭ ਤੋਂ ਪ੍ਰਭਾਵਸ਼ਾਲੀ ਆਲੋਚਕਾਂ ਵਿੱਚੋਂ ਇੱਕ ਦੇ ਰੂਪ ਵਿੱਚ ਵਰਣਿਤ ਕੀਤਾ ਗਿਆ ਹੈ।[2]

ਮੁੱਢਲਾ ਜੀਵਨ[ਸੋਧੋ]

ਸਾਨਟੈਗ ਦਾ ਜਨਮ ਸੁਜੈਨ ਰੋਜ਼ਨਬਲੈਟ, ਨਿਊ ਯਾਰਕ ਸਿਟੀ ਵਿੱਚ ਹੋਇਆ ਸੀ, ਜੋ ਮਿਲਡਰਡ (ਨੈ ਜੈਕਬਸਨ) ਅਤੇ ਜੈਕ ਰੋਜ਼ੈਨਬਲੈਟ ਦੀ ਧੀ ਸੀ, ਦੋਵੇਂ ਪੋਲਿਸ਼ ਮੂਲ ਦੇ ਯਹੂਦੀ ਸਨ। ਉਸ ਦੇ ਪਿਤਾ ਨੇ ਚੀਨ ਵਿੱਚ ਫਰ ਵਪਾਰ ਦਾ ਕਾਰੋਬਾਰ ਚਲਾਇਆ, ਜਿੱਥੇ 1939 ਵਿੱਚ ਉਸਦੀ ਟੀ.ਬੀ. ਨਾਲ ਮੌਤ ਹੋਈ, ਉਸ ਸਮੇਂ ਸੁਜ਼ਨ ਪੰਜ ਸਾਲਾਂ ਦੀ ਸੀ। ਸੱਤ ਸਾਲ ਬਾਅਦ, ਸਾਨਟੈਗ ਦੀ ਮਾਂ ਨੇ ਸੰਯੁਕਤ ਰਾਜ ਦੇ ਸੈਨਾ ਦੇ ਕਪਤਾਨ ਨਾਥਨ ਸਾਨਟੈਗ ਨਾਲ ਵਿਆਹ ਕਰਵਾ ਲਿਆ। ਸੁਜ਼ਨ ਅਤੇ ਉਸ ਦੀ ਭੈਣ ਜੁਡੀਥ ਨੇ ਆਪਣੇ ਮਤਰੇਏ ਪਿਤਾ ਦਾ ਉਪਨਾਮ ਆਪਣੇ ਨਾਂ ਨਾਲ ਲਾ ਲਿਆ, ਹਾਲਾਂਕਿ ਉਸ ਨੇ ਉਨ੍ਹਾਂ ਨੂੰ ਰਸਮੀ ਤੌਰ 'ਤੇ ਨਹੀਂ ਅਪਣਾਇਆ ਸੀ। ਸਾਨਟੈਗ ਧਾਰਮਿਕ ਨਹੀਂ ਸੀ ਅਤੇ ਉਸ ਨੇ ਆਪਣੇ 20 ਸਾਲ ਦੇ ਅੱਧ ਤੱਕ ਕਿਸੇ ਧਾਰਮਿਕ ਜਾਂ ਪ੍ਰਾਥਨਾ ਸਥਾਨ ਵਿੱਚ ਦਾਖਲ ਹੋਣ ਦਾ ਦਾਅਵਾ ਨਹੀਂ ਕੀਤਾ।[3]

ਨਿੱਜੀ ਜੀਵਨ[ਸੋਧੋ]

ਸਨਟਾਗ ਦੀ ਮਾਂ ਦੀ ਮੌਤ 1986 ਵਿੱਚ ਹਵਾਈ ਵਿਖੇ ਫੇਫੜਿਆਂ ਦੇ ਕੈਂਸਰ ਨਾਲ ਹੋਈ ਸੀ।

ਸਾਨਟੈਗ ਦਾ ਫੋਟੋਗ੍ਰਾਫਰ ਐਨੀ ਲੈਬੋਵਿਟਜ਼ ਨਾਲ ਗੂੜ੍ਹਾ ਪ੍ਰੇਮ ਸੰਬੰਧ ਸੀ। ਉਹ 1989 ਵਿੱਚ ਇੱਕ ਦੂਜੇ ਨਾਲ ਮਿਲੇ, ਜਦੋਂ ਦੋਵਾਂ ਨੇ ਪਹਿਲਾਂ ਹੀ ਆਪਣੇ ਕੈਰੀਅਰ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਸਨ।

ਸਾਨਟੈਗ ਦੀ ਮੌਤ 28 ਦਸੰਬਰ, 2004 ਨੂੰ ਨਿਊ ਯਾਰਕ ਸਿਟੀ ਵਿੱਚ, 71 ਸਾਲ ਦੀ ਉਮਰ ਵਿੱਚ, ਮਾਇਲੋਡਿਸਪਲੈਸਟਿਕ ਸਿੰਡਰੋਮ ਦੀਆਂ ਜਟਿਲਤਾਵਾਂ ਕਾਰਨ ਹੋਈ ਜੋ ਗੰਭੀਰ ਮਾਇਲੋਗੇਨਸ ਲੂਕਿਮੀਆ ਵਿੱਚ ਵਿਕਸਤ ਹੋਈ ਸੀ। ਉਸ ਨੂੰ ਪੈਰਿਸ ਵਿੱਚ ਸਿਮਟੀਅਰ ਡੂ ਮਾਂਟਪਰਨੇਸ ਵਿਖੇ ਦਫ਼ਨਾਇਆ ਗਿਆ।[4] Her final illness has been chronicled by her son, David Rieff.[5]

ਹਵਾਲੇ[ਸੋਧੋ]

  1. "Hooking Up".
  2. "Susan Sontag", The New York Review of Books, accessed December 19, 2012
  3. "Susan Sontag | Jewish Women's Archive". Jwa.org. Retrieved 2012-06-13.
  4. Wilson, Scott. Resting Places: The Burial Sites of More Than 14,000 Famous Persons, 3d ed.: 2 (Kindle Location 44249). McFarland & Company, Inc., Publishers. Kindle Edition.
  5. Katie Roiphe (2008-02-03). "Swimming in a Sea of Death: A Son's Memoir – David Rieff – Book Review". The New York Times. Retrieved 2008-02-23.

ਬਾਹਰੀ ਲਿੰਕ[ਸੋਧੋ]