ਸੇਬਾਂ ਕਰਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਸੇਬਾਂ ਕਰਕੇ"
ਲੇਖਕ ਐਂਤਨ ਚੈਖ਼ਵ
ਮੂਲ ਸਿਰਲੇਖЗа яблочки
ਪ੍ਰਕਾਸ਼ਨ ਮਿਤੀ1880

"ਸੇਬਾਂ ਕਰਕੇ" ਐਂਤਨ ਪਾਵਲੋਵਿਚ ਚੈਖ਼ਵ ਦੀ ਇੱਕ ਕਹਾਣੀ ਹੈ, ਜੋ 1880 ਵਿੱਚ ਲਿਖੀ ਗਈ ਸੀ ਅਤੇ ਪਹਿਲੀ ਵਾਰ 17 ਅਗਸਤ, 1880 ਨੂੰ ਕਲਾਤਮਕ ਅਤੇ ਹਾਸ-ਰਸ ਰਸਾਲੇ " ਸਟ੍ਰੇਕੋਜ਼ਾ " ਦੇ ਤੀਹਵੇਂ ਅੰਕ ਵਿੱਚ "ਚੇਖੋਂਤੇ" ਉਪਨਾਮ ਹੇਠ ਪ੍ਰਕਾਸ਼ਿਤ ਹੋਈ ਸੀ [1] । ਸੈਂਸਰਸ਼ਿਪ ਕਮੇਟੀ ਤੋਂ ਇਜਾਜ਼ਤ 14 ਅਗਸਤ ਨੂੰ ਮਿਲੀ ਸੀ [1]

ਜ਼ਿਮੀਂਦਾਰ ਤਰਾਈਫੋਨ ਸੇਮਿਓਨੋਵਿਚ ਨੂੰ ਆਪਣੇ ਬਾਗ ਵਿੱਚ ਸੈਰ ਕਰਦੇ ਹੋਏ, ਪਤਾ ਲੱਗਾ ਕਿ ਨੌਜਵਾਨ ਕਿਰਤੀ ਪ੍ਰੇਮੀ ਜੋੜਾ ਉਸਦੇ ਸੇਬ ਖਾ ਰਿਹਾ ਹੈ। ਮਨਮਾਨੀ ਕਰਨ ਦਾ ਮੌਕਾ ਬੋਚ ਲੈਣਾ, ਉਸ ਸਮੇਂ ਦੇ ਜ਼ਿਮੀਂਦਾਰਾਂ ਦੀ ਵਿਸ਼ੇਸ਼ਤਾ ਸੀ। ਤਰਾਈਫੋਨ ਸੇਮਯੋਨੋਵਿਚ ਪਹਿਲਾਂ ਲੜਕੀ ਨੂੰ ਲੜਕੇ ਦੇ ਥੱਪੜ ਲਾਉਣ ਲਈ ਮਜਬੂਰ ਕਰਦਾ ਹੈ, ਤੇ ਫਿਰ ਉਹ ਲੜਕੇ ਨੂੰ ਮਜਬੂਰ ਕਰਦਾ ਹੈ ਕਿ ਉਹ ਲੜਕੀ ਨੂੰ "ਸਬਕ" ਸਿਖਾਏ। ਉਸ ਤੋਂ ਬਾਅਦ, ਜ਼ਿਮੀਂਦਾਰ ਸ਼ਾਂਤੀ ਨਾਲ ਚਾਹ ਪੀਣ ਲਈ ਚਲਾ ਜਾਂਦਾ ਹੈ, ਅਤੇ ਜੋੜੇ ਦਾ ਪ੍ਰੇਮ ਟੁੱਟ ਜਾਂਦਾ ਹੈ [1]

ਕਹਾਣੀ ਦੀ ਕਲਪਨਾ ਜ਼ਿਮੀਂਦਾਰਾਂ ਦੇ ਜੀਵਨ ਅਤੇ ਉਸ ਸਮੇਂ ਦੇ ਪ੍ਰਬੰਧ ਬਾਰੇ ਇੱਕ ਸਮਾਜਿਕ-ਮਨੋਵਿਗਿਆਨਕ ਵਿਅੰਗ ਵਜੋਂ ਕੀਤੀ ਗਈ ਸੀ [1]

ਬਾਅਦ ਵਿੱਚ, ਕਹਾਣੀ ਦਾ ਪਲਾਟ ਏ. ਪਾਜ਼ੂਖਿਨ ਨੇ ਉਧਾਰ ਲਿਆ ਸੀ, ਉਸਨੇ ਇੱਕ ਸਧਾਰਨ ਘਰੇਲੂ ਟੋਟਕਾ ਬਣਾਇਆ [1]

ਨੋਟ[ਸੋਧੋ]

ਸਾਹਿਤ[ਸੋਧੋ]

  • Громов М. П. Примечания // А. П. Чехов. Полное собрание сочинений и писем в тридцати томах / под ред. Н. Ф. Бельчикова. — Москва: Наука, 1983. — Т. 1. — С. 563. — 607 с. — 400 000 экз.