ਸੂਰਿਆਕਾਂਤਾ ਪਾਟਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੂਰਿਆਕਾਂਤਾ ਪਾਟਿਲ
ਐਮਪੀ
ਹਲਕਾ

ਹਿੰਗੋਲੀ

ਨਿੱਜੀ ਜਾਣਕਾਰੀ
ਜਨਮ

(1948-08-15) 15 ਅਗਸਤ 1948 (ਉਮਰ 69)
ਯਿਓਤਮਲ, ਮਹਾਰਾਸ਼ਟਰ

ਸਿਆਸੀ ਪਾਰਟੀ

ਬੀਜੇਪੀ

ਪਤੀ/ਪਤਨੀ

ਆਰ. ਬੀ. ਮਾਸਕੇ

ਸੰਤਾਨ

1 ਪੁੱਤਰ ਅਤੇ 1 ਧੀ

ਰਿਹਾਇਸ਼

ਨੰਦੇੜ

As of 16 September, 2006
Source: [1]

ਸੂਰਿਆਕਾਂਤਾ ਪਾਟਿਲ (ਜਨਮ 15 ਅਗਸਤ 1948) ਭਾਰਤ ਦੀ ਚੌਦਵੀਂ ਲੋਕ ਸਭਾ ਮੈਂਬਰ ਰਹੀ ਸੀ। ਉਹ ਮਹਾਰਾਸ਼ਟਰ ਦੇ ਹਿੰਗੋਲੀ ਅਤੇ ਨੰਦੇੜ ਹਲਕੇ ਦੀ ਨੁਮਾਇੰਦਗੀ ਕਰ ਰਹੀ ਸੀ ਅਤੇ ਉਹ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੀ ਮੈਂਬਰ ਸੀ। ਬਾਅਦ ਵਿੱਚ 2014 ਵਿੱਚ, ਪਾਰਟੀ ਤੋਂ ਅਸਤੀਫ਼ਾ ਦੇਕੇ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਡਾ. ਮਾਧਵਰਾਓ ਕਿਨਹਾਲਕਰ ਦੇ ਨਾਲ ਕੰਮ ਕਰਨ ਲੱਗ ਪਈ।[1]

ਉਹ ਪੇਂਡੂ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ ਅਤੇ ਸੰਸਦੀ ਮਾਮਲਿਆਂ ਦੇ ਮੰਤਰਾਲੇ ਦੀ ਰਾਜ ਮੰਤਰੀ ਸੀ। ਉਸਦੇ ਪਿਤਾ ਸ਼੍ਰੀ ਜੈਵੰਤਰਾਓ ਪਾਟਿਲ ਸਨ ਉਸਦਾ ਜਨਮ ਵਾਈਫ਼ਨਾ, ਨੰਦੇੜ, ਮਹਾਰਾਸ਼ਟਰ ਵਿੱਚ ਹੋਇਆ। 

ਜੀਵਨ[ਸੋਧੋ]

ਸੂਰਿਆਕਾਂਤਾ ਦਾ ਜਨਮ 15 ਅਗਸਤ, 1948 ਨੂੰ ਵਾਈਫਨਾ, ਨੰਦੇੜ, ਮਹਾਰਾਸ਼ਟਰ ਵਿੱਖੇ ਹੋਇਆ। ਪਾਟਿਲ ਇੱਕ ਸ਼ਹੀਦ ਪਿਤਾ ਸ਼੍ਰੀ ਜੈਵੰਤਰਾਓ ਪਾਟਿਲ, ਹੈਦਰਾਬਾਦ ਵਿੱਚ ਇੱਕ ਆਜ਼ਾਦੀ ਘੁਲਾਟੀਏ, ਦੀ ਧੀ ਸੀ। ਸੂਰਿਆਕਾਂਤਾ ਨੇ ਮਰਾਠਵਡਾ ਯੂਨਿਵਰਸਿਟੀ ਤੋਂ ਆਪਣੀ ਗ੍ਰੈਜੁਏਟ ਪੂਰੀ ਕੀਤੀ। ਉਸਨੂੰ 1980 ਵਿੱਚ, ਹਦਗਾਓੰ ਵਲੋਂ ਰਾਜ ਅਸੈਂਬਲੀ ਦੀ ਮੈਂਬਰ ਵਜੋਂ ਨਿਯੁਕਤ ਕੀਤੀ ਗਈ। ਉਹ ਉਸਦੇ ਮਜ਼ਬੂਤ ਜਥੇਬੰਦਕ ਅਤੇ ਬੁਲਾਰੇ ਦੇ ਹੁਨਰ ਕਾਰਨ, 1986 ਵਿੱਚ ਉਸਨੂੰ ਰਾਜ ਸਭਾ ਮੈਂਬਰ ਦੇ ਰੂਪ ਵਿਚ ਕੌਮੀ ਰਾਜਨੀਤੀ ਵਿਚ ਸ਼ਾਮਲ ਕੀਤਾ ਗਿਆ। ਉਸਨੂੰ 1991 ਵਿੱਚ, ਨੰਦੇੜ ਤੋਂ ਲੋਕ ਸਭਾ ਦੇ ਮੈਂਬਰ ਵਜੋਂ ਚੁਣਿਆ ਗਿਆ ਅਤੇ ਪੜੋਸੀ ਖੇਤਰ ਹਿੰਗੋਲੀ ਤੋਂ ਉਸਨੂੰ 1997 ਵਿੱਚ ਚੁਣਿਆ ਗਿਆ।[2]

ਪੇਸ਼ਾ[ਸੋਧੋ]

ਉਹ ਇੱਕ ਸਿਆਸਤਦਾਨ ਅਤੇ ਸਮਾਜ ਦੇਵੀ ਪੱਤਰਕਾਰ ਸਿਆਸੀ ਅਤੇ ਸਮਾਜਿਕ ਵਰਕਰ ਪੱਤਰਕਾਰ ਟ੍ਰੇਡ ਯੂਨੀਅਨਿਸਟ ਸੀ।[3] ਉਹ ਪੇਂਡੂ ਵਿਕਾਸ ਅਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਵਜੋਂ ਸਰਗਰਮ ਆਗੂ ਹੈ।

ਨਿੱਜੀ ਜੀਵਨ[ਸੋਧੋ]

2 ਜਨਵਰੀ, 1966 ਨੂੰ ਉਸਨੇ ਸ਼੍ਰੀ ਆਰ.ਬੀ, ਮਾਸਕੇ ਨਾਲ ਵਿਆਹ ਕਰਵਾਇਆ। ਇਸ ਜੋੜੇ ਦੇ 2 ਬੱਚੇ ਸਨ ਜਿਨ੍ਹਾਂ ਵਿੱਚ ਇੱਕ ਧੀ ਅਤੇ ਇੱਕ ਪੁੱਤਰ ਸਨ।[4]

ਅਹੁਦੇ[ਸੋਧੋ]

ਸੂਰਿਆ ਨੇ ਕਾਂਗਰਸ ਪਾਰਟੀ ਵਿੱਚ ਕਈ ਅਹੁਦੇ ਪ੍ਰਾਪਤ ਕੀਤੇ ਜੋ ਇਹ ਹਨ:

 • 1971 ਵਿੱਚ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਮਹਿਲਾ ਸ਼ਾਖਾ, ਨੰਦੇੜ
 • 1972-74 ਵਿੱਚ ਜਨਰਲ ਸਕੱਤਰ ਜ਼ਿਲ੍ਹਾ ਯੂਥ ਕਾਂਗਰਸ ਚੇਅਰਪਰਸਨ ਸਿੱਖਿਆ ਕਮੇਟੀ ਨਗਰ ਪ੍ਰੀਸ਼ਦ, ਨੰਦੇੜ
 • 1977-78 ਵਿੱਚ ਡੀ. ਸੀ. ਸੀ. (ਭਾਰਤ) ਦੀ ਬਾਨੀ ਅਤੇ ਮੈਂਬਰ, ਨੰਦੇੜ
 • 1980 ਵਿੱਚ ਨਗਰ ਪ੍ਰੀਸ਼ਦ ਦੀ ਮੈਂਬਰ, ਨੰਦੇੜ
 • 1980-85 ਵਿੱਚ ਮਹਾਰਾਸ਼ਟਰ ਵਿਧਾਨ ਸਭਾ ਦੀ ਮੈਂਬਰ 
 • 1981-82 ਵਿੱਚ ਅਧੀਨ ਕਾਨੂੰਨ ਕਮੇਟੀ ਦੀ ਚੇਅਰਪਰਸਨ (ਪ੍ਰਧਾਨ)
 • 1981-85 ਵਿੱਚ ਜਨਰਲ ਸਕੱਤਰ ਪ੍ਰਦੇਸ਼ ਯੂਥ ਕਾਂਗਰਸ (I), ਮਹਾਰਾਸ਼ਟਰ
 • 1886-91 ਵਿੱਚ ਮਹਾਰਾਸ਼ਟਰ ਤੋਂ ਰਾਜ ਸਭਾ ਮੈਂਬਰ ਵਜੋਂ ਚੌਣ ਕੀਤੀ।[5]
 • 1988-89 ਵਿੱਚ ਮੰਤਰਾਲਾ ਕਮੇਟੀ ਪੈਟਰੋਲੀਅਮ ਅਤੇ ਕੈਮੀਕਲ ਦੇ ਸਲਾਹਕਾਰ ਮੈਂਬਰ ਅਤੇ ਵਾਤਾਵਰਨ ਅਤੇ ਵਨ ਮੰਤਰਾਲਾ ਕਮੇਟੀ ਵਲੋਂ ਵੀ ਸਲਾਹਕਾਰ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ।
 • 1988-90 ਵਿੱਚ ਉਸਨੂੰ ਨਿਯਮਾਂ ਦੀ ਕਮੇਟੀ ਮੈਂਬਰ, ਹਿੰਦੀ ਸਲਾਹਾਕਰ ਸਮਿਤੀ ਦੀ ਮੈਂਬਰ, ਸਟੀਲ ਅਤੇ ਖਾਨਾਂ ਦੇ ਮੰਤਰਾਲੇ ਅਤੇ ਪਾਣੀ ਸੰਸਾਧਨ ਮੰਤਰਾਲੇ ਦੇ ਮੈਂਬਰ ਲਾਇਟ ਹਾਊਸ ਲਈ ਕੇਂਦਰੀ ਸਲਾਹਕਾਰ ਕਮੇਟੀ ਸਤਹ ਟਰਾਂਸਪੋਰਟ ਮੰਤਰਾਲੇ ਦੀ ਮੈਂਬਰ ਵਜੋਂ ਉਸਨੂੰ ਚੁਣਿਆ ਗਿਆ।
 • 1991 ਵਿੱਚ ਉਸਦੀ 10ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੋਣ ਕੀਤੀ ਗਈ।
 • 1991-96 ਵਿੱਚ ਉਸਨੂੰ ਕਾਂਗਰਸ ਸੰਸਦੀ ਪਾਰਟੀ (I) ਦੀ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ।
 • 1997-98 ਵਿੱਚ ਪਾਟਿਲ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੀ ਉਪ-ਪ੍ਰਧਾਨ ਬਣਾਇਆ ਗਿਆ। 
 • 1998 ਵਿੱਚ ਉਸਨੂੰ ਦੋਬਾਰਾ 12ਵੀਂ ਲੋਕਸਭਾ (ਦੂਜੀ ਮਿਆਦ) ਵਿੱਚ ਨਿਯੁਕਤ ਕੀਤਾ ਗਿਆ ਸੀ।
 • 1998-99 ਵਿੱਚ ਉਹ ਡਿਫੈਂਸ ਕਮੇਟੀ ਦੀ ਮੈਂਬਰ ਬਣੀਅਤੇ ਇਸਦੀ ਸਬ-ਕਮੇਟੀ-ਆਈ ਮੈਂਬਰ ਨੂੰ ਇੰਪਾਵਰਮੈਂਟ ਆਫ਼ ਵੁਮੈਨ ਦੀ ਕਮੇਟੀ ਨੂੰ ਨਾਲ ਜੁਆਇੰਟ ਕੀਤਾ ਗਿਆ ਅਤੇ ਇਸਦੀ ਸਬ-ਕਮੇਟੀ ਕਾਨੂੰਨਾਂ ਦੇ ਮੁਲਾਂਕਣ ਬਾਰੇ ਹੈ ਜੋ ਮਹਿਲਾ-ਅਪਰਾਧਿਕ ਕਾਨੂੰਨਾਂ ਉੱਪਰ ਅਧਾਰਿਤ ਹੈ।  
 • 1999-2004 ਵਿੱਚ ਉਹ ਖੇਤੀਬਾੜੀ ਸਿੱਖਿਆ ਤੇ ਖੋਜ (ਪੂਨਾ) ਦੀ ਮਹਾਰਾਸ਼ਟਰ ਕੌਂਸਲ ਦੀ ਵਾਈਸ ਚੇਅਰਪਰਸਨ (ਉਪ ਪ੍ਰਧਾਨ) ਰਹੀ।
 • 2004-2009 ਵਿੱਚ ਪਾਟਿਲ ਸੰਸਦ ਦੀ ਸਦੱਸ ਅਤੇ ਰਾਜ ਮੰਤਰਾਲੇ ਵਿੱਚ ਦਿਹਾਤੀ ਵਿਕਾਸ ਮੰਤਰਾਲੇ ਵਿੱਚ ਕਾਰਜਸ਼ੀਲ ਰਹੀ।
 • ਸੂਰਿਆਕਾਂਤਾ ਨੇ ਸਾਖਰਤਾ ਕਲਾਤਮਕ ਅਤੇ ਵਿਗਿਆਨਕ ਕਾਮਯਾਬੀ ਪ੍ਰਾਪਤ ਕੀਤੀ।
 • ਇਨ੍ਹਾਂ ਤੋਂ ਬਿਨਾਂ ਸੂਰਿਆਕਾਂਤਾ, ਮਰਾਠੀ ਦੇ ਗੋਦਾਵਰੀ ਟਾਈਮਸ- ਏ ਡੇਲੀ ਵਿੱਚ ਵੀ ਸੰਪਾਦਕ ਰਹੀ।

ਵਰਤਮਾਨਿਕ ਕਾਰਜ[ਸੋਧੋ]

ਸੂਰਿਆਕਾਂਤਾ ਪਾਟਿਲ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਂਸੀਪੀ) ਦੀ ਸਾਬਕਾ ਯੂਨੀਅਨ ਮਨਿਸਟਰ ਸੀ, ਉਸਨੇਨੇ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਮਹਾਰਾਸ਼ਟਰ ਵਿਚ ਆਪਣੀ ਹਾਰ ਤੋਂ ਬਾਅਦ ਪਾਰਟੀ ਛੱਡ ਦਿੱਤੀ ਹੈ।[6] ਬਾਅਦ ਵਿੱਚ 2014 ਵਿੱਚ, ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਸਨੇ ਭਾਰਤੀ ਜਨਤਾ ਪਾਰਟੀ ਵਿੱਚ ਡਾ. ਮਾਧਵਰਾਓ ਕਿਨਹਾਲਕਰ ਦੇ ਨਾਲ ਕੰਮ ਸ਼ੁਰੂ ਕਰ ਦਿੱਤਾ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]