ਸੂਫ਼ੀ ਸਿਲਸਿਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਰੀਕਤ (ਜਾਂ ਤਰੀਕਾਹ; Arabic: طريقة ṭarīqah) ਸੂਫ਼ੀ ਮੱਤ ਅੰਦਰ ਸ਼ਰੀਅਤ ਤੋਂ ਅਗਲਾ ਦਰਜਾ ਹੈ ਜਿਸ ਵਿੱਚ ਸਾਲਿਕ ਆਪਣੇ ਜ਼ਾਹਿਰ ਦੇ ਨਾਲ ਨਾਲ ਆਪਣੇ ਬਾਤਿਨ ਉੱਤੇ ਵੀ ਖ਼ਾਸ ਧਿਆਨ ਦਿੰਦਾ ਹੈ। ਇਸ ਤਵੱਜਾ ਲਈ ਇਸ ਨੂੰ ਕਿਸੇ ਉਸਤਾਦ ਦੀ ਜ਼ਰੂਰਤ ਹੁੰਦੀ ਹੈ ਜਿਸਨੂੰ ਸ਼ੇਖ, ਮੁਰਸ਼ਿਦ ਜਾਂ ਪੀਰ ਕਿਹਾ ਜਾਂਦਾ ਹੈ। ਇਸ ਸ਼ੇਖ ਦੀ ਤਲਾਸ਼ ਇਸ ਵਜ੍ਹਾ ਤੋਂ ਵੀ ਜ਼ਰੂਰੀ ਹੈ ਕਿ ਜਦੋਂ ਤੱਕ ਇਨਸਾਨ ਇਕੱਲਾ ਹੁੰਦਾ ਹੈ ਉਹ ਸ਼ੈਤਾਨ ਲਈ ਇੱਕ ਆਸਾਨ ਸ਼ਿਕਾਰ ਹੁੰਦਾ ਹੈ ਮਗਰ ਜਦੋਂ ਉਹ ਕਿਸੇ ਸ਼ੇਖ ਦੀ ਬੈਅਤ ਇਖ਼ਤਿਆਰ ਕਰਕੇ ਉਸ ਦੇ ਮੁਰੀਦਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਜਾਂਦਾ ਹੈ ਤਾਂ ਉਹ ਸ਼ੈਤਾਨ ਦੀਆਂ ਕਾਨਾਫੂਸੀਆਂ ਤੋਂ ਕਾਫ਼ੀ ਹੱਦ ਤੱਕ ਬੱਚ ਜਾਂਦਾ ਹੈ। ਫਿਰ ਸ਼ੇਖ ਦੀ ਨਸੀਅਤ ਦੇ ਮੁਤਾਬਕ ਉਹ ਆਪਣੇ ਨਫ਼ਸ ਨੂੰ ਐਬਾਂ ਤੋਂ ਪਾਕ ਕਰਦਾ ਜਾਂਦਾ ਹੈ ਇੱਥੇ ਤੱਕ ਕਿ ਉਸਨੂੰ ਅੱਲ੍ਹਾ ਦਾ ਨੇੜ ਹਾਸਲ ਹੋ ਜਾਂਦਾ ਹੈ। ਇਸ ਸਭ ਅਮਲ ਨੂੰ ਜਾਂ ਇਸ ਰਸਤੇ ਉੱਤੇ ਚਲਣ ਨੂੰ ਤਰੀਕਤ ਕਹਿੰਦੇ ਹਨ। ਤਰੀਕਤ ਦਾ ਮੰਤਵ ਅਗਲੀ ਮੰਜਲ ਤੇ ਪਹੁੰਚਣਾ ਹੁੰਦਾ ਹੈ, ਜਿਸਨੂੰ ਹਕੀਕਤ ਕਹਿੰਦੇ ਹਨ। ਚੌਥੇ ਪੜਾਅ ਨੂੰ ਮਾਰਫ਼ਤ ਕਹਿੰਦੇ ਹਨ। ਇਹ ਪੱਛਮੀ ਰਹੱਸਵਾਦ ਵਿੱਚ "ਹਕੀਕਤ" ਦਾ "ਅਦਿੱਖ ਕੇਂਦਰ" ਹੈ ਅਤੇ ਰਹੱਸਵਾਦੀ ਦਾ ਅੰਤਿਮ ਉਦੇਸ਼, ਜੋ ਯੂਨੀਓ ਮਾਇਸਟਿਕਾ ਦੇ ਸੰਗਤ ਹੈ। ਤਸਵੁਫ਼, ਰਹੱਸਵਾਦ ਅਤੇ ਇਸਲਾਮਿਕ ਸਪੁਰਦਵਾਦ ਨੂੰ ਦਰਸਾਉਂਦਾ ਅਰਬੀ ਸ਼ਬਦ ਹੈ, ਜੋ ਪੱਛਮ ਵਿੱਚ ਸੂਫ਼ੀਵਾਦ ਵਜੋਂ ਜਾਣਿਆ ਜਾਂਦਾ ਹੈ।[1]

ਸੂਫ਼ੀ ਸਿਲਸਿਲੇ[ਸੋਧੋ]

ਚਾਰ ਵੱਡੇ ਸੂਫ਼ੀ ਸਿਲਸਿਲੇ (ਤਰੀਕਤ) ਚੱਲ ਰਹੇ ਹਨ: ਚਿਸ਼ਤੀਆ, ਨਕਸ਼ਬੰਦੀਆ, ਕਾਦਰੀਆ ਅਤੇ ਸੁਹਰਾਵਰਦੀਆ ਹਨ। ਚਿਸ਼ਤੀਆ ਸਿਲਸਿਲਾ ਦੇ ਮੋਢੀ ਖ਼ਵਾਜਾ ਮੁਈਨਉੱਦੀਨ ਚਿਸ਼ਤੀ ਹੈ। ਉਸ ਦੀਆਂ ਅੱਗੇ ਫਿਰ ਦੋ ਸ਼ਾਖ਼ਾਂ ਹਨ: ਚਿਸ਼ਤੀਆ ਸਾਬਿਰੀਆ ਦਾ ਮੋਢੀ ਸਾਬਿਰ ਕੁਲੇਰੀ ਹੈ ਅਤੇ ਚਿਸ਼ਤੀਆ ਨਿਜ਼ਾਮੀਆ ਦਾ ਮੋਢੀ ਖਵਾਜਾ ਨਿਜ਼ਾਮਉੱਦੀਨ ਔਲੀਆ ਹੈ, ਸਿਲਸਿਲਾ ਕਾਦਰੀਆ ਦਾ ਮੋਢੀ ਸ਼ੇਖ ਅਬਦ ਉਲ-ਕਾਦਿਰ ਜੀਲਾਨੀ, ਸਿਲਸਿਲਾ ਸੁਹਰਵਰਦੀਆ ਦਾ ਸ਼ੇਖ ਸ਼ਹਾਬਉੱਦੀਨ ਸੁਹਰਾਵਰਦੀ ਅਤੇ ਸਿਲਸਿਲਾ ਨਕਸ਼ਬੰਦੀਆ ਦਾ ਖਵਾਜਾ ਵਹਾ-ਉਦ-ਦੀਨ ਨਕਸ਼ਬੰਦੀ ਹੈ। ਤਸੱਵੁਫ਼ ਵਿੱਚ ਸਿਲਸਿਲਾ ਤੋਂ ਮੁਰਾਦ ਮੁਰਸ਼ਦ (ਜਾਂ ਸ਼ੇਖ ਦਾ ਰੂਹਾਨੀ ਤਰੀਕਾ ਅਤੇ ਸ਼ਿਜਰਾ ਨਸਬ ਹੁੰਦਾ ਹੈ। ਸਿਲਸਿਲਾ ਦੇ ਬਹੁਵਚਨ ਸਲਾਸਿਲ ਕਹਿੰਦੇ ਹਨ।

ਸੂਫੀਵਾਦ ਦੇ ਇਤਿਹਾਸਕ ਵਿਕਾਸ ਵਿੱਚ ਸਿਲਸਿਲੇ ਜ਼ਾਂ ਸੰਪਰਦਾਵਾਂ ਦੀ ਆਮਦ ਕੇਵਲ ਸੂਫੀਵਾਦ ਦੇ ਦੁਨੀਆ ਤਰ ਵਿੱਚ ਫੈਲਣ ਦਾ ਹੀ ਕਾਰਣ ਨਹੀਂ ਬਣੀ ਸਗੋਂ ਇਸਲਾਮ ਦੇ ਪਸਾਰ ਤੇ ਪ੍ਰਚਾਰ ਦੀ ਵੀ ਬੁਨਿਆਦ ਬਣੀ।

ਇਸਲਾਮੀ ਇਤਿਹਾਸ ਗਵਾਹ ਹੈ, ਕਿ ਮੁੱਢਲੇ ਮੁਸਲਮਾਨ ਫਕੀਰਾ ਅਤੇ ਸੂਫੀਆਂ ਵਿੱਚ ਕੋਈ ਭਿੰਨਤਾ ਨਹੀਂ ਸੀ ਇਹ ਸਾਰੇ ਲੋਕ ਰੱਹਸਵਾਦੀ ਰੁਚੀਆ ਦੇ ਧਾਰਨ ਹੋਣ ਕਾਰਨ ਦੁਨਿਆਵੀ ਮਸਲਿਆਂ ਤੋਂ ਦੂਰ ਰਹਿੰਦੇਂ ਸਨ। ਆਪਣੀ ਆਤਮੀਕ ਪ੍ਰਗਤੀ ਲਈ ਸਾਧਨਾਂ ਵਿੱਚ ਝੇ ਹੋਏ ਇਹ ਸੂਫੀ ਆਮ ਲੋਕਾਂ ਲਈ ਵੀ ਪ੍ਰਰਨਾਂ ਸਰੋਤ ਸਨ। ਇਹੀ ਕਾਰਣ ਸੀ ਕਿ ਸਮੇਂ ਸਮੇਂ ਰਾਜਨੀਤਿਕ ਸ਼ਕਤੀਆ ਇਹਨਾਂ ਨੂੰ ਇਸਲਾਮ ਦੇ ਪ੍ਰਚਾਰਕ ਸਮਝ ਕੇ ਆਪਣਾਂ ਸਮੱਰਥ ਤੇ ਸਤਿਕਾਰ ਦਿੰਦੀਆ ਰਹੀਆਂ। ਇਹਨਾਂ ਮੁੱਢਲੇ ਸੂਫੀਆਂ ਨੇ ਅਕਸਰ ਧਾਰਮਿਕ ਯਾਤਰਾਵਾਂ ਦੋਰਾਨ ਹੀ ਪ੍ਰਚਾਰ ਕੀਤਾ। ਇਨ੍ਹਾਂ ਦੀ ਨਾ ਕੋਈ ਵੱਡੀ ਜਥੇਬੰਦੀ ਸੀ ਤੇ ਨਾ ਹੀ ਕੋਈ ਨਿਸ਼ਚਿਤ ਟਿਕਾਣਾਂ। ਧਰਮ ਤੇ ਸੱਤਾ ਦੇ ਪਾਸਾਰ ਦੇ ਬਹਾਨੇ ਮੁਸਲਮਾਨ ਸ਼ਾਸਕਾਂ ਨੇ ਅਕਸਰ ਆਪਣੇ ਬਦੇਸੀ ਹਮਲਿਆਂ ਸਮੇਂ ਇਹਨਾਂ ਘੁਮੱਕੜ ਸੂਫੀਆਂ ਨੂੰ ਵੀ ਨਾਲ ਲਿਆ ਤੇ ਆਪਣੇ ਰਾਜ ਦੋਰਾਨ ਇਹਨਾਂ ਦੇ ਰਹਿਣ ਤੇ ਪ੍ਰਚਾਰ ਕਰਨ ਲਈ ਸਰਾਵਾਂ ਬਣਾਂ ਕੇ ਦਿੱਤੀਆ। ਮੁੱਢਲੇ ਸੂਫੀ ਇਸਲਾਮੀ ਤਸਵੁੱਫ ਦੇ ਰੁਹਾਨੀ ਅਨੁਭਵ ੳੱਤੇ ਜੋਰ ਦਿੰਦੇ ਸਨ ਤੇ ਸਿਧਾਂਤਕ ਜਾਂ ਪ੍ਰਚਾਰਕ ਚੀ ਨਹੀਂ ਰੱਖਦੇ ਸਨ ਉਹ ਮੁਰੀਦਾਂ ਨੂੰ ਕੇਵਲ ਅਧਿਆਤਮਕ ਰਸਤਾ ਦੱਸ ਸਕਦੇ ਸਨ। ਪਰ ਮਾਰਗ ਦਾ ਅਨੁਭਵ ਖੁਦ ਮੁਰੀਦ ਨੂੰ ਕਰਨਾ ਪੈਂਦਾ ਸੀ।ਬਗਦਾਦ ਨਿਵਾਸੀ ਇਮਾਮ ਅਬੂ ਰਸੀਦ ਮੁਹੰਮਦ ਅੱਲ ਗੱਜ਼ਾਲੀ ਵਰਗੇ ਸਿਧਾਂਤਕਾਰਾਂ ਨੇ ਕੁਰਾਨੀ ਫਲਸਫੇ ਦੀ ਵਿਆਖਿਆ ਕਰਕੇ ਸਾਧਨਾ ਮਾਰਗ ਵਿੱਚ ਮੁਰਸ਼ਿਦ ਦੀ ਸਿੱਖਿਆ ਤੇ ਕਿਰਪਾ ਦੀ ਲੋੜ ਤੇ ਮਹੱਤਵ ਸਮਝਾਇਆ। ਇਮਾਮ ਅਬੂ ਹਸੀਦ ਅਲ ਗੱਜ਼ਾਲੀ ਦੇ ਜੋਰਦਾਰ ਪ੍ਰਚਾਰ ਨੇ ਸੂਫੀਆ ਵਿੱਚ ਖੁਲੇਆਮ ਪੀਰੀ ਮੁਰੀਦ ਪਰੰਪਰਾ ਨੂੰ ਮਾਨਤਾ ਦਿੱਤੀ ਤੇ ਇਸ ਪਰੰਪਰਾ ਦੇ ਵਿਰੋਧ ਕਰ ਰਹੇ ਮੁੱਲਾ ਮੁੱਲਾਣਿਆਂ ਤੇ ਸ਼ਾਸਕਾ ਨੂੰ ਵੀ ਚੁੱਪ ਹੋਣਾ ਪਿਆ।

ਤੇਰਵੀਂ ਸਦੀ ਤੱਕ ਅਰਬੀ ਤੇ ਏਸੀਅਨ ਮੁਲਕਾਂ ਵਿੱਚ ਕਈ ਕਿਸਮ ਦੀਆਂ ਸੂਫੀਸੰਸਥਾਵਾਂ ਹੋਣ ਦੀ ਗਵਾਹੀ ਮਿਲਦੀ ਹੈ। ਅਰਬ ਮੁਲਕਾਂ ਵਿੱਚ ਸੂਫੀਆਂ ਦੇ ਰਹਿਣ ਦੇ ਇਬਾਦਲ ਲਈ ਬਣੇ ਕੇਂਦਰਾਂ ਨੂੰ ਰਿਬਤ ਕਿਹਾ ਜਾਂਦਾ ਸੀ। ਖੁਰਾਸਾਨ (ਇਰਾਨ) ਵਿੱਚ ਇਹਨਾਂ ਕੇਂਦਰਾਂ ਨੂੰ ਖਾਨਗਾਹਾਂ ਕਿਹਾ ਗਿਆ। ਭਾਰਤ ਵਿੱਚ ਵੀ ਖਾਨਗਾਹ ਸ਼ਬਦ ਕਾਫੀ ਪ੍ਰਚਲਿਤ ਰਿਹਾ। ਜਿੰਨ੍ਹਾਂ ਕੇਂਦਰਾਂ ਵਿੱਚ ਕਿਸੇ ਅਧਿਆਤਮਕ ਗਿਆਨ ਦੇਣ ਵਾਲੀ ਸੂਫੀ ਗੁਰੂ ਦਾ ਟਿਕਾਣਾ ਹੁੰਦਾ ਸੀ। ਉਸ ਨੂੰ ਜਾਣਿਆ ਕਿਹਾ ਗਿਆ। ਸੂਫੀ ਖਾਨਗਾਹ (ਪਰਿਾਵਰ) ਦੇ ਸੁੱਧ ਸੰਚਾਲਕ ਨੂੰ ਸੁਰਸਿਦ (ਰਾਹ ਦਿਖਾਉਣ ਵਾਲਾ) ਸੇਖ ਜਾਂ ਪੀਰ ਕਿਹਾ ਜਾਂਦਾ ਸੀ ਜੋ ਰੂਹਾਨੀ ਸਕਤੀਆਂ ਦਾ ਮਾਲਕ ਸਮਝਿਆ ਜਾਂਦਾ ਸੀ। ਖਾਨਗਾਹ ਦੇ ਇੱਕ ਹਿੱਸੇ ਵਿੱਚ ਨਾ ਕੇਵਲ ਮੁਹਮਿੰਦ ਪਰਿਵਾਰ ਸਮੇਤ ਰਹਿੰਦਾ ਸੀ ਸਗੋਂ ਦੂਸਰੇ ਹਿੱਸਿਆਂ ਵਿੱਚ ਮੁਰੀਦਾਂ ਦੇ ਰਹਿਣ ਤੇ ਭਗਤੀ ਕਰਨ ਦਾ ਪ੍ਰਬੰਧ ਹੁੰਦਾ ਸੀ। ਇਹੀ ਪੀਰ ਸ਼ਹੀੀਦ ਪਰੰਪਰਾ ਪਿੱਛੋਂ ਸੂਫੀ ਘਰਾਣਿਆ ਦਾ ਰੂਪ ਧਾਰਦੀ ਹੈ। ਜਦੋਂ ਇੱਕ ਮੁਰਸਿਦ ਦੇ ਉਤਰਾਅਧਿਕਾਰੀ ਜਾਂ ਖਲੀਫੇ ਅਲੱਗ ਅਲੱਗ ਥਾਵਾਂ ਤੇ ਸਥਾਪਿਤ ਹੋ ਕੇ ਗੁਰੂ ਦੇ ਦਸੇ ਸਾਧਨਾਂ ਮਾਰਗ ਤੇ ਫਨਸਫ ਦਾ ਹੀ ਪ੍ਰਚਾਰ ਕਰਨ ਲੱਗੇ। ਗੁਰਗੱਦੀ ਤੇ ਨਿਰੰਤਰ ਚਲਦੇ ਰਹਿਣ ਨੂੰ `ਸਿਲਸਿਲਾ` ਕਿਹਾ ਜਾਣ ਲੱਗਾ। ਸਿਲਸਿਲਾ ਚਲਾਣ ਲੱਗੇ ਖਲੀਫੇ ਨੂੰ ਗੁਰੂ ਪੀਰ ਦਾ ਖਿਰਕਾ (ਚੋਲਾ) ਪਹਿਨਾਈਆ ਜਾਂਦਾ ਸੀ। ਤੇ ਬਾਕੀ ਮਰੀਦ ਉਸ ਦੇ ਆਦੇਸਾਂ ਦਾ ਪਾਲਣ ਕਰਦੇ ਸਨ।

ਗਿਆਰਾਵੀਂ ਸਦੀ ਇਸਲਾਮ ਤੇ ਸੂਫੀਵਾਦ ਦੇ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਸਦੀ ਸਵੀਕਾਰ ਕੀਤੀ ਜਾਂਦੀ ਹੈ। ਇਸ ਸਮੇਂ ਤੱਕ ਅਰਬੀ ਮੁਲਕਾਂ ਵਿੱਚ ਪ੍ਰਚਲਿਤ ਸੀਮਾਂ ਸਾਧਨ ਪ੍ਰਬੰਧ ਉਤੇ ਤੁਰਕੀ ਦੇ ਸੈਲਯੁਕ ਸਾਸਕਾਂ ਨੇ ਕਾਬਜਾਂ ਕਰ ਲਿਆ ਸੀ ਤੇ ਇਸ ਤੋਂ ਬਾਅਦ ਸੁੰਨੀ ਇਸਲਾਮ ਦੀਆਂ ਰੁੱਚੀਆਂ ਅਨੁਸਾਰ ਧਾਰਮਿਕ ਤੇ ਰਾਜਨੀਤਿਕ ਪ੍ਰਬੰਧ ਚਲਾਇਆ ਜਾਣ ਲੱਗਾ।

ਗਿਆਰਵੀਂ ਸਦੀ ਦਾ ਚਰਚਿਤ ਸੂਫੀ ਸੇਖ ਮਖਦੂਮ ਅਲੀ ਅਲ ਹੁਜਵੀਰੀ ਆਪਣੀ ਪੁਸਤਕ (ਕਸਫੁਲ ਮਹਿਜੂਬ) ਵਿੱਚ 12 ਸਿਲਸਲਿਆਂ ਦਾ ਜਿਕਰ ਕਰਦਾ ਹੈ। ਜਿੰਨਾਂ ਵਿੱਚ ਤੈਫਰੀ, ਕਰਖੀ, ਗਜਰੂਨੀ, ਤਰਤੂਸੀ, ਸੁਹਰਵਰਦੀ ਠਿਰਦੋਸੀ, ਈਜਾਦੀ, ਹੁਬੇਰੀ, ਚਿਸਤੀ, ਅਧਹਾਨੀਆ, ਜੁਨੇਦੀ ਅਤੇ ਜਹੀਦੀ ਆਦਿ ਆਉਂਦੀਆਂ ਹਨ। ਇਹਨਾਂ ਵਿੱਚੋਂ ਉਹ ਦਸ ਨੂੰ ਹਰਮਨ ਪਿਆਰਿਆਂ ਕਹਿੰਦਾ ਹੈ। ਜਿਹੜੀਆਂ ਇਸਲਾਮ ਦਾ ਹੀ ਪ੍ਰਚਾਰ ਕਰਦੀਆਂ ਹਨ ਤੇ ਦੋ ਨਿੰਦਨਯੋਗ ਕਹਿੰਦਾ ਹੈ। ਕਿਵੁਂਕਿ ਉਹ ਇਸਲਾਮ ਤੋਂ ਦੂਰ ਜਾ ਚੁੱਕੀਆਂ ਹਨ। ਦੁਨੀਆ ਦਾ ਸਭ ਤੋਂ ਪੁਰਾਣਾ ਸਿਲਸਿਲਾ ਅਬੂ ਮੁਹਮੰਦ ਜਫਾਰ ਅਲ ਖੁਲਦੀ ਤੋਂ ਪਹਿਲਾਂ ਇਹੀ ਸਿਲਸਿਲਾ ਅਬੁਲ ਕਾਸਿਮ ਅਸਲ ਜੂਨੈਦ ਨਾਲ ਜਾ ਜੁੜਦਾ ਹੈ। ਇਮਾਮ ਅਬੂ ਹਮੀਦ ਮੁਹੰਮਦ ਅਲ ਗੱਜ਼ਾਨੀ ਵੀ ਬਹੁਤ ਸਾਰੇ ਸੂਫੀ ਘਰਾਂਣਿਆਂ ਨਾਲ ਸੰਬੰਧਤ ਮੰਨਿਆ ਜਾਂਦਾ ਹੈ। ਭਾਵੇਂ ਉਸ ਦੇ ਨਾਮ ਉੱਤੇਕੋਈ ਸਿਲਸਿਲਾ ਨਹੀਂ ਲੱਭਦਾ।

ਤੇਰਵੀਂ ਸਦੀ ਤੱਕ ਅਰਬੀ ਤੇ ਏਸੀਅਨ, ਮੁਲਕਾਂ ਵਿੱਚ ਕਈ ਕਿਸਮ ਦੀਆਂ ਸੂਫੀ ਸੰਸਥਾਵਾਂ ਸਥਾਪਤ ਵੀ ਹੋਈਆਂ ਤੇ ਜਲਦੀ ਆਪਣੀ ਸਾਰਥਿਕਤਾ ਵੀ ਗਵਾ ਬੈਠੀਆਂ ਕਿਉਂਕਿ ਇਹ ਕੇਵਲ ਰਸਮੀ ਪੂਜਾ ਪਾਠ ਦੇ ਕੇਂਦਰ ਬਣ ਗਈਆਂ ਜਾਂ ਆਪਣਾ ਅਸਲੀ ਲਖਸ ਗਵਾਹ ਬੈਠੀਆਂ ਹਨ। ਸੂਫਾ ਘਰਾਣਿਆ ਦੇ ਵਿਕਾਸ ਦਾ ਇੱਕ ਸੁਨਹਿਰੀ ਦੌਰ ਪੰਦਰਵੀਂ ਤੇ ਸੌਲਵੀਂ ਸਦੀ ਵਿੱਚ ਆਇਆ ਜਦੋਂ ਕੁਝ ਸ਼ਕਤੀਸਾਲੀ ਅਤੇ ਵਿਸ਼ਾਲ ਦਾਇਰੇ ਬਾਰੇ ਅੰਤਰ ਰਾਸਟਰੀ ਸਿਲਸਿਲੇ ਸਥਾਪਿਤ ਹੋਏ।

19ਵੀਂ ਸਦੀ ਵਿੱਚ ਯੂਰਪ ਦੀ ਪਾਸਾਰਵਾਦੀ ਨੀਤੀ ਦੇ ਪ੍ਰਭਾਵ ਨੇ ਇਸਲਾਮ ਤੇ ਸੂਫੀਵਾਦ ਅੰਦਰ ਦੋ ਨਵੀਆਂ ਸੁਧਾਰਵਾਦੀ ਧਾਰਵਾਂ ਪੈਦਾ ਕੀਤੀਆਂ। ਇਹ ਸਨ ਸੁਧਾਰਵਾਦੀ ਵਹਾਬੀ ਲਹਿਰ ਤੇ ਸੂਫੀ ਸਿਲਸਲਿਆਂ ਦੀ ਬਗਾਵਤੀ ਲਹਿਰ।

ਇਹਨਾਂ ਸੂਫੀ ਸਿਲਸਲਿਾਂ ਦੇ ਵਿਕਾਸ, ਨਿਕਾਸ ਤੇ ਪਤਨ ਬਾਰੇ ਭਰਪੂਰ ਖੋਜ ਕਰਦਿਆਂ ਜੇ ਸਪੈਂਸਰ ਟਰਿਮਿੰਗਨ ਇਸ ਨਤੀਜੇ ਤੇ ਪੁੱਜਾ ਹੈ ਕਿ ਦੁਨੀਆ ਭਰ ਵਿੱਚ ਇੰਨਾਂ ਦੀ ਗਿਣਤੀ 175 ਦੇ ਕਰੀਬ ਹੈ ਜਦੋਂ ਕਿ ਇਹਨਾਂ ਦੇ ਮੁੱਖ ਕੇਂਦਰ ਕੂਫਾ, ਬਗਰਾ, ਬਲਖ (ਇਰਾਨ) ਜਿਹੇਂ ਮੁਲਕ ਸਨ, ਜਿੱਥੋਂ ਸੂਫੀ ਦੂਸਰੇ ਮੁਲਕਾਂ ਵੱਲ ਜਾਂਦੇ ਰਹੇ।

ਸੂਫੀ ਸਿਲਸਲਿਆਂ ਦੇ ਮੋਢੀ ਸੰਚਾਲਕ ਆਮ ਤੌਰ 'ਤੇ ਆਪਣਾ ਸੰਬੰਧ ਹਜਰਤ ਮੁਹੰਮਦ ਦੇ ਦੋ ਨਜਦੀਕੀ ਰਿਸਤੇਦਾਰਾਂ ਤੇ ਖਲੀਫਿਆਂ ਨਾਲ ਜੋੜਦੇ ਹਨ। ਇਹਨਾਂ ਵਿੱਚ ਇੱਕ ਹਰਮਨ ਪਿਆਰਾ ਸੂਫੀ ਹਜਰਤ ਮੁਹੰਮਦ ਦਾ ਜਵਾਈ ਤੇ ਚੋਥਾ ਖਲੀਫਾ ਹਜਰਤ ਅਲੀ ਸੀ। ਖਲੀਫਾ ਹਜਰਤ ਅਲੀ ਮੁਹੰਮਦ ਦੀ ਸਿੱਖਿਆਵਾਂ ਦੀਆਂ ਰੂਹਾਨੀ ਭਾਵਨਾਵਾਂ ਜਾਨਣ ਵਾਲਾ ਸੂਫੀ ਸੰਤ ਸੀ। ਜਿਸ ਦੇ ਵਿਚਾਰ ਸੈਂਕੜੇਂ ਸੂਫੀ ਸਿਲਸਲਿਆਂ ਦਾ ਪ੍ਰੇਰਨਾ ਸ੍ਰੋਤ ਬਣੇ। ਬਹੁਤ ਸੂਫੀਆਂ ਦਾ ਮੁੱਖ ਕੇਂਦਰ ਬਗਦਾਦ ਹੀ ਰਿਹਾ।

ਬਗਦਾਦ ਦਾ ਪ੍ਰਸਿੱਧ ਸਿਲਸਿਲਾ ਕਰਖੀ ਦਾ ਮੋਢੀ ਸੰਚਾਲਕ ਮਾਰੂਫ ਅਲੀ ਕਰਖੀ ਸੀ। ਜਿਸ ਨੇ ਹਬੀਬੂੰ ਅਲ ਅਜਮੀ ਦੇ ਮੁਰੀਦ ਦਾਉਦ ਭਾਈ ਨੂੰ ਆਪਣਾ ਪੀਰ ਦੱਸਿਆ। ਮਾਰੂਫ ਕਰਖੀ ਦੇ ਉੱਤਰਾਅਧਿਕਾਰੀ ਖਵਾਜਾ ਸਰੀਉਸ ਸ਼ਾਕਤੀ ਨੇ ਹੀ ਬਗਦਾਦ ਵਿੱਚ ਸ਼ਾਕਤੀ ਸਿਲਸਿਲਾ ਸਥਾਪਿਤ ਕੀਤਾ।

ਤੈਂਫੂਰੀ ਸਿਲਸਿਲਾ ਦਾ ਬਾਨੀ ਅਬੂ ਯਜੀਦ ਤੈਫੂਰ ਅਲ ਇਸਤਾਮੀ ਵੀ ਆਪਦਾ ਸੰਬੰਧ ਇਮਾਮ ਜਾਫਰ ਸੁਦੀਕ ਤੇ ਹਬੀਬੁ ਅਲ ਆਜਮੀ ਨਾਲ ਜੋੜਦਾ ਹੈ।

ਅਲ ਜੁਨੈਦ ਦੇ ਸੱਤਵੇਂ ਉਤਰਾਅਧਿਕਾਰੀ ਅਬੂ ਨਜੀਬ ਦੇ ਮੁਰੀਫ ਅਬੁਲ ਜਾਨਿਬ ਅਹਿਮਦ ਬਿਨ ਉਮਰ ਉਲ ਖਿਵਾਕੀ ਨੇ ਫਿਰਦੋਸੀ ਸਿਸਲਿਾ ਬਾਰਵੀਂ ਸਦੀ ਵਿੱਚ ਚਲਾਇਆ। ਜਿਸ ਨੂੰ ਕੁਬਰਾ ਸਿਲਸਿਲਾ ਦਾ ਨਾਮ ਵੀ ਦਿੱਤਾ। ਰਿਫਈਆ ਸਿਲਸਿਲੇ ਦੀ ਸੁਰੂਆਤ 1182 ਵਿੱਚ ਮੰਨੀ ਜਾਂਦੀ ਹੈ। ਇਸ ਸਿਲਸਿਲੇ ਦਾ ਮੋਢੀ ਸੰਚਾਲਕ ਬਗਦਾਦ ਦਾ ਸੂਫੀ ਸੱਯਦ ਅਮਿਹਦ ਇਬਲ ਅਲੀ ਅਲ ਰਿਫਾਈ ਸੀ। ਰਿਫਾਈ ਸੂਫੀ ਕਾਲੀ ਪਗੜੀ ਅਤੇ ਕਾਲਾ ਝੰਡਾ ਰੱਖਦੇ ਸਨ ਅਤੇ ਰੱਬੀ ਇਕਸੁਰਤਾ ਤੱਕ ਪਹੁੰਚਣ ਲਈ ਇਬਲ ਅਲ ਮੁਆਤਿਸ ਨਾਮ ਦੇ ਸੂਫੀ ਦੀਆਂ ਜਜਬਾਤੀ ਕਵਿਤਾਵਾਂ ਦਾ ਉਚਾਰਣ ਕਰਦੇ ਸਨ। ਰੱਬੀ ਇਕਸੁਰਤਾ ਦੇ ਨਸ਼ੇ ਵਿੱਚ ਇਹ ਸੂਫੀ ਜਲਦੇ ਕੋਲਿਆਂ ਉੱਤੇ ਲੰਮੇ ਪੈ ਕੇ ਕੋਲਾ ਬੁਝਾ ਵੀ ਸਕਦੇ ਸਨ ਅਤੇ ਮੂੰਹ ਵਿੱਚ ਪਾ ਵੀ ਲੈਂਦੇ ਸਨ। ਇਸ ਤੋਂ ਬਿਨਾ ਇਹ ਸੀਸਾ ਤੇ ਜਿਉਂਦੇ ਸੱਪ ਜਿਹੀਆਂ ਖਤਰਨਾਕ ਚੀਜਾਂ ਵੀ ਖਾ ਸਕਦੇ ਸਨ। ਭਾਵੁਕਤਾ ਦੀ ਅਵਸਥਾ ਵਿੱਚ ਇਹ ਲੋਕ ਕੰਨ, ਹੱਥ ਅਤੇ ਗੁਪਤ ਅੰਗਾਂ ਵਿੱਚ ਵੀ ਲੋਹੇ ਦੇ ਕੜੇ ਪਰੋਣ ਜਿਹੀਆਂ ਰਸਮਾਂ ਵੀ ਕਰਦੇ ਸਨ।

ਹਵਾਲੇ[ਸੋਧੋ]

  1. SILVA FILHO, Mário Alves da. A Mística Islâmica em Terræ Brasilis: o Sufismo e as Ordens Sufis em São Paulo Archived 2015-04-14 at the Wayback Machine.. Dissertação (Mestrado em Ciências da Religião). São Paulo: PUC/SP, 2012.