ਸੰਮੋਹਨ ਚਿਕਿਤਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਮੋਹਨ ਚਿਕਿਤਸਾ (ਅੰਗਰੇਜ਼ੀ: Hypnotherapy) ਮਨੋਚਿਕਿਤਸਾ ਵਿੱਚ ਸੰਮੋਹਨ ਦੇ ਉਪਯੋਗ ਨੂੰ ਕਿਹਾ ਜਾਂਦਾ ਹੈ।[1] ਇਹ ਲਾਇਸੰਸਡ ਡਾਕਟਰਾਂ, ਮਨੋਵਿਗਿਆਨੀਆਂ ਅਤੇ ਕੁਝ ਹੋਰ ਇਸੇ ਖੇਤਰ ਵਿੱਚ ਕੰਮ ਕਰਨ ਵਾਲਿਆਂ ਦੁਆਰਾ ਵਰਤਿਆ ਜਾਂਦਾ ਹੈ। ਡਾਕਟਰ ਅਤੇ ਮਨੋਚਿਕਿਤਸਕ ਅਵਸਾਦ (Depression), ਚਿੰਤਾ, ਖਾਣ ਦੇ ਵਿਕਾਰ, ਨੀਂਦ ਦੇ ਵਿਕਾਰ, ਜ਼ਬਰਦਸਤੀ ਦੀ ਖੇਡ ਅਤੇ ਕਿਸੇ ਹਾਦਸੇ ਤੋਂ ਬਾਅਦ ਦੇ ਤਨਾਵ ਦਾ ਇਲਾਜ ਕਰਨ ਲਈ ਸੰਮੋਹਨ ਦਾ ਤਰੀਕਾ ਵਰਤਦੇ ਹਨ[2][3][4] ਜਦੋਂ ਕਿ ਉਹ ਚਿਕਿਤਸਕ ਜੋ ਡਾਕਟਰਾਂ ਜਾਂ ਮਨੋਵਿਗਿਆਨੀ ਨਹੀਂ ਹਨ, ਉਹ ਇਸਦਾ ਇਸਤੇਮਾਲ ਭਾਰ ਪ੍ਰਬੰਧਨ ਅਤੇ ਨਸ਼ਾ ਛੁਡਾਉਣ ਲਈ ਕਰਦੇ ਹਨ।

ਸੰਮੋਹਨ ਚਿਕਿਤਸਾ,ਯਾਦਦਾਸ਼ਤ ਦੀ ਮੁਰੰਮਤ ਜਾਂ ਉਸਨੂੰ ਤਾਜ਼ਾ ਕਰਨ ਲਈ ਵਰਤਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਸੰਮੋਹਨ ਯਾਦਾਂ ਨੂੰ ਹੋਰ ਪਕਾ ਕਰਕੇ ਝੂਠੀਆਂ ਯਾਦਾਂ ਵਿੱਚ ਭਰੋਸਾ ਹੋਰ ਵਧਾ ਦਿੰਦਾ ਹੈ। ਆਧੁਨਿਕ ਸੰਮੋਹਨ ਚਿਕਿਤਸਾ ਵੱਖ ਵੱਖ ਸਫਲਤਾ ਦੀ ਦਰ ਤੇ ਭਿੰਨ ਭਿੰਨ ਤਰੀਕਿਆਂ ਨਾਲ ਵਰਤਿਆ ਗਿਆ ਹੈ:

  • ਬੋਧ-ਵਤੀਰੇ ਹਾਈਪਨੋਥੈਰੇਪੀ,
  • ਉੁਮਰ ਪ੍ਰਤੀਗਮਨ ਹਾਈਪਨੋਥੈਰੇਪੀ
  • ਐਰਿਕਸੋਨੀਅਨ ਹਾਈਪਨੋਥੈਰੇਪੀ
  • ਡਰ ਅਤੇ ਭੈਅ
  • ਨਸ਼ੇ ਛੁਡਾਉਣ ਲਈ
  • ਆਦਤਾਂ ਦਾ ਨਿੰਤਰਣ
  • ਦਰਦ ਪ੍ਰਬੰਧਨ
  • ਮਨੋਚਿਕਿਤਸਾ
  • ਅਰਾਮ ਲਈ
  • ਚਮੜੀ ਦੇ ਰੋਗਾਂ ਦੇ ਇਲਾਜ ਲਈ
  • ਅਪ੍ਰੇਸ਼ਨ ਤੋਂ ਪਹਿਲਾਂ ਮਰੀਜ਼ ਦੀ ਚਿੰਤਾ ਘਟਾਉਣ ਲਈ
  • ਖੇਡ ਦੇ ਪ੍ਰਦਰਸ਼ਨ ਨੂੰ ਸੁਧਾਰਨ ਲਈ
  • ਭਾਰ ਘਟਾਉਣ ਲਈ

ਹਵਾਲੇ[ਸੋਧੋ]

  1. ""Hypnosis."". Archived from the original on 2013-10-30. Retrieved 2015-09-10.
  2. Dubin, William. "Compulsive Gaming" (2006) Archived 2009-02-19 at the Wayback Machine.. Psycharts.com. Retrieved on 2011-10-01.
  3. Deirdre Barrett (1998-07-21). The Pregnant Man: Tales from a Hypnotherapist’s Couch (1998/hardback, 1999 paper ed.). NY: Times Books/Random House. ISBN 0-8129-2905-5.
  4. Assen Alladin (15 May 2008). Cognitive hypnotherapy: an integrated approach to the treatment of emotional disorders. J. Wiley. ISBN 978-0-470-03251-0. Retrieved 30 October 2011.