ਸਮੱਗਰੀ 'ਤੇ ਜਾਓ

ਸੰਤ ਇੰਦਰ ਸਿੰਘ ਚਕਰਵਰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਤ ਇੰਦਰ ਸਿੰਘ ਚਕਰਵਰਤੀ (1 ਜਲਾਈ 1904 - 7 ਮਾਰਚ 1971) ਇੱਕ ਸਰਬਾਂਗੀ ਲੇਖਕ ਹੈ।

ਜੀਵਨ

[ਸੋਧੋ]

ਉਹ ਪੱਤਰਕਾਰ, ਕਵੀ,ਨਾਟਕਕਾਰ, ਨਾਵਲਕਾਰ ਤੇ ਆਲੋਚਕ ਹੈ। ਉਹ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਵਿਚਾਰਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਅਤੇ ਸਾਲ ਪ੍ਰੀਤਨਗਰ ਵਿੱਚ ਰਿਹਾ। ਇਥੇ ਰਹਿੰਦਿਆਂ ਹੀ ਉਸ ਨੇ ਇਕਾਂਗੀ ਸੰਗ੍ਰਹਿ 'ਪੂਰਬ ਪੱਛਮ' ਤੇ ਪੂਰਾ ਨਾਟਕ 'ਪ੍ਰੀਤ ਪੈਗਬਰ' ਲਿਖੇ।[1] ਇੰਦਰ ਸਿੰਘ ਚਕਰਵਰਤੀ ਨੇ ਨਾਟਕ ਤੋ ਬਾਅਦ 'ਮਾਲਵੇਂਦਰ' ਮਹਾਂਕਾਵਿ ਦੀ ਵੀ ਰਚਨਾ ਕੀਤੀ। ਇਸ ਵਿੱਚ ਸੰਤ ਜੀ ਨੇ ਆਜ਼ਾਦੀ ਦੇ ਸਗਰਾਮ ਦੇ ਪਰਮ ਨੇਤਾ ਸਤਿਗੁਰੂ ਰਾਮ ਸਿੰਘ ਜੀ ਦਾ ਜੀਵਨ ਬਿਰਤਾਂਤ ਸੰਕਲਿਤ ਕੀਤਾ ਹੈ।[2]

ਇਸ ਬਾਰੇ ਡਾ. ਦਰਦੀ ਦੇ ਸ਼ਬਦ- "ਚਕਰਵਰਤੀ ਜੀ ਨੇ ਇਤਿਹਾਸ ਨੂੰ ਨਿਪਟ ਕਵਿਤਾ ਨਹੀਂ ਬਣਾ ਘੱਤਿਆ, ਨਾ ਹੀ ਕਵਿਤਾ ਨੂੰ ਨਿਪਟ ਇਤਿਹਾਸ।" ਦੇਵਿਦੰਰ ਸਤਿਆਰਥੀ ਦੇ ਸ਼ਬਦਾਂ ਵਿਚ- "ਇਸ ਮਹਾਂਕਾਵਿ ਵਿੱਚ ਸਾਡੇ ਦੇਸ਼ ਦੀ ਸੁਤੰਤਰਤਾ ਦਾ ਸੁਪਨਾ ਵੇਖਨ ਵਾਲੇ ਇੱਕ ਆਦਿ ਪੁਰਖ ਦੀ ਜੀਵਨ ਕਥਾ ਪੇਸ਼ ਕੀਤੀ ਗਈ ਹੈ।"

ਮਿਸਾਲ

[ਸੋਧੋ]

ਰਾਜਹੰਸ ਜਿਉਂ ਧੌਣ ਤੇ,ਮਸਤ ਮਤੰਗ ਜਿਉਂ ਹਾਲ।
ਥਰ ਹਰ ਧਰਤੀ ਕੰਬਦੀ,ਰਖਣ ਪੈਰ ਸੰਭਾਲ।
ਉਚਾ ਲੰਮਾ ਕੰਦ ਇਉਂ,ਸਰੂ ਜਿਵੇਂ ਇਕਸਾਰ।
ਗਰਦਨ ਲੰਮੀ ਸਵਾ ਗਿੱਠ, ਦੀਰਘ ਨੇਣ ਅਧਾਰ।[3]

ਰਚਨਾਵਾਂ

[ਸੋਧੋ]

ਇਕਾਂਗੀ ਸੰਗ੍ਰਹਿ

[ਸੋਧੋ]

ਪੂਰਬ ਪੱਛਮ(ਸੁਧਾਰਕ, ਅਨਾਰਕਲੀ, ਕੈਦੀ, ਦੇਸ਼ ਪੂਜਾ, ਸਾਹੀ ਕੈਦੀ, ਗਊਦਾਨ)

ਨਾਟਕ

[ਸੋਧੋ]

ਪ੍ਰੀਤ ਪੈਗ਼ੰਬਰ

ਮਹਾਂਕਾਵਿ

[ਸੋਧੋ]

ਮਾਲਵੇਂਦਰ

ਨਾਵਲ

[ਸੋਧੋ]

ਬੀਤ ਰਾਗ, ਅੜਬੰਗੀ, ਜੈ

ਕਹਾਣੀ ਸੰਗਰਹਿ

[ਸੋਧੋ]

ਸਤਨਾਜਾ[4][5]

ਚਕਰਵਰਤੀ ਨੇ 'ਮਾਲਵੇਂਦਰ' ਤੋਂ ਪਿੱਛੋਂ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਸੰਬੰਧੀ 'ਹਿੰਦ ਦੀ ਚਾਦਰ' ਨਾਂ ਦੇ ਮਹਾਂਕਾਵਿ ਦੀ ਰਚਨਾ ਕੀਤੀ। ਉਹਨਾਂ ਦੀ ਅਣਪ੍ਰਕਾਸ਼ਿਤ ਰਚਨਾ 'ਕਾਰਲ ਮਾਰਕਸ' ਦੇ ਜੀਵਨ ਨਾਲ ਵੀ ਸੰਬੰਧਿਤ ਹੈ।[6]

ਹਵਾਲੇ

[ਸੋਧੋ]
  1. ਪੰਜਾਬੀ ਸਾਹਿਤ ਦਾ ਇਤਿਹਾਸ (ਆਧੁਨਿਕ ਕਾਲ),ਭਾਸ਼ਾ ਵਿਭਾਗ ਪਟਿਆਲਾ,ਪੰਨਾ 124-25
  2. ਪ੍ਰੋ.ਕਿਰਪਾਲ ਸਿੰਘ ਕਸੇਲ, ਡਾ ਪਰਮਿੰਦਰ ਸਿੰਘ, ਡਾ ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਸ, ਲਾਹੋਰ ਬੂੱਕ ਡਿਪੂਛਾਪ 2-ਲਾਜਪਤ ਰਾਏ ਮਾਰਕਿਟ, ਲੁਧਿਆਣਾ ਪੰਨਾ 468
  3. ਪੰਜਾਬੀ ਸਾਹਿਤ ਦਾ ਇਤਿਹਾਸ(ਆਧੁਨਿਕਕਾਲ),ਭਾਸ਼ਾ ਵਿਭਾਗ,ਪਟਿਆਲਾ,ਪੰਨਾ 206
  4. ਸੰ.ਜੋਗਿੰਦਰ ਸਿੰਘ ਰਮਦੇਵ,ਪੰਜਾਬੀ ਲਿਖਾਰੀ ਕੋਸ਼, ਨਿਊ ਬੁੱਕ ਕੰਪਨੀ, ਜਲੰਧਰ, ਪੰਨਾ ਨੰ.38,1964
  5. ਪ੍ਰੋ. ਕ੍ਰਿਪਾਲ ਸਿੰਘ ਕਸੇਲ, ਡਾ. ਪ੍ਰਮਿੰਦਰ ਸਿੰਘ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਲਹੌਰ ਬੁੱਕ ਸ਼ਾਪ ਡਿਪੂੁ,ਲੁਧਿਆਣਾ,ਪੰਨਾ ਨੰ.531.2009
  6. ਪ੍ਰੋ. ਕਿਰਪਾਲ ਸਿੰਘ ਕਸੇਲ,ਡਾ ਪਰਮਿੰਦਰ ਸਿੰਘ, ਡਾ ਗੋਬਿਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ,ਲਾਹੋਰ ਬੂੱਕ ਡਿਪੂ,ਲੁਧਿਆਣਾ,2009,ਪੰਨਾ 468