ਸੇਹਰਾ
ਦਿੱਖ
ਸੇਹਰਾ (ਭਾਸ਼ਾ: सेहरा, (Urdu: سہرا) ਹਿੰਦ-ਉਪਮਹਾਦੀਪ ਦੇ ਅਨੇਕ ਭਾਈਚਾਰਿਆਂ ਵਿੱਚ ਪ੍ਰਚਲਿਤ ਸ਼ਾਦੀ ਦੇ ਦਿਨ ਲਾੜੇ ਦੇ ਸਿਰ ਤੇ ਪਹਿਨੀ ਜਾਣ ਵਾਲੀ ਲੜੀਦਾਰ ਪੁਸ਼ਾਕ ਨੂੰ ਕਹਿੰਦੇ ਹਨ। ਇਹ ਇੱਕ ਤਰ੍ਹਾਂ ਦਾ ਘੁੰਡ ਹੁੰਦਾ ਹੈ ਜਿਸ ਨਾਲ ਲਾੜੇ ਦੇ ਚਿਹਰੇ ਨੂੰ ਢਕ ਦਿੱਤਾ ਜਾਂਦਾ ਹੈ। ਵੱਖ ਵੱਖ ਇਲਾਕਿਆਂ ਵਿੱਚ ਸੇਹਰੇ ਦੇ ਬਣਾਉਣ ਲਈ ਵਰਤੀ ਜਾਣ ਵਾਲੀ ਸਮਗਰੀ ਦਾ ਫਰਕ ਹੁੰਦਾ ਹੈ। ਜਿਵੇਂ ਲਮਕਣ ਵਾਲੀਆਂ ਲੜੀਆਂ ਕਿਤੇ ਚਮਕੀਲੀ ਜਰੀ ਦੀਆਂ ਬਣੀਆਂ ਹੁੰਦੀਆਂ ਅਤੇ ਕਿਤੇ ਫੁੱਲਾਂ ਦੇ ਹਾਰਾਂ ਦੀਆਂ। ਉੱਤਰੀ ਭਾਰਤੀ ਭਾਸ਼ਾਵਾਂ ਵਿੱਚ ਇਸ ਸ਼ਬਦ ਦੀ ਵਰਤੋਂ ਕਾਵਿ-ਰੂਪ ਦੇ ਨਾਮ ਵਜੋਂ ਵੀ ਕੀਤੀ ਜਾਂਦੀ ਹੈ। ਉਹ ਨਜ਼ਮ ਜੋ ਸ਼ਾਦੀ ਵਿਆਹ ਦੇ ਮੌਕੇ ਤੇ ਲਾੜੇ ਅਤੇ ਉਸ ਦੇ ਰਿਸ਼ਤੇਦਾਰਰਾਂ ਨੂੰ ਖ਼ੁਸ਼ ਕਰਨ ਲਈ ਲਿਖੀ ਜਾਂਦੀ ਹੈ। ਇਸ ਵਿੱਚ ਸਿਹਰੇ ਦੀ ਤਾਰੀਫ਼ ਅਤੇ ਲਾੜੇ ਦੇ ਚਿਹਰੇ ਤੇ ਇਸ ਦੀ ਸ਼ਾਨ ਦੀਆਂ ਸ਼ਾਇਰਾਨਾ ਤਮਸੀਲਾਂ ਔਰ ਤਸ਼ਬੀਹਾਂ ਹੁੰਦੀਆਂ ਹਨ।[1]