ਸੱਭਿਆਚਰ-ਇਕ ਸਿਸਟਮ ਵਜੋਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿਸਟਮ ਦਾ ਮਤਲਬ ਇੱਕ ਐਸੇ ਸਮੂਹ ਤੋਂ ਹੁੰਦਾ ਹੈ,ਜਿਹੜਾ ਭਾਗਾਂ ਤੋਂ ਮਿਲ ਕੇ ਬਣਿਆ ਹੁੰਦਾ ਹੈਂ।ਇਹਨਾਂ ਭਾਗਾਂ ਦੀ ਆਪਸ ਵਿੱਚ ਅੰਤਰ-ਕਿਰਿਆ ਵੀ ਚਲਦੀ ਹੈ,ਇਹ ਅੰਤਰ-ਸੰਬੰਧ ਵੀ ਰੱਖਦੇ ਹਨ।ਇਕ ਭਾਗ ਵਿੱਚ ਆਈ ਤਬਦੀਲੀ ਦੂਜੇ ਭਾਗਾਂ ਨੂੰ ਵੀ ਅਤੇ ਸਮੁੱਚੇ ਸਿਸਟਮ ਨੂੰ ਵੀ ਪ੍ਭਾਵਿਤ ਕਰਦੀ ਹੈ।ਜਦੋਂ ਤੱਕ ਬਾਕੀ ਦੇ ਭਾਗ ਵੀ ਇੱਕ ਭਾਗ ਵਿਚਲੀ ਤਬਦੀਲੀ ਦੇ ਅਨੁਕੂਲ ਨਹੀਂ ਬਦਲ ਜਾਂਦੇ,ਓਦੋਂ ਤੱਕ ਸਿਸਟਮ ਵਿੱਚ ਆਸਾਂਵਾਂਪਣ ਬਣਿਆ ਰਹਿੰਦਾ ਹੈ।
ਸੱਭਿਆਚਾਰ ਨੂੰ ਜਟਿਲ ਅਤੇ ਇਕਜੁੱਟ ਸਿਸਟਮ ਕਿਹਾ ਜਾਂਦਾ ਹੈ। ਇਸ ਦੀ ਇਕਜੁੱਟਤਾ ਇਸ ਦੇ ਉਪ-ਅੰਗ ਦੇ ਪਰਸਪਰ ਸੰਬੰਧਾਂ ਨੂੰ ਪਰਿਭਾਸ਼ਿਤ ਕਰਦੀ ਹੈ।ਪਰ ਸੱਭਿਆਚਾਰ ਸਿਸਟਮ ਦੀ ਜਟਿਲਤਾ ਇਹ ਹੈ ਕਿ ਇਸ ਦੇ ਕੁੱਝ ਉਪ-ਅੰਗਾਂ ਦਾ ਤਾਂ ਅੰਤਰ-ਸੰਬੰਧ ਅਤੇ ਅੰਤਰ-ਨਿਰਧਾਰਣਤਾ ਸਪਸ਼ਟ ਵੇਖ ਸਕਦੇ ਹਾਂ,ਪਰ ਇਸਦੇ ਕਈ ਉਪ-ਅੰਗ ਸਵੈਧੀਨ ਹੋਣ ਦਾ ਝਾਉਲਾ ਵੀ ਪਾਉਂਦੇ ਹਨ,ਜਿਵੇਂ ਕਿ ਭਾਸ਼ਾ।[1] ਸੱਭਿਆਚਾਰ ਇੱਕ ਐਸਾ ਸਿਸਟਮ ਹੈ ਜਿਸ ਦੇ ਭਾਗ ਵੱਖੋ ਵੱਖਰੀ ਮਾਤਰਾ ਵਿੱਚ ਸਵੈਧੀਨ ਹੁੰਦੇ ਹਨ।ਉਹ ਇਕਜੁੱਟ ਸਮੂਹ ਨਹੀਂ ਹੋ ਸਕਦਾ। ਭਾਸ਼ਾ ਵੀ ਸਵੈਧੀਨ ਹੋਣ ਦਾ ਝਾਉਲਾ ਹੀ ਦੇਂਦੀ ਹੈ।ਭਾਸ਼ਾ ਵੀ ਬਦਲਦੀ ਹੈ।ਇਸ ਬਦਲੀ ਦੇ ਕਾਰਨ,ਸਗੋਂ ਨਿਯਮ ਵੀ ਸਮਾਜਿਕ ਅਤੇ ਸਭਿਆਚਾਰਕ ਪ੍ਭਾਵਾਂ ਤੋਂ ਨਿਰਲੇਪ ਨਹੀਂ, ਸਗੋਂ ਉਹਨਾਂ ਦਾ ਅਸਰ ਹਨ।ਭਾਸ਼ਾ ਦੀ ਹੋਂਦ

ਵੀ ਆਪਣੇ ਸਭਿਆਚਾਰ ਸਿਸਟਮ ਦੇ ਅੰਦਰ ਅਤੇ ਉਸ ਦੇ ਸੰਦਰਭ ਵਿੱਚ ਹੀ ਅਰਥ ਰੱਖਦੀ ਹੈ।

ਦੂਜੇ ਪਾਸੇ ਕਈ ਸਮਾਜ-ਵਿਗਿਆਨੀ ਸੱਭਿਆਚਾਰ ਨੂੰ ਮੁੱਖ ਅੰਗਾਂ ਵਿੱਚ ਵੰਡ ਕੇ ਦੇਖਦੇ ਵੀ ਹਨ ਤਾਂ ਇਹ ਵੰਡ ਆਪਣੇ ਆਪ ਵਿੱਚ ਸਪਸ਼ਟ ਅਤੇ ਨਿਸਚਿਤ ਨਹੀਂ ਹੁੰਦੀ,[2] ਬੀਲਜ਼ ਅਤੇ ਹੋਯਰ ਨੇ ਸੱਭਿਆਚਾਰ ਸਿਸਟਮ ਦੇ ਪੰਜ ਅੰਗ ਦੱਸੇ ਹਨ: 

1.ਮਨੁੱਖੀ ਸਮੂਹ(ਗਰੁੱਪ), 2.ਮਾਹੌਲ,3.ਪਦਾਰਥਕ ਸਭਿਆਚਾਰ,4.ਸੱਭਿਆਚਾਰਕ ਪਰੰਪਰਾਵਾਂ,5.ਮਨੁੱਖੀ ਵਿਹਾਰ।

ਇਹਨਾਂ ਨੇ ਆਪਣੀ ਪੁਸਤਕ ਵਿੱਚ ਮੁੱਢਲੇ ਅਤੇ ਸਥਿਰ ਸਮਾਜਾਂ ਦੇ ਸੱਭਿਆਚਾਰਾਂ ਦਾ ਅਧਿਐਨ ਅਤੇ ਵਿਸ਼ਲੇਸ਼ਣ ਕੀਤਾ ਹੈ।ਮਨੁੱਖੀ ਸਮੂਹ ਵਿਅਕਤੀਆਂ ਦਾ ਸਮੂਹ ਹੁੰਦੇ ਹਨ ਅਤੇ ਵਿਅਕਤੀ ਸੱਭਿਆਚਾਰ ਦੇ ਸਿਰਜਕ ਵੀ ਹੁੰਦੇ ਹਨ ਅਤੇ ਵਾਹਕ ਵੀ। ਪਰ ਇਹਨਾਂ ਨੂੰ ਸੱਭਿਆਚਾਰਕ ਸਿਸਟਮ ਦਾ ਅੰਗ ਮੰਨਣਾ ਸਮਾਜ ਅਤੇ ਸੱਭਿਆਚਾਰ ਨੂੰ ਰਲਗੱਡ ਕਰਨਾ ਹੈ।ਮਾਹੌਲ ਨੂੰ ਵੀ ਕਿੱਥੋਂ ਤੱਕ ਸੱਭਿਆਚਾਰ ਦਾ ਅੰਗ ਮੰਨਿਆ ਜਾ ਸਕਦਾ ਹੈ,ਕਿੱਥੋਂ ਤੱਕ ਨਹੀਂ,ਇਸ ਬਾਰੇ ਵੱਖ-ਵੱਖ ਰਾਵਾਂ ਹਨ।ਇਸ ਤਰਾਂ ਨਾਲ ਉਪਰੋਕਤ ਅੰਗਾਂ ਵਿਚੋਂ ਕੇਵਲ ਪਿਛਲੇ ਤਿੰਨ ਅੰਗ ਹੀ ਸਾਰਥਕ ਅੰਗ ਬਣਦੇ ਹਨ।ਸੱਭਿਆਚਾਰ ਨੂੰ ਮਨੁੱਖੀ ਕਦਰਾਂ-ਕੀਮਤਾਂ ਦਾ ਜੁੱਟ ਅਤੇ ਜਟਿਲ ਸਮੂਹ ਦੱਸਿਆ ਜਾਂਦਾ ਹੈ। ਇਹਨਾਂ ਦੇ ਅਨੁਕੂਲ ਸਭਿਆਚਾਰ ਦੇ ਤਿੰਨ ਮੁੱਖ ਅੰਗ ਕੀਤੇ ਜਾ ਸਕਦੇ ਹਨ:ਪ੍ਤਿਮਾਨਿਕ ਸਭਿਆਚਾਰ,ਪਦਾਰਥਕ ਸਭਿਆਚਾਰ ਅਤੇ ਬੋਧਾਤਮਿਕ ਸਭਿਆਚਾਰ।[3] ਰੀਸ ਮੈਕਗੀ ਨੇ ਸਭਿਆਚਾਰ ਸਿਸਟਮ ਦੇ ਇਹੀ ਤਿੰਨ ਅੰਗ ਕੀਤੇ ਹਨ,ਇਹਨਾਂ ਤਿੰਨ ਭਾਗਾਂ ਨੂੰ ਤਿੰਨ ਅੰਸ਼-ਜੁੱਟ-ਸਮੂਹ ਕਿਹਾ ਗਿਆ ਹੈ।
ਪਦਾਰਥਕ ਸਭਿਆਚਾਰ ਵਿੱਚ ਉਹ ਸਾਰੀਆਂ ਚੀਜ਼ਾਂ ਆਉਂਦੀਆਂ ਹਨ,ਜਿਹੜੀਆ ਮਨੁੱਖ ਨੇ ਸਿਰਜੀਆਂ ਹਨ,ਜਾਂ ਜਿਹਨਾਂ ਨੂੰ ਮਨੁੱਖ ਵਰਤਦਾ ਹੈ,ਭਾਵੇਂ ਉਹ ਪ੍ਕਿਰਤੀ ਵਿੱਚ ਹੀ ਬਣੀਆਂ ਬਣਾਈਆਂ ਕਿਉਂ ਨਾ ਮਿਲਦੀਆਂ ਹੋਣ।ਪ੍ਤਿਮਾਨਿਕ ਸਭਿਆਚਾਰ, ਸੱਭਿਆਚਾਰ ਦਾ ਉਹ ਅੰਗ ਹੈ,ਜਿਹੜਾ ਮਨੁੱਖੀ ਵਿਹਾਰ ਲਈ ਨਿਯਮ ਸਥਾਪਿਤ ਕਰਦਾ ਹੈ ਅਤੇ ਇਸ ਤਰਾਂ ਮਨੁੱਖੀ ਵਿਹਾਰ ਨੂੰ ਨਿਯਮਤ ਕਰਦਾ ਅਤੇ ਅਗਵਾਈ ਦੇਂਦਾ ਹੈ।ਕੁਝ ਨਿਯਮ ਹੁੰਦੇ ਹਨ ਜਿਹਨਾਂ ਦੀ ਉਲੰਘਣਾ ਨੂੰ ਅੱਖੋਂ ਓਹਲੇ ਕਰ ਦਿੱਤਾ ਜਾਂਦਾ ਹੈ,ਜਿਹਨਾਂ ਦੀ ਪਾਲਣਾ ਵਿੱਚ ਵਿਅਕਤੀ ਨੂੰ ਆਪਣੀ ਮਰਜ਼ੀ ਕਰਨ ਦੀ ਖੁੱਲ ਦੇ ਦਿਤੀ ਜਾਂਦੀ ਹੈ। ਪਰ ਕੁਝ ਨਿਯਮ ਹੁੰਦੇ ਹਨ,ਜਿਹੜੇ ਕਿਸੇ ਸਮਾਜ ਦਾ ਆਧਾਰ ਹੁੰਦੇ ਹਨ।ਇਹੋ ਜਿਹੇ ਨਿਯਮਾਂ ਦੀ ਉਲੰਘਣਾ ਸਮਾਜ ਦੇ ਆਧਾਰ ਨੂੰ ਸੱਟ ਮਾਰਦੀ ਹੈ,ਇਸ ਕਰਕੇ ਬਰਦਾਸ਼ਤ ਨਹੀਂ ਕੀਤੀ ਜਾਂਦੀ।ਕੁੱਝ ਹੋਰ ਨਿਯਮ ਹੁੰਦੇ ਹਨ,ਜਿਨਾਂ ਬਾਰੇ ਇਹ ਮਿਥ ਹੀ ਲਿਆ ਜਾਂਦਾ ਹੈ ਕਿ ਇਹਨਾਂ ਦੀ ਉਲੰਘਣਾ ਕੋਈ ਕਰ ਹੀ ਨਹੀਂ ਸਕਦਾ।ਪਹਿਲੀ ਕਿਸਮ ਦੇ ਨਿਯਮਾਂ ਨੂੰ ਲੋਕਾਚਾਰ,ਦੂਜੇ ਨੂੰ ਸਦਾਚਾਰ,ਤੀਜੇ ਨੂੰ ਤਾਬੂ,ਇਕ ਹੋਰ ਤਰਾਂ ਦੇ ਨਿਯਮ ਹੁੰਦੇ ਹਨ, ਜਿਹਨਾਂ ਨੂੰ ਕਾਨੂੰਨ ਦਾ ਨਾਂ ਦਿੱਤਾ ਜਾਂਦਾ ਹੈ।
ਪੱਛਮੀ ਸਮਾਜ-ਵਿਗਿਆਨੀਆ ਨੇ ਇਹਨਾਂ ਹਰ ਤਰਾਂ ਦੇ ਨਿਯਮਾਂ ਨੂੰ ਵੱਖ ਵੱਖ ਨਾਂ ਦਿੱਤੇ ਹਨ।[4] ਪਹਿਲੀ ਕਿਸਮ ਦੇ ਨਿਯਮਾਂ ਨੂੰ'ਫ਼ੋਕਵੇਜ਼' ਕਿਹਾ ਜਾਂਦਾ ਹੈ ਅਤੇ ਦੂਜੀ ਕਿਸਮ ਦੇ ਨਿਯਮਾਂ ਨੂੰ'ਮੋਰਜ਼'।ਬੋਧਾਤਮਿਕ ਸੱਭਿਆਚਾਰ ਇਸ ਵਿੱਚ ਵਿਚਾਰ,ਵਤੀਰੇ,ਵਿਚਾਰ,ਵਿਸ਼ਵਾਸ ਆਦਿ ਆ ਜਾਂਦੇ ਹਨ।ਸਾਹਿਤ,ਕਲਾ,ਧਰਮ,ਮਿਥਿਹਾਸ,ਫਲਸਫ਼ਾ ਸਾਰੇ ਇਸ ਅੰਗ ਵਿੱਚ ਆਉਂਦੇ ਹਨ।
ਅਕਸਰ ਇਕੋਂ ਸੱਭਿਆਚਾਰਕ ਅੰਸ਼ ਸੱਭਿਆਚਾਰ ਦੇ ਤਿੰਨ ਭਾਗਾਂ ਨਾਲ ਹੀ ਸੰਬੰਧਤ ਹੁੰਦਾ ਹੈ।ਇਕ ਕਿਤਾਬ ਆਪਣੇ ਆਪ ਵਿੱਚ ਸੱਭਿਆਚਾਰ ਦੇ ਤਿੰਨਾਂ ਅੰਗਾਂ ਨੂੰ ਹੀ ਸਾਕਾਰ ਕਰਦੀ ਹੈ। ਜੇ ਸੱਭਿਆਚਾਰਕ ਸਿਸਟਮ ਦੇ ਅੰਗ ਅੰਤਰ-ਸੰਬੰਧਿਤ ਹਨ ਤਾਂ ਇੱਕ ਅੰਗ ਵਿੱਚ ਆਈ ਤਬਦੀਲੀ ਦੂਜੇ ਅੰਗ ਨੂੰ ਪ੍ਭਾਵਿਤ ਕਰਦੀ ਹੈ।ਇਸ ਤਰਾਂ ਨਾਲ ਸਮੁੱਚੇ ਸੱਭਿਆਚਾਰ ਸਿਸਟਮ ਵਿੱਚ ਇੱਕ ਸਵੈ ਅਨੁਕੂਲਣ ਦੀ ਪ੍ਕਿਰਿਆ ਸ਼ੁਰੂ ਹੋ ਜਾਏਗੀ,ਜਿਹੜੀ ਅੰਤ ਤੱਕ ਜਾਰੀ ਰਹੇਗੀ।ਸਮਾਂ ਪਾ ਕੇ ਸਮਾਜ ਤੇ ਸਭਿਆਚਾਰ ਵਿੱਚ ਤਬਦੀਲੀ ਅਨੁਸਾਰ ਢਲਣਾ ਜਰੂਰੀ ਹੈ।ਨਹੀਂ ਤਾ ਅਸੁਖਾਵੇਂਪਣ ਦੀ ਸਥਿਤੀ ਬਣੀ ਰਹਿੰਦੀ ਹੈ।
  1. John J.Honigman,Understanding Culture,page no.315,Harper and Row,New York,1963.
  2. Beals,Ralph,Harry Hoijer and Alan R.Beals,An Introduction to Anthropology,Page no.30,Macmillan,New York,1997.
  3. Reece McGee(Ed.)Sociology:An Introduction,Page no.75,Dryden Press,Illinois,1997
  4. Sumner,William Graham,Folkways, Guan& Co. Boston,1906.