ਸੌਮਿਆ ਟੰਡਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸੌਮਿਅਾ ਟੰਡਨ ਤੋਂ ਰੀਡਿਰੈਕਟ)
Jump to navigation Jump to search

ਸੌਮਿਅਾ ਟੰਡਨ ੲਿਕ ਭਾਰਤੀ ਫਿਲਮ ਅਤੇ ਟੈਲੀਵਿਜਨ ਅਦਾਕਾਰਾ ਹੈ।

ਕੈਰੀਅਰ[ਸੋਧੋ]

ਟੰਡਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਮਾਡਲਿੰਗ ਦੇ ਕੰਮ ਸ਼ੁਰੂ ਕੀਤੇ ਸਨ। ਉਹ 'ਫੈਮੀਨਾ ਕਵਰ ਗੁਲ' 2006 ਸੀ। ਉਹ ਫਿਲਮੀ ਕਾਮੇਡੀ ਸੀਰੀਅਲ ਭਾਬੀ ਜੀ ਘਰ ਪਰ ਵਿਚ ਕੰਮ ਕੀਤਾ। ਉਸਨੇ ਸਹਿ-ਹੋਸਟ ਦੇ ਤੌਰ ਤੇ ਜ਼ੋਰ ਕਾ ਝਟਕਾ ਦੀ ਮੇਜ਼ਬਾਨੀ ਕੀਤੀ। 2011 ਵਿੱਚ ਸ਼ਾਹਰੁਖ ਖਾਨ ਨਾਲ ਟੋਟਲ ਵਾੲੀਪਅਾੳੁਟ ਖੇਡ ਵਿਚ ਕੰਮ ਕੀਤਾ ਹੈ।[1][2][3]  ਇਸਨੇ ਤਿੰਨ ਸੀਜ਼ਨਾਂ ਲਈ ਡਾਂਸ ਇੰਡੀਆ ਡਾਂਸ ਦੀ ਮੇਜ਼ਬਾਨੀ ਕੀਤੀ, ਜਿਸ ਦੇ ਲਈ ਉਨ੍ਹਾਂ ਨੂੰ "ਬੇਸਟ ਐਂਕਰ" ਪੁਰਸਕਾਰ ਵੀ ਮਿਲਿਆ ਹੈ। ਇਸਨੇ ਤਿੰਨ ਸੀਜ਼ਨਾਂ ਲਈ ਡੌਰਕ ਓ ਬਰਾਇਨ ਦੇ ਨਾਲ ਬੋੂਰਿਨਵੀਟਾ ਕੁਇਜ਼ ਮੁਕਾਬਲੇ ਦੀ ਮੇਜ਼ਬਾਨੀ ਕੀਤੀ।[4] ਇਸਨੇ ਇਮਤਿਆਜ਼ ਅਲੀ ਦੀ ਫਿਲਮ ਜਬ ਵੀ ਮੇਟ  ਜਿਸ ਵਿਚ ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ ਹਨ। ਇਸਨੇ ੲਿਸ ਵਿਚ ਰੂਪ ਦਾ ਕਿਰਦਾਰ ਨਿਭਾੲਿਅਾ ਹੈ।[5] ਉਸ ਨੇ ਤਿੰਨ ਸੀਜ਼ਨਾ ਲਈ ਐਲ.ਜੀ. ਮੱਲਿਕਾ-ਏ-ਕਿਚਨ ਦੀ ਮੇਜ਼ਬਾਨੀ ਵੀ ਕੀਤੀ।

2015 ਵਿੱਚ, ਟੰਡਨ ਨੇ ਕਾਮੇਡੀ ਸੀਰੀਅਲ ‘ਭਾਬੀ ਜੀ ਘਰ ਪਰ ਹੈ’ ਵਿੱਚ ਅਨੀਤਾ ਦੀ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ। ਉਹ ਇਸ ਸੀਰੀਅਲ ਤੋਂ "ਗੋਰੀ ਮੇਮ" ਵਜੋਂ ਵੀ ਜਾਣੀ ਜਾਂਦੀ ਹੈ। 2018 ਵਿੱਚ, ਉਸ ਨੇ ਕਲਰਜ਼ ਟੀ.ਵੀ. ‘ਤੇ ​​‘ਮਨੋਰੰਜਨ ਕੀ ਰਾਤ ਸੀਜ਼ਨ 2’ ਦੀ ਮੇਜ਼ਬਾਨੀ ਕੀਤੀ।

ਮੁੱਢਲਾ ਜੀਵਨ[ਸੋਧੋ]

ਟੰਡਨ ਉੱਜੈਨ ਵਿੱਚ ਵੱਡੀ ਹੋਈ, ਜਿੱਥੇ ਉਸਨੇ ਆਪਣੀ ਗ੍ਰੈਜੂਏਸ਼ਨ ਵੀ ਪੂਰੀ ਕੀਤੀ।

ਨਿੱਜੀ ਜੀਵਨ[ਸੋਧੋ]

ਟੰਡਨ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨ ਤੋਂ ਬਹੁਤ ਝਿਜਕਦੀ ਹੈ। 2016 ਵਿੱਚ, ਉਸ ਨੇ ਆਪਣੇ ਬੁਆਏਫ੍ਰੈਂਡ ਸੌਰਭ ਦੇਵੇਂਦਰ ਸਿੰਘ ਨਾਲ ਵਿਆਹ ਕਰਵਾਇਆ। ਵਿਆਹ ਤੋਂ ਪਹਿਲਾਂ, ਟੰਡਨ ਨੇ ਉਸ ਨੂੰ 10 ਸਾਲਾਂ ਦਾ ਸਮਾਂ ਦਿੱਤਾ ਸੀ। ਉਹ ਆਪਣੀ ਤੰਦਰੁਸਤੀ ਲਈ ਅਕਸ਼ੇ ਕੁਮਾਰ ਤੋਂ ਪ੍ਰੇਰਿਤ ਹੈ। ਉਹ ਵੱਖ ਵੱਖ ਸਟਾਈਲ ਦੇ ਕੱਪੜੇ ਪਾਉਣਾ ਪਸੰਦ ਕਰਦੀ ਹੈ।

2019 ਵਿੱਚ, ਟੰਡਨ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ।

ਫ਼ਿਲਮੋਗ੍ਰਾਫੀ[ਸੋਧੋ]

ਫ਼ਿਲਮਾਂ[ਸੋਧੋ]

ਫ਼ਿਲਮ ਨਾਂ ਭੂਮਿਕਾ ਸਾਲ ਨੋਟਸ ਹਵਾਲੇ
ਜਬ ਵੀ ਮੈਟ ਰੂਪ 2007 ਕਰੀਮਾ ਕਪੂਰ ਦੀ ਭੈਣ [6]

ਟੈਲੀਵਿਜ਼ਨ[ਸੋਧੋ]

ਸੌਮਿਆ। ਨੇ ਆਪਣਾ ਕੈਰੀਅਰ ‘ਐਸਾ ਦੇਸ ਹੈ ਮੇਰਾ’ ਅਤੇ ਲਗਾਤਾਰ ਕਈ ਟੀ.ਵੀ. ਸ਼ੋਅਜ਼ ਨਾਲ ਸ਼ੁਰੂਆਤ ਕੀਤੀ।[6][7]

ਸ਼ੋਅ ਨਾਂ ਭੂਮਿਕਾ ਸਾਲ
ਐਸਾ ਦੇਸ ਹੈ ਮੇਰਾ ਰਸਟੀ ਦਿਓਲ 2006
ਮੇਰੀ ਆਵਾਜ਼ ਕੋ ਮਿਲ ਗਈ ਰੌਸ਼ਨੀ ਰੀਆ ਸਾਹਨੀ 2007-2008
ਬੌਰਨਵੀਟਾ ਕੁਇਜ਼ ਕਾਂਨਟੈਸਟ (ਸੀਜ਼ਨ 1, 2 ਅਤੇ 3) ਮੇਜ਼ਬਾਨ 2011 - 2014
ਮੱਲਿਕਾ-ਏ-ਕਿੱਚਨ (ਸੀਜ਼ਨ 2, 3 ਅਤੇ 4) ਮੇਜ਼ਬਾਨ 2010-2013
ਕਾਮੇਡੀ ਸਰਕਸ ਕੇ ਤਾਨਸੇਨ ਮੇਜ਼ਬਾਨ 2011
ਜ਼ੋਰ ਕਾ ਝਟਕਾ: ਟੋਟਲ ਵਾਈਪਆਊਟ ਮੇਜ਼ਬਾਨ 2011
ਡਾਂਸ ਇੰਡਿਆ ਡਾਂਸ (ਸੀਜ਼ਨ 1, 2 ਅਤੇ 3) ਮੇਜ਼ਬਾਨ 2009-12
ਕਾਮੇਡੀ ਨਾਈਟਸ ਵਿਦ ਕਪਿਲ (ਸਾਇਨਾ ਨੇਹਵਾਲ ਐਪੀਸੋਡ) ਖ਼ਾਸ ਪੇਸ਼ਕਾਰੀ 2014
ਭਾਬੀ ਜੀ ਘਰ ਪਰ ਹੈਂ! ਅਨੀਤਾ ਵਿਭੂਤੀ ਨਰਾਇਣ ਮਿਸ਼ਰਾ ਮਾਰਚ 2015–ਵਰਤਮਾਨ
ਇੰਟਰਟੇਨਮੈਂਟ ਕੀ ਰਾਤ ਮੇਜ਼ਬਾਨ 2018

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]