ਸੰਸਮਰਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੰਸਮਰਣ ਆਧੁਨਿਕ ਵਾਰਤਕ ਦੀ ਲੋਕਪ੍ਰਿਯ ਵੰਨਗੀ ਹੈ। ਜਿਸ ਵਿੱਚ ਲੇਖਕ ਬੀਤੇ ਸਮੇਂ ਦੇ ਅਨੁਭਵਾਂ ਅਤੇ ਘਟਨਾਵਾਂ ਨੂੰ ਅਧਾਰ ਬਣਾ ਕੇ ਵਾਰਤਕ ਰਚਦਾ ਹੈ,ਮਿੱਠੀਆਂ ਕੋੜ੍ਹੀਆਂ,ਅਭੁੱਲ,ਰੌਚਕ ਯਾਦਾਂ ਵਿਚੋਂ ਕੋਈ ਵੰਨਗੀ ਪੇਸ਼ ਕੀਤੀ ਜਾਂਦੀ ਹੈ । ਲੇਖਕ ਦੇ ਜੀਵਨ ਨਾਲ ਸੰਬੰਧਿਤ ਕੁਝ ਅਜਿਹੇ ਪਲਾਂ ਜਾਂ ਘਟਨਾਵਾਂ ਦਾ ਚਿਤਰਣ ਹੁੰਦਾ ਹੈ ਜੋ ਭੁਲਾਏ ਨਾਂ ਜਾ ਸਕਦੇ ਹੋਣ ,ਜਿਨਾਂ ਵਿੱਚ ਕੁਝ ਵਰਣਨ ਕਰਨ ਯੋਗ ਗੱਲ ਹੋਵੇ । ਉਨ੍ਹਾ ਦਾ ਰੌਚਕ ਬਿਆਨ ਹੀ ਸੰਸਮਰਣ ਹੁੰਦਾ ਹੈ । ਸੰਸਮਰਣ ਲੇਖਕ ਦੀਆਂ ਮਾਨਸਿਕ ਪ੍ਰਤੀਕਿਰਿਆਵਾਂ ਦਾ ਰੌਚਕ ਸੰਗ੍ਰਹਿ ਹੈ ।[1],[2]

ਅਰਥ[ਸੋਧੋ]

 • ਸੰਸਮਰਣ ਮੂਲ ਰੂਪ ਵਿੱਚ ਹਿੰਦੀ ਭਾਸ਼ਾ ਦਾ ਸ਼ਬਦ ਹੈ,ਇਸ ਦੀ ਉਤਪਤੀ ਸਮ-ਸਮਰ -ਲਯਦ[ਅਣੂ]ਤੋਂ ਹੋਈ ਹੈ। ਇਸ ਦੇ ਅਰਥ ਸਮਯਕ ਅਤੇ ਸਮਰਣ ਨਿਕਲਦੇ ਹਨ। ਸਮਯਕ ਦਾ ਅਰਥ ਹੈ 'ਆਤ੍ਮਗਤ' ਅਤੇ ਸਮਰਣ ਦਾ ਅਰਥ 'ਯਾਦਾਂ' ਨਿਕਲਦਾ ਹੈ । ਇਸ ਤਰਾਂ ਸੰਸਮਰਣ ਸ਼ਬਦ ਦਾ ਅਰਥ 'ਸਵੈ ਯਾਦਾਂ 'ਬਣਦਾ ਹੈ ।ਇਸ ਦੇ ਕੋਸ਼ਗਤ ਅਰਥ ਵੀ ਵਿਅਕਤੀਗਤ ਅਨੁਭਵ ਅਰਥਾਤ ਸਮ੍ਰਿਤੀ ਦੇ ਸਹਾਰੇ ਰਚਿਆ ਗਿਆ ਸਾਹਿਤ ਹੀ ਨਿਕਲਦੇ ਹਨ। ਪੰਜਾਬੀ ਵਿੱਚ 'ਸੰਸਮਰਣ ' ਸ਼ਬਦ ਲਈ 'ਅਭੁੱਲ ਯਾਦਾਂ' ਨਾਮ ਵੀ ਵਰਤਿਆ ਜਾਂਦਾ ਹੈ । ਅੰਗਰੇਜੀ ਭਾਸ਼ਾ ਦੇ ਸ਼ਬਦ "ਮੈਮਾਇਰ" ਦਾ ਪਰਿਆਵਾਚੀ ਸ਼ਬਦ ਹੈ,ਜਿਸ ਦਾ ਅਰਥ ਹੈ:ਯਾਦ ਕਰਨਾ।
 • ਸੰਸਕ੍ਰਿਤ ਦੇ ਸ਼ਬਦ ਦਾ ਅਰਥ ਹੈ ਯਾਦ ,ਸਮ੍ਰਿਤੀ ,ਇਸ ਤੋਂ ਭਾਵ ਹੈ ਜਦੋਂ ਕੋਈ ਲੇਖਕ ਆਪਣੀਆਂ ਜਾਂ ਪਰਾਈਆਂ ਅਨੁਭੂਤੀਆਂ,ਹੱਡ ਬੀਤੀਆਂ ਜਾਂ ਦੂਜਿਆਂ ਨਾਲ ਉਸ ਦੇ ਸਾਹਮਣੇ ਵਾਪਰੀਆਂ ਘਟਨਾਵਾਂ ਨੂੰ ਰੌਚਕ ਢੰਗ ਨਾਲ ਵਿਅਕਤ ਕਰਦਾ ਹੈ, ਤਾਂ ਸੰਸਮਰਣ ਹੋਂਦ ਵਿੱਚ ਆਓਂਦਾ ਹੈ ।[3],[4]

ਪਰਿਭਾਸ਼ਾ[ਸੋਧੋ]

 • ਡਾ.ਓਮ ਪ੍ਰਕਾਸ਼ ਸਿੰਗਲ ਅਨੁਸਾਰ:-"ਯਾਦਾਂ ਦਾ ਸ਼ਾਬਦਿਕ ਅਰਥ ਹੈ,ਕਿਸੇ ਮਨੁੱਖ,ਘਟਨਾ ,ਦ੍ਰਿਸ਼ ਅਤੇ ਵਸਤੂ ਆਦਿ ਨਾਲ ਧੁਰ ਅੰਦਰੋਂ ਜੁੜ ਕੇ ਉਸ ਨੂੰ ਯਾਦ ਕਰਨਾ। ਇਸ ਤਰਾਂ ਦੇ ਅਨੁਭਵਾਂ,ਪਿਛਲੀਆਂ ਹੱਡ ਬੀਤੀਆਂ ਦੇ ਅਧਾਰ ਤੇ ਨਿੱਜਤਵ ਨਾਲ ਅਤੇ ਗੰਭੀਰਤਾ ਵਿੱਚ ਰਚੇ ਗਏ ਸਾਹਿਤ ਨੂੰ ਯਾਦਾਂ ਕਿਹਾ ਜਾਂਦਾ ਹੈ।" [5]

ਸੰਸਮਰਣ ਦੇ ਰੂਪ[ਸੋਧੋ]

 • ਸਵੈ ਨਾਲ ਸਬੰਧਿਤ ਯਾਦਾਂ
 • ਦੂਜੇ ਨਾਲ ਸਬੰਧਿਤ ਯਾਦਾਂ [6]

ਪੰਜਾਬੀ ਦੀਆਂ ਪ੍ਰਮੁੱਖ ਸੰਸਮਰਣ ਰਚਨਾਵਾਂ[ਸੋਧੋ]

ਅਨੁਵਾਦਿਤ ਸੰਸਮਰਣ[ਸੋਧੋ]

ਹਵਾਲੇ[ਸੋਧੋ]

 1. ਪੰਜਾਬੀ ਵਾਰਤਕ ਅਤੇ ਸੰਸਮਰਣ ਸਾਹਿਤ, ਪ੍ਰੋ:ਕੰਵਲਜੀਤ ਕੌਰ ,ਪੰਨਾ ਨੰ:20
 2. ਸਾਹਿਤ ਦੇ ਰੂਪ ,ਡਾ.ਰਤਨ ਸਿੰਘ ਜੱਗੀ ,ਪੰਨਾ ਨੰ:121
 3. ਪੰਜਾਬੀ ਵਾਰਤਕ ਅਤੇ ਸੰਸਮਰਣ ਸਾਹਿਤ, ਪ੍ਰੋ:ਕੰਵਲਜੀਤ ਕੌਰ ,ਪੰਨਾ ਨੰ:25,26
 4. ਸਾਹਿਤ ਦੇ ਰੂਪ ,ਡਾ.ਰਤਨ ਸਿੰਘ ਜੱਗੀ ,ਪੰਨਾ ਨੰ:121
 5. ਪੰਜਾਬੀ ਵਾਰਤਕ ਅਤੇ ਸੰਸਮਰਣ ਸਾਹਿਤ ,ਪ੍ਰੋ :ਕੰਵਲਜੀਤ ਕੌਰ ,ਪੰਨਾ ਨੰ:27
 6. ਪੰਜਾਬੀ ਵਾਰਤਕ ਅਤੇ ਸੰਸਮਰਣ ਸਾਹਿਤ ,ਪ੍ਰੋ :ਕੰਵਲਜੀਤ ਕੌਰ ,ਪੰਨਾ ਨੰ :21
 7. ਪੰਜਾਬੀ ਨਿਬੰਧ :ਸਰੂਪ ,ਸਿਧਾਂਤ ਅਤੇ ਵਿਕਾਸ ,ਬਲਬੀਰ ਸਿੰਘ ਦਿਲ ,ਪੰਨਾ ਨੰ :75
 8. ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ,ਸਤਿੰਦਰ ਸਿੰਘ ,ਪੰਨਾ ਨੰ :137
 9. ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ,ਸਤਿੰਦਰ ਸਿੰਘ ,ਪੰਨਾ ਨੰ :137
 10. ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ,ਸਤਿੰਦਰ ਸਿੰਘ ,ਪੰਨਾ ਨੰ :138
 11. ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ,ਸਤਿੰਦਰ ਸਿੰਘ ,ਪੰਨਾ ਨੰ :138
 12. ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ,ਸਤਿੰਦਰ ਸਿੰਘ ,ਪੰਨਾ ਨੰ :138
 13. ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ,ਸਤਿੰਦਰ ਸਿੰਘ ,ਪੰਨਾ ਨੰ :138
 14. ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ,ਸਤਿੰਦਰ ਸਿੰਘ ,ਪੰਨਾ ਨੰ :138
 15. ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ,ਸਤਿੰਦਰ ਸਿੰਘ ,ਪੰਨਾ ਨੰ :139
 16. ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ,ਸਤਿੰਦਰ ਸਿੰਘ ,ਪੰਨਾ ਨੰ :139
 17. ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ,ਸਤਿੰਦਰ ਸਿੰਘ ,ਪੰਨਾ ਨੰ :139
 18. ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ,ਸਤਿੰਦਰ ਸਿੰਘ ,ਪੰਨਾ ਨੰ :139
 19. ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ,ਸਤਿੰਦਰ ਸਿੰਘ ,ਪੰਨਾ ਨੰ :138
 20. ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ,ਸਤਿੰਦਰ ਸਿੰਘ ,ਪੰਨਾ ਨੰ :138
 21. ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ,ਸਤਿੰਦਰ ਸਿੰਘ ,ਪੰਨਾ ਨੰ :139
 22. ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ,ਸਤਿੰਦਰ ਸਿੰਘ ,ਪੰਨਾ ਨੰ :139
 23. ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ,ਸਤਿੰਦਰ ਸਿੰਘ ,ਪੰਨਾ ਨੰ :140
 24. ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ,ਸਤਿੰਦਰ ਸਿੰਘ ,ਪੰਨਾ ਨੰ :140
 25. ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ,ਸਤਿੰਦਰ ਸਿੰਘ ,ਪੰਨਾ ਨੰ :140