ਸਮੱਗਰੀ 'ਤੇ ਜਾਓ

ਸੰਗਰਾਣਾ ਸਾਹਿਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੰਗਰਾਣਾ ਸਾਹਿਬ ਅੰਮ੍ਰਿਤਸਰ ਜ਼ਿਲੇ ਦਾ ਇੱਕ ਪਿੰਡ ਹੈ। ਜੋ ਅੰਮ੍ਰਿਤਸਰ ਤੋਂ ਲਗਭਗ ਇੱਕ ਕਿਲੋਮੀਟਰ ਦੂਰੀ ਤੇ ਸਥਿਤ ਹੈ।

ਇਤਿਹਾਸ

[ਸੋਧੋ]

ਇਸ ਪਿੰਡ ਦਾ ਇਤਿਹਾਸ ਸਿੱਖ ਧਰਮ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨਾਲ ਜੁੜਿਆ ਹੋਇਆ ਹੈ। 1628 ਵਿੱਚ ਅੰਮ੍ਰਿਤਸਰ ਤੋਂ ਬਾਹਰ ਸਿੱਖ ਸ਼ਿਕਾਰ ਖੇਡ ਰਹੇ ਸਨ, ਅਤੇ ਕੁਝ ਹੀ ਦੂਰੀ ਤੇ ਸ਼ਾਹਜਹਾਂ ਦੇ ਸਪਾਹੀ ਵੀ ਸ਼ਿਕਾਰ ਖੇਡ ਰਹੇ ਸਨ। ਸ਼ਿਕਾਰ ਸਮੇਂ ਮੁਗਲ ਫੋਜਾਂ ਦਾ ਬਾਜ਼ ਉੱਡ ਕੇ ਸਿੱਖਾਂ ਕੋਲ ਆ ਗਿਆ। ਉਹਨਾ ਨੇ ਬਾਜ਼ ਵਾਪਸ ਦੇਣ ਤੋਂ ਜਵਾਬ ਦੇ ਦਿੱਤਾ। ਇਸ ਗੱਲ ਉੱਪਰ ਦੋਨਾ ਫੋਜਾਂ ਵਿੱਚ ਲੜਾਈ ਹੋ ਗਈ ਅਤੇ ਇਹ ਲੜਾਈ ਯੁੱਧ ਦੇ ਰੂਪ ਵਿੱਚ ਬਦਲ ਗਈ। ਮੁਗਲ ਫੋਜਾਂ ਦੀ ਅਗਵਾਈ ਮੁਖਲਸ ਖਾਂ ਕਰ ਰਿਹਾ ਸੀ। ਸਿੱਖ ਫੋਜਾਂ ਦੀ ਅਗਵਾਈ ਭਾਈ ਬਿਧੀਚੰਦ, ਪੈਂਦੇ ਖਾਂ ਕਰ ਰਹੇ ਸਨ। ਇਸ ਲੜਾਈ ਵਿੱਚ ਸਿੱਖ ਫੋਜਾਂ ਦੀ ਜਿੱਤ ਹੋਈ। ਮੁਗਲ ਮੁਗਲ ਆਗੂ ਮੁਖਲਸ ਖਾਂ ਦੀ ਮੋਤ ਹੋਈ। ਜੋ ਸਿੱਖ ਸ਼ਹੀਦ ਹੋਏ ਉਹਨਾ ਦੀ ਯਾਦ ਵਿੱਚ ਗੁਰੂਦੁਆਰਾ ਬਣਾਇਆ ਗਿਆ ਅਤੇ ਇਸ ਨੂੰ ਸੰਗਰਾਣਾ ਸਹਿਬ। ਇੱਥੇ ਹੀ ਤੇਰਾਂ ਸ਼ਹੀਦ ਸਿੱਖਾਂ ਦਾ ਸਸਕਾਰ ਕੀਤਾ ਗਿਆ ਅਤੇ ਮੁਗਲ ਸਿਪਾਹੀਆਨੂੰ ਦਫਨਾਇਆ ਗਿਆ। ਇੱਥੇ ਹਰ ਸਾਲ ਜੇਠ ਦੀ ਪੂਰਨਮਾਸੀ ਨੂੰ ਦੀਵਾਨ ਲਗਦਾ ਹੈ। ਗੁਰੁਦੁਆਰੇ ਦੇ ਆਸੇ ਪਾਸੇ ਵਸੋਂ ਵਧਣ ਕਾਰਨ ਪਿੰਡ ਬਣ ਗਿਆ।

ਹਵਾਲੇ

[ਸੋਧੋ]