ਸਮੱਗਰੀ 'ਤੇ ਜਾਓ

ਰਾਗ (ਸੋਹਣੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸੋਹਨੀ ਤੋਂ ਮੋੜਿਆ ਗਿਆ)
ਥਾਟ ਮਾਰਵਾ
ਸੁਰ ਰਿਸ਼ਭ ਕੋਮਲ ਅਤੇ ਮਧ੍ਯਮ ਤੀਵ੍ਰ ਤੇ ਬਾਕੀ ਸੁਰ ਸ਼ੁੱਧ

ਅਰੋਹ 'ਚ ਰਿਸ਼ਭ ਤੇ ਪੰਚਮ ਵਰਜਤ ਅਵਰੋਹ 'ਚ ਪੰਚਮ ਵਰਜਤ ਤੇ ਬਾਕੀ ਸਾਰੇ ਸੁਰ ਸ਼ੁੱਧ

ਜਾਤੀ ਔਡਵ-ਸ਼ਾਡਵ
ਵਾਦੀ ਧੈਵਤ
ਸੰਵਾਦੀ ਗੰਧਾਰ
ਅਰੋਹ ਸ ਗ ਮ(ਤੀਵ੍ਰ) ਧ ਨੀ ਸੰ
ਅਵਰੋਹ ਸੰ ਨੀ ਧ,ਗ ਮ(ਤੀਵ੍ਰ) ਧ ਮ(ਤੀਵ੍ਰ) ਗ ਰੇ
ਪਕੜ ਸੰ ਨੀ ਧ,ਗ ਮ(ਤੀਵ੍ਰ) ਧ ਗ ਮ(ਤੀਵ੍ਰ) ਗ ਧ ਸੰ ਨੀ ਧ ,

ਨੀ ਧ ਗ ਮ(ਤੀਵ੍ਰ),ਗ ਮ(ਤੀਵ੍ਰ) ਗ ਰੇ

ਠੇਹਰਾਵ ਵਾਲੇ ਸੁਰ ਗ ਨੀ ਸੰ -ਸੰ ਧ ਗ
ਮੁਖ ਅੰਗ ਮ(ਤੀਵ੍ਰ) ਧ ਨੀ ਸੰ ਰੇੰ ਸੰ ਨੀ ਧ ਨੀ ਧ
ਸਮਾਂ ਰਾਤ ਦਾ ਚੌਥਾ ਪਹਿਰ

ਰਾਗ ਸੋਹਨੀ ਬਾਰੇ ਵਿਸਤਾਰ 'ਚ ਜਾਣਕਾਰੀ

  • ਰਾਗ ਸੋਹਣੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇੱਕ ਬਹੁਤ ਹੀ ਪ੍ਰਚਲਿਤ ਅਤੇ ਮਨ ਨੂੰ ਭਾਉਂਦਾ ਰਾਗ ਹੈ।
  • ਇਸ ਦਾ ਥਾਟ ਮਾਰਵਾ ਹੈ।
  • ਰਾਗ ਸੋਹਣੀ ਉੱਤਰਾਂਗ ਵਾਦੀ ਰਾਗ ਹੈ, ਇਸ ਲਈ ਇਸ ਦਾ ਵਿਸਤਾਰ ਤਾਰ ਸਪਤਕ ਵਿੱਚ ਵਧੇਰੇ ਹੁੰਦਾ ਹੈ। ਜੇਕਰ ਇਸ ਦਾ ਵਿਸਤਾਰ ਮੰਦਰ ਸਪਤਕ ਵਿੱਚ ਕੀਤਾ ਜਾਵੇ ਤਾਂ ਇਹ ਰਾਗ ਪੂਰੀਆ ਵਰਗਾ ਲੱਗਣ ਲੱਗ ਪੈਂਦਾ ਹੈ ਅਤੇ ਜੇਕਰ ਰਿਸ਼ਬ ਅਤੇ ਧੈਵਤ ਨੂੰ ਮਜ਼ਬੂਤ ਕਰਦਿਆਂ ਮੱਧ ਸਪਤਕ ਵਿੱਚ ਗਾਇਆ ਜਾਵੇ ਤਾਂ ਇਹ ਰਾਗ ਮਾਰਵਾ ਵਰਗਾ ਲੱਗਣ ਲੱਗ ਪੈਂਦਾ ਹੈ।
  • ਰਾਗ ਸੋਹਣੀ ਤਾਰ ਸਪਤਕ ਵਿੱਚ ਹੀ ਨਿਖਰਦਾ ਹੈ ਅਤੇ ਸੁਣਨ ਵਿੱਚ ਬਹੁਤ ਮਿੱਠਾ ਲਗਦਾ ਹੈ।
  • ਤਾਰ ਸਪਤਕ ਦਾ ਸ਼ੜਜ ਇਸ ਰਾਗ ਦੀ ਜਾਨ ਹੈ।
  • ਰਾਗ ਬਹਾਰ ਵਾਂਗ, ਰਾਗ ਸੋਹਣੀ ਵੀ ਇੱਕ ਛੋਟਾ ਰਾਗ ਹੈ।
  • ਰਾਗ ਸੋਹਣੀ ਦਾ ਸੁਭਾਅ ਵਿਲਾਸੀ ਅਤੇ ਚੰਚਲ ਹੈ।
  • ਮ(ਤੀਵ੍ਰ) ਮ(ਤੀਵ੍ਰ) ਗ; ਨੀ ਨੀ ਧ ;ਮੰ(ਤੀਵ੍ਰ) ਮੰ(ਤੀਵ੍ਰ) ਗੰ; ਮੰ (ਤੀਵ੍ਰ) ਗੰ ਰੇੰ ਸੰ ;ਸੰ ਨੀ ਧ ਮ(ਤੀਵ੍ਰ) ਨੀ ਧ ਮ(ਤੀਵ੍ਰ) ਗ ; ਗ ਮ(ਤੀਵ੍ਰ) ਧ; ਗ ਮ(ਤੀਵ੍ਰ) ਗ ਰੇ ਸ ; ਗ ਮ(ਤੀਵ੍ਰ)ਧ ਨੀ ਸੰ--ਇਹ ਸੁਰ ਸੰਗਤੀਆਂ'ਚ ਰਾਗ ਸੋਹਨੀ ਦੀ ਪਛਾਣ ਹਨ ਤੇ ਜਦੋਂ ਇਹ ਸੁਰ ਸੰਗਤੀਆਂ ਕੰਨਾਂ 'ਚ ਪੈਂਦੀਆਂ ਹਨ ਤਾਂ ਸੁਣਨ ਵਾਲਾ ਪੂਰੀ ਤਰਾਂ ਇਹਨਾਂ 'ਚ ਗਵਾਚ ਜਾਂਦਾ ਹੈ ਤੇ ਆਪਣਾ ਆਪ ਵੀ ਭੁਲ ਜਾਂਦਾ ਹੈ ਤੇ ਉਸਨੂੰ ਇੰਜ ਲਗਦਾ ਹੈ ਜਿੰਵੇਂ ਓਹ ਬ੍ਰਹਮ ਲੋਕ 'ਚ ਪਹੁੰਚ ਗਏ ਹੋਣ

ਰਾਗ ਸੋਹਨੀ 'ਚ ਕੁਝ ਫਿਲਮੀ ਗੀਤ

ਗੀਤ ਸੰਗੀਤਕਾਰ/

ਗੀਤਕਾਰ

ਗਾਇਕ/

ਗਾਇਕਾ

ਫਿਲਮ/

ਸਾਲ

ਬੇਦਰਦੀ ਨਜ਼ਰ

ਮਿਲਾ ਕੇ

ਰੋਸ਼ਨ/ਫ਼ਾਰੁਕ਼

ਕੈਸਰ

ਲਤਾ ਮੰਗੇਸ਼ਕਰ ਅਜੀ ਬਸ ਸ਼ੁਕਰੀਆ/1958
ਐ ਅਸਮਾਨ ਕੇ ਰਾਹੀ ਹੇ ਸਾਵਨ ਬਣ ਗਏ ਨੈਨ ਸ਼ੰਕਰ ਜੈਕਿਸ਼ਨ/ਹਸਰਤ ਜੈਪੁਰੀ ਆਸ਼ਾ ਭੋੰਸਲੇ ਕਰੋੜਪਤੀ/1960
ਝੂਮਤੀ ਚਲੀ ਹਵਾ ਏਸ.ਏਨ.ਤ੍ਰਿਪਾਠੀ/

ਸ਼ੈਲੇਂਦਰ

ਮੁਕੇਸ਼ ਸੰਗੀਤ ਸਮਰਾਟ ਤਾਨਸੇਨ/1962
ਝੂਟੇ ਜਮਾਨੇ ਭਰ ਕੇ ਓ.ਪੀ.ਨੈਯਰ/ਮਜਰੂਹ ਸੁਲਤਾਨਪੁਰੀ ਮੁੰਹਮਦ ਰਫੀ/ਨਿਰਾਲਾ ਦੇਵੀ ਮੁਸਾਫਿਰਖਾਨਾ/1955
ਜੀਵਨ ਜ੍ਯੋਤ ਜਲੇ ਰਵੀ/ਸ਼ਕੀਲ ਬਦਾਯੁਨੀ ਆਸ਼ਾ ਭੋੰਸਲੇ ਗ੍ਰੇਹ੍ਸਤੀ/1963
ਕਾਨ੍ਹਾ ਰੇ ਕਾਨ੍ਹਾ ਮਾਸਟਰ ਸੋਨਿਕ,ਓਮ ਪ੍ਰਕਾਸ਼ ਸ਼ਰਮਾ/ਇੰਦੀਵਰ ਲਤਾ ਮੰਗੇਸ਼ਕਰ ਟ੍ਰਕ ਡ੍ਰਾਈਵਰ/1970
ਕੁਹੂ ਕੁਹੂ ਬੋਲੇ ਕੋਯ੍ਲਿਯਾ ਆਦਿ ਨਾਰਾਯਨ ਰਾਓ/ਭਰਤ ਵਿਆਸ ਮੁੰਹਮਦ ਰਫੀ/ਲਤਾ ਮੰਗੇਸ਼ਕਰ ਸੁਵਰਨ ਸੁੰਦਰੀ/1957
ਨੈਨਾ ਹੈ ਜਾਦੂ ਭਰੇ ਕਲ੍ਯਾਣਜੀ-ਆਨੰਦਜੀ/ਭਰਤ ਵਿਆਸ ਮੁਕੇਸ਼ ਬੇਦਰਦ ਜ਼ਮਾਨਾਕਿਆ ਜਾਨੇ/1959
ਪ੍ਰੇਮ ਜੋਗਨ ਬਣ ਕੇ ਨੌਸ਼ਾਦ ਬੜੇ ਗ਼ੁਲਾਮ ਅਲੀ ਖਾਨ ਮੁਗਲ-ਏ-ਆਜ਼ਮ/

1960

ਸਜਣ ਤੋਰੀ ਪ੍ਰੀਤ ਰਾਤ ਭਰ ਕੀ ਰਵੀ/ਰਾਜੇਂਦਰ ਕ੍ਰਿਸ਼ਨ ਆਸ਼ਾ ਭੋੰਸਲੇ ਸਗਾਈ/1966

ਫਿਲਮੀ ਗੀਤ

[ਸੋਧੋ]

ਭਾਸ਼ਾਃ ਹਿੰਦੀ

[ਸੋਧੋ]
ਗੀਤ. ਫ਼ਿਲਮ ਸੰਗੀਤਕਾਰ ਗਾਇਕ
ਕੁਹੂ ਕੁਹੂ ਬੋਲੇ ਕੋਇਲਿਆ ਸੁਵਰਣ ਸੁੰਦਰੀ ਪੀ. ਆਦਿਨਾਰਾਯਣ ਰਾਓ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ
ਝੁਮਤੀ ਚਲੀ ਹਵਾ ਸੰਗੀਤ ਸਮਰਾਟ ਤਾਨਸੇਨ ਐੱਸ. ਐੱਨ. ਤ੍ਰਿਪਾਠੀ ਮੁਕੇਸ਼ (ਸਿੰਗਰ)
ਪ੍ਰੇਮ ਜੋਗਨ ਬਣ ਕੇ ਮੁਗਲ-ਏ-ਆਜ਼ਮ ਨੌਸ਼ਾਦ ਬੜੇ ਗੁਲਾਮ ਅਲੀ ਖਾਨ
ਜੀਵਨ ਜਯੋਤ ਜਲੇ ਗਰਹਿਸਤੀ ਰਵੀ (ਸੰਗੀਤਕਾਰ) ਆਸ਼ਾ ਭੋਸਲੇ
ਕਾਨ੍ਹਾ ਰੇ ਕਾਨ੍ਹਾ ਟਰੱਕ ਡਰਾਈਵਰ (1970 ਫ਼ਿਲਮ) ਸੋਨਿਕ-ਓਮੀ ਲਤਾ ਮੰਗੇਸ਼ਕਰ