ਹਨ ਕੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਨ ਕੰਗ
Han Kang at SIBF 2014
ਜਨਮ (1970-11-27) ਨਵੰਬਰ 27, 1970 (ਉਮਰ 50)
Gwangju, ਦੱਖਣੀ ਕੋਰੀਆ
ਵੱਡੀਆਂ ਰਚਨਾਵਾਂਦ ਵੈਜੀਟੇਰੀਅਨ
ਕੌਮੀਅਤਦੱਖਣੀ ਕੋਰੀਆਈ
ਅਲਮਾ ਮਾਤਰਯੋਨਸੂਈ ਯੂਨੀਵਰਸਿਟੀ
ਕਿੱਤਾਲੇਖਕ
ਇਨਾਮਮੈਨ ਬੁੱਕਰ ਪੁਰਸਕਾਰ
2016
Yi Sang Literary Award
2005
ਵਿਧਾਗਲਪ
ਕੋਰੀਆਈ ਨਾਮ
ਹਾਂਗੁਲ한강
ਹਾਂਜਾ
Revised RomanizationHan Gang
McCune–ReischauerHan Kang

ਹਨ ਕੰਗ (Hangul: 한강;  ਜਨਮ 27 ਨਵੰਬਰ, 1970) ਦੱਖਣੀ ਕੋਰੀਆ ਦੀ ਲੇਖਿਕਾ ਹੈ।[1] ਨਾਵਲ ‘ਦਿ ਵੈਜੀਟੇਰੀਅਨ’ ਲਈ 2016 ਦਾ ਮੈਨ ਬੁੱਕਰ ਪੁਰਸਕਾਰ ਮਿਲਿਆ ਹੈ। ਇਹ ਨਾਵਲ ਇੱਕ ਔਰਤ ਦੇ  ਮਾਸ ਖਾਣਾ ਛੱਡਣ ਉਤੇ ਆਧਾਰਿਤ ਹੈ।[2] ਇਹ ਨਾਵਲ ਉਸ ਦੀ ਪਹਿਲੀ ਕਿਤਾਬ ਹੈ ਜੋ ਅੰਗਰੇਜ਼ੀ ਵਿੱਚ ਅਨੁਵਾਦ ਹੋਈ ਹੈ।

ਜ਼ਿੰਦਗੀ[ਸੋਧੋ]

ਹਨ ਕੰਗ ਨਾਵਲਕਾਰ ਹਾਨ ਸੁੰਗ-ਵਨ ਦੀ ਧੀ ਹੈ।[3] ਉਸ ਦਾ ਜਨਮ ਕਵਾਂਗਜ਼ੂ ਵਿੱਚ ਹੋਇਆ ਸੀ ਅਤੇ 10 ਸਾਲ ਦੀ ਉਮਰ ਵਿੱਚ ਉਹ ਸੁਯੁਰੀ ਚਲੀ ਗਈ। (ਜਿਸ ਦਾ ਜ਼ਿਕਰ ਉਸ ਨੇ ਆਪਣੇ ਨਾਵਲ ਯੂਨਾਨੀ ਸਬਕ ਵਿੱਚ ਕੀਤਾ ਹੈ)। ਉਸ ਨੇ ਯੋਨਸੀ ਯੂਨੀਵਰਸਿਟੀ ਵਿਖੇ ਕੋਰੀਆਈ ਸਾਹਿਤ ਦਾ ਅਧਿਐਨ ਕੀਤਾ।[4] ਉਸ ਦਾ ਭਰਾ ਹਾਨ ਦੋਙ ਰਿਮ ਵੀ ਇੱਕ ਲੇਖਕ ਹੈ। ਉਸ ਨੇ ਆਪਣਾ ਲਿਖਣ ਕੈਰੀਅਰ ਉਦੋਂ ਸ਼ੁਰੂ ਕੀਤਾ, ਜਦ ਉਸ ਦੀਆਂ ਕਵਿਤਾਵਾਂ ਵਿੱਚੋਂ ਇੱਕ ਤਿਮਾਹੀ ਰਸਾਲੇ ਸਾਹਿਤ ਅਤੇ ਸਮਾਜ ਦੇ ਸਰਦੀ ਅੰਕ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਅਗਲੇ ਸਾਲ ਵਿੱਚ ਉਸ ਨੇ ਆਪਣੀ ਅਧਿਕਾਰਿਤ ਸਾਹਿਤਕ ਸ਼ੁਰੂਆਤ ਕੀਤੀ ਸੀ, ਜਦ ਉਸ ਦੀ ਕਹਾਣੀ "ਸੁਰਖ ਐਂਕਰ" ਰੋਜ਼ਾਨਾ ਸੋਲ ਸ਼ਿਨਮੁਨ  ਵਿੱਚ ਬਸੰਤ ਸਾਹਿਤਕ ਮੁਕਾਬਲੇ ਦਾ ਜੇਤੂ ਇੰਦਰਾਜ਼ ਸੀ। ਉਦੋਂ ਤੋਂ ਉਸ ਨੇ ਯੀ ਸੰਗ ਸਾਹਿਤਕ ਪੁਰਸਕਾਰ (2005), ਅੱਜ ਦੇ ਨੌਜਵਾਨ ਕਲਾਕਾਰ ਐਵਾਰਡ, ਅਤੇ ਕੋਰੀਆਈ ਸਾਹਿਤ ਨਾਵਲ ਪੁਰਸਕਾਰ ਜਿੱਤ ਚੁੱਕੀ ਹੈ।  2013 ਦੀਆਂ ਗਰਮੀਆਂ ਵੇਲੇ, ਹਾਨ ਆਰਟਸ ਦੇ ਸੋਲ ਇੰਸਟੀਚਿਊਟ ਵਿਖੇ ਰਚਨਾਤਮਕ ਲੇਖਣੀ ਦੀ ਅਧਿਆਪਕ ਹੈ, ਨਾਲ ਕਹਾਣੀਆਂ ਅਤੇ ਨਾਵਲ ਲਿਖਦੀ ਹੈ, ਇਸ ਵੇਲੇ ਉਹ ਆਪਣੇ ਛੇਵੇਂ ਨਾਵਲ ਤੇ ਕੰਮ ਕਰ ਰਹੀ ਹੈ।[4]

References[ਸੋਧੋ]