ਹਬੀਬ ਉੱਲਾ ਫ਼ਕੀਰ
ਦਿੱਖ
ਹਬੀਬ ਉੱਲਾ ਫ਼ਕੀਰ ਪੰਜਾਬੀ ਕਵੀ ਸੀ।
ਹਬੀਬ ਉੱਲਾ ਦਾ ਜਨਮ ਪਿੰਡ ਚੰਦੋਵਾਲ (ਜ਼ਿਲ੍ਹਾ ਗੁਜਰਾਤ- ਹੁਣ ਪਾਕਿਸਤਾਨ) ਵਿਚ ਹੋਇਆ ਸੀ। ਇਹ ਦਰਜ਼ੀ ਦਾ ਕੰਮ ਕਰਦਾ ਸੀ ਅਤੇ ਨਾਲ ਹੀ ਕੁਰਾਨ ਸ਼ਰੀਫ਼ ਵੀ ਪੜ੍ਹਾਉਂਦਾ ਸੀ। 1104 ਹਿਜਰੀ ਵਿਚ ਲਿਖੀ ਉਸ ਦੀ ਇੱਕ ਕਿਤਾਬ 'ਅਖ਼ਬਾਰ-ਉਲ-ਆਖ਼ਰਤ' ਹੈ। ਇਸ ਵਿਚ 1600 ਬੈਂਤ ਮਿਲਦੇ ਹਨ। ਇਸ ਵਿਚ ਕਿਆਮਤ,ਬਹਿਸ਼ਤ, ਦੋਜ਼ਖ ਆਦਿ ਵਿਸ਼ਿਆਂ ਬਾਰੇ ਲਿਖਿਆ ਗਿਆ ਹੈ।[1]
ਹਵਾਲੇ
[ਸੋਧੋ]- ↑ "ਹਬੀਬ ਉੱਲਾ ਫ਼ਕੀਰ - ਪੰਜਾਬੀ ਪੀਡੀਆ". punjabipedia.org. Retrieved 2023-05-07.