ਸਮੱਗਰੀ 'ਤੇ ਜਾਓ

ਸੋਨੀਆ ਮਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੋਨੀਆ ਮਾਨ ਇੱਕ ਭਾਰਤੀ ਅਭਿਨੇਤਰੀ ਅਤੇ ਮਾਡਲ ਹੈ। ਉਹ ਫਿਲਮਾਂ ਅਤੇ ਸੰਗੀਤ ਵੀਡੀਓਜ਼ ਵਿੱਚ ਨਜ਼ਰ ਆ ਚੁੱਕੀ ਹੈ। ਸੋਨੀਆ ਮਾਨ ਨੂੰ ਸੀਬਾ ਸਕੂਲ ਲਹਿਰਾਗਾਗਾ ਵੱਲੋਂ, ਪੰਜਾਬ ਦੀ ਪ੍ਰਭਾਵਸ਼ਾਲੀ ਔਰਤ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।[1][2]


ਸ਼ੁਰੂਆਤੀ ਜੀਵਨ ਅਤੇ ਸਿੱਖਿਆ

[ਸੋਧੋ]

ਸੋਨੀਆ ਮਾਨ ਦਾ ਜਨਮ 10 ਸਤੰਬਰ 1986 ਨੂੰ ਹਲਦਵਾਨੀ ਵਿਖੇ ਬਲਦੇਵ ਸਿੰਘ ਮਾਨ ਅਤੇ ਪਰਮਜੀਤ ਕੌਰ ਦੇ ਘਰ ਹੋਇਆ। ਉਸਦੇ ਪਿਤਾ ਇੱਕ ਖੱਬੇ ਪੱਖੀ ਕਾਰਕੂਨ ਸਨ। ਜਦੋਂ ਉਹ ਆਪਣੀ ਨਵ-ਜੰਮੀ ਧੀ ਨੂੰ ਦੇਖਣ ਲਈ ਜਾ ਰਿਹਾ ਸੀ, ਉਸ ਸਮੇਂ 26 ਸਤੰਬਰ 1986 ਨੂੰ ਅੰਮ੍ਰਿਤਸਰ ਵਿੱਚ ਅੱਤਵਾਦੀਆਂ ਨੇ ਉਸਦੇ ਪਿਤਾ ਨੂੰ ਮਾਰ ਦਿੱਤਾ ਸੀ।[3] ਉਸ ਦਾ ਪਾਲਣ ਪੋਸ਼ਣ ਅੰਮ੍ਰਿਤਸਰ ਵਿੱਚ ਹੋਇਆ ਸੀ।[4] ਉਸਨੇ ਆਪਣਾ ਸਕੂਲੀ ਜੀਵਨ ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ। ਫਿਰ ਉਸਨੇ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਤੋਂ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕੀਤੀ।[4]

ਫਿਲਮੀ ਕਰੀਅਰ

[ਸੋਧੋ]
ਸੋਨੀਆ ਮਾਨ, ਸੀਬਾ ਸਕੂਲ ਲਹਿਰਾਗਾਗਾ ਵਿਖੇ
ਸੋਨੀਆ ਮਾਨ ਭਾਰਤੀ ਕਿਸਾਨੀ ਅੰਦੋਲਨ ਵਿੱਚ (15 ਫਰਵਰੀ 2021)

ਸੋਨੀਆ ਮਾਨ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ ਵਿੱਚ ਨਜ਼ਰ ਆਈ।[5] 2012 ਵਿੱਚ ਉਸਦੀ ਮਲਿਆਲਮ ਫਿਲਮ ਹਾਈਡ ਐਨ ਸੀਕ[6][7] ਆਈ। ਉਸ ਤੋਂ ਬਾਅਦ ਉਹ 2013 ਵਿੱਚ ਰਿਲੀਜ਼ ਹੋਈ ਟੀਨਜ਼ ਨਾਮ ਦੀ ਇੱਕ ਹੋਰ ਮਲਿਆਲਮ ਫਿਲਮ ਵਿੱਚ ਨਜ਼ਰ ਆਈ।[8] ਉਸਨੇ 2013 ਵਿੱਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ਹਾਣੀ ਵਿੱਚ ਵੀ ਅਦਾਕਾਰੀ ਕੀਤੀ।[4][9][10] ਉਸਦੀ ਪੰਜਾਬੀ ਫਿਲਮ ਬੜੇ ਚੰਗੇ ਨੇ ਮੇਰੇ ਯਾਰ ਕਮੀਨੇ 2014 ਵਿੱਚ ਰਿਲੀਜ਼ ਹੋਈ ਸੀ। ਉਹ ਉਸ ਸਾਲ ਇੱਕ ਹਿੰਦੀ ਫਿਲਮ ' ਕਹੀਂ ਹੈ ਮੇਰਾ ਪਿਆਰ' ਵਿੱਚ ਵੀ ਨਜ਼ਰ ਆਈ ਸੀ।[11][12][13]

ਉਸਦੀ ਇੱਕ ਤੇਲਗੂ ਫਿਲਮ ਧੀ ਅੰਤ ਧੀ 2015 ਵਿੱਚ ਰਿਲੀਜ਼ ਹੋਈ ਸੀ।[8] ਉਸਦੀ ਪੰਜਾਬੀ ਫਿਲਮ 25 ਕਿੱਲੇ 2016 ਵਿੱਚ ਰਿਲੀਜ਼ ਹੋਈ ਸੀ। ਉਸ ਸਾਲ ਉਸ ਦੀ ਇੱਕ ਹੋਰ ਪੰਜਾਬੀ ਫ਼ਿਲਮ ਮੋਟਰ ਮਿੱਤਰਾਂ ਦੀ ਵੀ ਰਿਲੀਜ਼ ਹੋਈ ਸੀ।[4][14]

ਮਾਨ ਨੇ 2017 ਵਿੱਚ ਹਿਰਦਯੰਤਰ ਨਾਮ ਦੀ ਇੱਕ ਮਰਾਠੀ ਫਿਲਮ ਵਿੱਚ ਇੱਕ ਕੈਮਿਓ ਰੋਲ ਕੀਤਾ ਸੀ।[15][16] ਉਸਦੀ ਦੂਜੀ ਤੇਲਗੂ ਫਿਲਮ ਡਾ. ਚੱਕਰਵਰਤੀ ਵੀ ਉਸੇ ਸਾਲ ਰਿਲੀਜ਼ ਹੋਈ ਸੀ।[17][18] ਉਹ ਹਿੰਦੀ ਫਿਲਮ ਹੈਪੀ ਹਾਰਡੀ ਐਂਡ ਹੀਰ ਦਾ ਵੀ ਹਿੱਸਾ ਸੀ ਜੋ 31 ਜਨਵਰੀ 2020 ਨੂੰ ਰਿਲੀਜ਼ ਹੋਈ ਸੀ।[19][20]

ਰਾਜਨੀਤਿਕ ਕਰੀਅਰ

[ਸੋਧੋ]

ਸੋਨੀਆ ਮਾਨ 23 ਫਰਵਰੀ 2025 ਨੂੰ 'ਆਪ' ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਈ।[21]

ਫਿਲਮੋਗ੍ਰਾਫੀ

[ਸੋਧੋ]
ਸਾਲ ਫਿਲਮ ਰੋਲ ਭਾਸ਼ਾ ਨੋਟ
2012 ਹਾਈਡ ਐਂਡ ਸੀਕ ਮਲਿਆਲਮ
2013 ਟੀਨਜ਼ ਲੇਖਾ ਮਲਿਆਲਮ
2013 ਹਾਣੀ ਪ੍ਰੀਤ ਪੰਜਾਬੀ
2014 ਬੜੇ ਚੰਗੇ ਨੇ ਮੇਰੇ ਯਾਰ ਕਮੀਨੇ ਕਾਮਿਨੀ ਪੰਜਾਬੀ
2014 ਕਹੀਂ ਹੈ ਮੇਰਾ ਪਿਆਰ ਪ੍ਰਿਯਾ/ਸ਼ਾਂਤੀ ਹਿੰਦੀ ਡੈਬਿਊਹਿੰਦੀ ਫਿਲਮ
2015 ਧੀ ਅੰਤ ਧੀ ਲਕਸ਼ਮੀ ਪਰਾਸਾਨਾ ਤੇਲਗੂ
2016 25 ਕਿੱਲੇ ਸੋਨੀਆ ਮਾਨ ਪੰਜਾਬੀ
2016 ਮੋਟਰ ਮਿੱਤਰਾਂ ਦੀ ਪ੍ਰੀਤ ਪੰਜਾਬੀ
2017 ਹਿਰਦਯੰਤਰ ਸੋਨੀਆ ਮਰਾਠੀ ਕੈਮਿਓ ਦਿੱਖ
2017 ਡਾ. ਚੱਕਰਵਰਤੀ ਸੋਨੀਆ ਤੇਲਗੂ
2020 ਹੈਪੀ ਹਾਰਡੀ ਐਂਡ ਹੀਰ ਹੀਰ ਰੰਧਾਵਾ ਹਿੰਦੀ

ਸੰਗੀਤ ਵੀਡਿਓਜ਼

[ਸੋਧੋ]
ਸਾਲ ਸਿਰਲੇਖ ਨਾਲ
2018 ਟੋਚਨ ਸਿੱਧੂ ਮੂਸੇਵਾਲਾ
2018 ਡਿਫਰੈਂਸ ਅੰਮ੍ਰਿਤ ਮਾਨ
2018 ਤੀਜੇ ਵੀਕ ਜੋਰਡਨ ਸੰਧੂ
2021 ਦਿਲ ਤੋੜਨਾ ਸਿੰਗਾ
2022 ਦਿਲ ਦੀਵਾਨਾ ਹੈ ਜੱਸੀ ਗਿੱਲ

ਹਵਾਲੇ

[ਸੋਧੋ]
  1. https://www.facebook.com/share/v/1BY3PuwSUJ/
  2. https://www.facebook.com/share/v/15x1djWT8z/
  3. "Actor Sonia Mann writes emotional letter to her late father". The Times of India. 24 September 2019. Retrieved 7 December 2019.
  4. 4.0 4.1 4.2 4.3 "Here Are Some Interesting Facts About Punjabi Actress Turned Model Sonia Maan". Ghaint Punjab. 18 July 2018. Archived from the original on 7 ਦਸੰਬਰ 2019. Retrieved 7 December 2019."Here Are Some Interesting Facts About Punjabi Actress Turned Model Sonia Maan" Archived 2019-12-07 at the Wayback Machine.. Ghaint Punjab. 18 July 2018. Retrieved 7 December 2019.
  5. "Sonia Mann is happier doing Punjabi videos". The Times of India. 13 December 2018. Retrieved 7 December 2019.
  6. "Divyadarshan was my biggest support: Sonia Mann". The Times of India. 26 May 2012. Retrieved 7 December 2019.
  7. "'Kalidasa Kalakendram' to produce a movie". Sify. 31 May 2012. Archived from the original on 7 December 2019. Retrieved 7 December 2019.
  8. 8.0 8.1 "Punjabi actresses who found fame in the South Indian film industry as well!". in.com. 7 March 2019. Archived from the original on 7 December 2019. Retrieved 7 December 2019.
  9. "Harbhajan visits city with 'Haani' cast". Hindustan Times. 1 September 2013. Retrieved 7 December 2019.
  10. "Haani cast in the city, Harbhajan Mann regales with popular songs". The Indian Express. 2 September 2013. Retrieved 7 December 2019.
  11. "Kahin Hai Mera Pyar Cast & Crew". Bollywood Hungama. Retrieved 7 December 2019.
  12. "Box Office Debacle Doesn't Let Up; Kya Dilli Kya Lahore Is A Must-watch". Business Insider. 6 March 2014. Archived from the original on 7 ਦਸੰਬਰ 2019. Retrieved 7 December 2019.
  13. "Clean sweep". The Tribune. 31 December 2017. Retrieved 7 December 2019.[permanent dead link]
  14. "Punjabi actor Sonia Mann to pair with Hrithik Roshan?". The Times of India. 6 March 2018. Retrieved 7 December 2019.
  15. "Hrithik slams Sonia Mann's publicist for using his name to promote her". Cinestaan. 13 March 2018. Archived from the original on 7 ਦਸੰਬਰ 2019. Retrieved 7 December 2019.
  16. "Dr Chakravarthy". The Times of India. 13 July 2017. Retrieved 7 December 2019.
  17. "Keen to do more Telugu films, says Sonia Mann". Deccan Chronicle. 15 July 2017. Retrieved 7 December 2019.
  18. "Himesh Reshammiya's 'Happy Hardy and Heer' gets new release date". The Statesman. 6 December 2019. Retrieved 7 December 2019.
  19. "Happy Hardy and Heer: Himesh Reshammiya's musical drama postponed, to now release on 31 January, 2020". Firstpost. 6 December 2019. Retrieved 7 December 2019.