ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅੱਠ ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਖਡੂਰ ਸਾਹਿਬ ਦੀ ਪਾਕ ਪਵਿੱਤਰ ਧਰਤੀ ’ਤੇ ਸਥਾਪਿਤ ਸ੍ਰੀ ਗੁਰੂ ਅੰਗਦ ਦੇਵ ਕਾਲਜ ਅਨੁਸ਼ਾਸਨੀ ਅਤੇ ਮਿਆਰੀ ਵਿੱਦਿਆ ਦੇ ਉਦੇਸ਼ ਨੂੰ ਲੈ ਕੇ ਅਕਾਦਮਿਕਤਾ ਦੇ ਖੇਤਰ ਵਿੱਚ ਅੱਗੇ ਵਧ ਰਿਹਾ ਹੈ। ਖਡੂਰ ਸਾਹਿਬ ਦੀ ਪਾਵਨ ਧਰਤੀ ’ਤੇ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿੱਪੀ ਦਾ ਦੈਵੀ ਗਿਆਨ ਪ੍ਰਗਟ ਕੀਤਾ ਅਤੇ ਮੱਲ ਅਖਾੜੇ ਦੀ ਸਥਾਪਨਾ ਕੀਤੀ ।ਇਸੇ ਪਵਿੱਤਰ ਧਰਤੀ ’ਤੇ ਬਾਬਾ ਉੱਤਮ ਸਿੰਘ ਜੀ ਦੀ ਸਰਪ੍ਰਸਤੀ ਹੇਠ ਸੰਨ 1970 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੀ ਸਥਾਪਨਾ ਕੀਤੀ ਗਈ ।ਵਰਤਮਾਨ ਸਮੇਂ ਵਿੱਚ ਇਹ ਸੰਸਥਾ ਮਾਣਯੋਗ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਅਧੀਨ ਸੁਚੱਜੀ ਅਕਾਦਮਿਕਤਾ ਦੇ ਨਵੀਨ ਪ੍ਰਤਿਮਾਨ ਸਿਰਜ ਰਹੀ ਹੈ ।ਇਸ ਕਾਲਜ ਦੀ ਸ਼ੁਰੂਆਤ ਬੀ.ਏ. ਪੱਧਰ ਤੱਕ ਆਰਟਸ ਵਿਸ਼ਿਆਂ ਵਿੱਚ ਹੋਈ ਸੀ ਪਰ ਵਰਤਮਾਨ ਸਮੇਂ ਵਿੱਚ ਮਹਾਂਪੁਰਖ ਬਾਬਾ ਸੇਵਾ ਸਿੰਘ ਜੀ ਦੀ ਦੂਰ ਅੰਦੇਸ਼ੀ ਸਦਕਾ ਕਾਲਜ ਵਿੱਚ ਅਕਾਦਮਿਕਤਾ ਦੀ ਹਰੇਕ ਦਿਸ਼ਾ (ਸਟਰੀਮ) ਨਾਲ ਸਬੰਧਿਤ ਡਿਗਰੀਆਂ ਅਤੇ ਕੋਰਸ ਚੱਲ ਰਹੇ ਹਨ ।ਪੋਸਟ ਗ੍ਰੈਜੂਏਟ ਪੱਧਰ ’ਤੇ ਐਮ. ਏ. ਪੰਜਾਬੀ, ਐਮ. ਐਸ. ਸੀ. (ਆਈ.ਟੀ) ਤੇ ਪੀ. ਜੀ. ਡੀ. ਸੀ. ਏ.,  ਗ੍ਰੈਜੂਏਟ ਪੱਧਰ ’ਤੇ ਬੀ. ਏ., ਬੀ.ਐੱਸ. ਸੀ. (ਨਾਨ ਮੈਡੀਕਲ, ਕੰਪਿਊਟਰ ਸਾਇੰਸ, ਇਕਨਾਮਿਕਸ), ਬੀ.ਐਸ.ਸੀ (ਆਈ.ਟੀ), ਬੀ.ਐਸ.ਸੀ. (ਫੈਸ਼ਨ ਡਿਜਾਈਨਿੰਗ), ਬੀ.ਸੀ.ਏ., ਬੀ.ਬੀ.ਏ., ਅਤੇ ਬੀ. ਕਾਮ. ਦੀਆਂ ਡਿਗਰੀਆਂ ਵੀ ਕਰਵਾਈਆਂ ਜਾ ਰਹੀਆਂ ਹਨ। ਕਿੱਤਾ ਮੁਖੀ ਕੋਰਸਾਂ ਵਿੱਚ ਇਲੈਕਟ੍ਰੀਸ਼ੀਨ, ਆਰ.ਏ.ਸੀ (ਰੈਫਰੀਜਿਰੇਸ਼ਨ ਅਤੇ ਏਅਰ ਕੰਡੀਸ਼ਨਿੰਗ), ਡੀ.ਸੀ.ਏ. ਅਤੇ ਸiਟੱਚਿੰਗ ਐਂਡ ਟੇਲਰਿੰਗ ਚੱਲ ਰਹੇ ਹਨ। ਮਾਣ ਵਾਲੀ ਗੱਲ ਇਹ ਹੈ ਕਿ ਕਾਲਜ ਕੋਲ ਸ਼ਾਨਦਾਰ ਦਿੱਖ ਵਾਲੀ ਇਮਾਰਤ ਤੋਂ ਇਲਾਵਾ ਦੋ ਕੰਪਿਊਟਰ ਲੈਬ, ਫਿਜ਼ਿਕਸ ਲੈਬ, ਕੈਮਿਸਟਰੀ ਲੈਬ, ਫੈਸ਼ਨ ਡਿਜ਼ਾਈਨਿੰਗ ਅਤੇ ਹੋਮ ਸਾਇੰਸ ਲੈਬਜ਼ ਦਾ ਪ੍ਰਬੰਧ ਹੈ।[1]==ਹਵਾਲੇ==

  1. Nishan e sikhi Charitable Trust. khadur sahib