ਸਮੱਗਰੀ 'ਤੇ ਜਾਓ

ਸੰਦੀਪ ਸਿੰਘ ਧਾਲੀਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਦੀਪ ਸਿੰਘ ਧਾਲੀਵਾਲ ਅਮਰੀਕਾ ਦੇ ਟੈਕਸਾਸ [Texas] ਸੂਬੇ ਦੇ ਚਰਚਿਤ ਸ਼ਹਿਰ ਹਿਊਸਟਨ [Houston] ਦੀ ਸਭ ਤੋਂ ਵੱਡੀ ਕਾਊਂਟੀ [Harris county] ਵਿਖੇ ਇਕ ਡਿਪਟੀ ਸ਼ੈਰਿਫ ਵਜੋਂ ਸੇਵਾ ਨਿਭਾਉਣ ਵਾਲ਼ਾ ਪਹਿਲਾ ਦਸਤਾਰ ਧਾਰੀ ਸਿੱਖ ਨੌਜਵਾਨ ਸੀ। ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਧਾਲੀਵਾਲ ਬੇਟ ਵਿਚ 1977 ਨੂੰ ਪਿਆਰਾ ਸਿੰਘ ਧਾਲੀਵਾਲ ਨਾਂਅ ਦੇ ਸਾਬਕਾ ਨੇਵੀ ਅਧਿਕਾਰੀ ਦੇ ਘਰ ਜਨਮਿਆ ਸੰਦੀਪ ਸਿੰਘ ਧਾਲੀਵਾਲ ਛੋਟੀ ਉਮਰੇ ਹੀ ਪਰਿਵਾਰ ਸਮੇਤ ਅਮਰੀਕਾ ਪਹੁੰਚ ਗਿਆ ਸੀ।


ਵਿਸ਼ਾ ਸੂਚੀ [ਵਿਖਾਓ]

ਪੁਲਿਸ ਵਿਚ ਭਰਤੀ

ਦਸਤਾਰ ਲਈ ਸੰਘਰਸ਼


ਪੁਲਿਸ ਵਿਚ ਭਰਤੀ

ਸੰਦੀਪ ਸਿੰਘ ਧਾਲੀਵਾਲ਼ ਨੂੰ ਸਾਲ 2008 ਵਿਚ ਹਿਊਸਟਨ ਵਿਖੇ ਸਿੱਖ ਟੱਬਰ ਨਾਲ਼ ਵਾਪਰੀ ਇਕ ਸਨਸਨੀਖੇਜ ਘਟਨਾ ਨੇ ਪੁਲਿਸ ਵਿਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ। ਇਸ ਘਟਨਾ ਵਿਚ ਅਮਰੀਕੀ ਪੁਲਿਸ ਅਧਿਕਾਰੀਆਂ ਨੇ ਗਲਤ ਫਹਿਮੀ ਵਿਚ ਲੁੱਟ ਦਾ ਸ਼ਿਕਾਰ ਹੋਏ ਅੰਮ੍ਰਿਤਧਾਰੀ ਸਿੱਖ ਟੱਬਰ ਨੂੰ ਕਿਰਪਾਨਾਂ ਪਹਿਨੇ ਹੋਣ ਕਾਰਨ ਅਪਰਾਧੀ ਸਮਝ ਲਿਆ ਸੀ। ਘਟਨਾ ਤੋਂ ਬਾਅਦ ਹੈਰਿਸ਼ ਕਾਊਂਟੀ ਦੇ ਸ਼ੈਰਿਫ਼ ਐਂਡਰਿਆਨ ਗਾਰਸੀਆ ਨੇ 'ਸਿੱਖ ਪਛਾਣ' ਸਪਸ਼ਟ ਕਰਨ ਲਈ ਸਿੱਖ ਨੌਜਵਾਨਾਂ ਨੂੰ ਪੁਲਿਸ ਵਿਚ ਭਰਤੀ ਹੋਣ ਦੀ ਅਪੀਲ ਕੀਤੀ ਤੇ ਸੰਦੀਪ ਸਿੰਘ ਧਾਲੀਵਾਲ ਪੁਲਿਸ ਵਿਚ ਭਰਤੀ ਹੋਇਆ।

ਦਸਤਾਰ ਲਈ ਸੰਘਰਸ਼

ਪੁਲਿਸ ਡਿਊਟੀ ਦੌਰਾਨ ਦਸਤਾਰ ਸਜਾਉਣ ਦੀ ਇਜਾਜਤ ਲੈਣ ਲਈ ਉਸ ਨੂੰ ਲਗਾਤਾਰ 6 ਸਾਲ ਤੱਕ ਟੈਕਸਾਸ ਸੂਬੇ ਦੀ ਸਰਕਾਰ ਅਤੇ ਹੈਰਿਸ ਕਾਊਂਟੀ ਪੁਲਿਸ ਨਾਲ਼ ਕਾਨੂੰਨੀ ਲੜਾਈ ਲੜਨੀ ਪਈ। 2015 ਵਿਚ ਉਸ ਨੂੰ ਦਸਤਾਰ ਸਜਾਉਣ ਦੀ ਇਜਾਜਤ ਮਿਲ ਗਈ ਸੀ। ਪਰ 2019 ਵਿਚ ਅਚਾਨਕ ਇਕ ਅਪਰਾਧੀ ਨੇ ਸੰਦੀਪ ਸਿੰਘ ਧਾਲੀਵਾਲ ਨੂੰ ਉਸ ਵੇਲ਼ੇ ਪਿੱਠ ਵਿਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਜਦੋਂ ਉਹ ਇਸ ਅਪਰਾਧੀ ਨੂੰ ਸ਼ੱਕ ਦੇ ਅਧਾਰ ਉਪਰ ਰੋਕਣ ਤੋਂ ਬਾਅਦ ਇਸ ਦੇ ਕਾਗਜਾਤ ਦੀ ਪੜਤਾਲ ਕਰ ਰਿਹਾ ਸੀ।ਹਵਾਲੇ Harris county[permanent dead link] Death-of-an-american-hero Sandeep Dhaliwal, A Humble Man Archived 2021-06-24 at the Wayback Machine.