ਸੰਤ ਤੁਕਾਰਾਮ (ਫ਼ਿਲਮ)
ਸੰਤ ਤੁਕਾਰਾਮ | |
---|---|
ਨਿਰਦੇਸ਼ਕ | ਵਿਸ਼ਨੂੰਪੰਤ ਗੋਬਿੰਦ ਦਾਮਲੇ ਸ਼ੇਖ਼ ਫੱਤੇਲਾਲ |
ਲੇਖਕ | ਸ਼ਿਵਰਾਮ ਵਾਸ਼ੀਕਰ |
ਸਿਤਾਰੇ | ਵਿਸ਼ਨੂੰਪੰਤ ਪਗਨੀਸ ਗੌਰੀ ਭਗਵਤ B. Nandrekar |
ਸਿਨੇਮਾਕਾਰ | V. Avadho |
ਸੰਗੀਤਕਾਰ | ਕੇਸ਼ਵਰਾਓ ਭੋਲੇ |
ਪ੍ਰੋਡਕਸ਼ਨ ਕੰਪਨੀ | ਪ੍ਰਭਾਤ ਫ਼ਿਲਮ ਕੰਪਨੀ |
ਰਿਲੀਜ਼ ਮਿਤੀ | 12 ਦਸੰਬਰ 1936[1] |
ਮਿਆਦ | 131 ਮਿੰਟ |
ਦੇਸ਼ | ਭਾਰਤ |
ਭਾਸ਼ਾ | ਮਰਾਠੀ |
ਸੰਤ ਤੁਕਾਰਾਮ (ਮਰਾਠੀ: संत तुकाराम) 1936 ਮਰਾਠੀ ਫ਼ਿਲਮ ਹੈ, ਜਿਸਦੀ ਨਿਰਮਾਤਾ ਪ੍ਰਭਾਤ ਫ਼ਿਲਮ ਕੰਪਨੀ ਹੈ[2] ਅਤੇ ਇਹ ਸਤਾਰਹਵੀਂ ਸਦੀ ਦੇ ਇੱਕ ਮਹਾਨ ਸੰਤ ਕਵੀ ਅਤੇ ਭਗਤੀ ਅੰਦੋਲਨ ਦੇ ਇੱਕ ਪ੍ਰਮੁੱਖ ਥੰਮ ਤੁਕਾਰਾਮ (1577–1650) ਦੇ ਜੀਵਨ ਤੇ ਅਧਾਰਿਤ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਵੀ ਦਾਮਲੇ ਅਤੇ ਐੱਸ ਫੱਤੇਲਾਲ ਨੇ ਕੀਤਾ ਸੀ ਅਤੇ ਵਿਸ਼ਨੂੰਪੰਤ ਪਗਨੀਸ ਨੇ ਸੰਤ ਦੀ ਭੂਮਿਕਾ ਨਿਭਾਈ।
ਸੰਤ ਤੁਕਾਰਾਮ ਇੱਕ ਮਹਾਨ ਭਾਰਤੀ ਫ਼ਿਲਮ ਮੰਨੀ ਜਾਂਦੀ ਹੈ। ਇਹ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਫ਼ਿਲਮ ਸੀ। ਇਹ ਵੇਨਿਸ ਫਿਲਮ ਫੈਸਟੀਵਲ ਵਿਖੇ ਵਿਸ਼ਵ ਦੇ ਤਿੰਨ ਵਧੀਆ ਫ਼ਿਲਮਾਂ ਵਿੱਚੋਂ ਇੱਕ ਕਢੀ ਗਈ ਸੀ[1] ਅਤੇ ਹੋਰ ਇੰਟਰਨੈਸ਼ਨਲ ਫ਼ਿਲਮ ਤਿਉਹਾਰਾਂ ਵੀ ਵਿੱਚ ਵਿਖਾਈ ਗਈ ਸੀ। ਇਸ ਨੂੰ ਹੱਦੋਂ ਪਾਰ ਸਫਲਤਾ ਮਿਲੀ ਸੀ ਅਤੇ ਇਸਨੇ ਬਾਕਸ ਆਫਿਸ ਦੇ ਸਭ ਰਿਕਾਰਡ ਤੋੜ ਦਿੱਤੇ ਸਨ ਅਤੇ ਇੱਕ ਹੀ ਥੀਏਟਰ ਵਿੱਚ ਇੱਕ ਸਾਲ ਤੋਂ ਵੱਧ ਲਈ ਚੱਲਣ ਵਾਲੀ ਪਹਿਲੀ ਭਾਰਤੀ ਫ਼ਿਲਮ ਬਣ ਨਿੱਬੜੀ। ਇਹ ਪ੍ਰਭਾਤ ਦੀ ਅਤੇ ਪਾਗਨੀਸ ਦੀ ਸਭ ਤੋਂ ਮਸ਼ਹੂਰ ਫ਼ਿਲਮ ਸੀ।
ਹਵਾਲੇ
[ਸੋਧੋ]- ↑ 1.0 1.1 "100 years of cinema: Shyam Benegal lists his top five films". Rediff.com. 8 May 2012. Retrieved 10 April 2013.
- ↑ http://www.bhaskar.com/news/c-58-1788526-3717570.html