ਸੰਤ ਬਾਬਾ ਠਾਕੁਰ ਸਿੰਘ ਜੀ ਖ਼ਾਲਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਤ ਬਾਬਾ ਠਾਕੁਰ ਸਿੰਘ ਜੀ (1915-2004) ਸਿੱਖ ਪੰਥ ਦੀ ਸਿਰਮੌਰ ਸੰਪ੍ਰਦਾ ਦਮਦਮੀ ਟਕਸਾਲ ਦੇ ਕਾਰਜਕਾਰੀ ਮੁਖੀ ਸਨ।ਸਾਧਾਰਨ ਜਿਹੇ ਪਰਿਵਾਰ ਵਿਚੋਂ ਜਨਮ ਲੈ ਕੇ ਅਧਿਆਤਮਿਕ ਅਨੁਭਵ ਦੀ ਪ੍ਰਾਪਤੀ ਲਈ "ਸ਼ਬਦ ਗੁਰੂ" ਦੇ ਅਧੀਨ ਹੋ ਕੇ 1945 ਵਿੱਚ ਦਮਦਮੀ ਟਕਸਾਲ ਜੱਥਾ ਭਿੰਡਰਾਂ ਵਿ੍ਚ ਸ਼ਾਮਿਲ ਹੁੰਦੇ ਹਨ।ਦਮਦਮੀ ਟਕਸਾਲ ਦੇ 12ਵੇਂ ਮੁੱਖੀ ਸੰਤ ਗਿਆਨੀ ਗੁਰਬਚਨ ਸਿੰਘ ਦੇ 22 ਸਾਲ ਗੜਵਈ ਰਹਿਣ ਤੋਂ ਬਆਦ ਸੰਤ ਗਿਆਨੀ ਕਰਤਾਰ ਸਿੰਘ ਨਾਲ ਮਹਿਤਾ(ਅਮਿ੍ੰਤਸਰ) ਆ ਜਾਂਦੇ ਹਨ ਅਤੇ ਇਨ੍ਹਾਂ ਦੇ ਅਕਾਲ ਚਲਾਣੇ ਤੋਂ ਉਪਰੰਤ ਭਾਈ ਜਰਨੈਲ ਸਿੰਘ ਨੂੰ ਟਕਸਾਲ ਦਾ ਮੁੱਖੀ ਚੁਣਦੇ ਹਨ।1982 ਵਿੱਚ ਧਰਮ ਯੁੱਧ ਮੋਰਚੇ ਦੇ ਸ਼ੁਰੂ ਹੋਣ ਦੇ ਨਾਲ ਹੀ ਟਕਸਾਲ ਦਾ ਪ੍ਰਬੰਧ ਬਾਬਾ ਜੀ ਸੰਭਾਲਦੇ ਹਨ।ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪੁਨਰ-ਉਸਾਰੀ,ਗੁਰਦੁਆਰਾ ਸ਼ਹੀਦ ਗੰਜ ਬੀ-ਬਲਾਕ ਦੀ ਉਸਾਰੀ,ਸਹੀਦ ਸਿੰਘਾਂ ਦੇ ਪਰਿਵਾਰਾਂ ਦੀ ਸੇਵਾ,ਪੰਥ ਨੂੰ ਇਕਜੁਟ ਰਖੱਣਾ ਆਦਿ ਇਹਨਾਂ ਦੇ ਪ੍ਰਮੁੱਖ ਯੋਗਦਾਨ ਹਨ।ਸਮਕਾਲੀ ਸਿੱਖ ਇਤਿਹਾਸ ਦੇ ਧਾਰਮਿਕ ਸੁਧਾਰ ਦੀ ਸ਼ਿਖ਼ਰ ਸਿੰਘ ਸਭਾ ਲਹਿਰ ਤੋਂ ਲੈ ਕੇ ਸ਼ੋਮਣੀ ਗੁਰਦੁਆਰਾ ਪ੍ਰਬਧਕ ਕਮੇਟੀ,ਸ਼ੋਮਣੀ ਅਕਾਲੀ ਦਲ ਦਾ ਬਣਨਾ,1947 ਦੀ ਵੰਡ ਤੋਂ ਪੰਜਾਬੀ ਸੂਬੇ ਦਾ ਸੰਘਰਸ਼,ਆਪ੍ਰੇਸ਼ਨ ਬਲੂ ਸਟਾਰ ਤੋਂ ਬਲੈਕ ਥੰਡਰ ਤੱਕ ਦੀਆਂ ਘਟਨਾਵਾਂ ਦਾ ਗਵਾਹ ਬਾਬਾ ਜੀ ਦਾ ਜੀਵਨ ਆਪ ਹੈ।

ਮੁੱਢਲਾ ਜੀਵਨ:ਸੰਤ ਬਾਬਾ ਠਾਕੁਰ ਸਿੰਘ ਜੀ ਦਾ ਜਨਮ 1915 ਈਚੋਗਿਲ ਪਿੰਡ,ਲਾਹੌਰ (ਪਾਕਿਸਤਾਨ) ਵਿਖੇ ਹੁੰਦਾ ਹੈ।ਆਪ ਜੀ ਦੇ ਪਿਤਾ ਬਾਬਾ ਬਹਾਦਰ ਸਿੰਘ ਤੇ ਮਾਤਾ ਪ੍ਰੇਮ ਕੌਰ ਗੁਰਬਾਣੀ ਪੜਦਿਆਂ,ਨਾਮ ਸਿਮਰਨ ਕਰਦਿਆਂ ਜੀਵਨ ਬਤੀਤ ਕਰਦੇ ਸਨ।ਬਾਬਾ ਠਾਕੁਰ ਸਿੰਘ ਜੀ ਦੇ 3 ਭਰਾ,2 ਭੈਣਾਂ ਸਨ।ਬਾਬਾ ਬਹਾਦਰ ਸਿੰਘ ਗੁਰਬਾਣੀ ਪੜਦਿਆਂ ਵੈਰਾਗ ਅਵਸਥਾ ਵਿੱਚ ਜਾਂਦੇ ਸਨ ਅਤੇ ਬਾਲ ਅਵਸਥਾ ਵਿੱਚ ਰਹਿ ਰਹੇ ਬਾਬਾ ਠਾਕੁਰ ਸਿੰਘ ਪਿਤਾ ਜੀ ਨੂੰ ਇਸ ਅਵਸਥਾ ਸੰਬੰਧੀ ਪੁਛਦੇ ਤਾਂ ਪਿਤਾ ਜੀ ਦਾ ਇਹ ਜਵਾਬ ਕਿ 'ਇਹ ਵੈਰਾਗ ਗੁਰਬਾਣੀ ਪੜਣ ਨਾਲ ਆਉਂਦਾ ਹੈ' ਉਹਨਾਂ ਦਾ ਮਨ ਨੂੰ ਪ੍ਰਭਾਵਿਤ ਕਰ ਜਾਂਦਾ ਹੈ।ਇਸ ਤੋਂ ਬਾਅਦ ਉਹ ਗੁਰਬਾਣੀ ਪੜਣਾ ਸ਼ੁਰੂ ਕਰ ਦਿੰਦੇ ਹਨ।ਉਹ ਪਸ਼ੂਆਂ ਨੂੰ ਚਰਾਉਣ ਵੇਲੇ ਉਹਨਾਂ ਨੂੰ ਕਦੇ ਵੀ ਡਾਂਗ-ਸੋਟੀ ਨਹੀਂ ਸੀ ਮਾਰਦੇ,ਸਗੋਂ ਪਰਨੇ ਨਾਲ ਹੀ ਮੋੜਦੇ ਹੁੰਦੇ ਸੀ।ਮਨ ਦੀ ਗੰਭੀਰਤਾ ਤੇ ਗੁਰਬਾਣੀ ਨਾਲ ਅਥਾਹ ਪ੍ਰੇਮ ਉਹਨਾਂ ਨੂੰ ਬਾਕੀ ਬੱਚਿਆਂ ਤੋਂ ਨਿਖੜਦਾ ਸੀ।ਗੁਰਬਾਣੀ ਦੀ ਪੋਥੀਆਂ ਦਾ "ਗੁਰੂ ਗ੍ਰੰਥ ਸਾਹਿਬ" ਵਾਂਗ ਸਤਿਕਾਰ ਕਰਨਾ,ਹਮ ਉਮਰ ਸਾਥੀਆਂ ਨੂੂੂੰ ਗੁਰਬਾਣੀ ਪੜਣ ਲਈ ਪ੍ਰੇਰਨਾ,ਇਕਲਪਣ ਵਿੱਚ ਇਕਾਗਰ ਚਿੱਤ ਹੋ ਕੇ ਗੁਰਬਾਣੀ ਪੜਣਾ ਹੀ ਬਾਬਾ ਜੀ ਨੂੰ ਭਾੳੇੁਂਦਾ ਸੀ।

 "ਮੈ ਪ੍ਰਭ ਮਿਲਣ ਪ੍ਰੇਮ ਮਨਿ ਆਸਾ।।
 "ਗੁਰ ਪੂਰਾ ਮੇਲਾਵੈ ਮੇਰਾ ਪ੍ਰੀਤਮ ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ।।"

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਤੁੱਕ ਦਾ ਭਾਵਾਰਥ ਇੱਕ ਐਸੇ ਜੀਵ ਦੇ ਅਧਿਆਤਮਿਕ ਅਨੁਭਵ ਨੂੰ ਬਿਆਨਦਾ ਹੈ ਜਿਸ ਦੇ ਮਨ ਵਿੱਚ ਪ੍ਰਭੂ ਨੂੰ ਮਿਲਣ ਦੀ ਆਸ ਹੈ ਅਤੇ ਉਹ ਆਪਣੇ ਗੁਰੂ ਕੋਲ ਅਰਜੋਈ ਕਰਦਾ,ਕਹਿੰਦਾ ਹੈ ਕਿ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਜੇ ਗੁਰੂ ਮੈਨੁਮ ਪ੍ਰਮਾਤਮਾ ਪ੍ਰੀਤਮ ਮਿਲਾ ਦੇਵੇ।

   ਬਾਬਾ ਠਾਕੁਰ ਸਿੰਘ ਜੀ ਦਾ ਜੀਵਨ ਵੀ ਇੱਕ ਅਜਿਹੇ ਹੀ ਆਸੰਵਦ ਜਗਿਆਸੂ ਦੀ ਤਰਾਂ ਵਿਕਾਸ ਕਰਦਾ ਹੈ ਜੋ ਵਿਸਮਾਦੀ ਅਨੁਭਵ ਦੀ ਪ੍ਰਪਤੀ ਲਈ ਤੇ ਪਰਮ ਸੱਤਾ ਦੇ ਨਾਲ ਇਕਮਿਕਤਾ ਲਈ ਬਚਪਨ ਤੋਂ ਹੀ ਯਤਨਸੀਲ ਹੋ ਜਾਂਦਾ ਹੈ।ਕਿਸੇ ਪੂਰਨ ਗੁਰਸਿੱਖ ਦੀ ਸੰਗਤ ਵਿੱਚ ਰਹਿ ਕੇ ਆਪ ਨਾਮ ਸਿਮਰਨ ਦੀ ਦਾਤ ਪ੍ਰਾਪਤ ਕਰਨਾ ਚਾਹੁੰਦੇ ਸਨ।ਆਪ ਜੀ ਦਾ ਇਹ ਮਨੋਰਥ ਭਾਈ ਕਿਹਰ ਸਿੰਘ ਮਾੜੀਮੇਘਾ ਪੂਰੀ ਕਰਾਉਂਦੇ ਹਨ,ਜੋ ਕਿ ਆਪ ਜੀ ਦੇ ਰਿਸ਼ਤੇਦਾਰਾਂ ਵਿੱਚੋਂ ਹੀ ਸਨ।ਭਾਈ ਸਾਹਿਬ ਆਪ ਜੀ ਦੇ ਪਿਤਾ ਤੋਂ ਆਗਿਆ ਪ੍ਰਾਪਤ ਕਰਵਾ ਕੇ ਆਪ ਜੀ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਕੋਲ ਗੁਰਦੁਆਰਾ ਸ਼੍ਰੀ ਅਖੰਡ ਪ੍ਰਕਾਸ਼ ਭਿੰਡਰ ਕਲਾਂ ਵਿਖੇ ਲੈ ਜਾਂਦੇ ਹਨ।ਇਉਂ ਸੰਤ ਗਿਆਨੀ ਗੁਰਬਚਨ ਸਿੰਘ ਨਾਲ ਆਪ ਜੀ ਦੀ ਪਹਿਲੀ ਮੁਲਾਕਾਤ ਹੁੰਦੀ ਹੈ।ਇਹ ਮੁਲਾਕਾਤ ਬਾਬਾ ਠਾਕੁਰ ਸਿੰਘ ਜੀ ਦੇ ਜੀਵਨ ਦਾ ਅਹਿਮ ਮੋੜ ਸਾਬਿਤ ਹੁੰਦੀ ਹੈ ਅਤੇ ਉਹ ਦਮਦਮੀ ਟਕਸਾਲ ਦੇ ਅੰਗ ਬਣ ਜਾਂਦੇ ਹਨ।ਇਸ ਸਮੇਂ ਆਪ ਜੀ ਦੀ ਉਮਰ ਲਗਭਗ 30 ਸਾਲ ਦੀ ਹੋ ਜਾਂਦੀ ਹੈ।