ਸੋਹਣ ਸਿੰਘ ਮੀਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੋਹਨ ਸਿੰਘ
ਜਨਮ 30 ਅਗਸਤ 1934(1934-08-30)
ਪਿੰਡ ਭੇਟ, ਕਪੂਰਥਲਾ ਰਿਆਸਤ
ਮੌਤ 22 ਸਤੰਬਰ 1986(1986-09-22) (ਉਮਰ 52)
ਕਾਂਜਲੀ, ਨੇੜੇ ਸੁਲਤਾਨਪੁਰ (ਜਿਲਾ ਕਪੂਰਥਲਾ)
ਕੌਮੀਅਤ ਭਾਰਤੀ
ਨਸਲੀਅਤ ਪੰਜਾਬੀਅਤ
ਸਿੱਖਿਆ ਐਮ.ਏ. ਅੰਗਰੇਜ਼ੀ
ਅਲਮਾ ਮਾਤਰ ਗੌਰਮਿੰਟ ਕਾਲਜ, ਹੁਸ਼ਿਆਰਪੁਰ
ਕਿੱਤਾ ਕਵੀ, ਅਧਿਆਪਕ
ਪ੍ਰਭਾਵਿਤ ਕਰਨ ਵਾਲੇ ਮੋਹਨ ਸਿੰਘ
ਪ੍ਰਭਾਵਿਤ ਹੋਣ ਵਾਲੇ ਸੁਰਜੀਤ ਪਾਤਰ ਅਤੇ ਉਸਦੇ ਹੋਰ ਸਮਕਾਲੀ ਕਵੀ
ਲਹਿਰ ਯਥਾਰਥਵਾਦ
ਜੀਵਨ ਸਾਥੀ ਸਰਿੰਦਰ ਕੌਰ ਮੀਸ਼ਾ

ਸੋਹਨ ਸਿੰਘ ਮੀਸ਼ਾ (1934–22 ਸਤੰਬਰ 1986[1]) ਪੰਜਾਬੀ ਕਵਿਤਾ ਦੇ ਆਧੁਨਿਕ ਦੌਰ ਦਾ ਉੱਘਾ, ਰੁਮਾਂਟਿਕ ਭਰਮ-ਭੁਲੇਖੇ ਤੋੜਨ ਵਾਲਾ ਯਥਾਰਥਵਾਦੀ ਕਵੀ ਸੀ।[2] ਪਾਤਰ ਦੇ ਸ਼ਬਦਾਂ ਵਿੱਚ, "ਉਹ ਸੱਚੀ ਨਿਰਾਸ਼ਾ, ਕੌੜੇ ਸੱਚਾਂ ਤੇ ਜ਼ਿੰਦਗੀ ਦੀਆਂ ਨਿੱਕੀਆਂ-ਨਿੱਕੀਆਂ ਅਣਗੌਲੀਆਂ ਭਾਵਨਾਵਾਂ ਦਾ ਕਵੀ ਸੀ"।[3]ਉਸ ਨੂੰ ਕੱਚ ਦੇ ਵਸਤਰ ਉੱਪਰ ਭਾਰਤੀਯ ਸਾਹਿਤਯ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ।

ਜੀਵਨ[ਸੋਧੋ]

ਐਸ.ਐਸ.ਮੀਸ਼ੇ ਦਾ ਜਨਮ ਪੰਜਾਬੀ ਲੇਖਕ ਕੋਸ਼ ਅਨੁਸਾਰ 15 ਮਾਰਚ,1933 ਨੂੰ ਮਾਤਾ ਸ੍ਰੀਮਤੀ ਗੁਰਵੰਤ ਕੌਰ ਪਿਤਾ ਸ੍ਰ. ਇੰਦਰ ਸਿੰਘ ਦੇ ਘਰ ਪਿੰਡ ਭੇਟ ਜਿਲਾ ਕਪੂਰਥਲਾ ਵਿਚ ਹੋਇਆ। ਜਦੋਂ ਕਿ ਐਸ.ਐਸ.ਮੀਸ਼ਾ ਜੀ ਦੀ ਸੁਪਤਨੀ ਸ਼੍ਰੀਮਤੀ ਸੁਰਿੰਦਰ ਕੌਰ ਮੀਸ਼ਾ ਜੀ ਦੀ ਸੰਪਾਦਤ ਪੁਸਤਕ ਚਪਲ ਚੇਤਨਾ ਦੇ ਆਰੰਭ ਵਿਚ ਉਨ੍ਹਾ ਦਾ ਜਨਮ 30 ਅਗਸਤ,1934 ਦੱਸਿਆ ਗਿਆ ਹੈ। ਉਸ ਨੇ ਮੁਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਅਤੇ ਦਸਵੀਂ ਰਣਧੀਰ ਹਾਈ ਸਕੂਲ, ਕਪੂਰਥਲਾ ਤੋਂ ਕੀਤੀ। ਉਸਨੇ ਐਫ.ਏ. ਰਣਧੀਰ ਕਾਲਜ ਕਪੂਰਥਲੇ ਤੋਂ ਅਤੇ ਬੀ.ਏ. ਅਤੇ ਐਮ.ਏ. ਅੰਗਰੇਜ਼ੀ ਗੌਰਮਿੰਟ ਕਾਲਜ ਹੁਸ਼ਿਆਰਪੁਰ ਤੋਂ ਕੀਤੀ। [4]ਪਰਿਵਾਰਕ ਤੌਰ ਤੇ ਮੀਸ਼ਾ ਜੀ ਦੇ ਘਰ 1965 ਵਿਚ ਬੇਟੇ ਅਮਰਦੀਪ ਸਿੰਘ ਅਤੇ 1969 ਵਿਚ ਬੇਟੀ ਗੁਰਜੋਤ ਕੌਰ ਨੇ ਜਨਮ ਲਿਆ। ਉਹ ਕੁਝ ਦੇਰ ਨੈਸ਼ਨਲ ਕਾਲਜ ਸਠਿਆਲਾ ਵਿਚ ਅੰਗਰੇਜ਼ੀ ਦੇ ਅਧਿਆਪਕ ਰਹੇ ਪਰ ਜ਼ਿਆਦਾ ਸਮਾਂ ਉਨ੍ਹਾ ਨੇ ਆਲ ਇੰਡੀਆ ਰੇਡੀਓ ਜਲੰਧਰ ਵਿਚ ਪ੍ਰੋਡਿਊਸਰ ਵਜੋਂ ਕੰਮ ਕੀਤਾ। ਸੋਹਣ ਸਿੰਘ ਮੀਸ਼ਾ ਜੀ 21 ਸਤੰਬਰ,1986 ਨੂੰ ਵੇਈਂ ਨਦੀ ਵਿਚ ਬੇੜੀ ਅੰਦਰ ਸੈਰ ਕਰਦਿਆਂ ਦੁਖਦਾਈ ਹਾਦਸੇ ਨਾਲ ਸਦਾ ਲਈ ਵਿੱਛੜ ਗਏ।

ਕਾਵਿ-ਸੰਗ੍ਰਹਿ[ਸੋਧੋ]

  • ਚੌਰਸਤਾ (1961)
  • ਦਸਤਕ (1966)
  • ਧੀਮੇ ਬੋਲ (1972)
  • ਕੱਚ ਦੇ ਵਸਤਰ (1974)
  • ਚਪਲ ਚੇਤਨਾ (ਆਖ਼ਰੀ ਕਾਵਿ-ਸੰਗ੍ਰਹਿ ਉਸ ਦੀ ਮੌਤ ਤੋਂ ਲਗਪਗ 27 ਸਾਲ ਬਾਦ ਪ੍ਰਕਾਸ਼ਿਤ ਹੋਇਆ ਜਿਸ ਵਿੱਚ ੳੁਹਨਾਂ ਦੀਅਾਂ ਅਣਛਪੀਅਾਂ 6 ਕਵਿਤਾਵਾਂ, 21 ਗ਼ਜ਼ਲਾਂ ਅਤੇ 5 ਗੀਤਨੁਮਾ ਰਚਨਾਵਾਂ ਸਨ।)[5]

ਨਮੂਨੇ ਵਜੋਂ[ਸੋਧੋ]

ਗੁਰੂ ਨੇ ਸਮਝਾਇਆ ਸਾਨੂੰ ਬਣ ਕੇ ਹਿੰਦ ਦੀ ਚਾਦਰ।
ਧਰਮ ਸਾਰੇ ਪਵਿੱਤਰ ਨੇ, ਕਰੋ ਹਰ ਧਰਮ ਦਾ ਆਦਰ।
ਤਿਲਕ-ਜੰਞੂ ਜੁੜੇ ਹੋਏ ਇਕ ਧਰਮ ਨਾਲ ਠੀਕ ਨੇ ਦੋਵੇਂ,
ਇਬਾਦਤ ਦੀ ਆਜ਼ਾਦੀ ਦੇ ਐਪਰ ਪ੍ਰਤੀਕ ਨੇ ਦੋਵੇਂ।
ਅਸੀਂ ਹਾਂ ਹਿੰਦ ਸਾਰੀ ਦੇ ਇਹ ਸਾਰੀ ਹਿੰਦ ਸਾਡੀ ਹੈ,
ਅਸੀਂ ਜਿਊਾਦੇ ਹਾਂ ਹਿੰਦ ਖਾਤਰ, ਇਹੋ ਹੀ ਜਿੰਦ ਸਾਡੀ ਹੈ।
ਕਿਸੇ ਕਸ਼ਮੀਰ ਦੇ ਪਿੰਡੇ ਕੋਈ ਨਸ਼ਤਰ ਚੁਭੋਈ ਹੈ।
ਤਾਂ ਇਹ ਦਿਲ ਵਿਚ ਅਨੰਦਪੁਰ ਦੇ ਬਹੁਤ ਮਹਿਸੂਸ ਹੋਈ ਹੈ।
(ਗੁਰੂ ਤੇਗ ਬਹਾਦਰ ਨੂੰ ਮੁੱਖ ਪਾਤਰ ਬਣਾ ਕੇ ਰਚੇ ਚਪਲ ਚੇਤਨਾ ਵਿੱਚ ਸ਼ਾਮਲ ਇੱਕ ਗੀਤ ਵਿੱਚੋਂ)

ਬਾਹਰਲੇ ਲਿੰਕ[ਸੋਧੋ]

ਹਵਾਲੇ[ਸੋਧੋ]