ਸੂਰ ਵੰਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੂਰ ਵੰਸ਼. سور
ਸ਼ੇਰਸ਼ਾਹ. ਸਨ 1540 ਤੋਂ 1545. ਇਹ ਸੂਰਵੰਸ਼ੀ ਪਠਾਣ ਸਹਸਰਾਮ ਦੇ ਜਾਗੀਰਦਾਰ ਹਸਨਖ਼ਾਂ ਦਾ ਪੁਤ੍ਰ ਸੀ. ਇਸ ਦਾ ਪਹਿਲਾ ਨਾਉਂ ਫ਼ਰੀਦ ਸੀ. ਇਸ ਨੇ ਹਿੰਮਤ ਨਾਲ ਹੁਮਾਯੂੰ ਤੋਂ ਭਾਰਤ ਦਾ ਰਾਜ ਖੋਹਿਆ.
ਇਸਲਾਮ ਸ਼ਾਹ. ਸਨ 1545 ਤੋਂ 1553. ਇਹ ਸ਼ੇਰਸ਼ਾਹ ਦਾ ਬੇਟਾ ਸੀ.
ਮੁਹੰਮਦਸ਼ਾਹ ਆਦਿਲ. ਸਨ 1554- 1555. ਇਹ ਸ਼ੇਰਸ਼ਾਹ ਦੇ ਭਾਈ ਨਜਾਮਖਾਂ ਦਾ ਪੁਤ੍ਰ ਸੀ. ਇਸ ਦਾ ਨਾਉਂ ਇਸ ਨੇ ਸਲੀਮਸ਼ਾਹ ਦੇ ਪੁਤ੍ਰ ਫ਼ੀਰੋਜ਼ਖ਼ਾਨ ਨੂੰ ਮਾਰਕੇ ਤਖਤ ਸਾਂਭਿਆ, ਅਰ ਇਸ ਨੂੰ ਇਬਰਾਹੀਮਖ਼ਾਨ (ਮਹੰਮਦਸ਼ਾਹ ਦੇ ਭਣੋਈਏ) ਨੇ ਤਖਤ ਤੋਂ ਲਾਹ ਦਿੱਤਾ. ਇਬਰਾਹੀਮ ਭੀ ਥੋੜੇ ਅਰਸੇ ਵਿੱਚ ਸਿਕੰਦਰਸ਼ਾਹ ਤੋਂ ਹਾਰ ਖਾਕੇ ਤਖਤ ਛੱਡ ਗਿਆ. ਸਿਕੰਦਰਸ਼ਾਹ ਭੀ ਰਾਜ ਦਾ ਆਨਦ ਨਾ ਭੋਗ ਸਕਿਆ, ਕਿਉਂਕਿ ਹੁਮਾਯੂੰ ਨੇ ਇਸ ਤੋਂ ਦਿੱਲੀ ਦਾ ਤਖਤ ਸਾਂਭ ਲਿਆ ਅਰ ਸੂਰ ਵੰਸ਼ ਦੀ ਹਕੂਮਤ ਸਮਾਪਤ ਹੋ ਗਈ.