ਸੱਜਾਦ ਹੈਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੱਜਾਦ ਹੈਦਰ (ਸ਼ਾਹਮੁਖੀ: سجاد حیدر) ਇੱਕ ਪਾਕਿਸਤਾਨੀ ਪੰਜਾਬੀ ਨਾਟਕਕਾਰ ਹੈ। ਇਸਨੂੰ ਰੇਡੀਓ ਡਰਾਮੇ ਦਾ ਮੋਢੀ ਮੰਨਿਆ ਜਾਂਦਾ ਹੈ।

ਜੀਵਨ[ਸੋਧੋ]

ਉਸ ਦਾ ਜਨਮ 1919 ਵਿੱਚ ਜ਼ਿਲ੍ਹਾ ਗੁਜਰਾਤ ਦੇ ਪਿੰਡ ਮੌਹਲਾ ਵਿੱਚ ਹੋਇਆ। ਇਸਨੇ ਗੌਰਮਿੰਟ ਕਾਲਜ਼ ਲਾਹੌਰ ਤੋਂ ਐਮ.ਏ. ਫ਼ਾਰਸੀ ਕੀਤੀ। 1944 ਵਿੱਚ ਆਲ ਇੰਡੀਆ ਲਾਹੌਰ ਦੇ ਦਿਹਾਤੀ ਪ੍ਰੋਗ੍ਰਾਮ ਦੇ ਸੁਪਰਵਾਈਜ਼ਰ, 1947 ਵਿੱਚ ਪਾਕਿਸਤਾਨ ਦੇ ਲੋਕ ਸੰਪਰਕ ਵਿਭਾਗ ਵਿੱਚ ਇਨਫਰਮੇਸ਼ਨ ਅਫ਼ਸਰ, 1954 ਵਿੱਚ ਰੇਡੀਓ ਪਾਕਿਸਤਾਨ ਵਿੱਚ ਅਸਿਸਟੈਂਟ ਡਾਇਰੈਕਟਰ ਅਤੇ ਫਿਰ ਰੀਜਨਲ ਡਾਇਰੈਕਟਰ ਬਣਨ ਤੋਂ ਬਾਅਦ ਆਰਟ ਕੋਂਸਿਲ ਦੇ ਡਾਇਰੈਕਟਰ ਬਣੇ। ਸੱਜਾਦ ਹੈਦਰ ਨੇ ਮੁੱਖ ਤੌਰ 'ਤੇ ਰੇਡੀਓ ਨਾਟਕ ਲਿਖੇ।

ਨਾਟ ਸੰਗ੍ਰਹਿ[ਸੋਧੋ]

  • "ਹਵਾ ਦੇ ਹਉਕੇ" - ਅੱਠ ਨਾਟਕ
  • "ਸੂਰਜਮੁਖੀ" - ਨੌਂ ਨਾਟਕ
  • "ਬੋਲ ਮਿੱਟੀ ਦਿਆ ਬਾਵਿਆ" - ਪੰਜ ਨਾਟਕ
  • "ਕਾਲਾ ਪੱਤਣ" - ਪੰਜ ਨਾਟਕ