ਸੈਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੈਣੀ (ਉਚਾਰਨ ) ਉੱਤਰੀ ਭਾਰਤ ਵਿੱਚ ਇੱਕ ਜਾਤੀ ਹੈ, ਜੋ ਕਿ ਰਵਾਇਤੀ ਤੌਰ ਤੇ ਜ਼ਮੀਂਦਾਰ ਅਤੇ ਕਿਸਾਨ ਹੁੰਦੇ ਹਨ। ਸੈਣੀ, ਇੱਕ ਪ੍ਰਾਚੀਨ ਸ਼ੂਰਸੈਨੀ ਕਬੀਲੇ ਦੇ ਰਾਜਾ ਸ਼ੂਰਸੇਨਾ ਦੀ ਔਲਾਦ ਹੋਣ ਦਾ ਦਾਅਵਾ ਕਰਨ ਦੇ ਨਾਲ ਨਾਲ ਕ੍ਰਿਸ਼ਨਾ ਅਤੇ ਪੋਰਸ ਨਾਲ ਸਬੰਧਤ ਹਨ।

ਸੈਣੀਆਂ ਦਾ ਇਤਿਹਾਸ[ਸੋਧੋ]

ਅਰਜੁਨ ਦ੍ਵਾਰਾ ਜਾਦੋਬੰਸੀਆਂ ਨੂੰ ਪੰਜਾਬ ਵਿਚ ਵਸਾਉਣ ਦਾ ਪ੍ਰਸੰਗ ਵਿਸ਼ਨੂੰ ਪੁਰਾਣ ਵਿਚ ਆਉਂਦਾ ਹੈ | ਕ੍ਰਿਸ਼ਨ ਜੀ ਦੇ ਪੜਪੋਤੇ ਬੱਜਰ ਨੂੰ ਮਥੁਰਾ ਦਾ ਰਾਜਾ ਬਣਾਉਣ ਦਾ ਪ੍ਰਸੰਗ ਸ਼੍ਰੀਮਦ ਭਾਗਵਤ ਪੁਰਾਣ ਦੇ ਦਸਵੇਂ ਸਕੰਧ ਵਿਚ ਆਉਂਦਾ ਹੈ | ਇਨ੍ਹਾਂ ਦੇ ਵੰਸ਼ਜਾਂ ਨੇ ਅਫ਼ਗ਼ਾਨਿਸਤਾਨ ਤਕ ਦਾ ਇਲਾਕਾ ਜਿੱਤ ਲਿਆ ਸੀ | ਗਜਨੀ ਸ਼ਹਿਰ ਸੈਨੀ-ਜਾਦੋਬੰਸੀ ਅਰਥਾਤ ਸ਼ੂਰਸੈਨੀ ਰਾਜਾ ਗਜ ਮਹਾਰਾਜ ਨੇ ਬਸਾਯਾ ਸੀ | ਅਲ-ਮਸੂਦੀ , ਅਦਬੁਲ -ਮੁਲੁਕ ਤੇ ਫ਼ਰਿਸ਼ਤਾ ਵਰਗੇ ਅਰਬੀ ਤੇ ਤੁਰਕ ਇਤਿਹਾਸਕਾਰਾਂ ਨੇ ਵੀ ਅਫ਼ਗ਼ਾਨਿਸਤਾਨ ਤੇ ਪੰਜਾਬ ਦੇ ਕਬੂਲਸ਼ਾਹੀ (ਹਿੰਦੂਸ਼ਾਹੀ) ਰਾਜਿਆਂ ਨੂੰ ਜਾਦੋਬੰਸੀ ਕਸ਼ਤਰੀਆ ਦੱਸਿਆ ਹੈ | ਕਸ਼ਮੀਰ ਦੇ ਇਤਿਹਾਸ ਗਰੰਥ ਰਾਜਤ੍ਰੰਗਨੀ ਦੇ ਲੇਖਕ ਕਲਹਣ ਦਾ ਵੀ ਇਹ ਹੀ ਮਤ ਹੈ |ਇਤਿਹਾਸਕਾਰ ਰਾਜਾ ਪੋਰਸ ਨੂੰ ਵੀ ਸ਼ੂਰਸੈਨੀ ਜਾਦੋਬੰਸੀ (ਅਰਥਾਤ "ਸੈਣੀ" ਜਾਂ "ਸੈਨੀ") ਮੰਨਦੇ ਨੇ | ਯੂਨਾਨੀ ਲੇਖਕ ਮੇਗੈਸਥੇਨੈਸ ਜਦੋਂ ਭਾਰਤ ਆਯਾ ਉਸਨੇ ਮਥੁਰਾ ਦਾ ਰਾਜ ਸ਼ੂਰਸੈਨੀਆਂ ਹੇਠ ਦੱਸਿਆ| ਉਸਨੇ ਸੈਣੀਆਂ ਦੇ ਪੁਰਖਿਆਂ ਨੂੰ ਯੂਨਾਨੀ ਭਾਸ਼ਾ ਵਿਚ "ਸੋਰਸਿਨੋਈ" ਦੇ ਨਾਮ ਤੇ ਸੰਬੋਧਿਤ ਕੀਤਾ | ਇਹ ਉਸਦਾ ਲਿਖਿਆ ਹੋਇਆ ਗਰੰਥ "ਇੰਡੀਕਾ" ਪ੍ਰਮਾਣਿਤ ਕਰਦਾ ਹੈ ਜੋ ਅੱਜ ਵੀ ਉਪਲਬਧ ਹੈ | ਬਾਅਦ ਵਿਚ ਮਥੁਰਾ ਤੇ ਮੌਰੀਆਂ ਦਾ ਰਾਜ ਹੋ ਗਿਆ | ਉਸਤੋਂ ਬਾਅਦ ਮਥੁਰਾ ਤੇ ਕੁਸ਼ਾਨਾਂ ਤੇ ਸ਼ੂਦਰ ਰਾਜਿਆਂ ਦਾ ਰਾਜ ਵੀ ਹੋਇਆ | ਕਿਹਾ ਜਾਉਂਦਾ ਹੈ ਕਿ ਸੱਤਵੀਂ ਸ਼ਤਾਬਦੀ ਵਿਚ ਸਿੰਧ (ਜਿੱਥੇ ਭੱਟੀਆਂ ਦਾ ਪ੍ਰਭਾਵ ਸੀ ) ਤੋਂ ਕੁਜ ਜਾਦੋਬੰਸੀ ਮਥੁਰਾ ਵਾਪਸ ਆ ਗਏ ਤੇ ਉਨ੍ਹਾਂ ਨੇ ਇਹ ਖੇਤਰ ਫੇਰ ਜਿੱਤ ਲਿਆ | ਇਨ੍ਹਾਂ ਰਾਜਿਆਂ ਦੀ ਵੰਸ਼ਾਵਲੀ ਰਾਜਾ ਧਰਮਪਾਲ ਤੋਂ ਸ਼ੁਰੂ ਹੁੰਦੀ ਹੈ ਜਿੰਨ੍ਹਾ ਨੂੰ ਸ੍ਰੀ ਕ੍ਰਿਸ਼ਨ ਦਾ ਸਿੱਧਾ ਵੰਸ਼ਜ ਵੀ ਦੱਸਿਆ ਜਾਉਂਦਾ ਹੈ | ਇਹ ਜਾਦੋਬੰਸੀ ਰਾਜਾ ਸ਼ੂਰਸੈਨੀ ਜਾਂ ਸੈਣੀ ਕੇਹਲਾਉਂਦੇ ਸਨ| ਕਮਾਨ ਦੇ ਚੌਂਸਟ ਖਾਮ੍ਬ ਸ਼ਿਲਾਲੇਖ ਨੂੰ ਵੀ ਇਨ੍ਹਾਂ ਰਾਜਿਆਂ ਨਾਲ ਜੋੜਿਆ ਜਾਉਂਦਾ ਹੈ ਤੇ ਇਸ ਤੱਥ ਨੂੰ ਕੋਈ ਵੀ ਪ੍ਰਮਾਣਿਕ ਇਤਿਹਾਸਕਾਰ ਚੁਣੌਤੀ ਨਹੀਂ ਦੇ ਸਕਦਾ | ਵਰਤਮਾਨ ਵਿਚ ਕਰੌਲੀ ਦਾ ਰਾਜਘਰਾਣਾ ਵੀ ਇਨ੍ਹਾਂ ਸੈਣੀ ਰਾਜਿਆਂ ਦਾ ਵੰਸ਼ਜ ਹੈ | 11ਵੀ ਇਸਵੀ ਦੇ ਵਿੱਚ ਭਾਰਤ ਉੱਤੇ ਗਜਨੀ ਦੇ ਮੁਸਲਮਾਨਾ ਦੇ ਹਮਲੇ ਸ਼ੁਰੂ ਹੋ ਗਏ । ਇਹਨਾਂ ਹਮਲਿਆ ਤੋਂ ਦੌਰਾਨ ਲਾਹੌਰ ਦੇ ਕਾਬੁਲਸ਼ਾਹੀ (ਹਿੰਦੂਸ਼ਾਹੀ) ਰਾਜਾ ਨੇ ਭਾਰਤ ਦੇ ਵੱਖ ਵੱਖ ਰਾਜਪੂਤਾਂ ਤੌ ਮਦਦ ਮੰਗੀ ।ਇਸ ਸਮੇ ਦੌਰਾਨ ਮਥੂਰਾ , ਭਟਨੈਰ, ਦਿੱਲੀ , ਬਯਾਨਾ, ਪੁੱਗਲ, ਅਤੇ ਜੰਗਲ਼ਦੇਸ਼ (ਅੱਜ ਦਾ ਉੱਤਰੀ ਰਾਜਸਥਾਨ) ਇਤਿਆਦਿ ਜਾਦੋਬੰਸੀ ਰਾਜਪੂਤ ਠਿਕਾਣਿਆਂ ਤੋਂ ਕਾਬੁਲਸ਼ਾਹੀਆਂ ਦੀ ਰੱਖਿਆ ਲਈ ਮਦਦ ਭੇਜੀ ਗਈ । ਤੋਮਰ , ਜਾਦੋਂ ਅਤੇ ਭੱਟੀ ਰਾਜਪੂਤ ਸ਼ੂਰਸੈਨੀ ਯਾਦਵ ਕਸ਼ਤਰੀਆਂ ਦੀਆਂ ਹੀ ਸ਼ਾਖਾਵਾਂ ਨੇ ਅਤੇ ਪੰਜਾਬ ਦੇ ਸੈਨੀ ਭਾਈਚਾਰੇ ਵਿਚ ਅੱਜ ਵੀ ਇਹਨਾਂ ਤਿੰਨੋ ਸ਼ਾਖਾਵਾਂ ਦੇ ਗੋਤ ਮਿਲਦੇ ਹਨ | ਇਹਨਾਂ ਨੇ ਪੰਜਾਬ ਵਿੱਚ ਬਹੁਤ ਵੱਡਾ ਇਲਾਕਾ ਤੁਰਕ ਮੁਸਲਮਾਨਾਂ ਤੌ ਦੁਬਾਰਾ ਜਿੱਤ ਲਿਆ ਅਤੇ ਪੰਜਾਬ ਦੇ ਜਲੰਧਰ ਦੇ ਖੇਤਰ ਵਿੱਚ ਆਪਣਾ ਰਾਜ ਬਸਾਇਆ ਜਿਸਦੀ ਰਾਜਧਾਨੀ ਧਮੇੜ੍ਹੀ (ਅੱਜ ਦਾ ਨੂਰਪੂਰ ) ਸੀ। ਧਮੇੜ੍ਹੀ ਦਾ ਨਾਮ ਕ੍ਰਿਸ਼ਨਵੰਸ਼ੀ ਰਾਜਾ ਧਰਮਪਾਲ ਦੇ ਨਾਮ ਨਾਲ ਸੰਬੰਧਿਤ ਹੈ ਅਤੇ ਸੈਨੀ ਤੇ ਪਠਾਨੀਆ ਰਾਜਪੂਤਾਂ ਦੇ ਧਮੜੈਤ (ਧਮੜੈਲ) ਗੋਤ ਦੀ ਉਤਪਤੀ ਇਨ੍ਹਾਂ ਦੋਆਂ ਨਾਲ ਜੁੜੀ ਹੋਈ ਹੈ | ਧਮੇੜ੍ਹੀ ਦਾ ਕਿੱਲਾ ਅੱਜ ਵੀ ਮੌਜੂਦ ਹੈ ਅਤੇ ਉਹ ਇਸ ਤੱਥ ਦਾ ਪ੍ਰਤੱਖ ਹੈ। ਇਸ ਕਿਲੇ ਵਿਚ ਤੋਮਰ-ਜਾਦੋਂ-ਭੱਟੀ ਕਸ਼ਤਰੀਆਂ (ਅਰਥਾਤ ਸ਼ੂਰਸੈਨੀਆਂ) ਦਾ ਤੁਰਕ ਮੁਸਲਮਾਨਾਂ ਨਾਲ ਘਮਾਸਾਨ ਯੁੱਧ ਹੋਇਆ | ਤੁਰਕਾਂ ਦੀ ਇੱਟ ਨਾਲ ਇੱਟ ਬਜਾਈ ।

ਸ਼ੂਰਸੈਨੀਆਂ ਤੇ ਤੁਰਕ ਮੁਸਲਮਾਨਾਂ ਦੇ ਯੁੱਧ ਲਗਭਗ ੨੦੦ ਸਾਲ ਤਕ ਚੱਲੇ ਤੇ ਇਹ ਯੁੱਧ ਖੇਤਰ ਲਾਹੌਰ ਤੋਂ ਲੈ ਕੇ ਮਥੁਰਾ ਤਕ ਫੈਲਿਆ ਹੋਇਆ ਸੀ |

ਇਸ ਦੌਰਾਨ ਮਥੁਰਾ, ਭਟਨੇਰ , ਪੁੱਗਲ , ਜੰਗਲ਼ਦੇਸ਼ ਤੇ ਦਿੱਲੀ ਇਤਿਆਦਿ ਖੇਤਰਾਂ ਤੋਂ ਤੋਮਰ, ਜਾਦੋਂ ਤੇ ਭੱਟੀ ਰਾਜਪੂਤਾਂ ਦਾ ਧਰਮ ਯੁੱਧ ਦੇ ਲਈ ਪੰਜਾਬ ਵੱਲ ਪਲਾਯਨ ਹੁੰਦਾ ਰਿਹਾ | ਤੋਮਰ, ਭੱਟੀ ਤੇ ਜਾਦੋਂ ਰਾਜਪੂਤਾਂ ਦੇ ਗੋਤ ਇਕ ਦੂਜੇ ਵਿਚ ਘਿਓ ਖਿਚੜੀ ਦੀ ਤਰਹ ਮਿਲੇ ਹੋਏ ਨੇ ਤੇ ਮੰਨੇ ਹੋਏ ਕੁਨਨਿੰਘਮ ਤੇ ਕਰਨਲ ਟੋਡ ਵਰਗੇ ਇਤਿਹਾਸਕਾਰ ਇਨ੍ਹਾਂ ਨੂੰ ਇਕੋ ਹੀ ਮੂਲ ਦਾ ਮੰਨਦੇ ਨੇ | ਇਨ੍ਹਾਂ ਰਾਜਵੰਸ਼ਾਂ ਦੇ ਪੂਰਵ ਮੱਧਕਾਲੀਨ ਸੰਸਥਾਪਕ ਮਥੁਰਾ ਦੇ ਰਾਜਾ ਧਰਮਪਾਲ ਤੇ ਦਿੱਲੀ ਦੇ ਰਾਜਾ ਅਨੰਗਪਾਲ ਸਨ | ਪੰਜਾਬ, ਜੰਮੂ ਤੇ ਉੱਤਰਪਛਮ ਹਰਿਆਣਾ ਦੇ ਨੀਮ ਪਹਾੜੀ ਖੇਤਰਾਂ ਦੇ ਸੈਨੀ ਇਨ੍ਹਾਂ ਤੋਮਰ, ਭੱਟੀ ਤੇ ਜਾਦੋਂ ਰਾਜਪੂਤਾਂ ਦੇ ਹੀ ਵੰਸ਼ਜ ਨੇ ਤੇ ਸਾਮੂਹਿਕ ਰੂਪ ਵਿਚ ਆਪਣੇ ਮਹਾਭਾਰਤ ਕਾਲੀਨ ਪੁਰਖਿਆਂ ਤਰ੍ਹਾਂ ਸੂਰਸੈਨੀ ਜਾਂ ਸੈਣੀ ਕੇਹਲਾਉਂਦੇ ਸਨ| ਪਹਾੜਾਂ ਦੇ ਵਿਚ ਵਸਾਉ ਆਲੇ ਡੋਗਰੇ ਰਾਜਪੂਤਾਂ ਦੇ ਵਿਚ ਵੀ ਇਨ੍ਹਾਂ ਦੇ ਕਈ ਗੋਤ ਮਿਲੇ ਹੋਏ ਨੇ | ਇਹ ਯਾਦ ਰਹੇ ਕੇ ਪੰਜਾਬ ਵਿਚ ਇਸ ਪਲਾਯਨ ਤੋਂ ਪਹਿਲਾਂ ਵੀ ਭੱਟੀ ਸ਼ਾਖ ਦੇ ਸ਼ੂਰਸੈਨੀ ਸਨ ਤੇ ਪੰਜਾਬ ਸ਼ੁਰੂ ਤੋਂ ਹੀ ਸ਼ੂਰਸੈਨੀ ਜਾਦੋਬੰਸੀਆਂ ਦਾ ਗੜ੍ਹ ਰਿਹਾ ਹੈ | ਪੰਜਾਬ ਤੇ ਅਫਗਾਨਸਤਾਨ ਦੇ ਮਹਾਪ੍ਰਤਾਪੀ ਰਾਜਾ ਸ਼ਾਲੀਵਾਹਣ ਵੀ ਸੈਣੀ ਕੁਲ ਵਿਚ ਹੀ ਜਨਮੇ ਸਨ | ਸਿਆਲਕੋਟ ਸ਼ਹਿਰ ਦਾ ਨਾਮ ਇਨ੍ਹਾਂ ਦੇ ਨਾਮ ਨਾਲ ਜੁੜਿਆ ਹੈ | ਇਹਨਾਂ ਨੂੰ ਮਧਮੀ ਏਸ਼ੀਆ ਤੋਂ ਆਏ ਸ਼ੱਕ ਜਾਤੀ ਦੀਆਂ ਫੌਜਾਂ ਨੂੰ ਹਰਾਉਣ ਲਈ "ਸ਼ਾਕਾਰੀ" ਵੀ ਕਿਹਾ ਜਾਂਦਾ ਹੈ | 1901 ਦੀ ਮਰਦਮਸ਼ੁਮਾਰੀ ਚ ਪਾਇਆ ਗਿਆ ਕਿ ਜੋ ਲੋਕ ਸ਼ੂਰਸੈਨੀ ਨਾਮ ਵਰਤਦੇ ਸਨ ਸਿਰਫ ਵਿੱਚ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੇ ਵਸਨੀਕ ਸਨ। ਸੈਣੀ, ਰਾਜਪੂਤਾਂ ਦੇ ਨਾਲ ਸਬੰਧ ਹੋਣ ਦਾ ਦਾਅਵਾ ਵੀ ਕਰਦੇ ਹਨ।[1]ਬਰਤਾਨੀਆ ਰਾਜ ਵਿੱਚ ਕੁਝ ਸੈਣੀ ਜ਼ਿਮੀਂਦਾਰਾਂ ਨੂੰ ਵੱਖ-ਵੱਖ ਜ਼ਿਲਿਆਂ ਦੇ ਜ਼ੈਲਦਾਰਾਂ ਦੇ ਤੌਰ ਤੇ ਵੀ ਨਿਯੁਕਤ ਕੀਤਾ ਗਿਆ।[2] [3]

ਵਿਆਹ[ਸੋਧੋ]

ਰਵਾਇਤੀ ਤੌਰ ਤੇ ਸੈਣੀ ਸਨਾਤਨੀ ਬ੍ਰਾਹਮਣਾ ਦੇ ਵੈਦਿਕ ਤਰੀਕੇ ਨਾਲ ਵਿਆਹ ਕਰਵਾਉਦੇ ਹਨ, ਪਰ ਸਿੱਖ ਸੈਣੀ ਅਨੰਦ ਕਾਰਜ ਦੀ ਰਸਮ ਨਾਲ ਵਿਆਹ ਕਰਵਾਂਦੇ ਹਨ।

ਹਵਾਲੇ[ਸੋਧੋ]

  1. "Google Books". books.google.com. Retrieved 2021-07-26.
  2. History of Hisar: From Inception to Independence, 1935–1947, p 312, M. M. Juneja, Published by Modern Book Co., 1989
  3. ਯੂਨਾਨੀ ਲੇਖਕ ਮੇਗੈਸਥੇਨੈਸ ਜਦੋਂ ਭਾਰਤ ਆਯਾ ਉਸਨੇ ਮਥੁਰਾ ਦਾ ਰਾਜ ਸ਼ੂਰਸੈਨੀਆਂ ਹੇਠ ਦੱਸਿਆ| ਉਸਨੇ ਸੈਣੀਆਂ ਦੇ ਪੁਰਖਿਆਂ ਨੂੰ ਯੂਨਾਨੀ ਭਾਸ਼ਾ ਵਿਚ "ਸੋਰਸਿਨੋਈ" ਦੇ ਨਾਮ ਤੇ ਸੰਬੋਧਿਤ ਕੀਤਾ | ਇਹ ਉਸਦਾ ਲਿਖਿਆ ਹੋਇਆ ਗਰੰਥ "ਇੰਡੀਕਾ"