ਪਸ਼ਤੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪਸ਼ਤੋ ਭਾਸ਼ਾ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪਸ਼ਤੋ
پښتو
Pax̌tō
Pashto.svg
ਪਸ਼ਤੋ ਲਿਪੀ ਵਿੱਚ "ਪਸ਼ਤੋ" ਸ਼ਬਦ
ਉਚਾਰਨ ਫਰਮਾ:IPA-ps
ਜੱਦੀ ਬੁਲਾਰੇ ਅਫ਼ਗਾਨਿਸਤਾਨ, ਪਾਕਿਸਤਾਨ, ਅਤੇ ਪਸ਼ਤੂਨ ਡਾਇਸੋਰਾ
ਨਸਲੀਅਤ ਪਸ਼ਤੂਨ
ਮੂਲ ਬੁਲਾਰੇ
40–60 million
ਭਾਸ਼ਾਈ ਪਰਵਾਰ
ਮਿਆਰੀ ਰੂਪ
ਕੇਂਦਰੀ ਪਸ਼ਤੋ (ਸਾਹਿਤਕ ਪਸ਼ਤੋ)
ਯੂਜ਼ਫਜ਼ਈ ਪਸ਼ਤੋ (ਉੱਤਰਪੂਰਬੀ)
ਦੱਖਣੀ ਪਸ਼ਤੋ (ਕੰਦਾਹਰੀ)
ਉੱਪ-ਬੋਲੀਆਂ ~21 ਉਪਭਾਸ਼ਾਵਾਂ
ਲਿਖਤੀ ਪ੍ਰਬੰਧ * ਅਰਬੀ (ਪਸ਼ਤੋ ਲਿਪੀ)
ਸਰਕਾਰੀ ਭਾਸ਼ਾ
ਸਰਕਾਰੀ ਭਾਸ਼ਾ  ਅਫ਼ਗ਼ਾਨਿਸਤਾਨ
ਮਾਨਤਾ-ਪ੍ਰਾਪਤ ਘੱਟ-ਗਿਣਤੀ ਬੋਲੀ  ਪਾਕਿਸਤਾਨ
ਖੈਬਰ ਪਖਤੂਨਖਵਾ, ਫੈਡਰਲੀ ਅਡਮਿਨਿਸਟਰਡ ਟਰਾਈਬਲ ਏਰੀਆਜ਼, ਅਤੇ ਉੱਤਰੀ ਬਲੋਚਿਸਤਾਨ
ਰੈਗੂਲੇਟਰ ਅਕੈਡਮੀ ਆਫ਼ ਸਾਇੰਸਿਜ਼ ਆਫ਼ ਅਫ਼ਗਾਨਿਸਤਾਨ
ਪਸ਼ਤੋ ਅਕੈਡਮੀ (ਪਾਕਿਸਤਾਨ)[1]
ਬੋਲੀ ਦਾ ਕੋਡ
ISO 639-1 ps
ISO 639-2 pus
ISO 639-3 pusinclusive code
Individual codes:
pst – ਕੇਂਦਰੀ ਪਸ਼ਤੋ
pbu – ਉੱਤਰੀ ਪਸ਼ਤੋ
pbt – ਦੱਖਣੀ ਪਸ਼ਤੋ
wne – ਵਾਨੇਤਸੀ
Linguasphere 58-ABD-a
This article contains IPA phonetic symbols. Without proper rendering support, you may see question marks, boxes, or other symbols instead of Unicode characters.

ਪਸ਼ਤੋ (پښتو‎; ਪਾਠ: [paʂˈto, paçˈto, puxˈto]; ਜਾਂ ਅਫ਼ਗਾਨੀ) ਕੇਂਦਰੀ-ਦੱਖਣੀ ਏਸ਼ੀਆ ਦੇ ਪਠਾਣ ਜਾਂ ਅਫ਼ਗਾਨ ਲੋਕਾਂ ਦੀ ਮਾਂ ਬੋਲੀ ਹੈ ਜੋ ਕਿ ਭੂਗੋਲਕ ਨਜ਼ਰ ਤੋਂ ਆਮੂ ਦਰਿਆ ਤੋਂ ਦੱਖਣ ਅਤੇ ਸਿੰਧੁ ਨਦੀ ਤੋਂ ਪੱਛਮ ਦੇ ਖੇਤਰਾਂ ਵਿੱਚ ਰਹਿੰਦੇ ਹਨ। ਕੇਂਦਰੀ ਅਤੇ ਦੱਖਣੀ ਅਫ਼ਗਾਨਿਸਤਾਨ ਤੋਂ ਬਿਨਾਂ ਇਹ ਗੁਆਂਢੀ ਦੇਸ਼ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਵੀ ਬੋਲੀ ਜਾਂਦੀ ਹੈ। ਪਸ਼ਤੋ ਹਿੰਦ-ਇਰਾਨੀ ਭਾਸ਼ਾ-ਪਰਵਾਰ ਦੀ ਇਰਾਨੀ ਉਪਸ਼ਾਖਾ ਦੀ ਮੈਂਬਰ ਹੈ ਅਤੇ ਇਰਾਨੀ ਭਾਸ਼ਾਵਾਂ ਵਿੱਚ ਇਸਨੂੰ ਇੱਕ ਪੂਰਵੀ ਈਰਾਨੀ ਭਾਸ਼ਾ ਮੰਨਿਆ ਜਾਂਦਾ ਹੈ। ਇੱਕ ਅੰਦਾਜ਼ੇ ਮੁਤਾਬਕ ਦੁਨੀਆਂ ਦੇ ਕਰੀਬ 5 ਤੋਂ 6 ਕਰੋੜ ਲੋਕ ਪਸ਼ਤੋ ਨੂੰ ਆਪਣੀ ਮਾਂ ਬੋਲੀ ਦੇ ਰੂਪ ਵਿੱਚ ਬੋਲਦੇ ਹਨ। ਅਫਗਾਨਿਸਤਾਨ ਦੇ ਸੰਵਿਧਾਨ ਨੇ ਦਾਰੀ (ਫ਼ਾਰਸੀ) ਦੇ ਨਾਲ-ਨਾਲ ਪਸ਼ਤੋ ਨੂੰ ਵੀ ਇੱਕ ਰਾਜਭਾਸ਼ਾ ਹੋਣ ਦਾ ਦਰਜਾ ਦਿੱਤਾ ਹੈ।

ਲਿਖਾਈ[ਸੋਧੋ]

ਪਸ਼ਤੋ ਵੀ ਉਰਦੂ ਅਤੇ ਸਿੰਧੀ ਦੀ ਤਰ੍ਹਾਂ ਅਰਬੀ-ਫ਼ਾਰਸੀ ਲਿਪੀ ਵਿੱਚ ਲਿਖੀ ਜਾਂਦੀ ਹੈ ਪਰ ਉਸ ਵਿੱਚ ਕੁੱਝ ਬਦਲਾਅ ਲਿਆਂਦੇ ਗਏ ਹਨ ਤਾਂਕਿ "ਟ" ਵਰਗੀਆਂ ਪ੍ਰਚੱਲਤ ਧੁਨੀਆਂ (ਜੋ ਭਾਰਤੀ ਉਪਮਹਾਂਦੀਪ ਵਿੱਚ ਤਾਂ ਪਾਈਆਂ ਜਾਂਦੀਆਂ ਹਨ ਪਰ ਇਰਾਨ ਵਿੱਚ ਨਹੀਂ) ਲਿਖੀਆਂ ਜਾ ਸਕਣ। ਉਰਦੂ ਲਈ ਵੀ ਅਜਿਹੇ ਬਦਲਾਅ ਕੀਤੇ ਗਏ ਹਨ ਪਰ ਉਰਦੂ ਵਿੱਚ ਵੱਖ ਤਰ੍ਹਾਂ ਦੇ ਬਦਲਾਅ ਹੋਏ ਜਿਸ ਕਰ ਕੇ ਪਸ਼ਤੋ ਅਤੇ ਉਰਦੂ ਲਿਪੀਆਂ ਵਿੱਚ ਕੁਝ ਫ਼ਰਕ ਹੈ।

ਹਵਾਲੇ[ਸੋਧੋ]

  1. Sebeok, Thomas Albert (1976). Current Trends in Linguistics: Index. Walter de Gruyter. p. 705.