ਸਮੱਗਰੀ 'ਤੇ ਜਾਓ

ਸੋਨਾਲਿਕਾ ਜੋਸ਼ੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੋਨਲਿਕਾ ਜੋਸ਼ੀ (ਜਨਮ 5 ਜੂਨ 1976) ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਉਹ ਭਾਰਤ ਦੇ ਸਭ ਤੋਂ ਲੰਬੇ ਚੱਲ ਰਹੇ ਟੀਵੀ ਸੀਰੀਅਲ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਆਪਣੇ ਮਾਧਵੀ ਭੀੜੇ ਦੇ ਚਰਿਤ੍ਰ ਲਈ ਮਸ਼ਹੂਰ ਹੈ।

ਨਿਜੀ ਜੀਵਨ

[ਸੋਧੋ]

 ਸੋਨਲਿਕਾ ਜੋਸ਼ੀ ਦਾ ਜਨਮ 5 ਜੂਨ 1976 ਨੂੰ ਹਿੰਦੂ ਪਰਿਵਾਰ ਵਿੱਚ ਹੋਇਆ ਸੀ. ਉਸਨੇ ਬੀ.ਏ. ਇਤਿਹਾਸ, ਫੈਸ਼ਨ ਡਿਜ਼ਾਈਨਿੰਗ ਅਤੇ ਥੀਏਟਰ ਦੇ ਨਾਲ ਕੀਤੀ ਹੈ।[1] ਉਹ ਸਮੀਰ ਜੋਸ਼ੀ ਨਾਲ ਵਿਆਹੀ ਹੋਈ ਹੈ ਅਤੇ ਉਸਦੇ ਦੋ ਬੱਚੇ ਆਰਿਆ ਅਤੇ ਅਨਾਯਾਜੋਸ਼ੀ ਹਨ।[2]

ਕਰੀਅਰ

[ਸੋਧੋ]

ਜੋਸ਼ੀ ਨੇ ਆਪਣੇ ਜੀਵਨ ਦੇ ਸ਼ੁਰੂ ਵਿੱਚ ਥੀਏਟਰ ਨਾਟਕਾਂ ਜਿਵੇਂ ਕਿ ਬਾਈਕੋ ਅਸੂਨ ਸ਼ੈਜਰੀ, ਵਧਤਾ ਵਧਦਾ ਵਧੇ, ਬੋਲ ਬੱਚਨ, ਚੌਕੋਂ ਵਿੱਚ ਕੰਮ ਕੀਤਾ। ਬਾਅਦ ਵਿੱਚ ਉਸਨੇ ਮਰਾਠੀ ਟੀਵੀ ਸੀਰੀਅਲ ਜਿਵੇਂ ਪੌਸ ਯੇਤਾ, ਕਿਮਯਾਗਰ, ਮਹਾਸ਼ਵੇਤਾ, ਨਾਇਕ, ਏਕ ਸ਼ਵਾਸਚੇ ਅੰਤਰ, ਜਗਨਵੇਗਲੀ ਆਦਿ ਅਤੇ ਇੱਕ ਸਫਲ ਅਭਿਨੇਤਰੀ ਵਜੋਂ ਟੀਵੀ ਵਿਗਿਆਪਨ ਕੀਤੇ। 2008 ਤੋਂ, ਉਹ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਮੰਦਾਰ ਚੰਦਵਾੜਕਰ ਦੇ ਨਾਲ ਮਾਧਵੀ ਭਿੜੇ ਦਾ ਕਿਰਦਾਰ ਨਿਭਾ ਰਹੀ ਹੈ।[3]

ਹਵਾਲੇ

[ਸੋਧੋ]
  1. "Revealed! You will be shocked to know the education qualifications of 'Taarak Mehta Ka Ooltah Chashma' star cast". Dainik Bhaskar. Retrieved 14 October 2016.
  2. "Real Life में ऐसी हैं 'तारक मेहता' की माधवी भाभी, देखें चुनिंदा PHOTOS" (in ਹਿੰਦੀ). Archived from the original on 2017-03-01. Retrieved 2017-06-08.