ਹਤਿਆਰੇ (ਹੈਮਿੰਗਵੇ ਦੀ ਨਿੱਕੀ ਕਹਾਣੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਤਿਆਰੇ (The Killers) ਅਰਨਸਟ ਹੈਮਿੰਗਵੇ ਦੀ ਇੱਕ ਨਿੱਕੀ ਕਹਾਣੀ ਹੈ। ਇਹ ਪਹਿਲੀ ਵਾਰ ਸਕਰਿਬਨਰ ਦੇ ਮੈਗਜ਼ੀਨ ਵਿੱਚ 1927 ਵਿੱਚ ਪ੍ਰਕਾਸ਼ਿਤ ਹੋਈ ਸੀ। ਹੈਮਿੰਗਵੇ ਨੂੰ ਇਸ ਸਾਹਿਤਕ ਰਚਨਾ ਲਈ ਕਿੰਨੀ ਰਕਮ ਪ੍ਰਾਪਤ ਹੋਈ ਕਿਸੇ ਨੂੰ ਨਹੀਂ ਪਤਾ, ਕੁਝ ਸਰੋਤਾਂ ਅਨੁਸਾਰ ਉਸ ਨੂੰ 200 ਡਾਲਰ ਮਿਲੇ ਸੀ।[1]

ਸਾਰ[ਸੋਧੋ]

ਕਹਾਣੀ ਮਨਾਹੀ ਦੇ ਦਿਨੀਂ, 1920ਵਿਆਂ ਦੇ ਦੌਰਾਨ ਸਮਿੱਟ, ਇਲੀਨੋਇਸ ਵਿੱਚ ਵਾਪਰਦੀ ਹੈ। ਦੋ ਜਣੇ, ਮੈਕਸ ਅਤੇ ਅਲ, ਇੱਕ ਲੰਚਰੂਮ ਵਿੱਚ ਦਾਖਲ ਹੁੰਦੇ ਹਨ, ਜੋ ਜੌਰਜ ਦੁਆਰਾ ਚਲਾਇਆ ਜਾ ਰਿਹਾ ਹੈ। ਉਹ ਮੇਨੂ ਵਿੱਚੋਂ ਕੁਝ ਆਰਡਰ ਕਰਦੇ ਹਨ ਜੋ ਉਪਲੱਬਧ ਨਹੀਂ ਹੈ। ਇਸ ਲਈ ਸੂਰ ਅਤੇ ਅੰਡੇ ਨਾਲ ਹੀ ਕੰਮ ਚਲਾਉਣਾ ਪੈਂਦਾ ਹੈ।

ਹਵਾਲੇ[ਸੋਧੋ]