ਹਰਚਰਨ ਚਾਵਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਰਚਰਨ ਦਾਸ ਚਾਵਲਾ (Urdu: ہرچَرَن داس چاولہ , 4 ਨਵੰਬਰ 1926 – 5 ਨਵੰਬਰ 2001) ਇੱਕ ਉਰਦੂ ਲੇਖਕ ਸੀ।

ਚਾਵਲਾ ਦਾ ਜਨਮ 4 ਨਵੰਬਰ 1926 ਨੂੰ ਮੀਆਂਵਾਲੀ (ਹੁਣ ਪਾਕਿਸਤਾਨ) ਵਿੱਚ ਹੋਇਆ। 1947 ਦੀ ਭਾਰਤ ਦੀ ਵੰਡ ਦੇ ਨਤੀਜੇ ਵਜੋਂ ਉਹ ਸ਼ਰਨਾਰਥੀ ਵਜੋਂ ਦਿੱਲੀ, ਭਾਰਤ ਚਲਾ ਗਿਆ। ਇਸ ਘਟਨਾ ਨੇ ਉਸਦੇ ਪਹਿਲੇ ਨਾਵਲ ਦਰਿੰਦੇ ਲਈ ਪਿਛੋਕੜ ਵਜੋਂ ਕੰਮ ਕੀਤਾ, ਅਤੇ ਉਸਦੇ ਕੰਮ ਦੇ ਪਰਵਾਸ ਅਤੇ ਸਭਿਆਚਾਰਕ ਪਛਾਣ ਦੇ ਪ੍ਰਮੁੱਖ ਥੀਮਾਂ ਦੇ ਨਾਲ, ਉਸਦੇ ਪੂਰੇ ਕੈਰੀਅਰ ਵਿੱਚ ਇਹ ਸਥਾਈ ਪ੍ਰਭਾਵ ਛੱਡ ਗਈ।

1956 ਵਿੱਚ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਅਤੇ ਭਾਰਤੀ ਰੇਲਵੇ ਲਈ ਕੰਮ ਕਰਨ ਤੋਂ ਬਾਅਦ, 1971 ਵਿੱਚ ਚਾਵਲਾ ਫਰੈਂਕਫਰਟ, ਜਰਮਨੀ, ਫਿਰ 1974 ਵਿੱਚ ਓਸਲੋ, ਨਾਰਵੇ ਚਲਾ ਗਿਆ ਜਿੱਥੇ ਉਹ ਆਖ਼ਰਕਾਰ ਸੈਟਲ ਹੋ ਗਿਆ। ਯੂਰਪ ਵਿੱਚ ਜਾ ਵਸਣ ਨਾਲ਼ ਉਸ ਦੀ ਲੇਖਣੀ ਵਿੱਚ ਨਵਾਂ ਪਹਿਲੂ ਜੁੜਿਆ, ਕਿ ਉਸ ਨੇ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਪਰਵਾਸ ਕਾਰਨ ਦੱਖਣੀ ਏਸ਼ੀਆਈ ਲੋਕਾਂ ਨੂੰ ਦਰਪੇਸ਼ ਸਭਿਆਚਾਰ ਅਤੇ ਪਛਾਣ ਦੀ ਹਾਨੀ ਦੇ ਮੁੱਦਿਆਂ ਨੂੰ ਸੰਬੋਧਿਤ ਕੀਤਾ।

ਓਸਲੋ ਵਿੱਚ, ਚਾਵਲਾ ਨੇ ਨਾਰਵੇਈ ਕਹਾਣੀਆਂ ਦਾ ਉਰਦੂ ਵਿੱਚ ਅਤੇ ਹਿੰਦੀ ਅਤੇ ਦੱਖਣੀ ਏਸ਼ੀਆਈ ਰਚਨਾਵਾਂ ਦਾ ਨਾਰਵੇਈ ਵਿੱਚ ਅਨੁਵਾਦ ਕਰਕੇ ਭਾਰਤੀ ਉਪ ਮਹਾਂਦੀਪ ਅਤੇ ਨਾਰਵੇ ਵਿਚਕਾਰ ਇੱਕ ਸਾਹਿਤਕ ਪੁਲ ਬਣਾਉਣ ਵਿੱਚ ਮਦਦ ਕੀਤੀ। ਆਪਣੀ ਪਤਨੀ ਪੂਰਨਿਮਾ ਚਾਵਲਾ ਦੇ ਕੰਮ ਨੂੰ ਪੂਰਾ ਕਰਦੇ ਹੋਏ, ਜਿਸਦੀ ਪ੍ਰਕਿਰਿਆ ਦੇ ਵਿਚਕਾਰ ਮੌਤ ਹੋ ਗਈ, ਉਸਨੇ ਨਟ ਹੈਮਸਨ ਦੇ ਨਾਵਲ "ਵਿਕਟੋਰੀਆ" ਦਾ ਹਿੰਦੀ ਅਤੇ ਉਰਦੂ ਵਿੱਚ ਅਤੇ ਭਾਰਤੀ ਲੇਖਕਾਂ ਦੀਆਂ ਕਹਾਣੀਆਂ ਦੇ ਸੰਕਲਨ ਇੰਡੀਅਨ ਫ਼ੋਰਟੈਲਰ ਦਾ ਨਾਰਵੇਈ ਭਾਸ਼ਾ ਵਿੱਚ ਅਨੁਵਾਦ ਕੀਤਾ।

ਰਚਨਾਵਾਂ[ਸੋਧੋ]

  • ਦਰਿੰਦੇ, 1968 (ਉਰਦੂ)
  • ਅਕਸ ਆਈਨੇ ਕੇ, 1974 (ਉਰਦੂ, ਨਿੱਕੀਆਂ ਕਹਾਣੀਆਂ)
  • ਦ ਬ੍ਰੋਕਨ ਹੋਰੀਜ਼ਨ, 1974 (ਅੰਗਰੇਜ਼ੀ, ਨਿੱਕੀਆਂ ਕਹਾਣੀਆਂ)
  • ਰੇਤ, ਸਮੁੰਦਰ ਔਰ ਝੱਗ, 1980 (ਉਰਦੂ, ਨਿੱਕੀਆਂ ਕਹਾਣੀਆਂ)
  • ਚਿਰਾਗ਼ ਕੇ ਜ਼ਖਮ, 1980 (ਉਰਦੂ)
  • ਅਖਰੀ ਕਦਮ ਸੇ ਪਹਿਲੇ, 1983 (ਹਿੰਦੀ, ਨਿੱਕੀਆਂ ਕਹਾਣੀਆਂ)
  • ਆਤੇ ਜਾਤੇ ਮੌਸਮਾਂ ਕਾ ਸੱਚ ਅਫ਼ਸਾਨੇ, 1984 (ਉਰਦੂ)
  • ਪਾਣੀ ਦੀ ਔਰਤ, 1985 (ਪੰਜਾਬੀ)
  • ਨਾਰਵੇ ਕੇ ਬਹਿਤਰੀਨ ਅਫਸਾਨੇ, 1989 (ਉਰਦੂ, ਨਿੱਕੀਆਂ ਕਹਾਣੀਆਂ, ਅਨੁਵਾਦ)
  • ਘੋੜੇ ਦੀ ਪੀੜ ਅਤੇ ਹੋਰ ਕਹਾਣੀਆਂ, 1990 (ਅੰਗਰੇਜ਼ੀ, ਨਿੱਕੀਆਂ ਕਹਾਣੀਆਂ)
  • ਦਿਲ, ਦਿਮਾਗ਼ ਔਰ ਦੁਨੀਆ, 1992 (ਉਰਦੂ, ਨਿੱਕੀਆਂ ਕਹਾਣੀਆਂ)
  • ਇੰਡੀਆ ਫੋਰਟੇਲਰ, 1992 (ਨਾਰਵੇਜਿਅਨ ਵਿੱਚ ਅਨੁਵਾਦ)
  • ਸੱਚ ਜੈਸੇ ਸਪਨੇ, 1992 (ਉਰਦੂ, ਨਿੱਕੀਆਂ ਕਹਾਣੀਆਂ)
  • ਤੁਮਕੋ ਦੇਖਿਆ, 1992 (ਉਰਦੂ, ਨਿੱਕੀਆਂ ਕਹਾਣੀਆਂ)
  • ਭਟਕੇ ਹੂਏ ਲੋਗ, 1993 (ਉਰਦੂ, ਹਿੰਦੀ)
  • ਧੂਪ ਏਕ ਚਾਦਰ, 1993 (ਹਿੰਦੀ, ਉਰਦੂ, ਨਾਵਲ)
  • ਦਰਿਆ ਔਰ ਕਿਨਾਰੇ, 1995 (ਉਰਦੂ, ਨਿੱਕੀਆਂ ਕਹਾਣੀਆਂ)
  • ਢਾਈ ਅਖਰ, 1996 (ਉਰਦੂ)
  • ਗਰੇਬਾਂ ਝੂਟ ਬੋਲਤਾ ਹੈ: ਅਫਸਾਨੇ ਔਰ ਅਫਸਾਨਚੇ, 1996 (ਉਰਦੂ)
  • ਵਿਕਟੋਰੀਆ, 1996 (ਉਰਦੂ, ਹਿੰਦੀ, ਅਨੁਵਾਦਿਤ, ਪੂਰਨਿਮਾ ਚਾਵਲਾ ਨਾਲ)
  • ਐਲਬਮ ਯਾਦਾਂ ਕੀ, 2001 (ਉਰਦੂ, ਹਿੰਦੀ)
  • ਯਾਦੇਂ, 2001 (ਹਿੰਦੀ)
  • ਭਟਕੇ ਹੂਏ ਲੋਗ, 1984, 2003 (ਹਿੰਦੀ)
  • ਫ਼ਨ ਔਰ ਸ਼ਖਸੀਅਤ, 2003 (ਉਰਦੂ)
  • ਅਡਰਿਫਟ, 2003 (ਅੰਗਰੇਜ਼ੀ)

ਸਨਮਾਨ ਅਤੇ ਇਨਾਮ[ਸੋਧੋ]

  • ਰਜਿੰਦਰ ਸਿੰਘ ਬੇਦੀ ਐਵਾਰਡ
  • ਉੱਤਰ ਪ੍ਰਦੇਸ਼ ਉਰਦੂ ਅਕਾਦਮੀ ਅਵਾਰਡ - 1976, 1981, 1991
  • ਜ਼ਲਾਟੇਨ ਕਲਾਸ ਬੁਲਗਾਰੀਆ ਅੰਤਰਰਾਸ਼ਟਰੀ ਲਘੂ ਕਹਾਣੀ ਮੁਕਾਬਲਾ
  • ਆਲ ਇੰਡੀਆ ਮੀਰ ਅਕੈਡਮੀ ਅਵਾਰਡ - 1981

ਇਹ ਵੀ ਵੇਖੋ[ਸੋਧੋ]

ਉਰਦੂ ਭਾਸ਼ਾ ਦੇ ਲੇਖਕਾਂ ਦੀ ਸੂਚੀ

ਬਾਹਰੀ ਲਿੰਕ[ਸੋਧੋ]