ਸਮੱਗਰੀ 'ਤੇ ਜਾਓ

ਸੰਦੂਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਦੂਕ ਲੱਕੜੀ ਦਾ ਬਣਿਆ ਇੱਕ ਵਰਗਾਕਾਰ ਬਕਸਾ ਹੁੰਦਾ ਹੈ। ਜਿਸ ਵਿੱਚ ਘਰ ਦਾ ਸਾਮਾਨ ਸੰਭਾਲ ਕੇ ਰੱਖਿਆ ਜਾਂਦਾ ਸੀ। ਭਾਵੇਂ ਅੱਜ ਕੱਲ੍ਹ ਲੜਕੀ ਨੂੰ ਦਾਜ ਵਿੱਚ ਲੋਹੇ ਦੀ ਪੇਟੀ ਜਾਂ ਅਲਮਾਰੀ ਦਿੱਤੀ ਜਾਂਦੀ ਹੈ ਪਰ ਪੁਰਾਤਨ ਸਮੇਂ ਵਿੱਚ ਸੰਦੂਕ ਦਾਜ ਵਿੱਚ ਦੇਣ ਵਾਲੀ ਇੱਕ ਅਹਿਮ ਵਸਤੂ ਹੁੰਦਾ ਸੀ। ਸੰਦੂਕ ਅਕਸਰ ਵਧੀਆ ਅਤੇ ਮਜ਼ਬੂਤ ਲੱਕੜੀ ਦਾ ਕਿਸੇ ਮਾਹਿਰ ਕਾਰੀਗਰ ਵੱਲੋਂ ਤਿਆਰ ਕੀਤਾ ਜਾਂਦਾ ਸੀ। ਇਸ ਲਈ ਕਾਲੀ ਟਾਹਲੀ, ਨਿੰਮ ਜਾਂ ਕਿੱਕਰ ਦੀ ਲੱਕੜ ਵਰਤੀ ਜਾਂਦੀ ਸੀ।[1]

ਬਣਤਰ[ਸੋਧੋ]

ਸੰਦੂਕ ਦੀ ਪਾਵਿਆਂ ਸਮੇਤ ਉਚਾਈ ਲਗਪਗ 6 ਫੁੱਟ ਹੁੰਦੀ ਹੈ ਅਤੇ ਲੰਬਾਈ ਚੌੜਾਈ ਕ੍ਰਮਵਾਰ 5/6 ਤੇ 3/4 ਫੁੱਟ ਹੁੰਦੀ ਸੀ। ਸੰਦੂਕ ਦੇ ਸਾਹਮਣੇ ਵਾਲੇ ਹਿੱਸੇ ਵਿੱਚ 7/8 ਕੁ ਇੰਚ ਦੇ ਡੱਬੇ ਬਣੇ ਹੁੰਦੇ ਸਨ। ਦੋ ਛੱਤਾਂ ਵਾਲੇ ਸੰਦੂਕ ਦੇ ਅੰਦਰ ਵਿਚਕਾਰ ਇੱਕ ਫੱਟਾ ਲਗਾ ਦਿੱਤਾ ਜਾਂਦਾ ਸੀ ਤੇ ਦੋ ਟਾਕੀਆਂ ਲਗਾ ਦਿੱਤੀਆਂ ਜਾਂਦੀਆਂ ਸਨ। ਇਹਨਾਂ ਟਾਕੀਆਂ ਜਾਂ ਸੰਦੂਕ ਦੇ ਅਗਲੇ ਹੋਰ ਹਿੱਸੇ ਵਿੱਚ ਸ਼ੀਸ਼ੇ ਵੀ ਲੱਗੇ ਹੁੰਦੇ ਸਨ।

ਹਵਾਲੇ[ਸੋਧੋ]

ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 135-136