ਹਮਿੰਗ ਪੰਛੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਮਿੰਗ ਪੰਛੀ ਫੁੱਲ 'ਚ ਰਸ ਚੂਸਦਾ ਹੋਇਆ।

ਹਮਿੰਗ ਪੱਛੀ /ਕੂੰਜਾਂ(ਅੰਗਰੇਜ਼ੀ: Humming Bird, ਹਮਿੰਗ ਬਰਡ) ਇੱਕ ਅਜਿਹਾ ਪੰਛੀ ਹੈ ਜੋ ਕਿ ਦੁਨੀਆ ਦਾ ਸਭ ਤੋਂ ਛੋਟਾ ਪੰਛੀ ਹੈ ਜਿਸਦੀ ਲੰਬਾਈ ਸਿਰਫ਼ 2.5 ਇੰਚ 'ਤੇ ਭਾਰ 3 ਗ੍ਰਾਮ ਹੁੰਦਾ ਹੈ। ਹਮਿੰਗ ਪੰਛੀ ਦੇ ਆਂਡੇ ਦਾ ਆਕਾਰ ਮਟਰ ਦੇ ਦਾਣੇ[1] ਜਿਨਾਂ ਹੁੰਦਾ ਹੈ। ਪੰਛੀਆਂ ਵਿੱਚ ਹਮਿੰਗ ਪੰਛੀ ਸਭ ਨਾਲੋਂ ਛੋਟੇ ਪੰਛੀ ਹਨ। ਇਹ ਪੰਛੀ ਸਭ ਨਾਲੋਂ ਜ਼ਿਆਦਾ ਝਗੜਾਲੂ ਹਨ। ਲੜਾਈ ਵਿੱਚ ਇਹ ਪੰਛੀ ਚੁੰਝਾਂ ਫੜ ਲੈਂਦੇ ਹਨ। ਖ਼ੂਬ ਘੁਮਾਉਂਦੇ ਹਨ ਜਦੋਂ ਤੱਕ ਕਿ ਇੱਕ ਜਣਾ ਧਰਤੀ ਉੱਤੇ ਡਿੱਗ ਨਹੀਂ ਪੈਂਦਾ ਅਤੇ ਮਰ ਨਹੀਂ ਜਾਂਦਾ। ਹਮਿੰਗ ਬਰਡ ਪੰਛੀਆਂ ਦੇ ਦੋ ਨਰ ਹਵਾ ਵਿੱਚ ਸਖ਼ਤ ਭੇੜ ਤੋਂ ਬਿਨਾਂ ਘੱਟ ਹੀ ਮਿਲਦੇ ਹਨ। ਜੇ ਇੱਕ ਪਿੰਜਰੇ ਵਿੱਚ ਤਾੜੇ ਹੋਣ ਤਾਂ ਉਹ ਲੜ-ਲੜ ਇੱਕ ਦੀ ਜੀਭ ਪਾੜ ਦਿੰਦੇ ਹਨ। ਜ਼ਖ਼ਮੀ ਪੰਛੀ ਫਿਰ ਖਾ ਨਹੀਂ ਸਕਦਾ ਅਤੇ ਅੰਤ ਮਰ ਜਾਂਦਾ ਹੈ।[ਹਵਾਲਾ ਲੋੜੀਂਦਾ]

ਹਵਾਲੇ[ਸੋਧੋ]

  1. Clark, C. J.; Dudley, R. (2009). "Flight costs of long, sexually selected tails in hummingbirds". Proceedings of the Royal Society B: Biological Sciences. 276 (1664): 2109–2115. PMC 2677254Freely accessible. PMID 19324747. doi:10.1098/rspb.2009.0090.