ਸਮੱਗਰੀ 'ਤੇ ਜਾਓ

ਸੈਰਿਲ ਰੈੱਡਕਲਿਫ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦ ਵਿਸਕਾਊਂਟ ਰੈੱਡਕਲਿਫ
Lord of Appeal in Ordinary
ਦਫ਼ਤਰ ਵਿੱਚ
1949–1964
ਨਿੱਜੀ ਜਾਣਕਾਰੀ
ਜਨਮ30 ਮਾਰਚ 1899
Llanychan, Denbighshire, Wales
ਮੌਤ1 ਅਪਰੈਲ 1977
ਕੌਮੀਅਤਬਰਤਾਨਵੀ
ਜੀਵਨ ਸਾਥੀHon. Antonia Mary Roby Benson
ਅਲਮਾ ਮਾਤਰਆਕਸਫੋਰਡ ਯੂਨੀਵਰਸਿਟੀ

ਸੈਰਿਲ ਰੈੱਡਕਲਿਫ (ਅੰਗਰੇਜ਼ੀ: Cyril Radcliffe; 30 ਮਾਰਚ 1899 - 1 ਅਪਰੈਲ 1977) ਇੱਕ ਬਰਤਾਨਵੀ ਵਕੀਲ ਅਤੇ ਕਾਨੂੰਨਦਾਨ ਸੀ ਜਿਸਨੂੰ ਭਾਰਤ ਦੀ ਵੰਡ ਲਈ ਨਿਯੁਕਤ ਕੀਤੇ ਗਏ ਹੱਦਬੰਦੀ ਕਮਿਸ਼ਨ ਦਾ ਚੇਅਰਮੈਨ ਥਾਪਿਆ ਗਿਆ ਸੀ।

ਭਾਰਤ ਹੱਦਬੰਦੀ ਕਮੇਟੀ

[ਸੋਧੋ]

ਰੈੱਡਕਲਿਫ ਭਾਰਤੀ ਸੁਤੰਤਰਤਾ ਐਕਟ ਪਾਸ ਕਰਨ ਤੋਂ ਬਾਅਦ ਬਣਾਈ ਗਈ ਹੱਦਬੰਦੀ ਕਮੇਟੀ ਦਾ ਚੇਅਰਮੈਨ ਸੀ। ਭਾਰਤ ਅਤੇ ਪਾਕਿਸਤਾਨ ਦੀਆਂ ਹੱਦਾਂ ਬਣਾਉਣ ਦਾ ਕੰਮ ਰੈੱਡਕਲਿਫ ਨੂੰ ਦਿੱਤਾ ਗਿਆ ਅਤੇ ਇਹ ਹੱਦਾਂ ਇਸ ਤਰ੍ਹਾਂ ਬਣਾਉਣੀਆਂ ਸੀ ਕਿ ਹਿੰਦੂ-ਸਿੱਖਾਂ ਦੀ ਬਹੁਗਿਣਤੀ ਭਾਰਤ ਵਿੱਚ ਹੋਵੇ ਅਤੇ ਮੁਸਲਮਾਨਾਂ ਦੀ ਬਹੁਗਿਣਤੀ ਪਾਕਿਸਤਾਨ ਵਿੱਚ ਹੋਵੇ। ਰੈੱਡਕਲਿਫ ਨੇ ਆਪਣੇ ਦੁਆਰਾ ਬਣਾਇਆ ਨਕਸ਼ਾ 9 ਅਗਸਤ 1947 ਨੂੰ ਜਮ੍ਹਾਂ ਕਰਵਾਇਆ। ਇਹਨਾਂ ਹੱਦਾਂ ਦਾ ਐਲਾਨ 14 ਅਗਸਤ 1947 ਨੂੰ ਕੀਤਾ ਗਿਆ ਜੋ ਕਿ ਪਾਕਿਸਤਾਨ ਦਾ ਆਜ਼ਾਦੀ ਦਿਵਸ ਬਣਿਆ।